Health News: ਸਿਰਦਰਦ ਨੂੰ ਠੀਕ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ
Published : Jun 16, 2025, 3:16 pm IST
Updated : Jun 16, 2025, 3:16 pm IST
SHARE ARTICLE
Follow these home remedies to cure headaches Health News
Follow these home remedies to cure headaches Health News

ਦਵਾਈਆਂ ਦਾ ਅਸਰ ਥੋੜ੍ਹੇ ਸਮੇਂ ਤੱਕ ਹੀ ਰਹਿੰਦਾ ਹੈ ਅਤੇ ਦਵਾਈਆਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੇ ਸਾਈਡ ਇਫ਼ੈਕਟ ਹੁੰਦੇ

Follow these home remedies to cure headaches Health News: ਸਿਰਦਰਦ ਕਦੇ ਵੀ ਅਤੇ ਕਿਤੇ ਵੀ ਹੋ ਸਕਦਾ ਹੈ। ਸਿਰਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਤਣਾਅ, ਮੌਸਮ 'ਚ ਬਦਲਾਅ, ਬੁਖਾਰ ਜਾਂ ਫਿਰ ਭੋਜਨ 'ਚ ਬਦਲਾਅ। ਸਿਰਦਰਦ ਨੂੰ ਦੂਰ ਕਰਨ ਲਈ ਲੋਕ ਮੈਡੀਕਲ ਤੋਂ ਮਿਲਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਸ ਦਾ ਅਸਰ ਥੋੜ੍ਹੇ ਸਮੇਂ ਤੱਕ ਹੀ ਰਹਿੰਦਾ ਹੈ ਅਤੇ ਦਵਾਈਆਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੇ ਸਾਈਡ ਇਫ਼ੈਕਟ ਹੁੰਦੇ ਹਨ।

ਜੇਕਰ ਤੁਸੀਂ ਵੀ ਸਿਰਦਰਦ ਤੋਂ ਪ੍ਰੇਸ਼ਾਨ ਹੋ ਅਤੇ ਡਾਕਟਰ ਦੀ ਦਿੱਤੀ ਹੋਈ ਦਵਾਈ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਦੀ ਵਰਤੋਂ ਨਾਲ ਸਿਰਦਰਦ ਦੀ ਸਮੱਸਿਆ ਦੂਰ ਹੋ ਜਾਵੇਗੀ।

ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ...
1. ਦਾਲਚੀਨੀ ਨੂੰ ਬਾਰੀਕ ਪੀਸ ਕੇ ਪਾਣੀ 'ਚ ਮਿਲਾਕੇ ਲੇਪ ਬਣਾਓ ਇਸ ਨੂੰ ਸਿਰ 'ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।
2. ਸਿਰਦਰਦ ਹੋਣ ਸਮੇਂ ਗਾਂ ਦੇ ਦੁੱਧ ਤੋਂ ਬਣੇ ਦੇਸੀ ਘਿਓ ਦੀ ਇਕ-ਇਕ ਬੂੰਦ ਨੱਕ 'ਚ ਪਾਉਣ ਨਾਲ ਸਿਰਦਰਦ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।
3. 10 ਗਰਾਮ ਕਾਲੀ ਮਿਰਚ ਨੂੰ ਚਬਾ ਕੇ ਉਪਰੋਂ 20-25 ਗ੍ਰਾਮ ਦੇਸੀ ਘਿਓ ਪੀਣ ਨਾਲ ਸਿਰਦਰਦ ਦੂਰ ਹੋ ਜਾਂਦਾ ਹੈ। 
4. ਰੋਜ਼ ਤੜਕੇ ਸਵੇਰੇ ਇੱਕ ਮਿੱਠਾ ਸੇਬ ਨਮਕ ਲਗਾ ਕੇ ਖਾਣ ਨਾਲ ਪੁਰਾਣੇ ਤੋਂ ਪੁਰਾਣਾ ਸਿਰਦਰਦ ਦੂਰ ਹੋ ਜਾਂਦਾ ਹੈ।

5. ਮਾਈਗਰੇਨ ਦੇ ਦਰਦ ਨੂੰ ਦੂਰ ਕਰਨ ਲਈ ਅਤੇ ਚੰਗੀ ਨੀਂਦ ਲਿਆਉਣ ਲਈ ਰੋਜ਼ਾਨਾ ਸ਼ੁੱਧ ਦੇਸੀ ਘਿਓ ਦੇ ਨਾਲ ਮਾਲਿਸ਼ ਕਰੋ।
6. ਠੰਢ ਲੱਗਣ ਨਾਲ ਸਿਰਦਰਦ ਹੁੰਦਾ ਹੈ ਤਾਂ ਤੁਲਸੀ ਦੇ ਪੱਤਿਆਂ ਦੀ ਚਾਹ ਪੀਓ।
7. ਸਿਰਦਰਦ ਹੋਵੇ ਤਾਂ ਕੰਨ 'ਚ ਦੋ ਤਿੰਨ ਬੂੰਦਾ ਨਿੰਬੂ ਦੇ ਰਸ ਦੀਆਂ ਗਰਮ ਕਰਕੇ ਪਾਓ। 
8. ਅਜਵਾਈਨ ਦਾ ਬਾਰੀਕ ਚੂਰਨ ਦਾ ਇੱਕ ਚਮਚ ਚਬਾਕੇ ਖਾਣ ਨਾਲ ਸਿਰਦਰਦ ਦੂਰ ਹੋ ਜਾਂਦਾ ਹੈ।
9. ਦਾਲਚੀਨੀ ਦੇ ਤੇਲ ਦੀਆਂ ਇਕ ਦੋ ਬੂੰਦਾ ਸਿਰ 'ਤੇ ਮਲਣ ਨਾਲ ਸਿਰਦਰਦ ਠੀਕ ਹੋ ਜਾਂਦਾ ਹੈ।

10. ਸਵੇਰੇ ਤੜਕੇ ਕੱਚੇ ਅਮਰੂਦ ਤੋੜਕੇ ਉਸ ਦਾ ਲੇਪ ਬਣਾ ਲਓ ਅਤੇ ਜਿੱਥੇ ਦਰਦ ਹੋ ਰਿਹਾ ਹੈ ਉਸ ਥਾਂ 'ਤੇ ਲਗਾਓ।
11. ਅਦਰਕ ਅਤੇ ਨਿੰਬੂ ਦੇ ਰਸ ਨੂੰ ਗਰਮ ਕਰ ਲਓ ਅਤੇ ਠੰਢਾ ਹੋਣ 'ਤੇ ਨੱਕ ਰਾਹੀਂ ਇਸ ਦੀ ਭਾਫ਼ ਲਓ। ਇਸ ਨਾਲ ਛਿੱਕਾ ਆਉਣੀਆਂ ਬੰਦ ਹੋ ਜਾਂਦੀਆਂ ਹਨ ਅਤੇ ਸਿਰਦਰਦ ਵੀ ਦੂਰ ਹੋ ਜਾਂਦਾ ਹੈ। 
12. ਤੁਲਸੀ ਦੀ ਟਾਹਣੀ ਤੋੜ ਲਓ ਅਤੇ ਇਸ ਨੂੰ ਸੁਕਾਕੇ ਇਸ ਨੂੰ ਬਾਰੀਕ ਪੀਸ ਲਓ ਅਤੇ ਦੋ ਗ੍ਰਾਮ ਚੂਰਨ ਨੂੰ ਮੱਖਣ ਵਿਚ ਮਿਲਾ ਕੇ ਚੱਟਣ ਨਾਲ ਸਿਰਦਰਦ ਠੀਕ ਹੋ ਜਾਂਦਾ ਹੈ।

(For more news apart from 'Follow these home remedies to cure headaches Health News' , stay tuned to Rozana SpokesmanI
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement