
ਡਾਈਟਿੰਗ ਕਰਨ ਵਾਲਿਆਂ ਨੂੰ ਅਕਸਰ ਅਪਣੀ ਪਸੰਦੀਦਾ ਚੀਜ਼ਾਂ ਤੋਂ ਦੂਰੀ ਬਣਾਉਣੀ ਪੈਂਦੀ ਹੈ। ਕਦੇ - ਕਦੇ ਇਹ ਤਪੱਸਿਆ ਇੰਨੀ ਭਾਰੀ ਲੱਗਣ ਲਗਦੀ ਹੈ ਕਿ ਕੁੱਝ ਲੋਕ ਇਸ...
ਡਾਈਟਿੰਗ ਕਰਨ ਵਾਲਿਆਂ ਨੂੰ ਅਕਸਰ ਅਪਣੀ ਪਸੰਦੀਦਾ ਚੀਜ਼ਾਂ ਤੋਂ ਦੂਰੀ ਬਣਾਉਣੀ ਪੈਂਦੀ ਹੈ। ਕਦੇ - ਕਦੇ ਇਹ ਤਪੱਸਿਆ ਇੰਨੀ ਭਾਰੀ ਲੱਗਣ ਲਗਦੀ ਹੈ ਕਿ ਕੁੱਝ ਲੋਕ ਇਸ 'ਚ ਧੋਖਾ ਵੀ ਕਰ ਲੈਂਦੇ ਹਨ। ਕੋਮਾਂਤਰੀ ਪੋਸ਼ਣ ਮਾਹਰਾਂ ਦਾ ਕਹਿਣਾ ਹੈ ਕਿ ਡਾਈਟਿੰਗ 'ਚ ਕਦੇ - ਕਦੇ ਧੋਖਾ ਕਰਨਾ ਮਾੜਾ ਨਹੀਂ ਹੁੰਦਾ। ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਵਿਚ - ਵਿਚ ਅਜਿਹਾ ਕਰਨ ਨਾਲ ਭਾਰ ਨਿਯੰਤਰਣ ਰੱਖਣ 'ਚ ਮਦਦ ਮਿਲਦੀ ਹੈ।
dieting
ਡਾਈਟਿੰਗ ਕਰਨ ਵਾਲੇ ਸਾਰੇ ਲੋਕ ਚੀਟ-ਡੇ ਬਾਰੇ ਚੰਗੀ ਤ੍ਰਾਂ ਜਾਣਦੇ ਹਨ। ਇਹ ਹਫ਼ਤੇ ਦਾ ਉਹ ਇਕ ਦਿਨ ਹੁੰਦਾ ਹੈ, ਜਦੋਂ ਅਪਣਾ ਮਨਪਸੰਦ ਦਾ ਕੁੱਝ ਵੀ ਖਾਣ ਦੀ ਇਜਾਜ਼ਤ ਹੁੰਦੀ ਹੈ।
dieting
ਜੇਕਰ ਤੁਸੀਂ ਡਾਈਟਿੰਗ ਕਰ ਰਹੇ ਹੋ ਤਾਂ ਚੀਟ ਡੇਅ ਨੂੰ ਬਰਕਰਾਰ ਰੱਖਣਾ ਵੀ ਬੇਹਦ ਜ਼ਰੂਰੀ ਹੁੰਦਾ ਹੈ। ਇਸ ਨਾਲ ਨਾ ਤਾਂ ਤੁਹਾਡੇ ਭਾਰ ਘਟਾਉਣ ਦੇ ਇਰਾਦੇ 'ਤੇ ਕੋਈ ਫ਼ਰਕ ਪੈਂਦਾ ਹੈ ਅਤੇ ਨਾ ਹੀ ਤੁਹਾਡੇ ਟੀਚੇ 'ਤੇ ਅਸਰ ਪੈਂਦਾ ਹੈ।
dieting
ਮਾਹਰਾਂ ਦਾ ਕਹਿਣਾ ਹੈ ਕਿ ਚੀਟ ਡੇਅ ਨੂੰ ਸ਼ਿੱਦਤ ਨਾਲ ਬਰਕਰਾਰ ਰੱਖਣ ਵਾਲੇ ਲੋਕ ਡਾਈਟਿੰਗ ਦੇ ਪ੍ਰਤੀ ਜ਼ਿਆਦਾ ਵਫ਼ਾਦਾਰ ਹੁੰਦੇ ਹਨ। ਕੈਲੋਰੀ 'ਤੇ ਕਾਬੂ ਦੀ ਮਿਆਦ ਤੋਂ ਬਾਅਦ ਹਫ਼ਤੇ 'ਚ ਇਕ ਦਿਨ ਅਪਣੀ ਪਸੰਦੀਦਾ ਚੀਜ਼ਾਂ ਖਾਣ ਨਾਲ ਸਰੀਰ ਨੂੰ ਚਰਬੀ ਘਟਾਉਣ 'ਚ ਮਦਦ ਮਿਲਦੀ ਹੈ।
dieting
ਦਰਅਸਲ ਹਫ਼ਤੇ ਭਰ ਖਾਣ 'ਤੇ ਕਾਬੂ ਰੱਖਣ ਤੋਂ ਬਾਅਦ ਇਕ ਦਿਨ ਜਦੋਂ ਸਭ ਕੁੱਝ ਖਾਣ ਨੂੰ ਮਿਲਦਾ ਹੈ ਤਾਂ ਸਰੀਰ ਨੂੰ ਸੰਕੇਤ ਮਿਲਦਾ ਹੈ ਕਿ ਉਸ ਨੂੰ ਕਮੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ।