
Health News: ਸਿਰਕੇ ਅਤੇ ਜਾਮਣ ਦੀ ਇਕੱਠੇ ਵਰਤੋਂ ਕਰਨ ਨਾਲ ਭੁੱਖ ਵਧਦੀ ਹੈ।
Jaman is beneficial for stone patients News in punjabi : ਜਾਮਣ ਗਰਮੀ ਦੇ ਮੌਸਮ ਵਿਚ ਆਉਂਦਾ ਹੈ। ਇਹ ਫਲ ਕਿਸੇ ਦਵਾਈ ਤੋਂ ਘੱਟ ਨਹੀਂ। ਇਸ ਵਿਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਵਿਟਾਮਿਨ ਮੌਜੂਦ ਹੁੰਦੇ ਹਨ। ਜਾਮਣ ਖਾਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਵਿਚ ਮੌਜੂਦ ਗਲੂਕੋਜ਼ ਲੂ ਲੱਗਣ ਤੋਂ ਬਚਾਉਂਦਾ ਹੈ। ਜਾਮਣ ਵਿਚ ਮੌਜੂਦ ਆਇਰਨ ਖ਼ੂਨ ਦੀ ਕਮੀ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਜਾਮਣ ਖਾਣ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹਨ। ਜਾਮਣ ਖਾਣ ਦੇ ਫ਼ਾਇਦੇ: ਪੱਥਰੀ ਦੀ ਸਮੱਸਿਆ ਇਨ੍ਹੀਂ ਦਿਨੀਂ ਆਮ ਸੁਣਨ ਨੂੰ ਮਿਲ ਰਹੀ ਹੈ। ਪੱਥਰੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਦਵਾਈਆਂ ਦੀ ਥਾਂ ’ਤੇ ਜਾਮਣ ਖਾਉ। ਜਾਮਣ ਦੀਆਂ ਗਿਟਕਾਂ ਨੂੰ ਸੁਕਾਉਣ ਤੋਂ ਬਾਅਦ ਪੀਸ ਲਉ, ਫਿਰ ਇਸ ਨੂੰ ਪਾਣੀ ਜਾਂ ਦਹੀਂ ਨਾਲ ਖਾਉ।
ਜਾਮਣ ਦੇ ਰਸ ਵਿਚ ਸ਼ਹਿਦ, ਆਂਵਲਾ ਜਾਂ ਗੁਲਾਬ ਦੇ ਫੁੱਲਾਂ ਦਾ ਰਸ ਮਿਲਾ ਕੇ ਦਿਨ ਵਿਚ ਦੋ ਵਾਰ ਲਗਾਤਾਰ ਇਕ ਮਹੀਨੇ ਤਕ ਪੀਉ। ਇਕ ਮਹੀਨੇ ਵਿਚ ਤੁਹਾਨੂੰ ਫ਼ਰਕ ਦਿਖਾਈ ਦੇਣ ਲੱਗੇਗਾ। ਸ਼ੂਗਰ ਦੇ ਰੋਗੀਆਂ ਲਈ ਜਾਮਣ ਕਿਸੇ ਦਵਾਈ ਤੋਂ ਘੱਟ ਨਹੀਂ। ਇਸ ਦੀਆਂ ਗਿਟਕਾਂ ਨੂੰ ਸੁਕਾਉਣ ਤੋਂ ਬਾਅਦ ਪੀਸ ਲਉ। ਇਸ ਪਾਊਡਰ ਦੀ ਰੋਜ਼ਾਨਾ ਵਰਤੋਂ ਨਾਲ ਸ਼ੂਗਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਜਾਂ ਖ਼ਰਾਬ ਖਾਣਾ ਖਾਣ ਨਾਲ ਦਸਤ ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਜਾਮਣ ਵਿਚ ਸੇਂਧਾ ਨਮਕ ਮਿਲਾ ਕੇ ਖਾਉ। ਇਸ ਨਾਲ ਕੁੱਝ ਸਮੇਂ ਵਿਚ ਹੀ ਤੁਹਾਨੂੰ ਦਸਤ ਤੋਂ ਰਾਹਤ ਮਿਲ ਜਾਵੇਗੀ। ਜਿਨ੍ਹਾਂ ਲੋਕਾਂ ਨੂੰ ਭੁੱਖ ਘੱਟ ਲਗਦੀ ਹੈ, ਉਨ੍ਹਾਂ ਨੂੰ ਜਾਮਣ ਜ਼ਰੂਰ ਖਾਣੇ ਚਾਹੀਦੇ ਹਨ। ਸਿਰਕੇ ਅਤੇ ਜਾਮਣ ਦੀ ਇਕੱਠੇ ਵਰਤੋਂ ਕਰਨ ਨਾਲ ਭੁੱਖ ਵਧਦੀ ਹੈ।
ਅਕਸਰ ਮਾਨਸੂਨ ਦੇ ਮੌਸਮ ਵਿਚ ਢਿੱਡ ਸਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਰੋਜ਼ਾਨਾ 5 ਤੋਂ 10 ਜਾਮਣ ਖਾਉ। ਇਨ੍ਹਾਂ ਨੂੰ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਜਾਮਣ ਵਿਚ ਪਾਲੀਫੇਨਾਲਸ ਵਰਗੇ ਤੱਤ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ, ਜੋ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਰੋਕਣ ਵਿਚ ਮਦਦ ਕਰਦੇ ਹਨ।