
ਵਾਰ-ਵਾਰ ਖਾਂਸੀ ਕਰਨ ਨਾਲ ਕਾਫੀ ਪ੍ਰੇਸ਼ਾਨੀ ਆਉਂਦੀ ਹੈ। ਇਸ ਨਾਲ ਗਲੇ ‘ਚ ਦਰਦ ਵੀ ਹੋਣ ਲੱਗਦਾ ਹੈ। ਮੌਸਮ ‘ਚ ਬਦਲਾਅ ਆ ਜਾਣ ਨਾਲ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ...
ਵਾਰ-ਵਾਰ ਖਾਂਸੀ ਕਰਨ ਨਾਲ ਕਾਫੀ ਪ੍ਰੇਸ਼ਾਨੀ ਆਉਂਦੀ ਹੈ। ਇਸ ਨਾਲ ਗਲੇ ‘ਚ ਦਰਦ ਵੀ ਹੋਣ ਲੱਗਦਾ ਹੈ। ਮੌਸਮ ‘ਚ ਬਦਲਾਅ ਆ ਜਾਣ ਨਾਲ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਠੰਡੀਆਂ ਚੀਜ਼ਾਂ ਵੀ ਗਲਾ ਖਰਾਬ ਕਰ ਦਿੰਦੀਆਂ ਹਨ। ਸੁੱਕੀ ਖਾਂਸੀ ਹੋ ਜਾਣ ‘ਤੇ ਜਲਦੀ ਆਰਾਮ ਆਉਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਦਵਾਈ ਪੀਣ ਨਾਲ ਨੀਂਦ ਵੀ ਜ਼ਿਆਦਾ ਆਉਣ ਲੱਗਦੀ ਹੈ। ਅਜਿਹੀ ਹਾਲਤ ‘ਚ ਦਾਦੀ-ਨਾਨੀ ਦੇ ਬਣਾਏ ਹੋਏ ਨੁਸਖੇ ਆਪਣਾ ਸਕਦੇ ਹੋ।
Honey
ਸ਼ਹਿਦ - ਇਕ ਚਮਚ ਸ਼ਹਿਦ ਦਿਨ 'ਚ 3 ਵਾਰ ਪੀਓ। ਇਸ ਨਾਲ ਕਾਫੀ ਰਾਹਤ ਮਿਲੇਗੀ।
Black Pepper
ਕਾਲੀ ਮਿਰਚ - ਪੀਸੀ ਹੋਈ ਕਾਲੀ ਮਿਰਚ ਨੂੰ ਘਿਉ ‘ਚ ਭੁੰਨ ਕੇ ਖਾਣ ਨਾਲ ਵੀ ਖਾਂਸੀ ਦੂਰ ਹੁੰਦੀ ਹੈ।
red onion
ਪਿਆਜ਼ - ਅੱਧਾ ਚਮਚ ਪਿਆਰ ਦੇ ਰਸ 'ਚ 1 ਚਮਚ ਸ਼ਹਿਦ ਮਿਲਾ ਕੇ ਦਿਨ 'ਚ 2 ਵਾਰ ਲਓ।
Turmeric
ਹਲਦੀ - ਅੱਧੇ ਕੱਟ ਉੱਬਲੇ ਪਾਣੀ 'ਚ ਥੋੜ੍ਹੀ ਜਿਹੀ ਹਲਦੀ, ਕਾਲੀ ਮਿਰਚ ਪਾ ਕੇ ਚਾਹ ਦੀ ਤਰ੍ਹਾਂ ਪੀ ਲਓ।
Lemon
ਨਿੰਬੂ - ਨਿੰਬੂ ਦੇ ਰਸ 'ਚ ਸ਼ਹਿਦ ਮਿਲਾ ਕੇ ਦਿਨ 'ਚ 4 ਵਾਰ ਪੀਓ। ਇਸ ਨਾਲ ਵੀ ਕਾਫੀ ਫਾਇਦਾ ਮਿਲੇਗਾ।