
ਦੁੱਧ ਨੂੰ ਕੈਲਸ਼ੀਅਮ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਦੁੱਧ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਪੀਣ ਤੇ ਸਰੀਰ ਨੂੰ ਕਈ ਫਾਈਦੇ ਮਿਲਦੇ ਹਨ। ਵਜ਼ਨ ਘਟਾਉਣ ਵਿਚ ਵੀ ਇਸ..
ਦੁੱਧ ਨੂੰ ਕੈਲਸ਼ੀਅਮ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਦੁੱਧ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਪੀਣ ਤੇ ਸਰੀਰ ਨੂੰ ਕਈ ਫਾਈਦੇ ਮਿਲਦੇ ਹਨ। ਵਜ਼ਨ ਘਟਾਉਣ ਵਿਚ ਵੀ ਇਸ ਦਾ ਅਹਿਮ ਰੋਲ ਹੈ। ਰੋਜ਼ਾਨਾ ਸਿਰਫ ਇੱਕ ਗਲਾਸ ਦੁੱਧ ਪੀ ਕੇ ਤੁਸੀ ਆਪਣਾ ਵਜ਼ਨ ਘੱਟ ਕਰ ਸਕਦੇ ਹੋ। ਇਸ ਵਿੱਚ ਆਇਰਨ ਨੂੰ ਛੱਡ ਕੇ ਲਗਪਗ ਹੋਰ ਸਾਰੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ।
ਇਸ ਵਿੱਚ ਪ੍ਰੋਟੀਨ , ਵਿਟਾਮਿਨ ਏ , ਬੀ1 , ਬੀ2 , ਬੀ12 , ਵਿਟਾਮਿਨ ਡੀ , ਕੈਲਸ਼ੀਅਮ , ਪੋਟੈਸ਼ਿਅਮ ਤੇ ਮੈਗਨੀਸ਼ੀਅਮ ਹੁੰਦੇ ਹਨ । ਇਹ ਹੱਡੀਆਂ ਨੂੰ ਮਜ਼ਬੁਤ ਬਣਾਉਂਦਾ ਹੈ। ਦੁੱਧ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ । ਹਾਲਾਂਕਿ ਲੇਕਟੋਸ ਇੰਟਾਲਰੇਂਸ ਦੇ ਸ਼ਿਕਾਰ ਲੋਕਾਂ ਨੂੰ ਦੁੱਧ ਦੇ ਪ੍ਰਯੋਗ ਵਿਚ ਸਾਵਧਾਨੀ ਵਰਤਣੀ ਚਾਹੀਦੀ ਹੈ।ਦੁੱਧ ਪ੍ਰੋਟੀਨ ਕਾ ਇੱਕ ਵਧੀਆ ਸਰੋਤ ਹੈ ,ਇਸ ਲਈ ਇਹ ਵਜ਼ਨ ਘੱਟ ਕਰਨ ਵਿਚ ਵੀ ਬੇਹੱਦ ਲਾਭਦਾਇਕ ਹੁੰਦਾ ਹੈ ।
ਪ੍ਰੋਟੀਨ ਸਾਡੇ ਸਰੀਰ ਵਿਚ ਮੌਜੂਦ ਭੁੱਖ ਵਾਲੇ ਹਾਰਮੋਨ ਨੂੰ ਸਹੀ ਕਰਦੇ ਹਨ ਤੇ ਪੇਟ ਨੂੰ ਵੀ ਸਹੀ ਰੱਖਦੇ ਹਨ। ਇਹ ਭੁੱਖ ਘੱਟ ਕਰਨ ਵਾਲੇ ਹਾਰਮੋਨ ਜੀਐਲਪੀ1 , ਪੀਵਾਈਵਾਈ ਤੇ ਸੀਸੀਕੇ ਦੇ ਪੱਧਰ ਨੂੰ ਵਧਾ ਦਿੰਦਾ ਹੈ, ਜਿਸ ਨਾਲ ਭੁੱਖ ਕਾਬੂ ਹੁੰਦੀ ਹੈ। ਇਸ ਵਿੱਚ ਪ੍ਰੋਸੇਨ , ਏਲਬਿਨਿਨ ਤੇ ਗਲੋਬੁਲਿਨ ਪ੍ਰੋਟੀਨ ਕਾਫ਼ੀ ਮਾਤਰਾ ਵਿਚ ਪਾਏ ਜਾਂਦੇ ਹਨ।