
ਬ੍ਰਾਜ਼ੀਲ ਦੀ ਗਿਰੋਲੇਂਡੋ ਅਤੇ ਗੁਜਰਾਤ ਦੀ ਗਿਰ ਗਾਂ ਦੀ ਮਿਕਸ ਬ੍ਰੀਡ ਨਸਲ ਪੰਜਾਬ ਵਿਚ ਵੀ ਤਿਆਰ ਕਰ ਲਈ ਗਈ ਹੈ। ਪਟਿਆਲੇ ਦੇ ਰੋਣੀ ਵਿਚ ਬਣੇ ਸੈਂਟਰ ਫਾਰ ਐਕਸੀਲੈਂਸ ...
ਚੰਡੀਗੜ੍ਹ : ਬ੍ਰਾਜ਼ੀਲ ਦੀ ਗਿਰੋਲੇਂਡੋ ਅਤੇ ਗੁਜਰਾਤ ਦੀ ਗਿਰ ਗਾਂ ਦੀ ਮਿਕਸ ਬ੍ਰੀਡ ਨਸਲ ਪੰਜਾਬ ਵਿਚ ਵੀ ਤਿਆਰ ਕਰ ਲਈ ਗਈ ਹੈ। ਪਟਿਆਲੇ ਦੇ ਰੋਣੀ ਵਿਚ ਬਣੇ ਸੈਂਟਰ ਫਾਰ ਐਕਸੀਲੈਂਸ ਐਨੀਮਲ ਬਰੀਡਿੰਗ ਸੈਂਟਰ ਵਿਚ ਰਿਸਰਚ ਸ਼ੁਰੂਆਤੀ ਦੌਰ ਵਿਚ ਹੈ। ਪੈਦਾ ਕੀਤੇ ਵੱਛੇ-ਵੱਛੀਆਂ ਹਾਲੇ ਛੋਟੇ ਹਨ। ਇਨ੍ਹਾਂ ਨੂੰ ਵੱਡੇ ਹੋਣ ਵਿਚ ਕਰੀਬ 2 ਸਾਲ ਲੱਗਣਗੇ। ਪੂਰੇ ਪੰਜਾਬ ਵਿਚ ਇਸ ਨਸਲ ਦੀ ਗਾਂ ਦੇ ਆਉਣ ਵਿਚ ਕਰੀਬ 10 ਸਾਲ ਲੱਗਣਗੇ।
Gir Cow
ਇਸ ਤੋਂ ਬਾਅਦ ਪੰਜਾਬ ਵਿਚ ਦੁੱਧ ਉਤਪਾਦਨ ਦੁੱਗਣਾ ਹੋਣ ਦੀ ਉਮੀਦ ਹੈ। ਇਸ ਸਮੇਂ ਪੰਜਾਬ ਵਿਚ 360 ਲੱਖ ਲੀਟਰ ਦੁੱਧ ਦਾ ਉਤਪਾਦਨ ਹੋ ਰਿਹਾ ਹੈ, ਪਰ ਇਸਨੂੰ ਵਧਾਉਣ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਇਸ ਨਸਲ ਦੀ ਗਾਂ ਇਕ ਵਾਰ ਵਿਚ 40 ਤੋਂ 45 ਲਿਟਰ ਦੁੱਧ ਦਿੰਦੀ ਹੈ। ਗਿਰ ਨਸਲ ਦੀ ਗਾਂ ਆਜ਼ਾਦੀ ਤੋਂ ਪਹਿਲਾਂ ਬ੍ਰਾਜ਼ੀਲ ਭੇਜੀ ਗਈ ਸੀ। ਗਿਰੋਲੇਂਡੋ ਗਾਂ ਬ੍ਰਾਜ਼ੀਲ ਦੀ ਹਾਲਿਸਟਨ ਅਤੇ ਗਿਰ ਦੀ ਮਿਕਸਬ੍ਰੀਡ ਹੈ।
Gir Cow
ਇਹ ਨਸਲ ਦੀ ਗਾਂ ਇਕ ਵਾਰ ਵਿਚ 40 ਤੋਂ 45 ਲੀਟਰ ਦੁੱਧ ਦਿੰਦੀ ਹੈ। ਇਸ ਸਮੇਂ ਪੰਜਾਬ ਵਿਚ ਇਸ ਨਸਲ ਦੇ ਮੁਕਾਬਲੇ ਕਿਸੇ ਹੋਰ ਮੱਝ ਜਾਂ ਗਾਂ ਵਿਚ ਇਕ ਵਾਰ ਵਿਚ ਇਨ੍ਹਾ ਦੁੱਧ ਦੇਣ ਦੀ ਸਮਰੱਥਾ ਨਹੀਂ ਹੈ। ਇਸ ਨਸਲ ਦੀ ਖਾਸਿਅਤ ਇਹ ਹੈ ਕਿ ਗਰਮੀ ਵਿਚ ਵੀ ਇਸਦੀ ਦੁੱਧ ਦੇਣ ਦੀ ਸਮਰੱਥਾ ਬਰਕਰਾਰ ਰਹਿੰਦੀ ਹੈ। 2016 ਵਿਚ ਗਿਰੋਲੇਂਡੋ ਨਸਲ ਦੇ ਬ੍ਰਾਜ਼ੀਲ ਵਿਚ ਪਤਾ ਲੱਗਣ ਤੋਂ ਬਾਅਦ ਪੰਜਾਬ ਡੇਅਰੀ ਵਿਭਾਗ ਦੇ ਵਿਸ਼ੇਸ਼ਗਿਆਵਾਂ ਨੇ ਬ੍ਰਾਜ਼ੀਲ ਦਾ ਦੌਰਾ ਕਰ ਉਸਦੇ ਦੁੱਧ ਦੇਣ ਦੀ ਸਮਰੱਥਾ ਨੂੰ ਵੇਖਿਆ।
Gir Cow
ਗਿਰਲੇਂਡੋ ਦੇ ਇਕ ਵਾਰ ਵਿਚ 45 ਲੀਟਰ ਤੱਕ ਦੁੱਧ ਦੇਣ ਦੀ ਸਮਰੱਥਾ, ਕੁਆਲਿਟੀ, ਰੱਖ ਰਖਾਅ ਵਿਚ ਘੱਟ ਖਰਚ ਅਤੇ ਗਰਮੀਆਂ ਵਿਚ ਦੁੱਧ ਦੇਣ ਦੀ ਸਮਰੱਥਾ ਦੇ ਬਣੇ ਰਹਿਣ ਵਰਗੀਆਂ ਵਿਸ਼ੇਸ਼ਤਾਵਾਂ ਇਸਨੂੰ ਭਾਰਤ ਦੇ ਮਾਹੌਲ ਦੇ ਅਨੁਕੂਲ ਬਣਾਉਂਦੀਆਂ ਹਨ। ਆਜ਼ਾਦੀ ਤੋਂ ਪਹਿਲਾਂ ਗੁਜਰਾਤ ਦੇ ਜਸਦਨ ਖੇਤਰ ਦੇ ਰਾਜੇ ਨੇ ਬ੍ਰਾਜ਼ੀਲ ਭੇਜੀਆਂ ਸਨ ਗਿਰ ਗਾਵਾਂ ਗਿਰ ਦੇ ਗਿਰੋਲੇਂਡੋ ਹੋਣ ਦੀ ਕਹਾਣੀ ਬੜੀ ਰੋਚਕ ਹੈ।
Gir Cow
ਆਜ਼ਾਦੀ ਤੋਂ ਪਹਿਲਾਂ ਗੁਜਰਾਤ ਦੇ ਜਸਦਨ ਇਲਾਕੇ ਦੇ ਇਕ ਰਾਜੇ ਨੇ ਇਹਨਾਂ ਗਾਵਾਂ ਨੂੰ ਬ੍ਰਾਜ਼ੀਲ ਭੇਜਿਆ ਸੀ। ਉਸ ਸਮੇਂ ਪਸ਼ੂਆਂ ਨੂੰ ਲਿਆਉਣ ਅਤੇ ਲੈ ਜਾਣ ਉੱਤੇ ਰੋਕ ਨਾ ਹੋਣ ਦੇ ਕਾਰਨ ਗਿਰ ਨਸਲ ਦੀ ਗਾਂ ਉੱਥੇ ਭੇਜੀ ਗਈ। ਜਿੱਥੇ ਉਨ੍ਹਾਂ ਨੇ ਅਪਣੀ ਹਾਲਿਸਟਨ ਨਸਲ ਦੇ ਨਾਲ ਮਿਲਾਕੇ ਗਿਰੋਲੇਂਡੋ ਨਸਲ ਨੂੰ ਤਿਆਰ ਕੀਤਾ। ਪੰਜਾਬ ਦੁੱਧ ਉਤਪਾਦਨ ਵਿਚ ਪ੍ਰਮੁੱਖ ਬਣੇਗਾ। ਗਿਰੋਲੇਂਡੋ ਨਸਲ ਦੀ ਦੁੱਧ ਦੇਣ ਦੀ ਸਮਰੱਥਾ ਬਹੁਤ ਜ਼ਿਆਦਾ ਹੈ।
Gir Cow
ਇਸ ਨਸਲ ਨੂੰ ਪੰਜਾਬ ਵਿਚ ਵਿਕਸਿਤ ਕਰਨ ਤੋਂ ਬਾਅਦ ਇਹ ਪੰਜਾਬ ਨੂੰ ਦੁੱਧ ਉਤਪਾਦਨ ਵਿਚ ਆਗੂ ਬਣਾਉਣ ਵਿਚ ਸਮਰੱਥ ਹੈ। ਇਹ ਗਾਂ ਇੱਕ ਵਾਰ ਵਿੱਚ 40 ਤੋਂ 45 ਲੀਟਰ ਦੁੱਧ ਦਿੰਦੀ ਹੈ। ਪੰਜਾਬ ਵਿੱਚ ਤਿਆਰ ਹੋ ਰਹੀ ਬ੍ਰੀਡ ਵੀ ਚੰਗਾ ਦੁੱਧ ਉਤਪਾਦਨ ਕਰੇਗੀ।