
ਖਾਣੇ ਦੀ ਕਿਸੇ ਵੀ ਸਮੱਗਰੀ ਵਿਚ ਪੁਦੀਨੇ ਨੂੰ ਪਾਉਣ ਨਾਲ ਭੋਜਨ ਦਾ ਸਵਾਦ ਬਦਲ ਜਾਂਦਾ ਹੈ।
ਖਾਣੇ ਦੀ ਕਿਸੇ ਵੀ ਸਮੱਗਰੀ ਵਿਚ ਪੁਦੀਨੇ ਨੂੰ ਪਾਉਣ ਨਾਲ ਭੋਜਨ ਦਾ ਸਵਾਦ ਬਦਲ ਜਾਂਦਾ ਹੈ। ਪੁਦੀਨੇ ਵਿਚ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਅਸਾਨੀ ਨਾਲ ਕਿਤੇ ਵੀ ਉਗਾਇਆ ਜਾ ਸਕਦਾ ਹੈ। ਭਾਰਤ ਵਿਚ ਪੁਦੀਨੇ ਦੀ ਚਟਨੀ ਬਹੁਤ ਪਸੰਦ ਕੀਤੀ ਜਾਂਦੀ ਹੈ। ਇਸ ਦੇ ਸੇਵਨ ਨਾਲ ਠੰਡਕ ਵੀ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਪੁਦੀਨੇ ਦੇ ਕਈ ਲਾਭ ਹਨ, ਜਿਸ ਕਾਰਨ ਲੋਕ ਇਸ ਨੂੰ ਪਸੰਦ ਕਰਦੇ ਹਨ। ਇਸ ਨਾਲ ਪਾਚਨ ਸ਼ਕਤੀ ਵਿਚ ਵਾਧਾ ਹੁੰਦਾ ਹੈ। ਇਹਨਾਂ ਚੀਜਾਂ ਤੋਂ ਇਲਾਵਾ ਅਜਿਹੇ ਬਹੁਤ ਤਰੀਕੇ ਹਨ, ਜਿਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਖਾਣੇ ਵਿਚ ਪੁਦੀਨੇ ਨੂੰ ਸ਼ਾਮਿਲ ਕਰ ਕੇ ਅਨੰਦ ਲੈ ਸਕਦੇ ਹੋ।
Mint Kiwi Lemonade
ਮਿੰਟ ਕੀਵੀ ਲੇਮਨੇਡ
ਗਰਮੀ ਦੇ ਮੌਸਮ ਵਿਚ ਹਮੇਸ਼ਾਂ ਕੁਝ ਠੰਢਾ ਪੀਣ ਨੂੰ ਮਨ ਕਰਦਾ ਹੈ ਤਾਂ ਅਜਿਹੇ ਵਿਚ ਮਿੰਟ ਕੀਵੀ ਲੇਮਨੇਡ ਇਕ ਬੇਹਤਰੀਨ ਡ੍ਰਿੰਕ ਸਾਬਿਤ ਹੋ ਸਕਦਾ ਹੈ। ਇਹ ਇਕ ਬਹੁਤ ਹੀ ਰਿਫਰੇਸ਼ਿੰਗ ਡ੍ਰਿੰਕ ਹੈ। ਇਸ ਵਿਚ ਨਿੰਬੂ ਅਤੇ ਕੀਵੀ ਨੂੰ ਮਿਲਾ ਕੇ ਪੀਤਾ ਜਾ ਸਕਦਾ ਹੈ।
Lemon Mint Iced Tea
ਪੁਦੀਨੇ ਅਤੇ ਨਿੰਬੂ ਦੀ ਠੰਡੀ ਚਾਹ
ਪੁਦੀਨੇ ਅਤੇ ਨਿੰਬੂ ਦੇ ਰਸ ਨਾਲ ਮਿਲਾ ਕੇ ਬਣਾਈ ਗਈ ਇਹ ਚਾਹ ਕਾਫੀ ਮਜ਼ੇਦਾਰ ਹੈ। ਗਰਮੀ ਵਿਚ ਜੇਕਰ ਤੁਹਾਡਾ ਚਾਹ ਪੀਣ ਦਾ ਮਨ ਕਰੇ ਤਾਂ ਇਸ ਠੰਡੀ ਚਾਹ ਦੀ ਵਰਤੋਂ ਕੀਤੀ ਜਾ ਸਕਦੀ ਹੈ।
Mint Lassi
ਪੁਦੀਨੇ ਦੀ ਲੱਸੀ
ਗਰਮੀਆਂ ਵਿਚ ਆਮ ਤੌਰ ‘ਤੇ ਸਾਰੇ ਲੱਸੀ ਪੀਣਾ ਪਸੰਦ ਕਰਦੇ ਹਨ। ਪਰ ਦਹੀਂ ਅਤੇ ਪੁਦੀਨੇ ਦੀ ਵਰਤੋਂ ਕਰਕੇ ਘਰ ਵਿਚ ਹੀ ਮਜ਼ੇਦਾਰ ਲੱਸੀ ਬਣਾਈ ਜਾ ਸਕਦੀ ਹੈ।
Mint Lime Fizz
ਨਿੰਬੂ-ਪੁਦੀਨੇ ਦਾ ਪਾਣੀ
ਗਰਮੀਆਂ ਵਿਚ ਨਿੰਬੂ ਪਾਣੀ ਸਾਰਿਆਂ ਵੱਲੋਂ ਪੀਤਾ ਜਾਂਦਾ ਹੈ। ਕਈ ਲੋਕ ਸਾਦਾ ਨਿੰਬੂ ਪਾਣੀ ਪੀਂਦੇ ਹਨ ਤਾਂ ਕਈ ਉਸ ਨਾਲ ਬਣੀ ਸ਼ਿਕੰਜਵੀ ਪਸੰਦ ਕਰਦੇ ਹਨ। ਪਰ ਨਿੰਬੂ ਅਤੇ ਪੁਦੀਨੇ ਦੀ ਵਰਤੋਂ ਨਾਲ ਇਕ ਰਿਫਰੈਂਸ਼ਿੰਗ ਡ੍ਰਿੰਕ ਤਿਆਰ ਕੀਤੀ ਜਾ ਸਕਦੀ ਹੈ।
Mint Sparkle
ਮਿੰਟ ਸਪਾਰਕਲ
ਚਾਹ ਵਿਚ ਪੁਦੀਨੇ ਦੇ ਨਾਲ ਖੀਰੇ ਅਤੇ ਨਿੰਬੂ ਦਾ ਸਵਾਦ ਵੀ ਤਾਜ਼ਗੀ ਭਰਿਆ ਅਹਿਸਾਸ ਦਿੰਦਾ ਹੈ। ਗਰਮੀਆਂ ਵਿਚ ਇਹ ਬਹੁਤ ਫਾਇਦੇਮੰਦ ਹੁੰਦਾ ਹੈ।