Lal Bahadur Shastri : ਲਾਲ ਬਹਾਦੁਰ ਸ਼ਾਸਤਰੀ ਦੇ ਪ੍ਰਧਾਨ ਮੰਤਰੀ ਬਣਨ ਦੀ ਕਹਾਣੀ, ਜੋ ਘੁੰਮਦੇ-ਘੁੰਮਦੇ ਲਾਹੌਰ ਚਲੇ ਗਏ

By : BALJINDERK

Published : Mar 19, 2024, 3:40 pm IST
Updated : Mar 24, 2024, 6:46 pm IST
SHARE ARTICLE
Prime Minister Lal Bahadur Shastri
Prime Minister Lal Bahadur Shastri

Delhi News : ਪਾਕਿਸਤਾਨ ਨਾਲ ਸਮਝੌਤੇ ਵਾਲੀ ਰਾਤ ਸ਼ਾਸ਼ਤਰੀ ਦਾ ਹੋਇਆ ਸੀ ਦਿਹਾਂਤ 

Delhi News : 1965 ਦਾ ਸਮਾਂ ਸੀ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਦਿਹਾਂਤ ਹੋ ਚੁੱਕਿਆ ਸੀ। ਛੋਟੇ ਕੱਦ ਦੇ ਲਾਲ ਬਹਾਦਰ ਸ਼ਾਸਤਰੀ ਨਵੇਂ ਪ੍ਰਧਾਨ ਮੰਤਰੀ ਬਣ ਚੁੱਕੇ ਸਨ। ਉਸ ਦੌਰਾਨ ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਅਯੂਬ ਖਾਨ ਨੂੰ ਲੱਗਿਆ ਕਿ ਭਾਰਤ ਤੋਂ ਕਸ਼ਮੀਰ ਖੋਹਣ ਦਾ ਇਹ ਸਹੀ ਮੌਕਾ ਹੈ। ਇਸ ਗ਼ਲਤਫਹਿਮੀ ਵਿਚ ਪਾਕਿਸਤਾਨ ਨੇ ਅਪਰੇਸ਼ਨ ਜਿਬਰਾਲਟਰ ਸ਼ੁਰੂ ਕੀਤਾ ਅਤੇ ਜੰਮੂ ਕਸ਼ਮੀਰ ਵਿਚ ਆਪਣੀ ਫ਼ੌਜ ਭੇਜ ਦਿੱਤੀ। 
ਭਾਰਤ ਨੇ ਵੀ ਪਲਟਵਾਰ ਕੀਤਾ, 1 ਮਹੀਨੇ ਦੇ ਬਾਅਦ 23 ਸੰਤਬਰ 1965 ਦੇ ਯੁੱਧ ਰੁਕਿਆ ਤਾਂ ਭਾਰਤੀ ਸੈਨਾ ਲਾਹੌਰ ਤੱਕ ਪਹੁੰਚ ਚੁੱਕੀ ਸੀ। ਇਸ ਦੇ ਬਾਅਦ ਪ੍ਰਧਾਨ ਮੰਤਰੀ ਸ਼ਾਸਤਰੀ ਨੇ ਨਵੀਂ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਇੱਕ ਰੈਲੀ ਕੀਤੀ। ਉਨ੍ਹਾਂ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੇ ਰਾਸ਼ਟਪਰਤੀ ਜਨਰਲ ਅਯੂਬ ਖਾਨ ਕਹਿ ਰਹੇ ਸੀ ਕਿ ਉਹ ਘੁੰਮਦੇ ਹੋਏ ਦਿੱਲੀ ਪਹੁੰਚ ਜਾਣਗੇ। ਜਦ ਇਹ ਇਰਾਦਾ ਹੋਵੇ ਤਾਂ ਅਸੀਂ ਵੀ ਥੋੜਾ ਘੁੰਮਦੇ ਹੋਏ ਲਾਹੌਰ ਚਲੇ ਗਏ। ਮੈਂ ਸਮਝਦਾ ਹਾਂ ਕਿ ਇਸ ਵਿਚ ਅਸੀਂ ਕੋਈ ਗ਼ਲਤ ਗੱਲ ਤਾਂ ਨਹੀਂ ਕੀਤੀ। 

ਇਹ ਵੀ ਪੜੋ:Gurugram News : ਪਤੀ ਪਤਨੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਲਾਲ ਬਹਾਦਰ ਸ਼ਾਸਤਰੀ ਦੇ ਪ੍ਰਧਾਨ ਮੰਤਰੀ ਬਣਨ ਦੀ ਕਹਾਣੀ ਅਤੇ ਜ਼ਿੰਦਗੀ ਨਾਲ ਜੁੜੇ ਕਿੱਸੇ
ਨਹਿਰੂ ਦੇ ਮੌਤ ਤੋਂ ਉਠਿਆ ਸਵਾਲ- ਕੌਣ ਸੰਭਾਲੇਗਾ ਉਨ੍ਹਾਂ ਦੀ ਕੁਰਸੀ? 
27 ਮਈ 1964 ਨੂੰ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦਾ ਦਿਹਾਂਤ ਹੋ ਗਿਆ ਸੀ। ਦੇਸ਼ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਸੀ ਕਿ ਨਹਿਰੂ ਦੇ ਬਾਅਦ ਕੌਣ? ਅਮਰੀਕੀ ਪੱਤਰਕਾਰ ਅਤੇ ਲੇਖਕ ਵੈਲਸ ਹੈਂਗਨ ਆਪਣੀ ਕਿਤਾਬ ‘‘ਆਫਟਰ ਨਹਿਰੂ ਹੂ’’ ਵਿਚ ਲਿਖਿਆ ਹੈ ਕਿ ਉਸ ਸਮੇਂ ਪ੍ਰਧਾਨ ਮੰਤਰੀ ਅਹੁਦੇ ਦੀ ਰੇਸ ਵਿੱਚ ਸਭ ਤੋਂ ਅੱਗੇ ਮੋਰਾਰਜੀ ਦੇਸਾਈ ਸਨ। 
ਇਸ ਦੇ ਇਲਾਵਾ ਬੀ ਕੇ ਕੁਰਣ ਮੇਨਨ, ਲਾਲ ਬਹਾਦਰ ਸ਼ਾਸਤਰੀ, ਵਾਈ ਬੀ ਚਵਾਨ, ਇੰਦਰਾ ਗਾਂਧੀ, ਜੈ ਪ੍ਰਕਾਸ਼ ਨਰਾਇਣ , ਐਸ ਕੇ ਪਾਟਿਲ ਅਤੇ ਬ੍ਰਜਮੋਹਨ ਕੌਲ ਦੇ ਨਾਮ ਵੀ ਚਲ ਰਹੇ ਸੀ। ਪ੍ਰਧਾਨ ਮੰਤਰੀ ਕੈਸੇ ਚੁਣਿਆ ਜਾਏ -ਕਾਂਗਰਸ ਵਿਚ ਇਸ ਦਾ ਕੋਈ ਰਵਾਇਤੀ ਤਰੀਕਾ ਨਹੀਂ ਸੀ। ਇਸ ਸਮੇਂ ਦੇ ਕਾਂਗਰਸ ਪ੍ਰਧਾਨ ਕੇ ਕਾਮਰਾਜ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਚੁਣਨ ਦੀ ਸਕ੍ਰਿਪਟ ਲਿਖ ਰਹੇ ਸੀ। 
ਕਾਂਗਰਸ ਦੇ ਖੱਬੇਪੱਖੀ ਨੇਤਾ ਚਾਹੁੰਦੇ ਸਨ ਕਿ ਗੁਲਜਾਰੀਲਾਲ ਨੰਦਾ ਹੀ ਪ੍ਰਧਾਨ ਮੰਤਰੀ ਬਣੇ ਰਹਿਣ 
ਲਾਲ ਬਹਾਦਰ ਸ਼ਾਸਤਰੀ ਦੇ ਨਾਲ ਲੰਮੇ ਸਮੇਂ ਤੱਕ ਕੰਮ ਕਰ ਚੁੱਕੇ ਸੀਪੀ ਸ੍ਰੀਵਾਸਤਵ ਆਪਣੀ ਕਿਤਾਬ ‘‘ ਲਾਲ ਬਹਾਦਰ ਸ਼ਾਸਤਰੀ : ਏ ਲਾਈਫ ਆਫ ਟਰੁੱਥ ਇਨ ਪੌਲਿਟਿਕਸ’’ ਵਿੱਚ ਲਿਖਦੇ ਹਨ ਕਿ ਕਾਂਗਰਸ ਦਾ ਖੱਬੇਪੱਖੀ ਧੜਾ ਚਾਹੁੰਦਾ ਸੀ ਕਿ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਨੂੰ ਥੋੜੇ ਦਿਨਾਂ ਦੇ ਲਈ ਟਾਲ ਦੇਣਾ ਚਾਹੀਦਾ, ਕਿਉਂਕ ਨਹਿਰੂ ਦੀ ਮੌਤ ਨਾਲ ਲੋਕ ਬਹੁਤ ਦੁਖੀ ਸਨ। 
ਕਾਰਜਕਾਰੀ ਪ੍ਰਧਾਨ ਮੰਤਰੀ ਗੁਲਜਾਰੀ ਲਾਲ ਨੰਦਾ ਨੂੰ ਹੀ ਪ੍ਰਧਾਨ ਮੰਤਰੀ ਬਣੇ ਰਹਿਣ ਦੇਣਾ ਚਾਹੀਦਾ ਹੈ। ਇਸ ਸੁਝਾਅ ਨੂੰ ਕਾਂਗਰਸ ਪ੍ਰਧਾਨ ਕਾਮਰਾਜ ਨੇ ਖਾਰਜ ਕਰ ਦਿੱਤਾ। ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਨਾਲ ਮੀਟਿੰਗਾਂ ਕੀਤੀਆਂ। ਨਹਿਰੂ ਦੀ ਮੌਤ ਦੇ ਅਗਲੇ ਹੀ ਦਿਨ 28 ਮਈ ਨੂੰ 1964 ਨੂੰ ਕਾਮਰਾਜ ਨੇ ਸੀਨੀਅਰ ਨੇਤਾਵਾਂ ਅਤੇ ਸੂਬਿਆਂ ਦੇ ਪ੍ਰਧਾਨ ਮੰਤਰੀਆਂ ਨਾਲ ਚਰਚਾ ਕੀਤੀ। 
ਇਸ ਦਿਨ 18 ਓਬੀਸੀ ਅਤੇ ਐਸਸੀ ਸਾਂਸਦਾਂ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਜਗਜਵੀਨ ਰਾਮ ਦਾ ਨਾਮ ਅੱਗੇ ਕੀਤਾ, ਪਰ ਜ਼ਿਆਦਾ ਸਮਰਥਨ ਨਾ ਮਿਲਣ ਦੇ ਕਾਰਨ ਇਕ ਦਿਨ ਵਿਚ ਹੀ ਪ੍ਰਸਤਾਵ ਡਿੱਗ ਗਿਆ। 

ਇਹ ਵੀ ਪੜੋ:Kaithal Accident News : ਕਰਨਾਲ ਸੜਕ ਹਾਦਸੇ ’ਚ ਕੈਥਲ ਦੇ ਵਪਾਰੀ ਦੀ ਹੋਈ ਮੌਤ


ਜਦ ਪੱਤਰਕਾਰਾਂ ਨੇ ਮੋਰਾਰਜੀ ਦੇਸਾਈ ਤੋਂ ਪੁੱਛਿਆ ਕਿ ਤੁਸੀਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਹੋ? ਉਨ੍ਹਾਂ ਨੇ ਕਿਹਾ ਕਿ ਜੇਕਰ ਜਨਤਾ ਦੀ ਮਰਜ਼ੀ ਹੈ ਤਾਂ ਮੈਂ ਇਸ ਦੇ ਲਈ ਚੋਣਾਂ ਲੜਨ ਲਈ ਤਿਆਰ ਹਾਂ। ਹਾਲਾਂਕਿ ਸਰਬਸੰਮਤੀ ਨਾਲ ਪਾਰਟੀ ਵਿਚ ਰਾਏ ਬਣਨ ਦਾ ਯਤਨ ਜਾਰੀ ਹੈ। 
ਜਦ ਇਹੀ ਗੱਲ ਕਾਂਗਰਸ ਪ੍ਰਧਾਨ ਤੋਂ ਪੁੱਛੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਕੱਲ ਤੱਕ ਇੰਤਜ਼ਾਰ ਕਰੋ। ਕਾਂਗਰਸ ਵਰਕਿੰਗ ਕਮੇਟੀ ਹੀ ਇਸ ਦਾ ਫ਼ੈਸਲਾ ਕਰੇਗੀ। ਦੇਰ ਸ਼ਾਮ ਕਾਮਰਾਜ ਨੇ ਮੋਰਾਰਜੀਨਾਲ ਫੋਨ ’ਤੇ ਲੰਬੀ ਗੱਲ ਕੀਤੀ। ਇਸ ਨਾਲ ਮੋਰਾਰਜੀ ਨੂੰ ਲਗਣ ਲੱਗਾ ਕਿ ਉਹੀ ਅਗਲੇ ਪ੍ਰਧਾਨ ਮੰਤਰੀ ਬਣਨਗੇ। 
ਸੀਪੀ ਸ੍ਰੀਵਾਸਤਵ ਨੇ ‘‘ਲਾਲ ਬਹਾਦਰ ਸ਼ਾਸਤਰੀ: ਏ ਲਾਈਫ਼ ਆਫ਼ ਟੁੱਥ ਇੰਨ ਪੌਲਿਟਿਕਸ’’ ਵਿਚ ਲਿਖਿਆ ਹੈ ਕਿ 30 ਮਈ 1964 ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਪਹਿਲਾ ਹੀ ਪ੍ਰਧਾਨ ਮੰਤਰੀ ਦਾ ਨਾਮ ਤੈਅ ਹੋ ਗਿਆ ਸੀ। ਜਦ ਇੰਦਰਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੀ ਮੁਲਾਕਾਤ ਹੋਈ ਤਾਂ ਹਾਲਾਤ ਸਮਝਣ ਲਈ ਸ਼ਾਸਤਰੀ ਨੇ ਇੰਦਰਾ ਗਾਂਧੀ ਨੂੰ ਕਿਹਾ ਕਿ ਉਹ ਕਿਉਂ ਨਹੀਂ ਲੜਦੀ? ਇੰਦਰਾ ਨੇ ਕਿਹਾ ਕਿ ਮੈਂ ਅਜੇ ਪਿਤਾ ਦੀ ਮੌਤ ਦੇ ਸਦਮੇ ਵਿਚ ਹਾਂ। ਇਸ ਸਮੇਂ ਪ੍ਰਧਾਨ ਮੰਤਰੀ ਅਹੁਦੇ ਦੀ ਚੋਣ ਲੜਣ ਦੇ ਬਾਰੇ ਸੋਚ ਵੀ ਨਹੀਂ ਸਕਦੀ। ਹੁਣ ਤੁਸੀਂ ਦੇਸ਼ ਸੰਭਾਲੋ। 

ਇਹ ਵੀ ਪੜੋ:Flipkart prices News: ਫਲਿੱਪਕਾਰਟ ਦੇ ਮੁੱਲਾਂ ’ਚ 41,000 ਕਰੋੜ ਰੁਪਏ ਦੀ ਗਿਰਾਵਟ ਆਈ   


1 ਜੂਨ 1964 ਨੂੰ ਹੋਈ ਮੀਟਿੰਗ ਵਿਚ ਤੈਅ ਹੋਇਆ ਕਿ ਕਾਂਗਰਸ ਪ੍ਰਧਾਨ ਕਾਮਰਾਜ ਜੋ ਫ਼ੈਸਲਾ ਲੈਣਗੇ, ਉਸ ਸਾਰੇ ਮੰਨਣਗੇ। 2 ਜੂਨ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਗੁਲਜਾਰੀਲਾਲ ਨੰਦਾ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਸ਼ਾਸਤਰੀ ਦੇ ਨਾਮ ਦੀ ਪੇਸ਼ਕਸ਼ ਕੀਤੀ। ਹੁਣ ਮੋਰਾਰਜੀ ਦੇਸਈ ਦੇ ਸਾਹਮਣੇ ਸਹਿਮਤੀ ਜਿਤਾਉਣ ਦੇ ਇਲਾਵਾ ਕੋਈ ਵਿਕਲਪ ਨਹੀਂ ਸੀ। ਇਸ ਤਰ੍ਹਾਂ ਸ਼ਾਸਤਰੀ ਬਿਨ੍ਹਾਂ ਮੁਕਾਬਲੇ ਪ੍ਰਧਾਨ ਮੰਤਰੀ ਚੁਣੇ ਗਏ ਅਤੇ 9 ਜੂਨ 1964 ਨੂੰ ਦੇਸ਼ ਦੇ ਦੂਸਰੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ।  

ਇਹ ਵੀ ਪੜੋ:Afghanistan Road Accident News: ਅਫਗਾਨਿਸਤਾਨ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 21 ਲੋਕਾਂ ਦੀ ਮੌਤ, 38 ਜ਼ਖ਼ਮੀ

ਲਾਲ ਬਹਾਦਰ ਸ਼ਾਸਤਰੀ ਦੇ ਛੋਟੇ ਪੁੱਤਰ ਸੁਨੀਲ ਸ਼ਾਸਤਰੀ ਨੇ ਸੁਣਾਇਆ ਪੂਰਾ ਕਿੱਸਾ 
ਉਹਨਾਂ ਨੇ ਕਿਹਾ ਕਿ ਅਸੀਂ ਤਿੰਨ ਭਰਾ ਅਨਿਲ , ਸੁਨੀਲ ਅਤੇ ਅਸ਼ੋਕ ਦੀ ਜ਼ਿੱਦ ’ਤੇ ਬਾਬੂਜੀ ਨੇ ਫਿਏਟ ਗੱਡੀ ਖਰੀਦ ਦਿੱਤੀ। ਇਕ ਵਾਰ ਅਸੀਂ ਕਿਤੇ ਬਾਹਰ ਜਾਣਾ ਸੀ। ਮੈਂ ਸਲਾਹ ਦਿੱਤੀ ਕਿ ਕਿਉਂ ਨਾ ਬਾਬੂਜੀ ਦੀ ਸਰਕਾਰੀ ਗੱਡੀ ਸ਼ੈਵਰਲੇਟ ਇੰਪਲਾ ਲੈ ਚਲੀਏ। 
ਮੈਂ ਬਾਬੂਜੀ ਦੇ ਸੈਕਟਰੀ ਜਗਨਨਾਥ ਸਹਾਏ ਨੂੰ ਫੋਨ ਕੀਤਾ ਅਤੇ ਕਿਹਾ ਕਿ ਤੁਸੀਂ ਸ਼ੈਵਰਲੇਟ ਇੰਪਲਾ ਗੱਡੀ ਭੇਜ ਸਕਦੇ ਹੋ। ਥੋੜੀ ਦੇਰ ਵਿਚ ਗੱਡੀ ਸਾਡੇ ਸਾਹਮਣੇ ਸੀ। ਅਸੀਂ ਡਰਾਈਵਰ ਤੋਂ ਚਾਬੀ ਲੈ ਕੇ ਉਹਨਾਂ ਨੂੰ ਜਾਣ ਲਈ ਕਿਹਾ ਇਸ ਤੋਂ ਬਾਅਦ ਅਸੀਂ ਤਿੰਨੋਂ ਬਾਹਰ ਗਏ।  
ਰਾਤ 11 ਵਜੇ ਅਸੀਂ ਘਰ ਵਾਪਸ ਆ ਗਏ। ਸਵੇਰੇ ਕਿਸੇ ਨੇ ਦਰਵਾਜਾ ਖੜਕਾਇਆ, ਮੈਨੂੰ ਲੱਗਿਆ ਕਿ ਪ੍ਰਧਾਨ ਮੰਤਰੀ ਹਾਊਸ ਦਾ ਕੋਈ ਨੌਕਰ ਹੋਵੇਗਾ। ਮੈਂ ਤੇਜ ਆਵਾਜ਼ ਵਿਚ ਕਿਹਾ ਕੱਲ ਰਾਤ ਨੂੰ ਦੇਰ ਨਾਲ ਸੁੱਤੇ ਸੀ। ਚਾਹ 8 ਵਜੇ ਦੇ ਬਾਅਦ ਲਿਆਉਣਾ। ਥੋੜੀ ਦੇਰ ਬਾਅਦ ਦਰਵਾਜ਼ੇ ’ਤੇ ਫਿਰ ਕਿਸੇ ਦੀ ਦਸਤਕ ਹੋਈ। ਮੈਂ ਦਰਵਾਜ਼ਾ ਖੋਲਿਆ ਤਾਂ ਦੇਖਿਆ ਬਾਬੂਜੀ ਸਾਹਮਣੇ ਖੜੇ ਸੀ। 

ਇਹ ਵੀ ਪੜੋ:Delhi News : ਹਸਪਤਾਲਾਂ ’ਚ ਸਿਜੇਰੀਅਨ ਦੇ ਕੇਸ ਆਉਂਦੇ ਜ਼ਿਆਦਾ 


ਬਾਬੂ ਜੀ ਨੇ ਪੂਰੀ ਗੱਲ ਸੁਣੀ ਫਿਰ ਗੱਡੀ ਦੇ ਡਰਾਈਵਰ ਰਾਮਦੇਵ ਆਇਆ ਤਾਂ ਬਾਬੂ ਜੀ ਨੇ ਕਿਹਾ ਕਿ ਸਰਕਾਰੀ ਗੱਡੀ ਹੈ। ਕੋਈ ਲਾਗਬੁਕ ਵਗੈਰਾ ਰਖਦੇ ਹੋ ਜਾਂ ਨਹੀਂ? ਰਾਮਦੇਵ ਨੇ ਕਿਹਾ ਕਿ ਹਾਂ ਸਾਹਿਬ ਰਖਦੇ ਹਾਂ। ਤਾਂ ਇਹ ਦੱਸੋ ਕਿ ਕੱਲ ਰਾਤ ਸੁਨੀਲ ਨੇ ਕਿੰਨੇ ਕਿਲੋਮੀਟਰ ਗੱਡੀ ਚਲਾਈ ਹੈ। ਰਾਮਦੇਵ ਨੇ ਕਿਹਾ ਸਾਹਿਬ 14 ਕਿਲੋਮੀਟਰ ਤੱਕ। ਰਾਮਦੇਵ ਨੇ ਕਿਹਾ ਕਿ ਲਾਗ ਬੁੱਕ ਵਿਚ ਲਿਖ ਦਿਓ ਕਿ 14 ਕਿਲੋਮੀਟਰ ਨਿੱਜੀ ਕੰਮ ਲਈ ਵਰਤੀ ਗਈ ਹੈ। 
ਫਿਰ ਉਨ੍ਹਾਂ ਨੇ ਅੰਮਾ ਨੂੰ ਕਿਹਾ ਕਿ 14 ਕਿਲੋਮੀਟਰ ਦਾ ਜਿੰਨਾ ਵੀ ਪੈਸਾ ਬਣਦਾ ਹੈ ਉਸ ਦਾ ਪੈਸਾ ਨਿੱਜੀ ਆਊਂਕਟ ਤੋਂ ਦੇ ਦੇਣਾ। ਇਹ ਸੁਣ ਕੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ। ਉਨ੍ਹਾਂ ਨੇ ਮੈਨੂੰ ਇੱਕ ਲਾਈਨ ਨਹੀਂ ਕਹੀ। ਇਸ ਦੇ ਬਾਅਦ ਮੈਂ ਆਪਣੇ ਕਮਰੇ ਵਿਚ ਆ ਕੇ ਬਹੁਤ ਰੋਇਆ ਸੀ। 
1965 ਦੀ ਲੜਾਈ ਵਿਚ ਜਦ ਪਾਕਿਸਤਾਨ ਹਾਰਨ ਲੱਗਿਆ ਤਾਂ ਉਹਨਾਂ ਨੇ ਅਮਰੀਕਾ ਦੀ ਸ਼ਰਨ ਲਈ। ਭਾਰਤ ਉਸ ਸਮੇਂ ਕਣਕ ਉਤਪਾਦਨ ’ਤੇ ਆਤਮਨਿਰਭਰ ਨਹੀਂ ਸੀ। ਅਕਾਲ ਦੇ ਕਾਰਨ ਸਾਨੂੰ ਅਮਰੀਕਾ ਤੋਂ ਅਨਾਜ ਅਯਾਤ ਕਰਨਾ ਪੈਂਦਾ ਸੀ। ਅਮਰੀਕਾ ਦੇ ਰਾਸ਼ਟਰਪਤੀ ਲੰਡਨ ਬੀ ਜਾਨਸਨ ਨੇ ਸ਼ਾਸਤਰੀ ਨੂੰ ਕਣਕ ਦੀ ਸਪਲਾਈ ਬੰਦ ਕਰਨ ਦੀ ਧਮਕੀ ਦਿੱਤੀ। 

ਇਹ ਵੀ ਪੜੋ:Delhi News : ਦਿੱਲੀ ਜਲ ਬੋਰਡ ਵੱਲੋਂ ਸ਼ਰਾਬ ਨੀਤੀ ਮਾਮਲੇ ’ਚ ਕੇਜਰੀਵਾਲ ਖ਼ਿਲਾਫ਼ ਸੰਮਨ ਭੇਜੇ   


ਲਾਲ ਬਹਾਦਰ ਸ਼ਾਸਤਰੀ ਨੇ ਵੱਡੇ ਪੁੱਤਰ ਅਨਿਲ ਸ਼ਾਸਤਰੀ ਦੱਸਦੇ ਹਨ ਕਿ ਸ਼ਾਸਤਰੀ ਜੀ ਨੂੰ ਇਹ ਧਮਕੀ ਬਹੁਤ ਬੁਰੀ ਲੱਗੀ। ਉਨ੍ਹਾਂ ਨੇ ਚੀਜ਼ਾਂ ਕੈਲਕੁਲੇਟ ਕੀਤੀਆਂ ਅਤੇ ਇਸ ਨਤੀਜੇ ’ਤੇ ਪਹੁੰਚੇ ਕਿ ਦੇਸ਼ ਦੇ ਲੋਕ ਹਫ਼ਤੇ ਵਿਚ ਇੱਕ ਸਮੇਂ ਭੋਜਨ ਨਾ ਕਰਨ ਤਾਂ ਅਨਾਜ ਦੀ ਸਮੱਸਿਆ ਵਿਚ ਸੁਧਾਰ ਹੋਵੇਗਾ। 
ਇਹ ਫੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਅੰਮਾ ਯਾਨੀ ਲਲਿਤਾ ਸ਼ਾਸਤਰੀ ਨੂੰ ਫੋਨ ਕੀਤਾ। ਉਨ੍ਹਾਂ ਤੋਂ ਪੁੱਛਿਆ ਕਿ ਜੇਕਰ ਅੱਜ ਸ਼ਾਮ ਸਾਡੇ ਘਰ ਵਿਚ ਖਾਣਾ ਨਾ ਬਣਿਆ ਤਾਂ ਦਿਕੱਤ ਹੋਵੇਗੀ? ਅੰਮਾ ਨੇ ਕਿਹਾ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੈਂ ਦੇਖਣਾ ਚਾਹੁੰਦਾ ਹਾਂ ਕਿ ਮੇਰੇ ਬੱਚੇ ਇੱਕ ਸਮੇਂ ਦਾ ਉਪਵਾਸ (ਵਰਤ) ਕਰਕੇ ਭੁੱਖੇ ਰਹਿ ਸਕਦੇ ਹਨ ਜਾਂ ਨਹੀਂ , ਸ਼ਾਮ ਨੂੰ ਖਾਣਾ ਨਹੀਂ ਬਣਿਆ, ਅਸੀਂ ਸਾਰਿਆਂ ਨੇ ਉਪਵਾਸ ਕੀਤਾ।  
ਇਸ ਦੇ ਬਾਅਦ ਬਾਬੂ ਜੀ ਨੇ ਅਗਲੇ ਦਿਨ ਦੇਸ਼ਵਾਸੀਆਂ ਨੂੰ ਕਿਹਾ ਦੇਸ਼ਹਿੱਤ ਵਿਚ ਕੀ ਉਹ ਹਫ਼ਤੇ ਵਿਚ ਇੱਕ ਦਿਨ ਉਪਵਾਸ ਕਰ ਸਕਦੇ ਹਨ। ਇਹ ਪਹਿਲੀ ਵਾਰ ਸੀ ਕਿ ਕਿਸੇ ਪ੍ਰਧਾਨ ਮੰਤਰੀ ਨੇ ਆਪਣੀ ਜਨਤਾ ਨੂੰ ਭੁੱਖਾ ਰਹਿਣ ਦੀ ਅਪੀਲ ਕੀਤੀ ਹੋਵੇ ਅਤੇ ਉਸ ਨੂੰ ਪੂਰੇ ਦੇਸ਼ ਨੇ ਮੰਨਿਆ ਸੀ। ਇਸ ਦੇ ਬਾਅਦ 1965 ਵਿਚ ਦੁਸ਼ਹਿਰੇ ਦੇ ਦਿਨ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਲਾਲ ਬਹਾਦਰ ਸ਼ਾਸਤਰੀ ਨੇ ਪਹਿਲੀ ਵਾਰ ‘‘ਜੈ ਜਵਾਨ ਕਿਸਾਨ’’ ਦਾ ਨਾਰਾ ਦਿੱਤਾ ਸੀ। 

ਇਹ ਵੀ ਪੜੋ:Petrol and Diesel Price : ਵੱਖੋ-ਵੱਖ ਸੂਬਿਆਂ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵੱਡਾ ਫ਼ਰਕ, ਜਾਣੋ ਕਾਰਨ 

ਜਦ ਸ਼ਾਸਤਰੀ ਨੂੰ ਮਿਲਿਆ ਸੁਪਰ ਕਮਿਊਨਿਸਟ ਦਾ ਤਮਗ਼ਾ
ਇਹ ਕਿੱਸਾ 1966 ਦਾ ਹੈ।  ਸੋਵੀਅਤ ਸੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਅਤੇ ਪਾਸਿਕਤਾਨ ਦੇ ਰਾਸ਼ਟਰਪਤੀ ਜਨਰਲ ਅਯੂਬ ਖਾਨ ਨੂੰ ਸਮਝੌਤੇ ਦੇ ਲਈ ਤਾਸ਼ਕੰਦ ਬੁਲਾਇਆ ਗਿਆ ਸੀ। ਅਨਿਲ ਸ਼ਾਸਤਰੀ ਅਤੇ ਪਵਨ ਚੌਧਰੀ ਨੇ ਆਪਣੀ ਕਿਤਾਬ ਲਾਲ ਬਹਾਦਰ ਸ਼ਾਸਤਰੀ : ‘‘ਲੈਸਨਸ ਇਨ ਲੀਡਰਸ਼ਿਪ’’ ਲਿਖਦੇ ਹਨ ਕਿ ਜਦ ਸ਼ਾਸਤਰੀ 3 ਜਨਵਰੀ 1966 ਵਿਚ ਅਯੂਬ ਖਾਨ ਨਾਲ ਮੁਲਾਕਾਤ ਦੇ ਲਈ ਨਿਕਲੇ ਤਾਂ ਬਹੁਤ ਠੰਡ ਸੀ।  

ਇਹ ਵੀ ਪੜੋ:Punjab News : ਖਨੌਰੀ ਸਰਹੱਦ ਤੋਂ ਪਰਤੇ ਬਿਮਾਰ ਕਿਸਾਨ ਨੇ ਤੋੜਿਆ ਦਮ 

ਤਾਸ਼ਕੰਦ ਦੀ ਸਰਦੀ ਨਾਲ ਨਜਿੱਠਣ ਦੇ ਲਈ ਉਹ ਆਪਣੇ ਖਾਦੀ ਊਨੀਂ ਕੋਟ ਨਾਲ ਲੈ ਗਏ ਸੀ। ਇਸ ਕੋਟ ਵਿਚ ਸ਼ਾਸਤਰੀ ਨੂੰ ਦੇਖ ਕੇ ਰੂਸ ਦੇ ਪ੍ਰਧਾਨ ਮੰਤਰੀ ਕੋਸਿਗਿਨ ਨੂੰ ਲੱਗਿਆ ਕਿ ਇਹ ਕੋਟ ਤਾਸ਼ਕੰਦ ਦੀ ਸਰਦੀ ਦੇ ਯੋਗ ਨਹੀਂ ਹੋਵੇਗਾ। ਇਸ ਕਾਰਨ ਉਨ੍ਹਾਂ ਸ਼ਾਸਤਰੀ ਦੇ ਲਈ ਗਰਮ ਕੋਟ ਭੇਜਿਆ। 
ਕੋਸਿਗਿਨ ਨੂੰ ਉਮੀਦ ਸੀ ਕਿ ਸ਼ਾਸਤਰੀ ਸਮਾਨ ਸਰੂਪ ਭੇਜਿਆ ਉੁਨ੍ਹਾਂ ਦਾ ਕੋਟ ਪਾਉਣਗੇ। ਪਰ ਅਗਲੇ ਦਿਨ ਸ਼ਾਸਤਰੀ ਜੀ ਦੇ ਉਹੀ ਖਾਦੀ ਦਾ ਕੋਟ ਪਾਇਆ ਹੋਇਆ ਸੀ। ਕੋਸਿਗਿਨ ਨੇ ਝਿਜਦਕੇ ਹੋਏ ਪੁਛਿਆ ਕਿ ਪ੍ਰਧਾਨ ਮੰਤਰੀ ਕੀ ਤੁਹਾਨੂੰ ਉਹ ਕੋਟ ਪਸੰਦ ਨਹੀਂ ਆਇਆ।
ਸ਼ਾਸਤਰੀ ਬੋਲੇ ਉਸ ਕੋਟ ਨੂੰ ਮੈਂ ਆਪਣੇ ਸਟਾਫ਼ ਮੈਂਬਰ ਨੂੰ ਉਧਾਰ ਦੇ ਦਿੱਤਾ ਹੈ। ਇਸ ਕੜਾਕੇ ਦੀ ਠੰਡ ਵਿੱਚ ਉਸ ਕੋਲ ਕੋਈ ਕੋਟ ਨਹੀਂ ਸੀ। ਮੈਂ ਕੜਾਕੇ ਦੀ ਠੰਡ ਵਿਚ ਦੇਸ਼ਾਂ ਦੀ ਆਪਣੀ ਯਾਤਰਾ ਦੌਰਾਨ ਨਿਸ਼ਚਿਤ ਰੂਪ ਨਾਲ ਤੁਹਾਡੇ ਉਪਹਾਰ ਦਾ ਉਪਯੋਗ ਕਰਾਂਗਾ।

ਇਹ ਵੀ ਪੜੋ:Indian Navy News : ਭਾਰਤੀ ਜਲ ਸੈਨਾ ਦੇ ਅਗਵਾ ਕੀਤੇ ਜਹਾਜ਼ ਨੂੰ 3 ਮਹੀਨੇ ਬਾਅਦ ਛੁਡਾਇਆ  


ਇਸ ਦੇ ਬਾਅਦ ਕੋਸਿਗਿਨ ਨੇ ਸ਼ਾਸਤਰੀ ਦੇ ਸਮਾਨ ਵਿਚ ਇੱਕ ਕਲਚਰ ਇਵੈਂਟ ਰੱਖਿਆ ਸੀ। ਉਨ੍ਹਾਂ ਨੇ ਸ਼ਾਸਤਰੀ ਦੇ ਸਵਾਗਤ ਭਾਸ਼ਣ ਵਿਚ ਇਸ ਘਟਨਾ ਦਾ ਜ਼ਿਕਰ ਵੀ ਕੀਤਾ ਸੀ। ਕੋਸਿਗਿਨ ਨੇ ਕਿਹਾ ਕਿ ਅਸੀਂ ਤਾਂ ਸਿਰਫ਼ ਕਮਿਊਨਿਸਟ ਹਾਂ, ਪਰ ਪ੍ਰਧਾਨ ਮੰਤਰੀ ਸ਼ਾਸਤਰੀ ਇੱਕ ਸੁਪਰ ਕਮਿਊਨਿਸਟ ਹਨ। 
10 ਜਨਵਰੀ ਦੀ ਦੁਪਹਿਰ ਦੇ ਸਮੇਂ ਤਾਸ਼ਕੰਦ ਵਿਚ ਸਮਝੌਤੇ ’ਤੇ ਦਸਤਖ਼ਤ ਹੋਏ। ਇਸ ਤੋਂ ਬਾਅਦ ਸੋਵੀਅਤ ਸੰਘ ਨੇ ਹੋਟਲ ਤਾਸ਼ਕੰਦ ਵਿਚ ਇਕ ਪਾਰਟੀ ਰੱਖੀ ਸੀ। ਸ਼ਾਸਤਰੀ ਜੀ ਕੁਝ ਦੇਰ ਉਥੇ ਰੁਕੇ ਸੀ ਫਿਰ ਆਪਣੇ ਤਿੰਨੋਂ ਸਹਾਇਕਾਂ ਦੇ ਨਾਲ ਰਾਤ 10 ਵਜੇ ਦੇ ਕਰੀਬ ਆਪਣੇ ਕਮਰੇ ਵਿਚ ਵਾਪਸ ਆ ਗਏ। 
ਇਸ ਦੇ ਬਾਅਦ ਸ਼ਾਸਤਰੀ ਜੀ ਨੇ ਰਾਮਨਾਥ ਨੂੰ ਖਾਣਾ ਪਰੋਸਣ ਲਈ ਕਿਹਾ। ਖਾਣੇ ਵਿਚ ਆਲੂ ਪਾਲਕ ਅਤੇ ਕੜੀ ਸੀ। ਇਹ ਭੋਜਨ ਤਤਕਾਲੀਨ ਰਾਜਦੂਤ ਟੀਐਨ ਕੌਲ ਤੋਂ ਬਣ ਕਿ ਆਇਆ ਸੀ। 
ਸ਼ਾਸਤਰੀ ਜੀ ਭੋਜਨ ਕਰ ਹੀ ਰਹੇ ਸੀ ਕਿ ਫੋਨ ਵੱਜਿਆ। ਫੋਨ ’ਤੇ ਦਿੱਲੀ ਤੋਂ ਉਨ੍ਹਾਂ ਦੇ ਹੋਰ ਸਹਾਇਕ ਵੈਂਕਟਾਰਮਨ ਸੀ। ਪਤਾ ਚੱਲਿਆ ਕਿ ਕਈ ਪਾਰਟੀਆਂ ਨੇ ਉਨ੍ਹਾਂ ਦੇ ਕੋਲ ਪਾਕਿਸਤਾਨ ਨਾਲ ਸਮਝੌਤੇ ਦੀ ਆਲੋਚਨਾ ਕੀਤੀ ਸੀ। ਸ਼ਾਸਤਰੀ ਜੀ ਚਿਤੰਤ ਹੋ ਗਏ। 
ਉਨ੍ਹਾਂ ਦੇ ਪੁੱਤਰ ਅਨਿਲ ਸ਼ਾਸਤਰੀ ਦੱਸਦੇ ਹਨ ਕਿ ਉਸ ਰਾਤ ਉਨ੍ਹਾਂ ਨੇ ਭਾਰਤ ਦੇ ਅਖ਼ਬਾਰ ਕਾਬੁਲ ਮੰਗਵਾਏ। ਤਦ ਤੱਕ ਉਨ੍ਹਾਂ ਦੀ ਗੱਲਬਾਤ ਅਤੇ ਤਬੀਅਤ ਵਿਚ ਕੋਈ ਸ਼ਿਕਾਇਤ ਨਹੀਂ ਸੀ। ਇਸਦਾ ਮਤਲਬ ਹੈ ਕਿ ਉਹ ਜਾਣਨਾ ਚਾਹੁੰਦੇ ਸੀ ਕਿ ਦੇਸ਼ ਵਿਚ ਉਹਨਾਂ ਦੇ ਫ਼ੈਸਲੇ ਦਾ ਕੀ ਅਸਰ ਹੋਇਆ ਹੈ। 
 ਕੁਲਦੀਪ ਨਈਅਰ ਆਪਣੀ ਕਿਤਾਬ ਵਿਚ ਲਿਖਦੇ ਹਨ ਕਿ ਅਗਲੇ ਦਿਨ ਅਫ਼ਗਾਨਿਸਤਾਨ ਜਾਣਾ ਸੀ ਜਿਸ ਦੀ ਪੈਕਿੰਗ ਚਲ ਰਹੀ ਸੀ । ਤਾਸ਼ਕੰਦ ਦੇ ਸਮੇਂ ਦੇ ਮੁਤਾਬਿਲਕ ਰਾਮ 1 ਵਜ ਕੇ 30 ਮਿੰਟ ਤੱਕ ਸ਼ਾਸਤਰੀ ਜੀ ਨੇ ਜਗਨਨਾਥ ਸਹਾਏ ਨੂੰ ਲੌਬੀ ਵਿਚ ਲੜਖੜਾਉਂਦੇ ਹੋਏ ਦੇਖਿਆ। ਉਹ ਕੁਝ ਬੋਲਣ ਦੀ ਕੋਸ਼ਿਸ਼ ਕਰ ਰਹੇ ਸੀ। ਬਹੁਤ ਮੁਸ਼ਕਿਲ ਨਾਲ ਉਨ੍ਹਾਂ ਨੇ ਕਿਹਾ ਡਾਕਟਰ ਸਾਹਿਬ ਕਿਥੇ ਹਨ। 
ਜਿਸ ਕਮਰੇ ਵਿਚ ਪੈਕਿੰਗ ਹੋ ਰਹੀ ਸੀ ਸ਼ਾਸਤਰੀ ਜੀ ਨੇ ਡਾਕਟਰ ਆਰ ਐਨ ਚੁੱਗ ਉਥੇ ਹੀ ਸੋ ਰਹੇ ਸੀ। ਸ਼ਾਸਤਰੀ ਜੀ ਨੇ ਆਪਣੇ ਹੱਥ ਦਿਲ ਦੇ ਕੋਲ ਰੱਖੇ  ਅਤੇ ਅਚੇਤ ਹੋ ਗਏ। ਨਿਜੀ ਡਾਕਟਰ ਆਰ ਐਨ ਚੁੱਘ ਨੇ ਨਬਜ਼ ਚੈੱਕ ਕੀਤੀ ਅਤੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਮਨ ਰੱਖਣ ਦੇ ਲਈ ਰੂਸ ਦੇ ਡਾਕਟਰ ਬੁਲਾਏ ਗਏ। ਇੰਜੈਕਸ਼ਨ ਦਿੱਤਾ ਗਿਆ, ਪਰ ਕੋਈ ਹਰਕਤ ਨਹੀਂ ਹੋਈ।  
 ਆਪਣੀ ਕਿਤਾਬ ਵਿਚ ਸ਼ਾਸਤਰੀ ਜੀ ਦੇ ਕਮਰੇ ਦੀ ਬਾਰੀ ਵਿਚ ਕੁਲਦੀਪ ਨਾਈਅਰ ਨੇ ਲਿਖਿਆ ਹੈ ਕਿ ਕਾਰਪੇਟ ਵਾਲੇ ਫਰਸ਼ 'ਤੇ ਉਨ੍ਹਾਂ ਦੀ ਸਲੀਪਰ ਸਲੀਕੇ ਨਾਲ ਉਦਾਂ ਹੀ ਬਿਨਾ ਪਾਏ ਰੱਖੀ ਹੋਈ ਸੀ। ਡਰੈਸਿੰਗ ਟੇਬਲ ’ਤੇ ਥਰਮਸ ਉਲਟਾਂ ਪਿਆ ਸੀ, ਇੱਦਾਂ ਲੱਗ ਰਿਹਾ ਸੀ ਇਸ ਨੂੰ ਖੋਲਣ ਦੀ ਕੋਸ਼ਿਸ ਕੀਤੀ ਗਈ ਹੈ। ਕਮਰੇ ਵਿਚ ਕੋਈ ਅਲਾਰਮ ਜਾਂ ਵਜਰ ਨਹੀਂ ਸੀ ਜੋ ਆਮ ਤੌਰ ’ਤੇ ਰਹਿੰਦਾ ਹੈ। ਕਮਰੇ ਵਿਚ ਤਿੰਨ ਫੋਨ ਸੀ ਪਰ ਤਿੰਨੋਂ ਬਿਸਤਰ ਤੋਂ ਕਾਫ਼ੀ ਦੂਰ ਸੀ। 
ਥੋੜੀ ਦੇਰ ਵਿੱਚ ਇੱਕ ਤਿਰੰਗਾ ਆਇਆ ਅਤੇ ਸ਼ਾਸਤਰੀ ਜੀ ਉੱਥੇ ਪਾ ਦਿੱਤਾ ਗਿਆ। ਉਸ ਤੋਂ ਬਾਅਦ ਤਸਵੀਰ ਖਿੱਚੀ ਗਈ। ਅਗਲੇ ਦਿਨ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਗਿਆ। 

ਇਹ ਵੀ ਪੜੋ:New Delhi News : ਲਕਸ਼ਦੀਪ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 15.3 ਰੁਪਏ ਪ੍ਰਤੀ ਲੀਟਰ ਕਟੌਤੀ ਕੀਤੀ  


ਸ਼ਾਸਤਰੀ ਜੀ ਦੀ ਮੌਤ ਦੀ ਜਾਂਚ ਦਾ ਮਾਮਲਾ ਉੱਠਦਾ ਰਿਹਾ। ਤਤਕਾਲੀਨ ਸਰਕਾਰ ਨੇ ਪੋਸਟਮਾਰਟਮ ਵੀ ਨਹੀਂ ਕਰਵਾਇਆ। 1977 ਵਿਚ ਜਨਤਾ ਪਾਰਟੀ ਦੀ ਸਰਕਾਰ ਆਈ। ਜਾਂਚ ਦੇ ਲਈ ਕਮੇਟੀ ਬਣੀ। ਰਾਜ ਨਰਾਇਣ ਕਮੇਟੀ। ਸਭ ਤੋਂ ਪਹਿਲਾ ਉਹਨਾਂ ਦੇ ਨਿਜੀ ਡਾਕਟਰ ਆਰ ਐਨ ਚੁੱਘ ਨੂੰ ਪੁਛਗਿੱਛ ਦੇ ਲਈ ਬੁਲਾਇਆ ਜਾਣਾ ਸੀ, ਪਰ ਉਹਨਾਂ ਦੀ ਕਾਰ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ। 
ਇਸ ਦੁਰਘਟਨਾ ਵਿੱਚ ਡਾਕਟਰ ਚੁੱਘ ਦੀ ਵੀ ਮੌਤ ਹੋ ਗਈ ਅਤੇ ਉਸ ਦੀ ਬੇਟੀ ਜੀਵਨ ਭਰ ਦੇ ਲਈ ਵਿਕਲਾਂਗ ਹੋ ਗਈ। ਉਨ੍ਹਾਂ ਦੇ ਸਹਾਇਕ ਰਾਮਨਾਥ ਨਾਲ ਵੀ ਇਹੀ ਹੋਇਆ। ਸੜਕ ਹਾਦਸੇ ਵਿਚ ਉਸ ਦੀ ਬੁਰੀ ਚੋਟ ਲੱਗੀ ਅਤੇ ਉਸ ਦੀ ਯਾਦਦਾਸ਼ਤ ਗੁਆ ਲਈ। ਇਸ ਕਮੇਟੀ ਦੀ ਰਿਪੋਟ ਦਾ ਹਾਲ ਖ਼ਰਾਬ ਹੋ ਚੁੱਕਿਆ ਸੀ ਅਤੇ ਰਿਪੋਟ ਅੱਜ ਤੱਕ ਪੇਸ਼ ਨਹੀਂ ਕੀਤੀ ਜਾ ਸਕੀ।

ਇਹ ਵੀ ਪੜੋ:Rohtak Road Accident News : ਹਰਿਆਣਵੀ ਗਾਇਕ ਦੇ ਬੇਟੇ ਦੀ ਸੜਕ ਹਾਦਸੇ ’ਚ ਹੋਈ ਮੌਤ 

 

 (For more news apart from Prime Minister Lal Bahadur Shastri story  News in Punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update: ਅਚਾਨਕ ਬਦਲਿਆ ਮੌਸਮ, ਪੈਣ ਲੱਗਾ ਮੀਂਹ, ਲੋਕਾਂ ਦੇ ਖਿੜੇ ਚਿਹਰੇ, ਵੇਖੋ ਦਿਲਾਂ ਨੂੰ ਠੰਢਕ .

20 Jun 2024 2:02 PM

Akali Dal 'ਤੇ Charanjit Brar ਦਾ ਮੁੜ ਵਾਰ, ਕੱਲੇ ਕੱਲੇ ਦਾ ਨਾਂਅ ਲੈ ਕੇ ਸਾਧਿਆ ਨਿਸ਼ਾਨਾ, ਵੇਖੋ LIVE

20 Jun 2024 1:36 PM

Amritsar Weather Update : Temperature 46 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ.. ਗਰਮੀ ਦਾ ਟੂਰਿਜ਼ਮ ’ਤੇ ਵੀ..

20 Jun 2024 1:02 PM

ਅੱਤ ਦੀ ਗਰਮੀ 'ਚ ਲੋਕਾਂ ਨੂੰ ਰੋਕ-ਰੋਕ ਪਾਣੀ ਪਿਆਉਂਦੇ Sub-Inspector ਦੀ ਸੇਵਾ ਦੇਖ ਤੁਸੀਂ ਵੀ ਕਰੋਗੇ ਦਿਲੋਂ ਸਲਾਮ

20 Jun 2024 11:46 AM

Bathinda News: ਇਹ ਪਿੰਡ ਬਣਿਆ ਮਿਸਾਲ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਦੇ ਰਿਹਾ ਹੈ 500 ਰੁਪਏ

20 Jun 2024 10:16 AM
Advertisement