Health News: ਹਾਨੀਕਾਰਕ ਹੈ ਜ਼ਿਆਦਾ ਦੇਰ ਤਕ ਏ.ਸੀ. ਵਿਚ ਬੈਠਣਾ, ਹੋ ਸਕਦੀਆਂ ਹਨ ਕਈ ਬੀਮਾਰੀਆਂ
Published : Mar 20, 2024, 6:58 am IST
Updated : Mar 20, 2024, 7:58 am IST
SHARE ARTICLE
AC for too long is harmful Health news in punjabi
AC for too long is harmful Health news in punjabi

Health News: ਏ.ਸੀ ਦੀ ਵਰਤੋਂ ਕਰਨ ਨਾਲ ਨੱਕ ਦੇ ਅੰਦਰ ਮੌਜੂਦ ਬਲਗਮ ਸੁੱਕ ਜਾਂਦਾ ਹੈ

AC for too long is harmful Health news in punjabi : ਗਰਮੀ ਤੋਂ ਬਚਣ ਲਈ ਲੋਕ ਏਸੀ ਭਾਵ ਏਅਰ ਕੰਡੀਸ਼ਨਰ ਦੀ ਜ਼ਿਆਦਾ ਵਰਤੋਂ ਕਰਦੇ ਹਨ। ਜੋ ਗਰਮੀ ਤੋਂ ਤੁਰਤ ਰਾਹਤ ਦਿਵਾ ਦਿੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁੱਝ ਲੋਕ ਏਸੀ ਵਿਚ ਨਹੀਂ ਬੈਠਣਾ ਚਾਹੁੰਦੇ? ਅਜਿਹਾ ਕਰਨ ਨਾਲ ਉਨ੍ਹਾਂ ਦੀ ਤਬੀਅਤ ਵਿਗੜ ਸਕਦੀ ਹੈ ਅਤੇ ਗੰਭੀਰ ਬੀਮਾਰੀਆਂ ਘੇਰ ਸਕਦੀਆਂ ਹਨ। ਆਉ ਜਾਣਦੇ ਹਾਂ ਏਸੀ ਦੀ ਜ਼ਿਆਦਾ ਵਰਤੋਂ ਕਰਨ ਨਾਲ ਹੋਣ ਵਾਲੇ ਨੁਕਸਾਨ ਬਾਰੇ:

ਤੁਸੀਂ ਗਰਮੀ ਤੋਂ ਬਚਣ ਲਈ ਏਅਰ ਕੰਡੀਸ਼ਨਰ ਦੀ ਵਰਤੋਂ ਕਰਦੇ ਹੋ। ਪਰ ਏਸੀ ਦੇ ਕਾਰਨ ਸਰੀਰ ਵਿਚ ਪਾਣੀ ਦੀ ਘਾਟ ਹੋ ਸਕਦੀ ਹੈ ਜੋ ਕਿ ਡਿਹਾਈਡਰੇਸ਼ਨ ਕਹਾਉਂਦਾ ਹੈ। ਇਸ ਲਈ ਜੇਕਰ ਤੁਸੀਂ ਪਾਣੀ ਘੱਟ ਪੀਂਦੇ ਹੋ ਤਾਂ ਏਸੀ ਵਿਚ ਬੈਠਣ ਤੋਂ ਬਚੋ। ਬਹੁਤ ਘੱਟ ਲੋਕ ਜਾਣਦੇ ਹਨ ਕਿ ਏਅਰ ਕੰਡੀਸ਼ਨਰ ਤੁਹਾਡੀ ਅਸਥਮਾ ਜਾਂ ਹੋਰ ਐਲਰਜੀ ਨੂੰ ਵਧਾ ਸਕਦਾ ਹੈ ਕਿਉਂਕਿ ਜੇਕਰ ਏਸੀ ਨੂੰ ਸਾਫ਼ ਨਾ ਕੀਤਾ ਜਾਵੇ ਤਾਂ ਉਸ ਵਿਚ ਐਲਰਜੀ ਪੈਦਾ ਕਰਨ ਵਾਲੇ ਕੀਟਾਣੂ ਵਧਣ ਲਗਦੇ ਹਨ, ਜਿਸ ਨਾਲ ਸਮੱਸਿਆਵਾਂ ਵਧ ਸਕਦੀਆਂ ਹਨ।

ਇਹ ਵੀ ਪੜ੍ਹੋ: Health News: ਬਾਜ਼ਾਰ ਵਿਚ ਪਪੀਤਾ ਖ਼ਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਜ਼ਰੂਰ ਧਿਆਨ 

ਏਸੀ ਵਾਲਾ ਮਾਹੌਲ ਬਹੁਤ ਠੰਢਾ ਹੁੰਦਾ ਹੈ ਅਤੇ ਬਾਹਰ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਵਾਰ-ਵਾਰ ਅੰਦਰ-ਬਾਹਰ ਜਾਣ ਨਾਲ ਸਿਰਦਰਦ ਹੋ ਸਕਦਾ ਹੈ। ਮਾਈਗ੍ਰੇਨ ਦੇ ਮਰੀਜ਼ਾਂ ਲਈ ਇਹ ਸਿਰਦਰਦ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ।

ਏਸੀ ਦੀ ਵਰਤੋਂ ਕਰਨ ਨਾਲ ਨੱਕ ਦੇ ਅੰਦਰ ਮੌਜੂਦ ਬਲਗਮ ਸੁੱਕ ਜਾਂਦਾ ਹੈ ਜਿਸ ਕਾਰਨ ਇਨਫ਼ੈਕਸ਼ਨ ਹੋਣਾ ਏਸੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹ ਬਲਗਮ ਇਨਫ਼ੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਅਤੇ ਵਾਇਰਸ ਨੂੰ ਸਰੀਰ ਦੇ ਅੰਦਰ ਜਾਣ ਤੋਂ ਰੋਕਦਾ ਹੈ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (20 ਮਾਰਚ 2024) 

 ਜ਼ਿਆਦਾ ਦੇਰ ਤਕ ਏਸੀ ਵਿਚ ਬੈਠਣਾ ਚਮੜੀ ਦੀ ਨਮੀ ਨੂੰ ਖੋਹ ਸਕਦਾ ਹੈ ਜਿਸ ਕਾਰਨ ਸੁੱਕੀ ਚਮੜੀ ਅਤੇ ਸੁੱਕੇ ਵਾਲਾਂ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਬਚਣ ਲਈ ਏਸੀ ਦੇ ਸਾਹਮਣੇ ਬਿਲਕੁਲ ਨਾ ਬੈਠੋ। ਇਸ ਨਾਲ ਹੀ ਇਹ ਅੱਖਾਂ ਖ਼ੁਸ਼ਕ ਹੋਣ ਦਾ ਕਾਰਨ ਵੀ ਬਣ ਸਕਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'AC for too long is harmful Health news in punjabi ' stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement