Kaithal Accident News : ਕਰਨਾਲ ਸੜਕ ਹਾਦਸੇ ’ਚ ਕੈਥਲ ਦੇ ਵਪਾਰੀ ਦੀ ਹੋਈ ਮੌਤ

By : BALJINDERK

Published : Mar 17, 2024, 5:26 pm IST
Updated : Mar 18, 2024, 4:58 pm IST
SHARE ARTICLE
Kaithal Road accident
Kaithal Road accident

Kaithal Accident News :ਬੇਕਾਬੂ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ 4 ਵਾਰ ਪਲਟੀ, 4 ਲੜਕੀਆਂ ਦੇ ਪਿਤਾ ਦੀ ਮੌਤ

Kaithal Accident News :ਹਰਿਆਣਾ ਦੇ ਕਰਨਾਲ ਦੇ ਨਿਸਿੰਗ ਬਦਨਾੜਾ ਰੋਡ ’ਤੇ ਇੱਕ ਤੇਜ਼ ਰਫ਼ਤਾਰ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਟੱਕਰ ਤੋਂ ਬਾਅਦ ਕਾਰ 4 ਵਾਰ ਪਲਟ ਗਈ। ਇਸ ਹਾਦਸੇ ’ਚ ਕਾਰ ’ਚ ਸਵਾਰ ਕੱਪੜਾ ਵਪਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਚਾਰ ਲੜਕੀਆਂ ਦਾ ਪਿਤਾ ਸੀ। ਸੂਚਨਾ ਮਿਲਦੇ ਹੀ ਥਾਣਾ ਪੁੰਡਰੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।

ਇਹ ਵੀ ਪੜੋ:Flipkart prices News: ਫਲਿੱਪਕਾਰਟ ਦੇ ਮੁੱਲਾਂ ’ਚ 41,000 ਕਰੋੜ ਰੁਪਏ ਦੀ ਗਿਰਾਵਟ ਆਈ 


ਜਾਣਕਾਰੀ ਦਿੰਦੇ ਹੋਏ ਨਿਸਿੰਗ ਦੇ ਰਹਿਣ ਵਾਲੇ ਬਲਦੇਵ ਨੇ ਦੱਸਿਆ ਕਿ ਕੈਥਲ ਦੇ ਪਿੰਡ ਸਿਰਸਾਲ ਦੇ ਰਹਿਣ ਵਾਲੇ ਸੁਖਦੇਵ (38) ਦੀ ਕਰੀਬ 12 ਸਾਲਾਂ ਤੋਂ ਨਿਸਿੰਗ ’ਚ ਕੱਪੜਿਆਂ ਦੀ ਦੁਕਾਨ ਹੈ। ਸੁਖਦੇਵ ਹਰ ਰੋਜ਼ ਆਪਣੇ ਪਿੰਡ ਤੋਂ ਨਿਸਿੰਗ ਆਉਂਦਾ ਰਹਿੰਦਾ ਸੀ। ਉਹ ਸ਼ਨੀਵਾਰ ਰਾਤ ਕਰੀਬ 9.30 ਵਜੇ ਆਪਣੀ ਕੱਪੜੇ ਦੀ ਦੁਕਾਨ ਬੰਦ ਕਰਕੇ ਆਪਣੇ ਪਿੰਡ ਵਾਪਸ ਆ ਰਿਹਾ ਸੀ। 
ਬਲਦੇਵ ਨੇ ਦੱਸਿਆ ਕਿ ਰਾਤ ਕਰੀਬ 9.30 ਵਜੇ ਜਦੋਂ ਉਹ ਨਿਸਿੰਗ ਬਦਨੜਾ ਰੋਡ ’ਤੇ ਆਪਣੇ ਪਿੰਡ ਵੱਲ ਜਾ ਰਿਹਾ ਸੀ ਤਾਂ ਪਿੰਡ ਬਦਨੜਾ ਰੋਡ ’ਤੇ ਕਾਰ ਤੇਜ਼ ਰਫਤਾਰ ਨਾਲ ਜਾ ਰਹੀ ਸੀ। ਇਸ ਦੌਰਾਨ ਉਸ ਦੀ ਕਾਰ ਬੇਕਾਬੂ ਹੋ ਕੇ ਇਕ ਖੰਭੇ ਨਾਲ ਟਕਰਾ ਗਈ। ਇਸ ਤੋਂ ਬਾਅਦ ਕਾਰ ਸੜਕ ’ਤੇ ਪਲਟ ਗਈ ਅਤੇ ਆਖਰਕਾਰ ਦਰੱਖਤ ਨਾਲ ਜਾ ਟਕਰਾਈ।

ਇਹ ਵੀ ਪੜੋ:Afghanistan Road Accident News: ਅਫਗਾਨਿਸਤਾਨ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 21 ਲੋਕਾਂ ਦੀ ਮੌਤ, 38 ਜ਼ਖ਼ਮੀ 

ਹਾਦਸੇ ਨੂੰ ਦੇਖ ਕੇ ਰਾਤ ਨੂੰ ਮੌਕੇ ਤੋਂ ਲੰਘ ਰਹੇ ਲੋਕਾਂ ਨੇ ਸੁਖਦੇਵ ਨੂੰ ਕਾਰ ’ਚੋਂ ਬਾਹਰ ਕੱਢਿਆ ਅਤੇ ਪੁੱਡਰੀ ਥਾਣੇ ਨੂੰ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀ ਨੂੰ ਪੁਡਰੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਬਲਦੇਵ ਨੇ ਦੱਸਿਆ ਕਿ ਸੁਖਦੇਵ ਪਰਿਵਾਰ ਦਾ ਇਕਲੌਤਾ ਕਮਾਊ ਵਿਅਕਤੀ ਸੀ, ਉਸ ਦੀਆਂ ਚਾਰ ਛੋਟੀਆਂ ਬੱਚੀਆਂ ਸਨ। ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ’ਤੇ ਦੁੱਖ ਦਾ ਪਹਾੜ ਡਿੱਗ ਪਿਆ। ਇਸ ਦੌਰਾਨ ਕੈਥਲ ਦੇ ਪੁਡਰੀ ਥਾਣਾ ਪੁਲਿਸ ਨੇ ਸੁਖਦੇਵ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਅਤੇ ਨੁਕਸਾਨੀ ਆਲਟੋ ਕਾਰ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:Petrol and Diesel Price : ਵੱਖੋ-ਵੱਖ ਸੂਬਿਆਂ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵੱਡਾ ਫ਼ਰਕ, ਜਾਣੋ ਕਾਰਨ 

 (For more news apart from Karnal road accident Kaithal businessman died News in Punjabi, stay tuned to Rozana Spokesman)

Location: India, Haryana, Karnal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement