Health News : ਹਾਈ ਕੋਲੈਸਟਰਾਲ ਹੋਣ ’ਤੇ ਪੈਰਾਂ ’ਚ ਨਜ਼ਰ ਆਉਂਦੇ ਸੰਕੇਤ 

By : BALJINDERK

Published : Mar 19, 2024, 4:29 pm IST
Updated : Mar 19, 2024, 4:29 pm IST
SHARE ARTICLE
High Cholesterol
High Cholesterol

Health News : ਇਸ ਨੂੰ ‘ਸਾਈਲੈਂਟ ਕਿਲਰ’ ਵੀ ਆਖਿਆ ਜਾਂਦਾ  

Health News : ਸਰੀਰ ’ਚ ਕੋਲੈਸਟਰਾਲ ਵਧਣ ਦੇ ਕੁਝ ਲੱਛਣ ਸਾਡੇ ਪੈਰਾਂ ’ਚ ਦੇਖਣ ਨੂੰ ਮਿਲਦੇ ਹਨ। ਹਾਈ ਕੋਲੈਸਟਰਾਲ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣ ਕੀਤੀ ਜਾਵੇ ਤਾਂ ਗੰਭੀਰ ਸਥਿਤੀ ਨੂੰ ਰੋਕਿਆ ਜਾ ਸਕਦਾ ਹੈ। ਜਿਨ੍ਹਾਂ ਦੀ ਮਦਦ ਨਾਲ ਤੁਸੀਂ ਹਾਈ ਕੋਲੈਸਟਰੋਲ ਦੀ ਪਛਾਣ ਕਰ ਸਕਦੇ ਹੋ। 

ਇਹ ਵੀ ਪੜੋ:Delhi News : ਹਸਪਤਾਲਾਂ ’ਚ ਸਿਜੇਰੀਅਨ ਦੇ ਕੇਸ ਆਉਂਦੇ ਜ਼ਿਆਦਾ


ਤੇਜ਼ੀ ਨਾਲ ਬਦਲਦੀ ਜੀਵਨਸ਼ੈਲੀ ਕਾਰਨ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਹਾਈ ਕੋਲੈਸਟਰੋਲ ਇਨ੍ਹਾਂ ਸਮੱਸਿਆਵਾਂ ’ਚੋਂ ਇਕ ਹੈ ਜਿਸ ਨਾਲ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸਨੂੰ ਅਕਸਰ ‘ਸਾਈਲੈਂਟ ਕਿਲਰ’ ਕਿਹਾ ਜਾਂਦਾ ਹੈ ਕਿਉਂਕਿ ਹੋਰ ਸਿਹਤ ਸਮੱਸਿਆਵਾਂ ਦੇ ਉਲਟ, ਉੱਚ ਕੋਲੇਸਟਰੋਲ ਦੇ ਸੰਕੇਤ ਤੇ ਲੱਛਣ ਆਸਾਨੀ ਨਾਲ ਨਜ਼ਰ ਨਹੀਂ ਆਉਂਦੇ। ਅਜਿਹੇ ’ਚ ਜੇਕਰ ਸਮੇਂ ’ਤੇ ਇਸ ’ਤੇ ਕਾਬੂ ਨਾ ਪਾਇਆ ਗਿਆ ਤਾਂ ਇਸ ਨਾਲ ਸਿਹਤ ਸੰਬੰਧੀ ਕੁਝ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ, ਜੋ ਤੁਹਾਨੂੰ ਹਸਪਤਾਲ ਲੈ ਜਾ ਸਕਦੀਆਂ ਹਨ। 

ਇਹ ਵੀ ਪੜੋ:Rohtak Road Accident News : ਹਰਿਆਣਵੀ ਗਾਇਕ ਦੇ ਬੇਟੇ ਦੀ ਸੜਕ ਹਾਦਸੇ ’ਚ ਹੋਈ ਮੌਤ  


ਆਓ ਜਾਣੋ ਇੰਨਾਂ ਸੰਕੇਤਾਂ ਬਾਰੇ

ਪੈਰਾਂ ਵਿੱਚ ਦਰਦ
ਖੂਨ ’ਚ ਹਾਈ ਕੋਲੇਸਟਰੋਲ ਦੀ ਵਜ੍ਹਾ ਨਾਲ ਪੈਰੀਫਿਰਲ ਆਰਟਰੀ ਡਿਜ਼ੀਜ਼ ਹੋ ਸਕਦੀ ਹੈ, ਜੋ ਤੁਹਾਡੇ ਪੈਰਾਂ ਤੇ ਹੱਥ ’ਚ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾ ਸਕਦਾ ਹੈ ਜਾਂ ਬਲਾਕ ਵੀ ਕਰ ਸਕਦਾ ਹੈ। ਇਸ ਦੀ ਸਥਿਤੀ ਦੀ ਵਜ੍ਹਾ ਨਾਲ ਤੁਹਾਡੇ ਪੈਰਾਂ ’ਚ ਦਰਦ ਹੋ ਸਕਦਾ ਹੈ।

