
ਭਾਰਤੀ ਬਾਜ਼ਾਰ 'ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਆਟੋ ਕੰਪਨੀਆਂ ਨੇ ਅਪ੍ਰੈਲ ਮਹੀਨੇ 'ਚ ਵਿਕਰੀ ਦੇ ਮਾਮਲੇ 'ਚ ਕਈ ਉਪਲਬਧੀਆਂ ਹਾਸਲ ਕੀਤੀਆਂ। ਦੋ ਪਹੀਆ ਵਾਹਨ...
ਨਵੀਂ ਦਿੱਲੀ, 4 ਮਈ : ਭਾਰਤੀ ਬਾਜ਼ਾਰ 'ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਆਟੋ ਕੰਪਨੀਆਂ ਨੇ ਅਪ੍ਰੈਲ ਮਹੀਨੇ 'ਚ ਵਿਕਰੀ ਦੇ ਮਾਮਲੇ 'ਚ ਕਈ ਉਪਲਬਧੀਆਂ ਹਾਸਲ ਕੀਤੀਆਂ। ਦੋ ਪਹੀਆ ਵਾਹਨ ਨਿਰਮਾਤਾ ਕੰਪਨੀਆਂ ਨੇ ਅਪ੍ਰੈਲ ਮਹੀਨੇ 'ਚ ਵਿਕਰੀ ਦੇ ਮਾਮਲੇ 'ਚ ਜ਼ਬਰਦਸਤ ਇਜ਼ਾਫ਼ਾ ਦਰਜ ਕੀਤਾ ਹੈ।
Maruti Suzuki
ਜ਼ਿਆਦਾਤਰ ਕੰਪਨੀਆਂ ਨੇ ਅਪਣੀ ਵਿਕਰੀ 'ਚ ਵਾਧਾ ਦਰਜ ਕੀਤਾ ਹੈ। ਇਸੇ ਲੜੀ 'ਚ ਸੁਜ਼ੂਕੀ ਨੇ ਅਪਣੀ ਅਪ੍ਰੈਲ ਮਹੀਨੇ ਦੀ ਰੀਪੋਰਟ ਜਾਰੀ ਕਰਦਿਆਂ ਖ਼ੁਸ਼ੀ ਜ਼ਾਹਰ ਕੀਤਾ ਹੈ। ਸ਼ੁਜੂਕੀ ਮੋਟਰਸਾਈਕਲ ਇੰਡੀਆ ਦੀ ਅਪ੍ਰੈਲ ਮਹੀਨੇ ਦੀ ਵਿਕਰੀ ਚੰਗੀ ਰਹੀ, ਜਿਸ ਕਾਰਨ ਕੰਪਨੀ ਨੇ ਵਿਕਰੀ ਦੇ ਮਾਮਲੇ 'ਚ 43.8 ਫ਼ੀ ਸਦੀ ਦਾ ਇਜ਼ਾਫ਼ਾ ਕੀਤਾ ਹੈ।
Maruti Suzuki
ਇਸ ਮਹੀਨੇ 'ਚ ਸੁਜ਼ੂਕੀ ਮੋਟਰਸਾਈਕਲ ਨੇ ਕੁਲ 52,237 ਗੱਡੀਆਂ ਦੀ ਵਿਕਰੀ ਕੀਤੀ। ਇਸ ਲਿਹਾਜ ਨਾਲ ਕੰਪਨੀ ਨੇ 43.8 ਫ਼ੀ ਸਦੀ ਦਾ ਵਾਧਾ ਦਰਜ ਕੀਤਾ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਇਹ ਅੰਕੜਾ 36,073 ਯੂਨਿਟ ਸੀ। ਕੰਪਨੀ ਨੇ ਕਿਹਾ ਕਿ ਅਪ੍ਰੈਲ ਮਹੀਨੇ 'ਚ ਕੁਲ 58,577 ਵਾਹਨਾਂ ਦੀ ਵਿਕਰੀ 'ਚ ਡੈਮੋਸਿਟਕ ਅਤੇ ਐਕਸਪੋਰਟ ਵਿਕਰੀ ਸ਼ਾਮਲ ਹੈ। (ਏਜੰਸੀ)