ਚਿਕਨਪੌਕਸ ਹੋਣ ’ਤੇ ਇਨ੍ਹਾਂ ਚੀਜ਼ਾਂ ਤੋਂ ਬਣਾਉ ਦੂਰੀ, ਮਿਲੇਗਾ ਆਰਾਮ
Published : Aug 18, 2022, 5:21 pm IST
Updated : Aug 18, 2022, 5:21 pm IST
SHARE ARTICLE
Fast Food
Fast Food

ਚਿਕਨਪੌਕਸ ਬੀਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਆਸਾਨੀ ਨਾਲ ਫੈਲ ਜਾਂਦੀ ਹੈ

 

ਮੁਹਾਲੀ : ਚਿਕਨਪੌਕਸ (ਮਾਤਾ ਨਿਕਲਣ ਦੀ ਬਿਮਾਰੀ) ਕਿਸੇ ਨੂੰ ਵੀ ਅਪਣਾ ਸ਼ਿਕਾਰ ਬਣਾ ਸਕਦੀ ਹੈ। ਇਹ ਬੀਮਾਰੀ ਬੱਚਿਆਂ ਵਿਚ ਜ਼ਿਆਦਾ ਹੁੰਦੀ ਹੈ। ਨਵਜੰਮੇ ਬੱਚਿਆਂ ’ਚ ਵੀ ਹੁੰਦੀ ਹੈ। ਗਰਭਵਤੀ ਔਰਤਾਂ ਤੋਂ ਲੈ ਕੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਵੀ ਹੋ ਸਕਦੀ ਹੈ। ਇਹ ਬੀਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਆਸਾਨੀ ਨਾਲ ਫੈਲ ਜਾਂਦੀ ਹੈ। ਆਉ ਜਾਣਦੇ ਹਾਂ ਚਿਕਨਪੌਕਸ ਦੌਰਾਨ ਕਿਹੜੀਆਂ ਚੀਜ਼ਾਂ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ

Eating spicy foodfood

ਤੁਸੀ ਮਸਾਲੇਦਾਰ ਜਾਂ ਜ਼ਿਆਦਾ ਨਮਕ ਵਾਲੇ ਭੋਜਨ ਤੋਂ ਵੀ ਪੂਰੀ ਤਰ੍ਹਾਂ ਪਰਹੇਜ਼ ਕਰਨਾ ਹੈ। ਜੇਕਰ ਤੁਸੀਂ ਜ਼ਿਆਦਾ ਮਸਾਲੇਦਾਰ ਭੋਜਨ ਜਾਂ ਜ਼ਿਆਦਾ ਨਮਕ ਵਾਲਾ ਭੋਜਨ ਖਾਂਦੇ ਹੋ ਤਾਂ ਤੁਹਾਡੇ ਮੂੰਹ ਵਿਚ ਜਲਣ ਹੋ ਸਕਦੀ ਹੈ ਅਤੇ ਚਿਕਨਪੌਕਸ ਮੂੰਹ ਦੇ ਨੇੜੇ ਹੁੰਦਾ ਹੈ ਇਸ ਨਾਲ ਤੁਹਾਨੂੰ ਤੇਜ਼ ਦਰਦ ਹੋ ਸਕਦਾ ਹੈ। ਤੁਹਾਨੂੰ ਅਪਣੀ ਡਾਈਟ ਵਿਚੋਂ ਪੀਜ਼ਾ, ਬਰਗਰ, ਚਿਕਨ, ਮੀਟ, ਚਾਈਨੀਜ਼ ਫ਼ੂਡ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ। ਤੁਹਾਨੂੰ ਅਜਿਹੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਵਿਚ ਮਿਰਚ ਜ਼ਿਆਦਾ ਹੋਵੇ। ਜ਼ਿਆਦਾ ਮਿਰਚਾਂ ਖਾਣ ਨਾਲ ਚਿਕਨਪੌਕਸ ਦੇ ਲੱਛਣ ਵਧ ਸਕਦੇ ਹਨ ਉਥੇ ਹੀ ਤੁਹਾਨੂੰ ਆਰਜੀਨਾਈਨ ਨਾਮਕ ਅਮੀਨੋ ਐਸਿਡ ਦਾ ਸੇਵਨ ਕਰਨ ਤੋਂ ਵੀ ਪਰਹੇਜ ਕਰਨਾ ਚਾਹੀਦਾ ਹੈ ਜੋ ਚਿਕਨਪੌਕਸ ਵਾਇਰਸ ਨੂੰ ਵਧਾਉਣ ਦਾ ਕੰਮ ਕਰਦਾ ਹੈ

 

 

Fast Food Fast Food

ਜੇਕਰ ਤੁਸੀਂ ਜ਼ਿਆਦਾ ਮਿਰਚਾਂ ਵਾਲੇ ਭੋਜਨ ਦਾ ਸੇਵਨ ਕਰਦੇ ਹੋ ਤਾਂ ਚਿਕਨਪੌਕਸ ਆਮ ਨਾਲੋਂ ਜ਼ਿਆਦਾ ਸਮੇਂ ਵਿਚ ਠੀਕ ਹੋਵੇਗਾ। ਤੁਹਾਨੂੰ ਲਾਲ ਮਿਰਚ, ਖੜੇ ਮਸਾਲੇ, ਪੀਨਟ ਬਟਰ ਤੋਂ ਪਰਹੇਜ਼ ਕਰਨ ਚਾਹੀਦਾ ਹੈ। ਚਿਕਨਪੌਕਸ ਦੌਰਾਨ ਤੁਹਾਨੂੰ ਖੱਟੇ ਫਲ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਫਲਾਂ ਦਾ ਸਵਾਦ ਖੱਟਾ-ਮਿੱਠਾ ਹੁੰਦਾ ਹੈ ਅਤੇ ਇਨ੍ਹਾਂ ਦੀ ਕਿਸਮ ਦੀ ਗੱਲ ਕਰੀਏ ਤਾਂ ਨਿੰਬੂ, ਸੰਤਰਾ, ਅੰਗੂਰ, ਅੰਬ ਆਦਿ ਵਿਚ ਖੱਟਾਪਨ ਸ਼ਾਮਲ ਹੁੰਦਾ ਹੈ। ਤੁਹਾਨੂੰ ਚਿਕਨਪੌਕਸ ਦੌਰਾਨ ਇਨ੍ਹਾਂ ਦਾ ਸੇਵਨ ਕਰਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਚਿਕਨਪੌਕਸ ਦੌਰਾਨ ਮੂੰਹ ਵਿਚ ਛਾਲੇ ਹੁੰਦੇ ਹਨ ਅਤੇ ਇਨ੍ਹਾਂ ਫਲਾਂ ਵਿਚ ਮੌਜੂਦ ਐਸਿਡ ਅਲਸਰ ਦੇ ਦਰਦ ਅਤੇ ਜਲਣ ਨੂੰ ਵਧਾਉਣ ਦਾ ਕੰਮ ਕਰੇਗਾ, ਇਸ ਲਈ ਤੁਹਾਨੂੰ ਇਨ੍ਹਾਂ ਦਾ ਸੇਵਨ ਕਰਨ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ।

ਜੇਕਰ ਤੁਹਾਨੂੰ ਜ਼ਿਆਦਾ ਗਰਮ ਭੋਜਨ ਖਾਣਾ ਪਸੰਦ ਹੈ ਤਾਂ ਇਸ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਹਾਡੇ ਮੂੰਹ ਵਿਚ ਛਾਲੇ ਪੈ ਸਕਦੇ ਹਨ ਅਤੇ ਇਹ ਜਲਣ ਪੈਦਾ ਕਰਨਗੇ। ਮੂੰਹ ਦੇ ਅੰਦਰ ਚਿਕਨਪੌਕਸ ਦੇ ਦਾਗ਼ ਜਾਂ ਦਾਣੇ ਵੀ ਹੋ ਸਕਦੇ ਹਨ। ਫਿਰ ਜੇਕਰ ਤੁਸੀਂ ਗਰਮ ਭੋਜਨ ਖਾਣਾ ਪਸੰਦ ਕਰਦੇ ਹੋ ਤਾਂ ਇਸ ਆਦਤ ਨੂੰ ਛੱਡ ਦਿਉ। ਤੁਹਾਨੂੰ ਠੰਢਾ ਭੋਜਨ ਜਿਵੇਂ ਕਿ ਆਈਸਕ੍ਰੀਮ, ਮਿਲਕਸ਼ੇਕ, ਦਹੀਂ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।     

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement