Health News: ਜ਼ਮੀਨ ’ਤੇ ਸੌਣ ਦੇ ਹਨ ਬਹੁਤ ਫ਼ਾਇਦੇ, ਆਉ ਜਾਣਦੇ ਹਾਂ ਕਿਵੇਂ
Published : Feb 19, 2025, 8:11 am IST
Updated : Feb 19, 2025, 8:11 am IST
SHARE ARTICLE
There are many benefits of sleeping on the ground, let's know how
There are many benefits of sleeping on the ground, let's know how

ਅੱਜ ਅਸੀਂ ਤੁਹਾਨੂੰ ਜ਼ਮੀਨ ’ਤੇ ਸੌਣ ਦੇ ਫ਼ਾਇਦਿਆਂ ਬਾਰੇ ਦਸਾਂਗੇ। 

 

Health News: ਪਹਿਲਾਂ ਦੇ ਜ਼ਮਾਨੇ ’ਚ ਜਦੋਂ ਉੱਚੇ ਬੈੱਡ ਅਤੇ ਨਰਮ ਗੱਦੇ ਨਹੀਂ ਹੋਇਆ ਕਰਦੇ ਸਨ ਤਾਂ ਹਰ ਕੋਈ ਜ਼ਮੀਨ ’ਚ ਚਟਾਈ ਵਿਛਾ ਕੇ ਸੌਂਦਾ ਸੀ। ਪ੍ਰਵਾਰ ਦੇ ਸਾਰੇ ਮੈਂਬਰ ਇਕੱਠੇ ਜ਼ਮੀਨ ’ਤੇ ਸੋਇਆ ਕਰਦੇ ਸਨ ਜਿਸ ’ਚ ਉਨ੍ਹਾਂ ਨੂੰ ਮਜ਼ਾ ਵੀ ਆਉਂਦਾ ਸੀ। ਅੱਜ ਅਸੀਂ ਤੁਹਾਨੂੰ ਜ਼ਮੀਨ ’ਤੇ ਸੌਣ ਦੇ ਫ਼ਾਇਦਿਆਂ ਬਾਰੇ ਦਸਾਂਗੇ। 

ਜਿਵੇਂ-ਜਿਵੇਂ ਗਰਮੀ ਵਧਦੀ ਹੈ ਘਰ ਦੇ ਅੰਦਰ ਦਾ ਤਾਪਮਾਨ ਭਾਵੇਂ ਹੀ ਗਰਮ ਹੋ ਜਾਵੇ ਪਰ ਜ਼ਮੀਨ ਦਾ ਤਾਪਮਾਨ ਠੰਢਾ ਹੀ ਰਹਿੰਦਾ ਹੈ। ਅਜਿਹੇ ’ਚ ਜੇਕਰ ਤੁਸੀਂ ਜ਼ਮੀਨ ’ਤੇ ਸੋਵੋਗੇ ਤਾਂ ਤੁਹਾਨੂੰ ਚੰਗੀ ਨੀਂਦ ਆਵੇਗੀ। ਜਦੋਂ ਜ਼ਮੀਨ ਠੰਢੀ ਹੁੰਦੀ ਹੈ ਤਾਂ ਇਹ ਤੁਹਾਡੇ ਸਰੀਰ ਦੀ ਗਰਮੀ ਨੂੰ ਜਲਦ ਹੀ ਘੱਟ ਕਰ ਦਿੰਦੀ ਹੈ ਅਤੇ ਸਰੀਰ ਨੂੰ ਠੰਢਕ ਪਹੁੰਚਦੀ ਹੈ। ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਸਖ਼ਤ ਗੱਦਾ ਪਿੱਠਦਰਦ ਲਈ ਬਿਹਤਰ ਹੈ ਜਿਸ ’ਚੋਂ 75 ਫ਼ੀ ਸਦੀ ਆਰਥੋਪੇਡਿਕ ਸਰਜਨ ਸ਼ਾਮਲ ਹਨ। ਕਈ ਖੋਜਾਂ ਦਸਦੀਆਂ ਹਨ ਕਿ ਜ਼ਮੀਨ ’ਤੇ ਸੌਣ ਨਾਲ ਪਿੱਠਦਰਦ ’ਚ ਕਾਫ਼ੀ ਹਦ ਤਕ ਰਾਹਤ ਮਿਲਦੀ ਹੈ।

ਕਈ ਲੋਕ ਅਜਿਹੇ ਗੱਦੇ ’ਤੇ ਸੌਂਦੇ ਹਨ ਜੋ ਉਨ੍ਹਾਂ ਦੇ ਸਰੀਰ ਦੇ ਭਾਰ ਦੇ ਹਿਸਾਬ ਨਾਲ ਨਰਮ ਹੁੰਦੇ ਹਨ। ਜਦੋਂ ਗੱਦਾ ਲੋੜ ਤੋਂ ਜ਼ਿਆਦਾ ਨਰਮ ਹੁੰਦਾ ਹੈ ਤਾਂ ਅੰਦਰ ਵੱਲ ਧਸ ਜਾਂਦਾ ਹੈ ਜਿਸ ਕਾਰਨ ਸੌਂਦੇ ਸਮੇਂ ਪੋਸਚਰ ਵਿਗੜਣ ਲਗਦਾ ਹੈ। ਗ਼ਲਤ ਪੋਸਚਰ ਕਾਰਨ ਰੀੜ੍ਹ ’ਤੇ ਦਬਾਅ ਬਣਨ ਲਗਦਾ ਹੈ। ਅਜਿਹੇ ’ਚ ਜਦੋਂ ਤੁਸੀਂ ਜ਼ਮੀਨ ’ਤੇ ਸੌਂਦੇ ਹੋ ਤਾਂ ਰੀੜ੍ਹ ਨੂੰ ਸਿੱਧਾ ਕਰਨਾ ਆਸਾਨ ਹੋ ਜਾਂਦਾ ਹੈ ਅਤੇ ਸੌਣ ਦੀ ਮੁਦਰਾ ਵੀ ਠੀਕ ਹੋਣ ਲਗਦੀ ਹੈ।

ਕਈ ਵਾਰ ਚੰਗੇ ਤੋਂ ਚੰਗੇ ਗੱਦਿਆਂ ’ਤੇ ਵੀ ਨੀਂਦ ਨਹੀਂ ਆਉਂਦੀ। ਇਸ ਦੇ ਪਿੱਛੇ ਤੁਹਾਡਾ ਗੱਦਾ ਵੱਡੀ ਸਮੱਸਿਆ ਹੋ ਸਕਦਾ ਹੈ। ਅਜਿਹੇ ’ਚ ਤੁਸੀਂ ਜ਼ਮੀਨ ’ਤੇ ਸੌਣ ਦਾ ਵਿਚਾਰ ਕਰ ਸਕਦੇ ਹੋ। ਸ਼ੁਰੂਆਤ ’ਚ ਤੁਹਾਨੂੰ ਥੋੜ੍ਹੀ ਜਿਹੀ ਪ੍ਰੇਸ਼ਾਨੀ ਜ਼ਰੂਰ ਮਹਿਸੂਸ ਹੋਵੇਗੀ ਪਰ ਜੇਕਰ ਇਕ ਵਾਰ ਤੁਹਾਡੇ ਸਰੀਰ ਨੂੰ ਆਦਤ ਹੋ ਗਈ ਤਾਂ ਤੁਹਾਨੂੰ ਜ਼ਮੀਨ ’ਤੇ ਸੌਣਾ ਜ਼ਿਆਦਾ ਚੰਗਾ ਲੱਗਣ ਲੱਗੇਗਾ।



 

SHARE ARTICLE

ਏਜੰਸੀ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement