ਖੰਘ ਤੋਂ ਬਚਣ ਦੇ ਘਰੇਲੂ ਉਪਾਅ
Published : Jun 19, 2019, 11:23 am IST
Updated : Jun 19, 2019, 3:17 pm IST
SHARE ARTICLE
Cough home remedy
Cough home remedy

ਖੰਘ ਦੇ ਮਰੀਜ਼ਾਂ ਨੂੰ ਗਰਮ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਖੰਘ ਦੀ ਦਵਾਈ ਹਰ ਕੋਈ ਜਾਣਦਾ ਹੈ। ਅਕਸਰ ਲੋਕ ਖੰਘ ਤੋਂ ਪਰੇਸ਼ਾਨ ਹੋ ਜਾਂਦੇ ਹਨ ਪਰ ਸਮਝ ਨਹੀਂ ਪਾਉਂਦੇ ਕਿ ਸੁੱਕੀ ਖੰਘ ਦੇ ਲੱਛਣ ਦੀ ਕਿਵੇਂ ਪਹਿਚਾਣ ਕਰੀਏ। ਇਸ ਦੇ ਲਈ ਲੋਕ ਘਰੇਲੂ ਉਪਾਅ ਕਰਦੇ ਹਨ। ਲੋਕਾਂ ਨੂੰ ਅਕਸਰ ਪਤਾ ਨਹੀਂ ਹੁੰਦਾ ਕਿ ਉਹਨਾਂ ਨੂੰ ਕਿਸ ਪ੍ਰਕਾਰ ਦੀ ਖੰਘ ਹੋਈ ਹੈ। ਇਸ ਤੋਂ ਬਚਣ ਲਈ ਅੰਗਰੇਜ਼ੀ ਦਵਾਈਆਂ ਦੀ ਥਾਂ ਘਰੇਲੂ ਉਪਾਅ ਅਪਣਾਉਣੇ ਚਾਹੀਦੇ ਹਨ ਜਿਹਨਾਂ ਰਾਹੀਂ ਖੰਘ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

MedicineMedicine

ਖੰਘ ਤੋਂ ਬਚਣ ਲਈ ਗਰਮ ਪਾਣੀ ਵਿਚ ਨਮਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਲਈ ਗਰਮ ਪਾਣੀ ਵਿਚ ਥੋੜਾ ਜਿਹਾ ਨਮਕ ਪਾ ਕੇ ਗਰਾਰੇ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਗਲੇ ਦੀ ਦਰਦ ਤੋਂ ਰਾਹਤ ਮਿਲੇਗੀ। ਆਂਵਲਾ ਖੰਘ ਲਈ ਕਾਫ਼ੀ ਅਸਰਦਾਰ ਮੰਨਿਆ ਜਾਂਦਾ ਹੈ। ਆਂਵਲੇ ਵਿਚ ਵਿਟਾਮਿਨ-ਸੀ ਹੁੰਦਾ ਹੈ ਜੋ ਬਲੱਡ ਸਰਕੁਲੇਸ਼ ਨੂੰ ਬਿਹਤਰ ਬਣਾਉਂਦਾ ਹੈ।

GooseberyGooseberry

ਅਪਣੇ ਭੋਜਨ ਵਿਚ ਆਂਵਲਾ ਸ਼ਾਮਲ ਕਰ ਕੇ ਐਂਟੀ ਆਕਸੀਡੈਂਟਸ ਦਾ ਸੋਰਸ ਵਧਾਇਆ ਜਾ ਸਕਦਾ ਹੈ। ਖੰਘ ਦੇ ਮਰੀਜ਼ਾਂ ਨੂੰ ਗਰਮ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਅੱਧਾ ਚਮਚ ਸ਼ਹਿਦ ਵਿਚ ਥੋੜਾ ਜਿਹਾ ਨਮਕ, ਇਲਾਇਚੀ ਤੇ ਥੋੜਾ ਜਿਹਾ ਨਿੰਬੂ ਦਾ ਜੂਸ ਪਾਉਣਾ ਚਾਹੀਦਾ ਹੈ। ਇਸ ਮਿਸ਼ਰਣ ਨੂੰ ਦਿਨ ਵਿਚ ਦੋ ਵਾਰ ਪੀਣਾ ਚਾਹੀਦਾ ਹੈ। ਇਹ ਘਰੇਲੂ ਨੁਸਖ਼ੇ ਖੰਘ ਦੀ ਦਵਾਈ ਸਾਬਤ ਹੁੰਦੀ ਹੈ।

Lemon, Selt, Lemon, Selt, Cardamom

ਖੰਘ ਦੀ ਅੰਗਰੇਜ਼ੀ ਦਵਾਈ ਤਾਂ ਲੋਕ ਅਕਸਰ ਲੈਂਦੇ ਹਨ ਪਰ ਉਸ ਨੂੰ ਲੈਣ ਨਾਲ ਨੀਂਦ ਆ ਜਾਂਦੀ ਹੈ ਅਤੇ ਉਸ ਦੇ ਬੁਰੇ ਪ੍ਰਭਾਵ ਵੀ ਬਹੁਤ ਹੁੰਦੇ ਹਨ। ਇਸ ਦੀ ਜਗ੍ਹਾ ਹਲਦੀ ਵਾਲਾ ਦੁੱਧ ਪੀਤਾ ਜਾ ਸਕਦਾ ਹੈ। ਹਲਦੀ ਵਾਲੇ ਦੁੱਧ ਵਿਚ ਐਂਟੀਆਕਸੀਡੈਂਟਸ ਹੁੰਦੇ ਹਨ। ਲਸਣ ਵੀ ਖੰਘ ਤੋਂ ਰਾਹਤ ਦਿੰਦਾ ਹੈ। ਇਸ ਦੇ ਲਈ ਲਸਣ ਨੂੰ ਘਿਓ ਵਿਚ ਭੁੰਨ ਕੇ ਗਰਮ ਹੀ ਖਾਣਾ ਹੋਵੇਗਾ। ਇਸ ਤੋਂ ਇਲਾਵਾ ਅਦਰਕ ਦਾ ਜੂਸ ਵੀ ਖੰਘ ਤੋਂ ਰਾਹਤ ਦਿੰਦਾ ਹੈ।

HaldiTarmeric Milk 

ਅਦਰਕ ਅਤੇ ਨਮਕ ਦਾ ਮਿਸ਼ਰਣ ਖੰਘ ਤੋਂ ਦੁਗਣਾ ਫ਼ਾਇਦਾ ਦੇਵੇਗਾ। ਅਨਾਰ ਦਾ ਰਸ ਵੀ ਖੰਘ ਤੋਂ ਛੁਟਕਾਰਾ ਦਿਵਾਉਂਦਾ ਹੈ। ਇਸ ਵਿਚ ਪਿਪਲੀ ਪਾਉਡਰ ਅਤੇ ਅਦਰਕ ਵੀ ਪਾਉਣਾ ਹੋਵੇਗਾ। ਖੰਘ  ਨਾਲ ਅਕਸਰ ਬਲਗਮ ਵੀ ਆਉਂਦੀ ਹੈ। ਇਹ ਬੇਚੈਨੀ ਅਤੇ ਦਰਦ ਪੈਦਾ ਕਰਦੀ ਹੈ। ਇਸ ਤੋਂ  ਬਚਣ ਲਈ ਕਾਲੀ ਮਿਰਚ ਨੂੰ ਦੇਸੀ ਘਿਓ ਵਿਚ ਮਿਲਾ ਸਕਦੇ ਹੋ। ਇਸ ਪ੍ਰਕਾਰ ਇਹਨਾਂ ਨੁਸਖ਼ਿਆਂ ਨੂੰ ਅਪਣਾ ਕੇ ਖੰਘ ਤੋਂ ਹਮੇਸ਼ਾ ਲਈ ਛੁਟਕਾਰਾ ਪਾਇਆ ਜਾ ਸਕਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement