
ਸਿਆਲ ‘ਚ ਸਾਉਣ ਦੀ ਝੜੀ ਵਰਗਾ ਮਾਹੌਲ ਬਣਿਆ ਹੈ। ਅੱਜ ਚਾਰ-ਚੁਫੇਰੇ ਜਲਥਲ ਦਿਖਾਈ ਦਿੱਤਾ ਅੱਜ ਸਵੇਰੇ ਪੰਜਾਬ-ਹਰਿਆਣਾ ਸਮੇਤ ਚੰਡੀਗੜ੍ਹ ‘ਚ ਵੀ...
ਚੰਡੀਗੜ੍ਹ : ਸਿਆਲ ‘ਚ ਸਾਉਣ ਦੀ ਝੜੀ ਵਰਗਾ ਮਾਹੌਲ ਬਣਿਆ ਹੈ। ਅੱਜ ਚਾਰ-ਚੁਫੇਰੇ ਜਲਥਲ ਦਿਖਾਈ ਦਿੱਤਾ ਅੱਜ ਸਵੇਰੇ ਪੰਜਾਬ-ਹਰਿਆਣਾ ਸਮੇਤ ਚੰਡੀਗੜ੍ਹ ‘ਚ ਵੀ ਸਵੇਰੇ ਭਾਰੀ ਬਾਰਸ਼ ਹੋਈ। ਇਸ ਤੋਂ ਬਾਅਦ ਠੰਢ ਵਧ ਗਈ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਕਈ ਥਾਂਵਾਂ ‘ਤੇ ਪਾਣੀ ਇਕੱਠਾ ਹੋ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ। ਪੰਜਾਬ-ਹਰਿਆਣਾ ‘ਚ ਕਈ ਥਾਂਵਾਂ ‘ਤੇ ਬਾਰਸ਼ ਦੇ ਨਾਲ ਗੜ੍ਹੇਮਾਰੀ ਵੀ ਹੋਈ ਹੈ।
Rain
ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ਤੇ ਰਾਜਪੁਰਾ ਸਮੇਤ ਹੋਰ ਥਾਵਾਂ ‘ਤੇ ਸਵੇਰੇ ਗੜ੍ਹੇਮਾਰੀ ਹੋਈ ਜਿਸ ਤੋਂ ਬਾਅਦ ਠੰਢ ‘ਚ ਹਲਕਾ ਵਾਧਾ ਹੋਇਆ ਹੈ। ਚੰਡੀਗੜ੍ਹ ‘ਚ ਵੀ ਬਾਰਸ਼ ਨੇ ਤਾਪਮਾਨ ‘ਚ ਹਲਕੀ ਗਿਰਾਵਟ ਦਰਜ ਕੀਤੀ ਹੈ। ਗੱਲ ਕਰੀਏ ਦਿੱਲੀ, ਐਨਸੀਆਰ ਦੀ ਤਾਂ ਬੁੱਧਵਾਰ ਨੂੰ ਦਿੱਲੀ ਦੇ ਕੁਝ ਹਿੱਸਿਆਂ ‘ਚ ਸਵੇਰੇ ਹਲਕੀ ਬਾਰਸ਼ ਹੋਈ।
Rain Water
ਜਿਸ ਨਾਲ ਘੱਟੋ ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਜ਼ਿਆਦਾ ਸੀ। ਮੌਸਮ ਵਿਭਾਗ ਦੇ ਮੁਤਾਬਕ ਸਵੇਰੇ ਸੱਤ ਵਜੇ ਦੇ ਕਰੀਬ 0.8 ਮਿਲੀਮੀਟਰ ਬਾਰਸ਼ ਹੋਈ। ਉਦਰ ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਸ਼ਹਿਰ ਦੀ ਹਵਾ ਦੀ ਗੁਣਵੱਤਾ 349 ਏਕਿਊਆਈ ਸੀ ਜੋ ਬੇਹੱਦ ਖਰਾਬ ਮੰਨੀ ਜਾਂਦੀ ਹੈ।