
ਅੱਖਾਂ ਵਿਚ ਜਲਨ, ਖਾਰਸ਼ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਨਾਲ ਹੰਝੂ ਗ੍ਰੰਥੀਆਂ ਸੁੰਗੜ ਸਕਦੀਆਂ ਹਨ।
ਨਵੀਂ ਦਿੱਲੀ: ਆਧੁਨਿਕ ਯੁੱਗ ਵਿੱਚ ਸਮਾਰਟਫੋਨ ਦੀ ਵਰਤੋਂ ਹਰ ਕੋਈ ਭਾਵੇਂ ਬੱਚਾ, ਬਜ਼ੁਰਗ ਹੋਵੇ ਹਰਵਿਅਕਤੀ ਇਸ ਦੀ ਵਰਤੋਂ ਕਰਦਾ ਹੈ। ਦਿਨ ਭਰ ਕੰਮ ਕਰਨ ਤੋਂ ਬਾਅਦ ਜਿਆਦਾਤਰ ਰਾਤ ਨੂੰ ਵੀ ਫੋਨ ਦੀ ਵਰਤੋਂ ਕਰਦੇ ਹਨ ਪਰ ਇਸ ਨਾਲ ਸਿਹਤ 'ਤੇ ਬਹੁਤ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਨਾਲ ਤੁਹਾਡੀਆਂ ਅੱਖਾਂ ਡਰਾਈ ਹੋਣ ਲਗਦੀਆਂ ਹਨ ਅਤੇ ਸੋਜਿਸ਼ ਦੀ ਵੀ ਸ਼ਿਕਾਇਤ ਹੋਣ ਲਗਦੀ ਹੈ।
ਜਾਣੋ ਕੀ -ਕੀ ਹੋ ਸਕਦਾ ਹੈ ----
1. ਸਮਾਰਟਫੋਨ ਦੀ ਵਰਤੋਂ ਕਰਨ ਨਾਲ ਅੱਖਾਂ ਸੁੱਕੇਪਣ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਨਾਲ ਅੱਗੇ ਜਾ ਕੇ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
2. ਸਮਾਰਟਫੋਨ ਦੀ ਬ੍ਰਾਈਟਨੈੱਸ ਅਤੇ ਇਸ ਵਿਚੋਂ ਨਿਕਲਣ ਵਾਲੀਆਂ ਕਿਰਨਾਂ ਅੱਖਾਂ ਦੇ ਰੈਟੀਨਾ 'ਤੇ ਸਿੱਧਾ ਅਸਰ ਪਾਉਂਦੀਆਂ ਹਨ। ਇਸ ਨਾਲ ਜਿਥੇ ਨਜ਼ਰ ਘਟਦੀ ਹੈ, ਉਥੇ ਤੁਹਾਡੇ ਸਿਰਦਰਦ ਵਿਚ ਵੀ ਇਜਾਫਾ ਹੋ ਸਕਦਾ ਹੈ।
3. ਅੱਖਾਂ ਵਿਚ ਜਲਨ, ਖਾਰਸ਼ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਨਾਲ ਹੰਝੂ ਗ੍ਰੰਥੀਆਂ ਸੁੰਗੜ ਸਕਦੀਆਂ ਹਨ।
4. ਇਸ ਨਾਲ ਅੱਖਾਂ ਵਿਚੋਂ ਪਾਣੀ ਆਉਣ ਲਗਦਾ ਹੈ। ਮੋਬਾਈਲ ਦੀਆਂ ਕਿਰਨਾਂ ਅੱਖਾਂ ਲਈ ਬਹੁਤ ਨੁਕਸਾਨਦਾਇਕ ਹੁੰਦੀਆਂ ਹਨ।
5. ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਪਲਕਾਂ ਝਪਕਣ ਦੀ ਪਰਕਿਰਿਆ ਹੌਲੀ ਹੋ ਜਾਂਦੀ ਹੈ।
6. ਅੱਖਾਂ ਦੀਆਂ ਪੁਤਲੀਆਂ ਅਤੇ ਨਸਾਂ ਵੀ ਸੁੰਗੜਣ ਲਗਦੀਆਂ ਹਨ, ਜਿਸ ਕਾਰਨ ਸਿਰਦਰਦ ਜ਼ਿਆਦਾ ਹੁੰਦਾ ਹੈ ।