ਇਹ ਵੀ ਪੜੋ:Delhi News : ਲਾਲ ਬਹਾਦੁਰ ਸ਼ਾਸਤਰੀ ਦੇ ਪ੍ਰਧਾਨ ਮੰਤਰੀ ਬਣਨ ਦੀ ਕਹਾਣੀ, ਜੋ ਘੁੰਮਦੇ-ਘੁੰਮਦੇ ਲਾਹੌਰ ਚਲੇ ਗਏ


ਅਸਧਾਰਨ ਕੜਵੱਲ
ਪੈਰਾਂ ’ਚ ਅਸਧਾਰਨ ਕੜਵੱਲ ਸਰੀਰ ’ਚ ਹਾਈ ਕੋਲੇਸਟਰੋਲ ਦਾ ਪ੍ਰਮੁੱਖ ਸੰਕੇਤ ਹੋ ਸਕਦਾ ਹੈ। ਪੈਰਾਂ ਜਾਂ ਆਸ-ਪਾਸ ਦੇ ਹਿੱਸਿਆਂ ’ਚ ਬਲੱਡ ਫਲੋਅ ਦੀ ਕਮੀ ਕਾਰਨ ਕੜਵੱਲ ਦੀ ਸਮੱਸਿਆ ਹੋ ਸਕਦੀ ਹੈ। 

ਇਹ ਵੀ ਪੜੋ:Gurugram News : ਪਤੀ ਪਤਨੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ


ਤੁਰਨੇ ਵਿੱਚ ਮੁਸ਼ਕਲ
ਹਾਈ ਕੋਲੇਸਟਰੋਲ ਕਾਰਨ ਸੁੰਨ ਹੋਣ ਤੇ ਝਰਨਾਹਟ ਦੇ ਪ੍ਰਭਾਵਾਂ ਕਾਰਨ ਮਰੀਜ਼ ਨੂੰ ਸਹੀ ਢੰਗ ਨਾਲ ਤੁਰਨਾ ਮੁਸ਼ਕਲ ਹੋ ਸਕਦਾ ਹੈ।
ਬਲੱਡ ਫਲੋਅ ਦੀ ਕਮੀ ਜਾਂ ਪੈਰਾਂ ਦਾ ਸੁੰਨ ਹੋਣਾ
ਸਰੀਰ ’ਚ ਕੋਲੈਸਟਰੋਲ ਵੱਧ ਹੋਣ ਕਾਰਨ ਤੁਹਾਡੇ ਪੈਰਾਂ ’ਚ ਬਲੱਡ ਫਲੋਅ ਦੀ ਕਮੀ ਹੋ ਸਕਦੀ ਹੈ ਜਿਸ ਕਾਰਨ ਸਰੀਰ ਦੇ ਹੇਠਲੇ ਹਿੱਸੇ ਨੂੰ ਆਮ ਨਾਲੋਂ ਵੱਖਰਾ ਮਹਿਸੂਸ ਹੋ ਸਕਦਾ ਹੈ। ਇਸ ਕਾਰਨ ਤੁਸੀਂ ਆਪਣੇ ਸਰੀਰ ਦੇ ਹੇਠਲੇ ਹਿੱਸਿਆਂ ’ਚ ਸੁੰਨ ਤੇ ਝਰਨਾਹਟ ਮਹਿਸੂਸ ਕਰ ਸਕਦੇ ਹੋ।

ਇਹ ਵੀ ਪੜੋ:Kaithal Accident News : ਕਰਨਾਲ ਸੜਕ ਹਾਦਸੇ ’ਚ ਕੈਥਲ ਦੇ ਵਪਾਰੀ ਦੀ ਹੋਈ ਮੌਤ 

ਟਿਸ਼ੂਜ਼ ਡੈੱਥ
ਜੇਕਰ ਹਾਈ ਕੋਲੇਸਟਰੋਲ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਟਿਸ਼ੂਜ਼ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਇਹ ਮੁੱਖ ਤੌਰ ’ਤੇ ਤੁਹਾਡੇ ਸਰੀਰ ਦੇ ਕੁਝ ਹਿੱਸਿਆਂ ’ਚ ਬਲੱਡ ਫਲੋਅ ਦੀ ਕਮੀ ਕਾਰਨ ਹੁੰਦਾ ਹੈ। ਸਮੇਂ ਦੇ ਨਾਲ ਜਿਵੇਂ-ਜਿਵੇਂ ਆਰਟਰੀਜ਼ ਸੁੰਘੜ ਜਾਂਦੀਆਂ ਹਨ, ਆਰਾਮ ਕਰਨ ਵੇਲੇ ਵੀ ਦਰਦ ਹੋ ਸਕਦਾ ਹੈ ਜਾਂ ਅਲਸਰ ਹੋ ਸਕਦਾ ਹੈ, ਜੋ ਠੀਕ ਨਹੀਂ ਹੁੰਦਾ।

(For more news apart from High Cholesterol Symptoms in feet News in Punjabi, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement