ਪੰਜਾਬ ਦੀ ਕਿਸਾਨੀ ਨੂੰ ਖ਼ੁਸ਼ਹਾਲ ਕਰ ਰਹੀ ਹੈ ਪੁਦੀਨੇ ਦੀ ਕਾਸ਼ਤ
Published : Jun 12, 2018, 1:23 pm IST
Updated : Jun 12, 2018, 1:23 pm IST
SHARE ARTICLE
Cultivation of mint is making the farmers of Punjab prosperous
Cultivation of mint is making the farmers of Punjab prosperous

ਜ਼ਿਲ੍ਹਾ ਮੋਗਾ 'ਚ 10 ਹਜ਼ਾਰ ਏਕੜ ਰਕਬੇ 'ਤੇ ਹੋਈ ਪੁਦੀਨੇ ਦੀ ਖੇਤੀ: ਡਾ. ਬਰਾੜ

ਮੋਗਾ, (ਅਮਜਦ ਖ਼ਾਨ), ਕਣਕ ਝੋਨੇ ਦੇ ਸਥਿਰ ਹੋ ਚੁੱਕੇ ਰਵਾਇਤੀ ਫ਼ਸਲੀ ਚੱਕਰ ਦਾ ਪੱਲਾ ਛੱਡ ਵਪਾਰਕ ਫ਼ਸਲ ਪੁਦੀਨੇ (ਮੈਂਥਾ) ਦੀ ਖੇਤੀ ਅਪਨਾਉਣ ਵਾਲੇ ਜ਼ਿਲ੍ਹਾ ਮੋਗਾ ਦੇ ਕਰੀਬ ਇਕ ਹਜ਼ਾਰ ਕਿਸਾਨ ਪਰਵਾਰ ਲਗਾਤਾਰ ਖ਼ੁਸ਼ਹਾਲੀ ਵਲ ਵਧ ਰਹੇ ਹਨ। ਕਿਸਾਨ ਇਸ ਬਹੁ ਫ਼ਸਲੀ ਖੇਤੀ ਚੱਕਰ ਨੂੰ ਅਪਣਾ ਕੇ ਇਕ ਹੀ ਖੇਤ ਵਿਚੋਂ ਸਾਲ ਵਿਚ ਤਿੰਨ ਫ਼ਸਲਾਂ ਲੈ ਕੇ ਵਧੇਰੇ ਆਮਦਨ ਪ੍ਰਾਪਤ ਕਰ ਰਹੇ ਹਨ ਅਤੇ ਪਾਣੀ ਵਰਗੇ ਅਨਮੋਲ ਕੁਦਰਤੀ ਸੋਮੇ ਦੀ ਬੱਚਤ ਦੇ ਨਾਲ-ਨਾਲ ਫ਼ਸਲ ਦੀ ਰਹਿੰਦ ਖੂਹਿੰਦ ਨੂੰ ਬਾਲਣ ਵਜੋਂ ਵਰਤ ਕੇ ਵਾਤਾਵਰਣ ਨੂੰ ਵੀ ਪਲੀਤ ਹੋਣੋ ਬਚਾਅ ਰਹੇ ਹਨ। 

Peppermint Agriculture Peppermint Agricultureਪੁਦੀਨੇ ਦੀ ਕਾਸ਼ਤਕਾਰੀ ਨਾਲ ਜੁੜੇ ਇਨ੍ਹਾਂ ਕਿਸਾਨ ਪਰਵਾਰਾਂ ਦੀ ਖ਼ੁਸ਼ਹਾਲੀ ਦਾ ਮੁੱਢ ਉਸ ਸਮੇਂ ਬੱਝਾ ਜਦੋਂ ਪਰਮਜੀਤ ਸਿੰਘ ਡਾਲਾ ਨੇ ਇਲਾਕੇ ਦੇ ਕਿਸਾਨਾਂ ਦੀ ਖ਼ੁਸ਼ਹਾਲੀ ਦਾ ਤੋਹਫ਼ਾ ਲਿਆਉਂਦਿਆਂ ਜ਼ਿਲ੍ਹੇ ਦੇ ਪਿੰਡ ਡਾਲਾ ਵਿਖੇ ਮੈਂਥਾ ਤੇਲ ਪਲਾਂਟ ਸਥਾਪਤ ਕਰ ਕੇ ਪਿੰਡ ਦੇ ਕਿਸਾਨਾਂ ਨੂੰ ਪੁਦੀਨੇ ਦੀ ਖੇਤੀ ਨਾਲ ਜੋੜਨਾ ਸ਼ੁਰੂ ਕੀਤਾ। ਅੱਜ ਕਰੀਬ 400 ਕਿਸਾਨ ਪਰਵਾਰਾਂ ਤੋਂ ਇਲਾਵਾ ਜ਼ਿਲ੍ਹੇ ਦੇ ਕਰੀਬ 1000 ਕਿਸਾਨ ਤੇ ਮਜ਼ਦੂਰ ਪਰਵਾਰ ਪੁਦੀਨੇ ਦੀ ਕਾਸ਼ਤ ਤੋਂ ਚੋਖੀ ਕਮਾਈ ਕਰ ਰਹੇ ਹਨ।

 ਡਾਲਾ ਦੇ ਮੈਂਥਾ ਤੇਲ ਪਲਾਂਟ ਤੇ ਇਲਾਕੇ ਵਿਚ ਪੁਦੀਨੇ ਦੀ ਖੇਤੀ ਬਾਰੇ ਜਾਣਕਾਰੀ ਦਿੰਦਿਆਂ ਪਲਾਂਟ ਦੇ ਸੰਚਾਲਕ ਪਰਮਜੀਤ ਸਿੰਘ ਨੇ ਦਸਿਆ ਕਿ ਕਰੀਬ 15 ਸਾਲ ਪਹਿਲਾਂ ਉਨ੍ਹਾਂ ਨੇ ਡਾਲਾ ਵਿਖੇ ਪੁਦੀਨੇ ਦਾ ਤੇਲ ਕਸੀਦਣ ਵਾਲੇ ਪਲਾਂਟ ਦੀ ਸਥਾਪਨਾ ਕਰ ਕੇ ਪਿੰਡ ਦੇ ਕਿਸਾਨਾਂ ਨੂੰ ਪੁਦੀਨੇ ਦੀ ਕਾਸ਼ਤਕਾਰੀ ਨਾਲ ਜੋੜਨ ਦੇ ਯਤਨ ਆਰੰਭੇ ਸਨ। ਉਨ੍ਹਾਂ ਦੀਆਂ ਕੀਤੀਆਂ ਕੋਸ਼ਿਸ਼ਾਂ ਤੇ ਪਲਾਂਟ ਨਾਲ ਜੁੜੇ ਕਿਸਾਨਾਂ ਦੀ ਖ਼ੁਸ਼ਹਾਲੀ ਸਦਕਾ ਹੌਲੀ-ਹੌਲੀ ਵੱਡੀ ਗਿਣਤੀ ਕਿਸਾਨ ਪੁਦੀਨੇ ਦੀ ਖੇਤੀ ਵਲ ਆਕਰਸ਼ਤ ਹੋਣ ਲੱਗੇ।

Peppermint Agriculture Peppermint Agricultureਡਾਲਾ ਨੇ ਕਿਹਾ ਕਿ ਪੁਦੀਨੇ ਦੀਆਂ ਤਿੰਨ ਕਿਸਮਾਂ ਦੀ ਵਰਤੋਂ ਵੱਖ-ਵੱਖ ਉਤਪਾਦਾਂ ਜਿਨ੍ਹਾਂ 'ਚ ਟੈਲਕਮ ਪਾਊਡਰ, ਵਿਕਸ ਵੈਪੋਰਬ, ਟੁਥਪੇਸਟ ਅਤੇ ਪਾਨ ਮਸਾਲਿਆਂ ਦੇ ਨਾਲ ਤਮਾਕੂ ਉਤਪਾਦਾਂ ਤੋਂ ਇਲਾਵਾ ਕਈ ਤਰਾਂ ਦੀਆਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਪਰਮਜੀਤ ਸਿੰਘ ਨੇ ਕਿਹਾ ਕਿ ਪੁਦੀਨੇ ਦੀ ਕਾਸ਼ਤਕਾਰੀ ਨੇ ਸਰਕਾਰ ਦੀ ਫ਼ਸਲੀ ਵਿਭਿੰਨਤਾ ਯੋਜਨਾ ਵਿਚ ਵੱਡਾ ਯੋਗਦਾਨ ਪਾਉਂਦਿਆਂ ਰਵਾਇਤੀ ਫ਼ਸਲਾਂ ਦਾ ਬਦਲ ਪੇਸ਼ ਕਰ ਕੇ ਬਹੁਫ਼ਸਲੀ ਚੱਕਰ ਨੂੰ ਜਨਮ ਦਿਤਾ ਹੈ

ਜਿਸ ਵਿਚ ਲਸਣ, ਆਲੂ, ਕਣਕ, ਅਰਬੀ, ਮੱਕੀ ਅਤੇ ਪੁਦੀਨੇ ਨਾਲ ਸਾਂਝੀ ਕਾਸ਼ਤ ਕਰ ਕੇ ਦੋਹਰੀ ਫ਼ਸਲ ਪ੍ਰਾਪਤ ਕੀਤੀ ਜਾ ਸਕਦੀ ਹੈ ਜੋ ਕਿਸਾਨਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਸਮੇਂ ਪੁਦੀਨੇ ਦੀਆਂ ਤਿੰਨ ਮੁੱਖ ਕਿਸਮਾਂ ਜਿਨਾਂ ਦੀ ਕੌਮਾਂਤਰੀ ਮੰਡੀ 'ਚ ਵਧੇਰੇ ਮੰਗ ਹੈ ਅਤੇ ਝਾੜ ਤੇ ਗੁਣਵੱਤਾ ਪੱਖੋਂ ਵੀ ਉਤਮ ਹਨ, ਦੀ ਕਾਸ਼ਤ ਹੋ ਰਹੀ ਹੈ। 

ਉਨ੍ਹਾਂ ਦਸਿਆ ਕਿ ਪੁਦੀਨੇ ਦੀਆਂ 6 ਨਵੀਆਂ ਕਿਸਮਾਂ ਇਜਾਦ ਹੋਈਆਂ ਹਨ ਜਿਨ੍ਹਾਂ ਵਿਚੋਂ ਤਿੰਨ ਦੀ ਕਾਸ਼ਤ ਪੰਜਾਬ ਵਿਚ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਬਿਜਾਈ ਜਨਵਰੀ ਤੇ ਕਟਾਈ ਜੂਨ ਵਿਚ ਕੀਤੀ ਜਾਂਦੀ ਹੈ। ਉਪਰੰਤ ਬਾਸਮਤੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਡਾਲਾ ਨੇ ਇਹ ਵੀ ਦਸਿਆ ਕਿ ਇਸ ਵੇਲੇ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਮੈਂਥਾ ਤੇਲ ਨਿਰਯਾਤਕ ਦੇਸ਼ ਬਣ ਗਿਆ ਹੈ ਜਿਸ ਨਾਲ ਵਿਦੇਸ਼ੀ ਮੁਦਰਾ ਹਾਸਲ ਹੋ ਰਹੀ ਹੈ।

Peppermint Agriculture Peppermint Agricultureਪਿੰਡ ਡਾਲਾ ਦੇ ਪੁਦੀਨਾ ਕਾਸ਼ਤਕਾਰ ਇਕਬਾਲ ਸਿੰਘ ਨੇ ਦਸਿਆ ਕਿ ਪੁਦੀਨੇ ਦੀ ਕਾਸ਼ਤ ਨੇ ਉਨ੍ਹਾਂ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦਿਤਾ ਹੈ ਜਿਸ ਨਾਲ ਉਹ ਹੋਰ ਵਪਾਰਕ ਫ਼ਸਲਾਂ ਦੀ ਸਾਂਝੀ ਕਾਸ਼ਤ ਕਰ ਕੇ ਚੋਖਾ ਮੁਨਾਫ਼ਾ ਕਮਾ ਰਹੇ ਹਨ। ਕਿਸਾਨ ਨੇ ਦਸਿਆ ਕਿ ਪੁਦੀਨੇ ਦੀ ਖੇਤੀ 'ਤੇ ਲਾਗਤ ਖ਼ਰਚਾ  ਘੱਟ ਹੈ ਤੇ ਉਤਪਾਦਨ 40 ਲੀਟਰ ਪ੍ਰਤੀ ਏਕੜ ਦੇ ਕਰੀਬ ਹੈ ਜਿਸ ਦਾ ਭਾਅ ਉਤਰਾਅ-ਚੜਾਅ ਦੇ ਬਾਵਜੂਦ 1000 ਰੁਪਏ ਲੀਟਰ ਤੋਂ ਲੈ ਕੇ 2500 ਰੁਪਏ ਪ੍ਰਤੀ ਲੀਟਰ ਤਕ ਮਿਲ ਜਾਂਦਾ ਹੈ।

ਇਸ ਤਰਾਂ ਇਕ ਏਕੜ ਤੋਂ ਔਸਤਨ 40 ਤੋਂ 50 ਹਜ਼ਾਰ ਰੁਪਏ ਤਕ ਦੀ ਕਮਾਈ ਹੋ ਜਾਂਦੀ ਹੈ ਤੇ ਸਾਲ ਵਿਚ ਦੋ ਫ਼ਸਲਾਂ ਹੋਰ ਚੁਕੀਆਂ ਜਾਂਦੀਆਂ ਹਨ ਜੋ ਕਿਸਾਨਾਂ ਲਈ ਲਾਹੇਵੰਦ ਸੌਦਾ ਹੈ। ਪੁਦੀਨੇ ਦੀ ਕਾਸ਼ਤਕਾਰੀ ਸਬੰਧੀ ਜਦੋਂ ਖੇਤੀਬਾੜੀ ਵਿਕਾਸ ਅਫ਼ਸਰ ਡਾਥਜਸਵਿੰਦਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਨੂੰ ਕਿਸਾਨੀ ਲਈ ਲਾਹੇਵੰਦ ਕਰਾਰ ਦਿੰਦਿਆਂ ਦਸਿਆ ਕਿ ਜ਼ਿਲ੍ਹੇ  ਵਿਚ ਕਿਸਾਨਾਂ ਨੇ ਮੈਂਥੇ ਦੀ ਕਾਸ਼ਤਕਾਰੀ ਨੂੰ ਵੱਡੇ ਪੱਧਰ 'ਤੇ ਅਪਣਾਇਆ ਹੈ ਤੇ ਕਰੀਬ 10 ਹਜ਼ਾਰ ਏਕੜ ਵਿਚ ਪੁਦੀਨੇ ਦੀ ਕਾਸ਼ਤ ਕੀਤੀ ਗਈ ਹੈ

Peppermint Agriculture Peppermint Agricultureਜਦਕਿ ਸਾਰੇ ਸੂਬੇ ਵਿਚ ਸਿਰਫ਼ ਕਰੀਬ 40 ਹਜ਼ਾਰ ਏਕੜ ਰਕਬਾ ਪੁਦੀਨੇ ਦੀ ਕਾਸ਼ਤ ਅਧੀਨ ਆਇਆ ਹੈ। ਡਾਥਬਰਾੜ ਨੇ ਦਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸੂਬੇ ਵਿਚ ਪੁਦੀਨੇ ਦੀਆਂ ਤਿੰਨ ਕਿਸਮਾਂ ਦੀ ਖੇਤੀ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਜਿਨ੍ਹਾਂ ਵਿਚੋਂ ਕਿਸਾਨਾਂ ਵਲੋਂ ਕੋਸੀ ਕਿਸਮ ਨੂੰ ਤਰਜੀਹ ਦਿਤੀ ਜਾਂਦੀ ਹੈ ਜੋ ਕਾਫ਼ੀ ਲਾਹੇਵੰਦ ਕਿਸਮ ਹੈ। 

ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਪੁਦੀਨੇ ਦੀ ਖੇਤੀ ਨੂੰ ਵਾਧੂ ਫ਼ਸਲ ਵਜੋਂ ਉਤਸ਼ਾਹਤ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਵਲੋਂ ਕਣਕ, ਲਸਣ ਤੇ ਪਿਆਜ ਨਾਲ ਵੀ ਪੁਦੀਨੇ ਦੀ ਖੇਤੀ ਕੀਤੀ ਜਾ ਰਹੀ ਹੈ ਜੋ ਮੁੱਖ ਫ਼ਸਲ ਨੂੰ ਲਾਏ ਜਾਣ ਵਾਲੇ ਪਾਣੀ ਨਾਲ ਵਾਧੂ ਫ਼ਸਲ ਵਜੋਂ ਤਿਆਰ ਹੋ ਜਾਂਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement