
ਗਲਾ ਸੁੱਕਣ ਦੀ ਸ਼ਿਕਾਇਤ ਹੋਵੇ ਤਾਂ ਛੁਹਾਰੇ ਦੀ ਗੁਠਲੀ ਨੂੰ ਮੂੰਹ ਵਿਚ ਰੱਖ ਕੇ ਚੂਸਣ ਨਾਲ ਫ਼ਾਇਦਾ ਹੁੰਦਾ ਹੈ...
ਮੋਹਾਲੀ (ਗੁਰਬਿੰਦਰ ਸਿੰਘ) : ਗਲਾ ਸੁੱਕਣ ਦੀ ਸ਼ਿਕਾਇਤ ਹੋਵੇ ਤਾਂ ਛੁਹਾਰੇ ਦੀ ਗੁਠਲੀ ਨੂੰ ਮੂੰਹ ਵਿਚ ਰੱਖ ਕੇ ਚੂਸਣ ਨਾਲ ਫ਼ਾਇਦਾ ਹੁੰਦਾ ਹੈ। ਆਲੂ-ਬੁਖ਼ਾਰਾ ਚੂਸਣ ਨਾਲ ਵੀ ਗਲੇ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ।
Desi treatment
- ਦਮਾ ਰੋਗ ਤੋਂ ਪੀੜਤਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਰਾਤ ਨੂੰ ਸੌਣ ਤੋਂ ਪਹਿਲਾਂ ਭੁੰਨੇ ਹੋਏ ਛੋਲੇ ਖਾ ਕੇ ਇਕ ਕੱਪ ਗਰਮ ਦੁੱਧ ਪੀਣ ਨਾਲ ਸਾਹ ਨਾੜੀ ਸਾਫ਼ ਹੋ ਜਾਂਦੀ ਹੈ। ਅਤੇ ਦਮੇ ਦਾ ਰੋਗ ਦੂਰ ਹੋ ਜਾਂਦਾ ਹੈ।
- ਖ਼ਾਂਸੀ ਤੋਂ ਪ੍ਰੇਸ਼ਾਨ ਵਿਅਕਤੀਆਂ ਨੂੰ ਦੁੱਧ ਵਿਚ ਸੁੰਢ ਅਤੇ ਥੋੜ੍ਹੀ ਜਿਹੀ ਹਲਦੀ ਦਾ ਚੂਰਨ ਮਿਲਾ ਕੇ, ਗਰਮ ਕਰਕੇ ਪੀਣ ਨਾਲ ਜ਼ੁਕਾਮ ਠੀਕ ਹੋ ਜਾਂਦਾ ਹੈ ਅਤੇ ਇਸ ਦੇ ਸੇਵਨ ਨਾਲ ਖ਼ਾਂਸੀ ਵੀ ਠੀਕ ਹੋ ਜਾਂਦੀ ਹੈ।
- ਦੇਸੀ ਘਿਓ ਨੂੰ ਗਰਮ ਕਰਕੇ ਨੱਕ ਵਿਚ ਪਾਉਣ ਨਾਲ ਜ਼ੁਕਾਮ ਵਿਚ ਆਰਾਮ ਮਿਲਦਾ ਹੈ ਅਤੇ ਇਹ ਖ਼ਾਂਸੀ ਨੂੰ ਵੀ ਦੂਰ ਕਰਦਾ ਹੈ।
- 30 ਗ੍ਰਾਮ ਪੁਰਾਣਾ ਗੁੜ, 60 ਗ੍ਰਾਮ ਦਹੀਂ, 6 ਗ੍ਰਾਮ ਕਾਲੀ ਮਿਰਚ ਦਾ ਚੂਰਨ ਮਿਲਾ ਕੇ ਸਵੇਰੇ-ਸ਼ਾਮ ਭੋਜਨ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਖਾਣ ਨਾਲ ਕੁਝ ਦਿਨਾਂ ਤੱਕ ਸੇਵਨ ਕਰਨ ਨਾਲ ਜ਼ੁਕਾਮ ਠੀਕ ਹੋ ਜਾਂਦਾ ਹੈ। ਅਤੇ ਇਹ ਖ਼ਾਂਸੀ ਨੂੰ ਵੀ ਦੂਰ ਕਰਦਾ ਹੈ।
- ਪਿਆਜ਼ ਦੇ ਟੁਕੜਿਆਂ ਨੂੰ ਵਾਰ-ਵਾਰ ਸੁੰਘਣ ਨਾਲ ਵੀ ਗਲੇ ਦੀ ਬਲਗਮ ਪਾਣੀ ਬਣ ਕੇ ਬਾਹਰ ਨਿਕਲ ਜਾਂਦੀ ਹੈ। ਕਾਂਸੀ ਵਿਚ ਭੁੰਨਿਆ ਅਮਰੂਦ ਖਾਣ ਨਾਲ ਲਾਭਕਾਰੀ ਹੁੰਦਾ ਹੈ।
- ਮੂਲੀ ਦਾ ਰਸ ਪੀਣ ਨਾਲ ਪੁਰਾਣੀ ਖ਼ਾਂਸੀ ਦੂਰ ਹੋ ਜਾਂਦੀ ਹੈ।
- ਖ਼ਾਂਸੀ ਹੋਣ ‘ਤੇ ਦੇਸੀ ਪਾਨ ਦੇ ਪੱਤੇ ਵਿਚ ਮਲੱਠੀ ਦਾ ਚੂਰਨ ਤਿੰਨ ਗ੍ਰਾਮ ਪਾ ਕੇ ਉਸ ਨੂੰ ਚਬਾ ਕੇ ਇਸ ਦਾ ਰਸ ਚੂਸਣ ਨਾਲ ਖ਼ਾਂਸੀ ਦੂਰ ਹੋ ਜਾਂਦੀ ਹੈ।
- 5 ਗ੍ਰਾਮ ਅਦਰਕ ਦਾ ਰਸ, ਪੰਜ ਗ੍ਰਾਮ ਸ਼ਹਿਦ, ਇਕ ਗ੍ਰਾਮ ਕਾਲੀ ਮਿਰਚ ਅਤੇ ਤਿੰਨ ਗ੍ਰਾਮ ਤੁਲਸੀ ਦਾ ਰਸ ਮਿਲਾ ਕੇ ਥੋੜ੍ਹਾ ਗਰਮ ਕਰਕੇ ਚੱਟਣ ਨਾਲ ਖ਼ਾਂਸੀ ਵਿਚ ਰਾਹਤ ਮਿਲਦੀ ਹੈ।
- ਅਨਾਰ ਦੇ ਰਸ ਵਿਚ 25 ਬੂੰਦਾਂ ਲਸਣ ਦਾ ਰਸ ਮਿਲਾ ਕੇ ਪੀਣ ਨਾਲ ਖ਼ਾਂਸੀ ਵਿਚ ਤੁਰੰਤ ਲਾਭ ਮਿਲਦਾ ਹੈ।
- ਇਕ ਕੱਪ ਪਾਣੀ ਵਿਚ ਥੋੜ੍ਹੀ ਚਾਹ ਦੀ ਪੱਤੀ, ਅਦਰਕ ਅਤੇ ਚੁਟਕੀ ਬਰ ਨਮਕ ਪਾ ਕੇ ਉਬਾਲ ਕੇ, ਫਿਰ ਇਸ ਵਿਚ ਅੱਧਾ ਨਿੰਬੂ ਪਾ ਕੇ ਪੀਣ ਨਾਲ ਖ਼ਾਂਸੀ ਵਿਚ ਆਰਾਮ ਮਿਲਦਾ ਹੈ।
- ਸਵੇਰੇ-ਸ਼ਾਮ ਦੁੱਧ ਦੇ ਨਾਲ ਚਵਨਪ੍ਰਾਸ਼ ਖਾਣ ਨਾਲ ਵੀ ਖ਼ਾਂਸੀ ਅਤੇ ਜ਼ੁਕਾਮ ਦੂਰ ਹੋ ਜਾਂਦਾ ਹੈ।
- ਸ਼ਹਿਦ ਵਿਚ ਅਦਰਕ ਦਾ ਰਸ ਮਿਲਾ ਕੇ ਸੇਵਨ ਕਰਨ ਨਾਲ ਖਾਂਸੀ ਠੀਕ ਹੋ ਜਾਂਦੀ ਹੈ।
- ਖ਼ਾਂਸੀ, ਜ਼ੁਕਾਮ, ਸਰਦੀ ਅਤੇ ਆਮ ਬੁਖ਼ਾਰ ਵਿਚ ਤੁਲਸੀ ਅਤੇ ਅਦਰਕ ਦੀ ਚਾਹ ਪੀਣ ਨਾਲ ਲਾਭ ਹੁੰਦਾ ਹੈ।
- ਜ਼ੁਕਾਮ ਹੋਣ ‘ਤੇ ਗਰਮ ਦੁੱਧ ਵਿਚ ਜਾਂ ਗਾਂ ਦੇ ਦੇਸੀ ਘਿਓ ਵਿਚ ਛੁਹਾਰਾ ਉਬਾਲ ਕੇ ਇਸ ਵਿਚ ਥੋੜ੍ਹੀ ਜਿਹੀ ਇਲਾਇਚੀ ਅਤੇ ਕੇਸਰ ਮਿਲਾ ਕੇ ਸੇਵਨ ਕਰਨ ਨਾਲ ਜ਼ੁਕਾਮ ਦੇ ਰੋਗਾਣੂ ਨਸ਼ਟ ਜੋ ਜਾਂਦੇ ਹਨ।
- ਗਰਮ ਦੇਸੀ ਘਿਓ ਵਿਚ ਕਾਲੀ ਮਿਰਚ ਦਾ ਚੂਰਨ ਮਿਲਾ ਕੇ ਰੋਟੀ ਦੇ ਨਾਲ ਸੇਵਨ ਕਰਨ ਨਾਲ ਜ਼ੁਕਾਮ ਠੀਕ ਹੋ ਜਾਂਦਾ ਹੈ।
- ਪੁਰਾਣਾ ਗੁੜ ਅਤੇ ਕਾਲੇ ਤਿਲ ਦੇ ਲੱਡੂ ਖਾਣ ਨਾਲ ਜ਼ੁਕਾਮ ਨਹੀਂ ਹੁੰਦਾ। ਜੇਕਰ ਜ਼ੁਕਾਮ ਹੋਇਆ ਹੋਵੇ ਤਾਂ ਇਹ ਬਹੁਤ ਜਲਦੀ ਠੀਕ ਕਰ ਦਿੰਦਾ ਹੈ।
- ਪੁਰਾਣਾ ਗੁੜ ਅਤੇ ਕਾਲੀ ਮਿਰਚ ਦਾ ਚੂਰਨ ਮਿਲਾ ਕੇ, ਉਬਾਲ ਕੇ ਚਾਹ ਦੀ ਤਰ੍ਹਾਂ ਪੀਣ ਨਾਲ ਵੀ ਜ਼ੁਕਾਮ ਦੂਰ ਹੋ ਜਾਂਦਾ ਹੈ।
- ਸਰ੍ਹੋਂ ਦੇ ਤੇਲ ਨੂੰ ਕੋਸਾ ਕਰਕੇ ਛਾਤੀ, ਪੈਰ ਦੀਆਂ ਦੋਵੇਂ ਤਲੀਆਂ ਅਤੇ ਨੱਕ ਦੇ ਚਾਰੇ ਪਾਸੇਲਗਾਉਣ ਨਾਲ ਵੀ ਜ਼ੁਕਾਮ ਦੂਰ ਜੋ ਜਾਂਦਾ ਹੈ।
- ਪਿਆਜ਼ ਦੇ ਰਸ ਵਿਚ ਅਦਰਕ ਦਾ ਰਸ ਮਿਲਾ ਕੇ ਸੇਵਨ ਕਰਨ ਨਾਲ ਵੀ ਜ਼ੁਕਾਮ ਵਿਚ ਲਾਭ ਹੁੰਦਾ ਹੈ। ਪਿਆਜ਼ ਨੂੰ ਪੀਸ ਕੇ ਦੋਵੇਂ ਹੱਥਾਂ ਦੀਆਂ ਹਥੇਲੀਆਂ ਅਤੇ ਪੈਰਾਂ ਦੀਆਂ ਤਲੀਆਂ ਦੇ ਮਲਣ ਨਾਲ ਵੀ ਜ਼ੁਕਾਮ ਠੀਕ ਹੋ ਜਾਂਦਾ ਹੈ।
- ਪਿਆਜ਼ ਦੇ ਰਸ ਵਿਚ ਥੋੜ੍ਹਾ ਜਿਹਾ ਨਮਕ ਮਿਲੇ ਕੇ ਛਾਤੀ ‘ਤੇ ਮਲਣ ਨਾਲ ਜ਼ੁਕਾਮ ਠੀਕ ਹੋ ਜਾਂਦਾ ਹੈ।
- ਪ੍ਰਤੀ ਦਿਨ ਭੋਜਣ ਤੋਂ ਬਾਅਦ ਭੂੰਨੀ ਹੋਈ ਸਾਂਫ਼ ਡੇਢ ਚਮਚ ਦੀ ਮਾਤਰਾ ਵਿਚ ਪਾਣੀ ਦੇ ਨਾਲ ਖਾ ਕੇ ਉੱਪਰੋਂ ਗਰਮ ਦੁੱਧ ਪੀਣ ਨਾਲ ਵੀ ਜ਼ੁਕਾਮ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
- ਸਰਦੀ-ਜ਼ੁਕਾਮ ਗਰਮਾ-ਗਰਮ ਛੋਲਿਆਂ ਨੂੰ ਸੁੰਘਣ ਨਾਲ ਵੀ ਦੂਰ ਜੋ ਜਾਂਦਾ ਹੈ। ਕਾਲੀ ਮਿਰਚ ਦੇ ਕਵਾਬ ਵਿਚ ਥੋੜ੍ਹੇ ਜਿਹੇ ਪਤਾਸੇ ਪਾ ਕੇ ਗਰਮ-ਗਰਮ ਪੀਣ ਨਾਲ ਜ਼ੁਕਾਮ ਦੂਰ ਜੋ ਜਾਂਦਾ ਹੈ।