ਦਿਮਾਗ਼ ਨੂੰ ਤੇਜ਼ ਅਤੇ ਯਾਦਦਾਸ਼ਤ ਸ਼ਕਤੀ ਨੂੰ ਵਧਾਉਂਦਾ ਹੈ ਲਸੂੜਾ ਫਲ
Published : Oct 16, 2022, 11:36 am IST
Updated : Oct 16, 2022, 1:50 pm IST
SHARE ARTICLE
photo
photo

ਜੇਕਰ ਤੁਸੀਂ ਰੋਜ਼ਾਨਾ ਇਸ ਫਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਸਰੀਰ ਕਦੇ ਵੀ ਕਮਜ਼ੋਰ ਨਹੀਂ ਹੋਵੇਗਾ।

 

ਮੁਹਾਲੀ: ਅੱਜ ਅਸੀਂ ਤੁਹਾਨੂੰ ਇਕ ਅਜਿਹੇ ਫਲ ਬਾਰੇ ਦਸਾਂਗੇ ਜਿਸ ਦੇ ਸੇਵਨ ਨਾਲ ਤੁਹਾਡਾ ਸਰੀਰ ਕੁੱਝ ਮਹੀਨਿਆਂ ਵਿਚ ਬਹੁਤ ਮਜ਼ਬੂਤ ਹੋ ਜਾਵੇਗਾ। ਅਸੀ ਜਿਸ ਫਲ ਦੀ ਗੱਲ ਕਰ ਰਹੇ ਹਾਂ ਉਸ ਦਾ ਨਾਮ ਲਸੂੜਾ ਹੈ। ਇਹ ਫਲ ਜ਼ਿਆਦਾਤਰ ਪੰਜਾਬ ਵਿਚ ਮਿਲ ਜਾਂਦਾ ਹੈ। ਇਸ ਫਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਤੁਹਾਨੂੰ 1 ਕਿਲੋ ਮੀਟ ਜਿੰਨੀ ਤਾਕਤ ਦਿੰਦਾ ਹੈ। ਇਕ ਕਿਲੋ ਮੀਟ ਦੇ ਬਰਾਬਰ ਤਾਕਤ ਪ੍ਰਾਪਤ ਕਰਨ ਲਈ, ਤੁਹਾਨੂੰ ਪੰਜ ਲਸੂੜੇ ਖਾਣੇ ਪੈਣਗੇ। ਇਸ ਨੂੰ ਖਾਣ ਨਾਲ, ਤੁਸੀਂ 1 ਕਿਲੋ ਮੀਟ ਖਾਣ ਦੇ ਬਰਾਬਰ ਊਰਜਾ ਮਿਲਦੀ ਹੈ।

ਜੇਕਰ ਤੁਸੀਂ ਰੋਜ਼ਾਨਾ ਇਸ ਫਲ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਸਰੀਰ ਕਦੇ ਵੀ ਕਮਜ਼ੋਰ ਨਹੀਂ ਹੋਵੇਗਾ। ਇਹ ਫਲ ਹੱਡੀਆਂ ਨਾਲ ਜੁੜੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਤੇ ਤੁਹਾਡੇ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਫਲ ਵਿਚ ਕੈਲਸ਼ੀਅਮ ਤੇ ਫ਼ਾਸਫ਼ੋਰਸ ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ, ਜੋ ਸਰੀਰ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਇਸ ਦਾ ਸੇਵਨ ਦਿਮਾਗ਼ ਨੂੰ ਤੇਜ਼ ਕਰਦਾ ਹੈ ਤੇ ਯਾਦਦਾਸ਼ਤ ਦੀ ਸ਼ਕਤੀ ਨੂੰ ਵਧਾਉਂਦਾ ਹੈ। ਲਸੂੜੇ ਵਿਚ ਆਇਰਨ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ।

ਜੋ ਤੁਹਾਡੇ ਸਰੀਰ ਦੇ ਖ਼ੂਨ ਵਿਚ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸ ਫਲ ਦੇ ਸੇਵਨ ਦੇ ਇਕ ਨਹੀਂ ਬਲਕਿ ਬਹੁਤ ਸਾਰੇ ਲਾਭ ਹਨ। ਇਸ ਲਈ, ਜੇ ਤੁਸੀਂ ਵੀ ਇਕ ਆਕਰਸ਼ਕ ਤੇ ਮਜ਼ਬੂਤ ਸਰੀਰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਅਪਣੇ ਭੋਜਨ ਵਿਚ ਲਸੂੜੇ ਦੇ ਫਲ ਨੂੰ ਸ਼ਾਮਲ ਕਰੋ ਤੇ ਇਕ ਚੰਗਾ ਸਰੀਰ ਪ੍ਰਾਪਤ ਕਰੋ। ਇਸ ਲਈ ਜੋ ਲੋਕ ਸ਼ਾਕਾਹਾਰੀ ਹਨ ਉਨ੍ਹਾਂ ਲਈ ਇਸ ਦੀ ਵਰਤੋਂ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਨਾਲ ਹੀ, ਮਾਸਾਹਾਰੀ ਲੋਕਾਂ ਨੂੰ ਵੀ ਮਾਸ ਖਾਣ ਨਾਲੋਂ ਲਸੂੜੇ ਦੇ ਫਲ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਮੀਟ ਨਾਲੋਂ ਥੋੜ੍ਹਾ ਸਸਤਾ ਹੋਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement