
ਅਕਸਰ ਤੁਸੀਂ ਸੱਟ ਲੱਗਣ ਤੋਂ ਬਾਅਦ ਬੈਂਡੇਜ਼ ਲਗਾਉਣ ਤੋਂ ਇਸ ਲਈ ਕਤਰਾਉਂਦੇ ਹੋ ਕਿ ਉਸ ਨੂੰ ਉਖਾੜਨ 'ਚ ਕਈ ਵਾਰ ਚੋਟ ਤੋਂ ਵੀ ਜ਼ਿਆਦਾ ਦਰਦ ਸਹਿਣਾ ਪੈਂਦਾ ਹੈ...
ਅਕਸਰ ਤੁਸੀਂ ਸੱਟ ਲੱਗਣ ਤੋਂ ਬਾਅਦ ਬੈਂਡੇਜ਼ ਲਗਾਉਣ ਤੋਂ ਇਸ ਲਈ ਕਤਰਾਉਂਦੇ ਹੋ ਕਿ ਉਸ ਨੂੰ ਉਖਾੜਨ 'ਚ ਕਈ ਵਾਰ ਚੋਟ ਤੋਂ ਵੀ ਜ਼ਿਆਦਾ ਦਰਦ ਸਹਿਣਾ ਪੈਂਦਾ ਹੈ। ਹੁਣ ਇਸ ਚਿੰਤਾ ਤੋਂ ਮੁਕਤ ਹੋਣ ਦਾ ਹੱਲ ਮਿਲ ਗਿਆ ਹੈ। ਕਟਣ, ਜਲਣ ਜਾਂ ਹੋਰ ਕਿਸੇ ਕਿਸਮ ਦੇ ਜ਼ਖ਼ਮ ਤੋਂ ਬਾਅਦ ਤੁਹਾਨੂੰ ਇਸ ਦਰਦ ਤੋਂ ਬਚਾਉਣ ਦੀ ਤਰਕੀਬ ਦੀ ਖੋਜ ਕਰ ਲਈ ਗਈ ਹੈ। ਇਸ ਦੀ ਮਦਦ ਨਾਲ ਉਸ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ ਜੋ ਜ਼ਖ਼ਮ 'ਤੇ ਲੱਗੀ ਪੱਟੀ ਨੂੰ ਉਖਾੜਣ ਸਮੇਂ ਸਹਿਣ ਕਰਨਾ ਪੈਂਦਾ ਹੈ।
Unique Bandage
ਭਾਰਤੀ ਤਕਨੀਕੀ ਸੰਸਥਾਨ (ਆਈਆਈਟੀ), ਬੀਐਚਯੂ ਦੇ ਸਕੂਲ ਆਫ਼ ਬਾਇਉ ਕੈਮਿਕਲ ਇਨਜੀਨਿਅਰਿੰਗ ਵਿਭਾਗ ਨੇ ਡੀਆਰਡੀਯੂ ਦੇ ਸਹਿਯੋਗ ਨਾਲ ਇਕ ਅਜਿਹੀ ਪੱਟੀ ਯਾਨੀ ਬਾਇਲੇਅਰ ਮੈਂਬਰਿੰਗ ਤਿਆਰ ਕੀਤੀ, ਜੋ ਜ਼ਖ਼ਮ ਨੂੰ ਠੀਕ ਕਰ ਦੇਵੇਗੀ ਅਤੇ ਚਮੜੀ 'ਚ ਹੀ ਘੁਲ ਵੀ ਜਾਵੇਗੀ।
Unique Bandage
ਇਹ ਜ਼ਖ਼ਮੀ ਦੇ ਜ਼ਖ਼ਮ ਨੂੰ ਭਰਨ 'ਚ ਕਾਫ਼ੀ ਮਦਦਗਾਰ ਹੋਵੋਗਾ। ਇਸ 'ਚ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਇਕ ਵਾਰ ਚਿਪਕਾਉਣ ਤੋਂ ਬਾਅਦ ਹਟਾਉਣ ਦਾ ਝੰਝਟ ਨਹੀਂ ਰਹੇਗਾ। ਇਸ ਲਈ ਡੀਆਰਡੀਉ, ਭਾਰਤ ਸਰਕਾਰ ਦੇ ਸਹਿਯੋਗ ਨਾਲ ਵਿਭਾਗ ਦੇ ਪ੍ਰੋਫੈਸਰ ਪ੍ਰਦੀਪ ਸ਼੍ਰੀਵਾਸਤਵ ਦੇ ਨਿਰਦੇਸ਼ਨ 'ਚ ਜਾਂਚ ਵਿਦਿਆਰਥੀ ਦਿਵਾਕਰ ਸਿੰਘ ਨੇ ਚਾਰ ਸਾਲਾਂ ਤਕ ਕੰਮ ਕੀਤਾ। ਹਾਲਾਂਕਿ, ਇਹ ਡੀਆਰਡੀਉ ਲਈ ਪ੍ਰਯੋਗ ਹੈ ਪਰ ਸੰਭਾਵਨਾ ਹੈ ਕਿ ਆਮ ਜਨਤਾ ਲਈ ਵੀ ਆਉਣ ਵਾਲੇ ਦਿਨਾਂ 'ਚ ਅਸਾਨ ਹੋ ਸਕੇਗਾ।
Unique Bandage
ਪ੍ਰੋਫੈਸਰ ਸ਼੍ਰੀਵਾਸਤਵ ਨੇ ਦਸਿਆ ਕਿ ਬਾਇਲੇਅਰ ਮੈਂਬਰਿੰਗ ਪੱਟੀ ਦੋ ਪਰਤਾਂ 'ਚ ਹੈ। ਇਕ ਤਹਿ ਚਮੜੀ ਨੂੰ ਮੁਲਾਇਮ ਅਤੇ ਨਮੀ ਬਣਾਉਣ 'ਚ ਮਦਦ ਕਰੇਗੀ। ਉਥੇ ਹੀ ਦੂਜੀ ਬੈਕਟੀਰਿਅਲ ਇਨਫੈਕਸ਼ਨ ਤੋਂ ਬਚਾਵੇਗੀ। ਨਾਲ ਹੀ ਇਸ 'ਚ ਚਮੜੀ ਦੇ ਨਵੇਂ ਸੈੱਲ ਬਣਾਉਣ ਦੀ ਵੀ ਸਮਰਥਾ ਹੈ।
Unique Bandage
ਚਿਪਕਾਉਣ ਤੋਂ ਬਾਅਦ ਜਿਸ ਰਫ਼ਤਾਰ ਨਾਲ ਸੈੱਲ ਬਣਨਗੇ ਉਸੀ ਤਰ੍ਹਾਂ ਹੌਲੀ - ਹੌਲੀ ਪੱਟੀ ਘੁਲਦੀ ਜਾਵੇਗੀ। ਇਹ ਪੱਟੀ ਪੂਰੀ ਤਰ੍ਹਾਂ ਜੈਵਿਕ ਅਤੇ ਹਰਬਲ ਹੈ। ਪ੍ਰੋਫੈਸਰ ਮੁਤਾਬਕ ਜਖ਼ਮ ਸੁਕਾਉਣ ਵਾਲੀ ਪੱਟੀ 'ਤੇ ਇਸ ਤਰ੍ਹਾਂ ਦਾ ਪਹਿਲਾ ਪ੍ਰਯੋਗ ਹੈ। ਇਸ 'ਚ ਨਿੰਮ, ਬੋਹੜ, ਐਲੋਵੇਰਾ ਆਦਿ ਦੇ ਤੱਤ ਹਨ।