
ਸਿਆਣਿਆਂ ਦਿ ਤਰਕ ਹੈ ਕਿ ਇਨਸਾਨ ਲਈ ਸਿਹਤ ਪੱਖੋਂ ਤੰਦਰੁਸਤ ਹੋਣਾ ਉਸ ਲਈ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਦਾ ਮਾਲਕ ਹੋਣ ਦੇ ਬਰਾਬਰ ਹੈ, ਜੇਕਰ ਇਨਸਾਨ ਸਿਹਤ....
ਸਧਾਰਨ ਸਾਈਕਲਾਂ ਤੋਂ ਲੈ ਕੇ ਮਹਿੰਗੇ ਅਤੇ ਅਧੁਨਿਕ ਸਾਇਕਲਾਂ ਦੀ ਖਰੀਦ ਵਿੱਚ ਭਾਰੀ ਤੇਜੀ
cycling
ਸੰਗਰੂਰ, (ਪਰਮਜੀਤ ਸਿੰਘ ਲੱਡਾ) : ਸਿਆਣਿਆਂ ਦਿ ਤਰਕ ਹੈ ਕਿ ਇਨਸਾਨ ਲਈ ਸਿਹਤ ਪੱਖੋਂ ਤੰਦਰੁਸਤ ਹੋਣਾ ਉਸ ਲਈ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਦਾ ਮਾਲਕ ਹੋਣ ਦੇ ਬਰਾਬਰ ਹੈ, ਜੇਕਰ ਇਨਸਾਨ ਸਿਹਤ ਪੱਖੋਂ ਬਿਮਾਰ ਹੈ ਤਾਂ ਵੱਡੀ ਤੋਂ ਵੱਡੀ ਦੌਲਤ ਵੀ ਉਸ ਲਈ ਬੇਕਾਰ ਹੈ। ਅਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਲੋਕਾਂ ਵੱਲੋਂ ਸੈਰ ਸਪਾਟਾ, ਕਸਰਤ ਅਤੇ ਯੋਗ ਵਰਗੀਆਂ ਕਿਰਿਆਵਾਂ ਅਪਣਾਈਆਂ ਜਾਂਦੀਆਂ ਹਨ ਪਰ ਪਿਛਲੇ ਕੁਝ ਸਮੇਂ ਤੋਂ ਇਸ ਸੰਦਰਭ ਵਿੱਚ ਨਵਾਂ ਵੇਖਣ ਨੂੰ ਮਿਲ ਰਿਹਾ ਹੈ ਕਿ ਸਿਹਤ ਦੀ ਤੰਦਰੁਸਤੀ ਲਈ ਹੁਣ ਲੋਕ ਸਾਇਕਲ ਚਲਾਉਣਾ ਅਪਣੀ ਜਿੰਦਗੀ ਦਾ ਸਵੇਰੇ ਸ਼ਾਮ ਦਾ ਹਿੱਸਾ ਬਣਾ ਰਹੇ ਹਨ।
cycling
ਛੋਟੇ ਵੱਡੇ ਸ਼ਹਿਰਾਂ ਦੀਆਂ ਬਾਹਰਲੀਆਂ ਸੜਕਾਂ ਉੱਤੇ ਗਰੁੱਪਾਂ ਦੇ ਰੂਪ ਵਿੱਚ ਸਾਇਕਲ ਚਲਾਉਂਦੇ ਲੋਕ ਸਵੇਰੇ ਸ਼ਾਮ ਸਹਿਜੇ ਹੀ ਨਜਰ ਪੈਂਦੇ ਹਨ । ਪਹਿਲਾਂ ਅਕਸਰ ਰੁਝਾਨ ਸੀ ਕਿ ਅਮੀਰ ਲੋਕ ਅਪਣੀ ਲੱਖਾਂ ਰੁਪਏ ਦੀ ਗੱਡੀ ਦੀ ਸਵਾਰੀ ਕਰਕੇ ਜਿੰਮ ਵਗੈਰਾ ਜਾਂਦੇ ਸਨ ਤੇ ਓਥੇ ਜਾ ਕੇ ਸਾਈਕਲ ਚਲਾਉਂਦੇ ਸਨ ਪਰ ਹੁਣ ਅਮੀਰ ਅਤੇ ਰਸੂਖਦਾਰ ਲੋਕ ਵੀ ਕਸਰਤ ਮੌਕੇ ਗੱਡੀ ਦੀ ਥਾਂ ਤੇ ਸਾਇਕਲ ਨੂੰ ਤਰਜੀਹ ਦੇ ਰਹੇ ਹਨ। ਇਨ੍ਹਾਂ ਸਾਇਕਲ ਚਲਾਉਣ ਦੇ ਸ਼ੌਕੀਨਾਂ ਵੱਲੋਂ ਸਧਾਰਨ ਸਾਇਕਲ ਤੋਂ ਲੈ ਕੇ ਮਹਿੰਗੇ ਅਤੇ ਅਧੁਨਿਕ ਸਹੂਲਤਾਂ ਨਾਲ ਲਵਰੇਜ ਸਾਇਕਲਾਂ ਦੀ ਚੋਣ ਅਪਣੇ ਆਰਥਿਕ ਵਸੀਲਿਆਂ ਅਨੁਸਾਰ ਕੀਤੀ ਜਾਂਦੀ ਹੈ।
cycling
ਇਸ ਪਹਿਲੂ ਦਾ ਸ਼ਲਾਘਾਯੋਗ ਪੱਖ ਇਹ ਵੀ ਹੈ ਮਰਦਾਂ ਦੇ ਨਾਲ ਨਾਲ ਔਰਤਾਂ ਵੱਲੋਂ ਵੀ ਸਾਈਕਲਿੰਗ ਦੇ ਖੇਤਰ ਵਿਚ ਹੁੰਮ ਹੁਮਾ ਕੇ ਸ਼ਿਰਕਤ ਕਰਨ ਲੱਗੀਆਂ ਹਨ। ਰਾਇਲ ਪੈਡਲਰ ਸੰਗਰੂਰ ਦੇ ਮੈਂਬਰ ਸ੍ਰੀ ਮਤੀ ਅਲਕਾ ਬਾਂਸਲ ਅਤੇ ਕਰਨਦੀਪ ਸਿੰਘ ਮਾਜੂ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਵੱਲੋਂ ਹਰ ਰੋਜ 30 ਕਿਲੋਮੀਟਰ ਤੋਂ ਲੈ ਕੇ 50 ਕਿਲੋਮੀਟਰ ਦਾ ਸਫਰ ਸਾਇਕਲ ਰਾਹੀਂ ਤੈਅ ਕੀਤੀ ਜਾਂਦੀ ਹੈ ਅਤੇ ਸੂਬੇ ਦੀਆਂ ਵੱਖ-ਵੱਖ ਸਾਈਕਲਿੰਗ ਐਸੋਸੀਏਸ਼ਨਾਂ ਵੱਲੋਂ ਕਰਵਾਈਆਂ ਜਾਣ ਵਾਲੀਆਂ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲਿਆ ਜਾਂਦਾ ਹੈ।
cycling
ਉਨ੍ਹਾਂ ਦੱਸਿਆ ਕਿ ਪਹਿਲਾਂ ਪ੍ਰਚਲਿਤ ਸਾਇਕਲਾਂ ਦੇ ਮੁਕਾਬਲੇ ਨਵੇਂ ਆ ਰਹੇ ਸਾਇਕਲ ਅਤੀ ਅਧੁਨਿਕ ਸਹੂਲਤਾਂ ਵਾਲੇ ਹਨ ਅਤੇ ਵਜਨ ਵਿੱਚ ਹਲਕੇ ਹੋਣ ਦੇ ਨਾਲ ਨਾਲ ਮਜਬੂਤ ਵੀ ਹਨ। ਇਨੀਂ ਦਿਨੀ ਸੰਗਰੂਰ ਵਿੱਚ ਰਾਇਲ ਪੈਡਲਰ ਸੰਗਰੂਰ, ਸੰਗਰੂਰ ਨਾਈਟ ਰਾਈਡਰ ਕਲੱਬ, ਸੰਗਰੂਰ ਸਾਈਕਲਿੰਗ ਕਲੱਬ ਤੋਂ ਇਲਾਵਾ ਸੰਗਰੂਰ ਦੇ ਡਾਕਟਰੀ ਕਿੱਤੇ ਨਾਲ ਸਬੰਧਿਤ ਲੋਕਾਂ ਦਾ ਕਲੱਬ ਹੈ ਜੋ ਹਰ ਰੋਜ ਨਵੇਂ ਲੋਕਾਂ ਨੂੰ ਸਾਇਕਲ ਦੀ ਸਵਾਰੀ ਕਰਨ ਲਈ ਪ੍ਰੇਰਿਤ ਕਰ ਰਹੇ ਹਨ।