
ਠੰਡ ਨੇ ਦਸਤਕ ਦੇ ਦਿੱਤੀ ਹੈ, ਜਿੱਥੇ ਤਾਪਮਾਨ ‘ਚ ਗਿਰਾਵਟ ਦਰਜ ਹੋਈ ਹੈ ਉੱਥੇ ਹੀ ਗਰਮ ਕੱਪੜਿਆਂ ਦੇ ਨਾਲ ਰਜਾਈਆਂ ਤੇ ਕੰਬਲ ਵੀ ਘਰਾਂ
ਨਵੀਂ ਦਿੱਲੀ : ਠੰਡ ਨੇ ਦਸਤਕ ਦੇ ਦਿੱਤੀ ਹੈ, ਜਿੱਥੇ ਤਾਪਮਾਨ ‘ਚ ਗਿਰਾਵਟ ਦਰਜ ਹੋਈ ਹੈ ਉੱਥੇ ਹੀ ਗਰਮ ਕੱਪੜਿਆਂ ਦੇ ਨਾਲ ਰਜਾਈਆਂ ਤੇ ਕੰਬਲ ਵੀ ਘਰਾਂ ਵਿੱਚ ਨਿਕਲਣੇ ਸ਼ੁਰੂ ਹੋ ਗਏ ਹਨ। ਕਈਆਂ ਨੂੰ ਕੰਬਲ 'ਚ ਸੌਣ ਦੀ ਆਦਤ ਹੁੰਦੀ ਹੈ ਤਾਂ ਕਈਆਂ ਨੂੰ ਰਜਾਈ 'ਚ ਸੌਣਾ ਚੰਗਾ ਲੱਗਦਾ ਹੈ। ਜਿੱਥੇ ਤੱਕ ਰਜਾਈ ਦੀ ਗੱਲ ਹੈ ਤਾਂ ਜੇਕਰ ਤੁਸੀ ਵੀ ਸਰਦੀਆਂ ਵਿੱਚ ਰਜਾਈ ਜਾਂ ਕੰਬਲ ਨਾਲ ਮੂੰਹ ਢੱਕ ਕੇ ਸੌਂਦੇ ਹੋ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਕਈ ਵਾਰ ਇਹ ਇੱਕ ਆਦਤ ਦਾ ਹਿੱਸਾ ਹੁੰਦਾ ਹੈ ਤਾਂ ਕਈ ਵਾਰ ਇਸ ਬਾਰੇ ਪਤਾ ਨਹੀਂ ਚੱਲਦਾ। ਦਰਅਸਲ ਰਜਾਈ ਵਿੱਚ ਮੂੰਹ ਢੱਕ ਕੇ ਸੌਣਾ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਹ ਗੱਲ ਸੁਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋ ਸਕਦੀ ਹੈ ਕਿਉਂਕਿ ਸਾਡੇ 'ਚੋਂ ਜ਼ਿਆਦਾਤਰ ਲੋਕ ਸੋਂਦੇ ਸਮੇਂ ਅਜਿਹਾ ਹੀ ਕੁੱਝ ਕਰਦੇ ਹਨ।
sleeping
ਅਜਿਹਾ ਕਰਨਾ ਤੁਹਾਡੇ ਲਈ ਆਖਰ ਕਿਉਂ ਹੈ ਬੇਹੱਦ ਖਤਰਨਾਕ?
ਜੇਕਰ ਤੁਸੀ ਸਰਦੀਆਂ ਵਿੱਚ ਮੂੰਹ ਢੱਕ ਕੇ ਸੋਂਦੇ ਹੋ ਤਾਂ ਅਜਿਹਾ ਕਰਨ ਨਾਲ ਤੁਹਾਨੂੰ ਸਿਰਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਇੰਨਾ ਹੀ ਨਹੀਂ ਤੁਹਾਡੀ ਇਸ ਆਦਤ ਦੀ ਵਜ੍ਹਾ ਕਾਰਨ ਤੁਸੀ ਸਿਰਦਰਦ, ਉਲਟੀ, ਚੱਕਰ ਆਉਣਾ, ਸੀਨੇ ‘ਚ ਭਾਰਾਪਨ ਵੀ ਮਹਿਸੂਸ ਕਰ ਸਕਦੇ ਹੋ। ਡਾਕਟਰਾਂ ਦੀ ਮੰਨੀਏ ਤਾਂ ਰਜਾਈ, ਕੰਬਲ ਨਾਲ ਮੂੰਹ ਢਕ ਕੇ ਸੌਣ ਨਾਲ ਦਿਮਾਗ ਨੂੰ ਸਮਰੱਥ ਮਾਤਰਾ ਵਿੱਚ ਆਕਸੀਜਨ ਨਹੀਂ ਮਿਲਦੀ, ਜਿਸ ਵਜ੍ਹਾ ਕਾਰਨ ਸਿਰਦਰਦ , ਮਨ ਖਰਾਬ ਹੋਣਾ ਤੇ ਹੋਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਮਹਿਸੂਸ ਹੋਣ ਲੱਗਦੀਆਂ ਹਨ।
sleeping
ਮੂੰਹ ਢਕ ਕੇ ਸੌਣ ਕਾਰਨ ਓਵਰ ਹੀਟਿੰਗ ਹੋ ਜਾਂਦੀ ਹੈ ਜਿਸ ਨਾਲ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ। ਇੱਕ ਰਿਸਰਚ ਮੁਤਾਬਕ ਬ੍ਰੇਨ ਡੈਮੇਜ ਦੀ ਸਮੱਸਿਆ ਵੀ ਹੋ ਸਕਦੀ ਹੈ। ਡਾਕਟਰਾਂ ਮੁਤਾਬਕ ਸਰਦੀਆਂ ਵਿੱਚ ਬਜ਼ੁਰਗਾਂ ਦੀ ਅੰਤੜੀਆਂ ਅਸਾਨੀ ਨਾਲ ਸੁੰਗੜ ਜਾਂਦੀਆਂ ਹਨ। ਸਰਦੀ ਦਾ ਹਮਲਾ ਦਿਲ ਅਤੇ ਦਿਮਾਗ ਦੇ ਨਾਲ ਹੀ ਗੁਰਦੇ ਤੇ ਲੀਵਰ ‘ਤੇ ਵੀ ਹੋਣ ਲਗਦਾ ਹੈ। ਅਜਿਹੇ ਵਿੱਚ ਤਲਿਆ, ਮਸਾਲੇਦਾਰ ਖਾਣਾ-ਖਾਣ ਨਾਲ ਤੁਹਾਡੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਇਸ ਕਾਰਨ ਉਲਟੀ ਤੇ ਦਸਤ ਸ਼ੁਰੂ ਹੋ ਜਾਂਦੇ ਹਨ ਇਹ ਹਾਲਤ ਗੁਰਦਿਆਂ ਲਈ ਕਾਫੀ ਗੰਭੀਰ ਮੰਨੀ ਜਾਂਦੀ ਹੈ ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।