ਸਰਦੀ ਦੇ ਮੌਸਮ ਵਿਚ ਜ਼ਰੂਰ ਖਾਉ ਪਾਲਕ, ਹੋਣਗੇ ਕਈ ਫ਼ਾਇਦੇ

By : GAGANDEEP

Published : Dec 16, 2022, 7:20 am IST
Updated : Dec 16, 2022, 9:23 am IST
SHARE ARTICLE
photo
photo

ਜੇਕਰ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਮੁਹਾਲੀ : ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਹਰੀਆਂ ਸਬਜ਼ੀਆਂ ਦੀ ਭਰਮਾਰ ਲੱਗ ਜਾਂਦੀ ਹੈ। ਸਰਦੀ ਦੇ ਮੌਸਮ ’ਚ ਹਰੀਆਂ ਸਬਜ਼ੀਆਂ ਦੇ ਬਹੁਤ ਸਾਰੇ ਫ਼ਾਇਦੇ ਹਨ। ਇਨ੍ਹਾਂ ’ਚੋਂ ਇਕ ਹੈ ਪਾਲਕ ਜੋ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ। ਪਾਲਕ ’ਚ ਆਇਰਨ ਸੱਭ ਤੋਂ ਵੱਧ ਮਿਲ ਜਾਂਦਾ ਹੈ। ਪਾਲਕ ਦੀ ਵਰਤੋਂ ਨਾਲ ਸਰੀਰ ’ਚ ਆਇਰਨ ਦੀ ਕਮੀ ਨਹੀਂ ਰਹਿੰਦੀ। ਪਾਲਕ ’ਚ ਬਹੁਤ ਸਾਰੇ ਪੋਸ਼ਟਿਕ ਤੱਤ ਮਿਲ ਜਾਂਦੇ ਹਨ। ਸਾਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਲਈ ਅਪਣੇ ਭੋਜਨ ’ਚ ਪਾਲਕ ਨੂੰ ਜ਼ਰੂਰ ਸ਼ਾਮਲ ਕਰੋ। ਤੁਸੀਂ ਭਾਵੇਂ ਇਸ ਦੀ ਸਬਜ਼ੀ ਬਣਾਉ ਜਾਂ ਸੂਪ, ਜੂਸ ਜਾਂ ਫਿਰ ਕਿਸੇ ਹੋਰ ਰੂਪ ’ਚ ਹੀ ਸਹੀ। ਪਰ ਪਾਲਕ ਨੂੰ ਜਰੂਰ ਖਾਉ। ਆਉ ਜਾਣਦੇ ਹਾਂ ਪਾਲਕ ਖਾਣ ਦੇ ਫ਼ਾਇਦਿਆਂ ਬਾਰੇ : 

ਜੇਕਰ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦੇ ਇਸ ਤਕਨੀਕੀ ਦੌਰ ’ਚ ਮੋਬਾਈਲ, ਕੰਪਿਊਟਰ, ਟੀਵੀ ਸਕਰੀਨਾਂ  ਆਦਿ ਜ਼ਿਆਦਾ ਵੇਖਦੇ ਹਾਂ ਜਿਸ  ਦਾ ਅਸਰ ਅੱਖਾਂ ’ਤੇ ਜ਼ਰੂਰ ਪੈਂਦਾ ਹੈ। ਇਸ ਲਈ ਅਪਣੀਆਂ ਅੱਖਾਂ ਦਾ ਖ਼ਿਆਲ ਰੱਖਣ ਲਈ ਤੁਸੀਂ ਪਾਲਕ ਜ਼ਰੂਰ ਖਾਉ।
ਪਾਲਕ ਖਾਣ ਨਾਲ ਵਜ਼ਨ ਘੱਟ ਜਾਂਦਾ ਹੈ ਕਿਉਂਕਿ ਇਸ ਵਿਚ ਕੈਲੋਰੀ ਅਤੇ ਚਰਬੀ ਨੂੰ ਘੱਟ ਕਰਨ ਵਾਲੇ ਡਾਈਟਰੀ ਫ਼ਾਈਬਰ ਹੁੰਦੇ ਹਨ। ਪਾਲਕ ਵਿਚ ਕਲੋਰੋਫਿਲ ਅਤੇ ਸਿਹਤ ਤੰਦਰੁਸਤ ਰੱਖਣ ਵਾਲੇ ਕੋਰੋਟੋਨਾਐਂਡਸ ਵਰਗੇ ਬੀਟਾ-ਕੈਰੋਟੀਨ ਹੁੰਦੇ ਹਨ, ਜਿਨ੍ਹਾਂ ਵਿਚ ਐਂਟੀ-ਇੰਫ਼ਲੇਮੇਟਰੀ ਅਤੇ ਐਂਟੀ-ਕੈਂਸਰ ਤੱਤ ਹੁੰਦੇ ਹਨ ਜੋ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ।

ਪਾਲਕ ’ਚ ਆਇਰਨ ਦੀ ਮਾਤਰਾ ਸੱਭ ਤੋਂ ਵੱਧ ਮਿਲ ਜਾਂਦੀ ਹੈ। ਆਇਰਨ ਲਾਲ ਖ਼ੂਨ ਕੋਸ਼ਿਕਾਵਾਂ ਨੂੰ ਵਾਲਾਂ ਦੇ ਫ਼ਾਲਿਕਲ ਅਤੇ ਆਕਸੀਜਨ ਪਹੁੰਚਾਉਣ ਵਿਚ ਮਦਦ ਕਰਦਾ ਹੈ ਜਿਸ ਨਾਲ ਵਾਲ ਜੜ੍ਹਾਂ ਤੋਂ ਮਜ਼ਬੂਤ ਹੁੰਦੇ ਹਨ ਅਤੇ ਵਾਲਾਂ ਦਾ ਝੜਨਾ ਘੱਟ ਹੋ ਜਾਂਦਾ ਹੈ। ਪਾਲਕ ਸਰੀਰ ਵਿਚ ਖ਼ੂਨ ਦੀ ਕਮੀ ਨਹੀਂ ਹੋਣ ਦਿੰਦੀ। ਪਾਲਕ ਖਾਣ ਨਾਲ ਖ਼ੂਨ ਬਣਦਾ ਹੈ। ਪਾਲਕ ਖਾਣ ਨਾਲ ਦਿਮਾਗ ਸਹੀ ਕੰਮ ਕਰਦਾ ਹੈ ਤੇ ਯਾਦਦਾਸ਼ਤ ਸ਼ਕਤੀ ਵਧਦੀ ਹੈ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement