
ਬਦਲਦੇ ਲਾਈਫ਼ ਸਟਾਈਲ ਵਿਚ ਸਿਹਤ ਸਬੰਧੀ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ
ਚੰਡੀਗੜ੍ਹ: ਬਦਲਦੇ ਲਾਈਫ਼ ਸਟਾਈਲ ਵਿਚ ਸਿਹਤ ਸਬੰਧੀ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ ਪਰ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਵੀ ਬਹੁਤ ਜ਼ਰੂਰੀ ਹੈ। ਇਹ ਛੋਟੀਆਂ-ਛੋਟੀਆਂ ਸਮੱਸਿਆਵਾਂ ਬਾਅਦ ਵਿਚ ਕਿਸੇ ਵੱਡੀ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਅਜਿਹੇ ਵਿਚ ਤੁਲਸੀ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।
Tulsi
ਭਾਰਤੀ ਸੱਭਿਆਚਾਰ ਵਿਚ ਤੁਲਸੀ ਦੇ ਪੌਦੇ ਦਾ ਬਹੁਤ ਮਹੱਤਵ ਹੈ ਅਤੇ ਇਸ ਬੂਟੇ ਨੂੰ ਬਹੁਤ ਹੀ ਪਵਿੱਤਰ ਮੰਨਿਆਂ ਜਾਂਦਾ ਹੈ। ਅਜਿਹਾ ਵੀ ਕਿਹਾ ਜਾਂਦਾ ਹੈ ਘਰ ਦੇ ਵਿਹੜੇ ਵਿਚ ਤੁਲਸੀ ਦਾ ਬੂਟਾ ਲਗਾਉਣ ਨਾਲ ਸਾਡਾ ਆਲਾ-ਦੁਆਲਾ ਅਤੇ ਵਾਤਾਵਰਣ ਸਾਫ਼ ਰਹਿੰਦਾ ਹੈ।
Tulsi
ਅੱਜ ਅਸੀਂ ਤੁਹਾਨੂੰ ਦੁੱਧ ਅਤੇ ਤੁਲਸੀ ਦੀਆਂ ਪੱਤੀਆਂ ਦੇ ਪੋਸ਼ਟਕ ਤੱਤਾਂ ਤੋਂ ਮਿਲਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਜੇਕਰ ਤੁਲਸੀ ਦੀਆਂ ਪੱਤੀਆਂ ਨੂੰ ਦੁੱਧ ਨਾਲ ਮਿਲਾ ਕੇ ਪੀਤਾ ਜਾਵੇ ਤਾਂ ਕਈ ਬਿਮਾਰੀਆਂ ਤੁਹਾਡੇ ਤੋਂ ਹਮੇਸ਼ਾ ਦੂਰ ਰਹਿਣਗੀਆਂ। ਤੁਲਸੀ ਦੀਆਂ ਪੱਤੀਆਂ ਉਬਲ਼ਦੇ ਦੁੱਧ ਵਿਚ ਮਿਲਾ ਕੇ ਪੀਣ ਨਾਲ ਤੁਸੀਂ ਸਿਹਤਮੰਦ ਰਹਿ ਸਕਦੇ ਹੋ।
Tulsi Milk
ਸਿਰਦਰਦ: ਜੇਕਰ ਕਿਸੇ ਨੂੰ ਜ਼ਿਆਦਾਤਰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਲਸੀ ਅਤੇ ਦੁੱਧ ਨੂੰ ਫੈਂਟ ਕੇ ਹਰ ਰੋਜ਼ ਪੀਉ। ਇਸ ਨਾਲ ਸਿਰਦਰਦ ਤੋਂ ਕਾਫ਼ੀ ਰਾਹਤ ਮਿਲੇਗੀ।
ਸਾਹ ਸਬੰਧੀ ਰੋਗ: ਜਿਨ੍ਹਾਂ ਲੋਕਾਂ ਨੂੰ ਸਾਹ ਸਬੰਧੀ ਕੋਈ ਰੋਗ ਹੈ, ਉਹ ਵੀ ਇਸ ਦੁੱਧ ਦਾ ਸੇਵਨ ਕਰ ਸਕਦੇ ਹਨ। ਇਸ ਨੂੰ ਪੀਣ ਨਾਲ ਤੁਹਾਨੂੰ ਕਾਫ਼ੀ ਆਰਾਮ ਮਿਲੇਗਾ।
Headache
ਦਿਲ ਨੂੰ ਰਖੇ ਸਿਹਤਮੰਦ: ਜੇਕਰ ਕੋਈ ਵਿਅਕਤੀ ਦਿਲ ਦੇ ਰੋਗ ਤੋਂ ਪੀੜਤ ਹੈ ਤਾਂ ਅਜਿਹੇ ਲੋਕਾਂ ਨੂੰ ਸਵੇਰੇ ਖ਼ਾਲੀ ਪੇਟ ਦੁੱਧ ਅਤੇ ਤੁਲਸੀ ਦਾ ਸੇਵਨ ਕਰਨਾ ਚਾਹੀਦਾ ਹੈ।
ਤਣਾਅ: ਦੁੱਧ ਅਤੇ ਤੁਲਸੀ ਦਾ ਸੇਵਨ ਕਰਨ ਨਾਲ ਤਣਾਅ ਵੀ ਦੂਰ ਰਹਿੰਦਾ ਹੈ।
Tension
ਕਿਡਨੀ ਸਟੋਨ: ਜੇਕਰ ਕਿਸੇ ਵਿਅਕਤੀ ਦੀ ਕਿਡਨੀ ਵਿਚ ਸਟੋਨ ਹੈ ਤਾਂ ਇਸ ਦੁੱਧ ਦਾ ਸੇਵਨ ਕਰੋ। ਇਸ ਦਾ ਸੇਵਨ ਕਰਨ ਨਾਲ ਸਟੋਨ ਹੋਲੀ-ਹੋਲੀ ਗਲਣਾ ਸ਼ੁਰੂ ਹੋ ਜਾਵੇਗਾ।
ਕੈਂਸਰ ਅਤੇ ਕਈ ਤਰ੍ਹਾਂ ਦੇ ਫਲੂ ਤੋਂ ਦੂਰ ਰਖਦਾ ਹੈ: ਕੈਂਸਰ ਅਤੇ ਫਲੂ ਨੂੰ ਦੂਰ ਰਖਣ ਵਿਚ ਤੁਲਸੀ ਦਾ ਦੁੱਧ ਫ਼ਾਇਦੇਮੰਦ ਸਾਬਤ ਹੋਵੇਗਾ।
Cold
ਜ਼ੁਕਾਮ ਦੀ ਸਮੱਸਿਆ ਦੂਰ ਹੋਵੇਗੀ: ਜੇਕਰ ਤੁਹਾਨੂੰ ਖੰਘ ਜਾਂ ਜ਼ੁਕਾਮ ਹੈ ਤਾਂ ਤੁਸੀਂ ਤੁਲਸੀ ਲੈ ਸਕਦੇ ਹੋ ਪਰ ਜੇਕਰ ਗਰਮ ਦੁੱਧ ਵਿਚ ਤੁਲਸੀ ਮਿਲਾ ਕੇ ਉਸ ਦਾ ਸੇਵਨ ਕਰੋਗੇ ਤਾਂ ਤੁਹਾਡਾ ਜ਼ੁਕਾਮ ਛੇਤੀ ਹੀ ਗਾਇਬ ਹੋ ਜਾਵੇਗਾ।