Health News : ਸਰਦੀਆਂ ਵਿਚ ਖਾਉ ਭਿੱਜੇ ਹੋਏ ਖਜੂਰ, ਦੂਰ ਹੋਣਗੀਆਂ ਕਈ ਬੀਮਾਰੀਆਂ

By : GAGANDEEP

Published : Dec 20, 2023, 7:13 am IST
Updated : Dec 20, 2023, 7:48 am IST
SHARE ARTICLE
 Eat soaked dates in winter
Eat soaked dates in winter

Health News : ਭਿੱਜੇ ਹੋਏ ਖਜੂਰ ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

Health News Eat soaked dates in winter, many diseases will go away News in punjabi : ਸਰਦੀਆਂ ਵਿਚ ਖਜੂਰ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਫ਼ਾਈਬਰ ਨਾਲ ਭਰਪੂਰ ਖਜੂਰ ਖਾਣ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਸਰਦੀਆਂ ਵਿਚ ਖਜੂਰ ਖਾਣ ਨਾਲ ਸਰੀਰ ਠੰਢ ਤੋਂ ਬਚਿਆ ਰਹਿੰਦਾ ਹੈ। ਖਜੂਰ ਸ਼ੂਗਰ ਦੇ ਨਾਲ-ਨਾਲ ਇਮਿਊਨਟੀ ਪਾਵਰ ਨੂੰ ਵੀ ਤੇਜ਼ ਕਰਦਾ ਹੈ। ਇਹ ਦਿਲ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਬਚਾਅ ਕਰਨ ਵਿਚ ਮਦਦ ਕਰਦੀ ਹੈ। ਆਉ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ:

ਇਹ ਵੀ ਪੜ੍ਹੋ: Editorial: ਪੁਤਿਨ ਤੇ ਨੇਤਨਯਾਹੂ ਵਰਗੇ ਬੇਤਰਸ ਆਗੂ ਦੁਨੀਆਂ ਦੇ ਅਮਨ ਸ਼ਾਂਤੀ ਦੇ ਵੱਡੇ ਦੁਸ਼ਮਣ!

ਭਿੱਜੇ ਹੋਏ ਖਜੂਰ ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਖਜੂਰ ਵਿਚ ਸੇਲੇਨਿਅਮ, ਮੈਂਗਨੀਜ਼ ਅਤੇ ਮੈਗਨੇਸ਼ੀਅਮ ਦੀ ਮਾਤਰਾ ਮਿਲ ਜਾਂਦੀ ਹੈ। ਇਹ ਉਹ ਮਿਨਰਲਜ਼ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।  ਭਿੱਜੇ ਹੋਏ ਖਜੂਰ ਨਾਲ ਸਰੀਰ ਨੂੰ ਐਨਰਜੀ ਪ੍ਰਦਾਨ ਹੁੰਦੀ ਹੈ। ਖਜੂਰ ’ਚ ਮਿਲਣ ਵਾਲੇ ਫ਼ਾਈਬਰ ਤੁਹਾਨੂੰ ਪੂਰੇ ਦਿਨ ਤੰਦਰੁਸਤ ਰਖਦੇ ਹਨ। ਪ੍ਰੋਟੀਨ ਦੀ ਮਾਤਰਾ ਪੂਰੀ ਕਰਨ ਲਈ ਖਜੂਰ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ ਅਤੇ ਦਿਮਾਗ ਤੇਜ਼ੀ ਨਾਲ ਕੰਮ ਕਰਦਾ ਹੈ।

ਇਹ ਵੀ ਪੜ੍ਹੋ:  Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (20 ਦਸੰਬਰ 2023

ਖਜੂਰ ’ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ ਜਿਸ ਨਾਲ ਸਰੀਰ ’ਚ ਹੀਮੋਗਲੋਬਿਨ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ। ਕਈ ਔਰਤਾਂ ਅਤੇ ਬੱਚੇ ਅਕਸਰ ਅਨੀਮੀਆ ਤੋਂ ਪੀੜਤ ਹੁੰਦੇ ਹਨ। ਭਿੱਜੀ ਹੋਏ ਖਜੂਰ ਇਸ ਸਮੱਸਿਆ ਤੋਂ ਨਿਜਾਤ ਦਿਵਾਉਂਦੀ ਹੈ। ਇਸ ’ਚ ਕੁਦਰਤੀ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦੇ ਸੇਵਨ ਤੋਂ ਬਾਅਦ ਮਿੱਠੇ ਦੀ ਵਰਤੋਂ ਨਾ ਕਰੋ।

ਭਿੱਜੀ ਹੋਏ ਖਜੂਰ ਖਾਣ ਨਾਲ ਵਧੇ ਹੋਏ ਕੈਲੇਸਟਰੋਲ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਖ਼ੂਨ ਵਿਚ ਕੈਲੇਸਟਰੋਲ ਵਧਣ ਨਾਲ ਦਿਲ ਦੇ ਰੋਗ ਹੋ ਜਾਂਦੇ ਹਨ। ਦਿਲ ਦੇ ਰੋਗ ਹੋਣ ਨਾਲ ਤੁਹਾਡੀ ਜਾਨ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ। ਖਜੂਰ ਨਾਲ ਤੁਸੀਂ ਅਪਣੇ ਕੈਲੇਸਟਰੋਲ ਨੂੰ ਸੰਤੁਲਿਤ ਕਰ ਸਕਦੇ ਹੋ। ਰੋਜ਼ਾਨਾ ਖਜੂਰ ਖਾਣ ਨਾਲ ਤੁਹਾਨੂੰ ਕਬਜ਼ ਤੋਂ ਰਾਹਤ ਮਿਲੇਗੀ। 

ਦਿਲ ਨੂੰ ਸੁਰੱਖਿਅਤ ਰੱਖਣ ਲਈ ਰੋਜ਼ਾਨਾ ਭਿੱਜੀ ਹੋਏ ਖਜੂਰ ਦਾ ਸੇਵਨ ਕਰੋ। 2 ਤੋਂ 3 ਹਫ਼ਤੇ ਖਜੂਰ ਦਾ ਲਗਾਤਾਰ ਸੇਵਨ ਕਰਨ ਨਾਲ ਦਿਲ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਤੰਦਰੁਸਤ ਹੋ ਜਾਂਦਾ ਹੈ। ਇਸ ਨਾਲ ਰੋਗਾਂ ਦੀ ਸਮੱਸਿਆ ਘੱਟ ਜਾਂਦੀ ਹੈ। ਖਜੂਰ ਦਾ ਸੇਵਨ ਗਰਭਵਤੀ ਔਰਤਾਂ ਲਈ ਬਹੁਤ ਲਾਭਦਾਇਕ ਹੈ। ਭਿੱਜੀ ਹੋਏ ਖਜੂਰ ਖਾਣ ਨਾਲ ਗਰਭਵਤੀ ਔਰਤ ਨੂੰ ਪ੍ਰਸੂਤ (ਬੱਚੇ ਦੇ ਜਨਮ) ਸਮੇਂ ਹੋਣ ਵਾਲੇ ਦਰਦ ਤੋਂ ਥੋੜ੍ਹੀ ਰਾਹਤ ਮਿਲਦੀ ਹੈ ਅਤੇ ਔਰਤ ਦੇ ਸਰੀਰ ਵਿਚ ਦੁੱਧ ਦੀ ਮਾਤਰਾ ਵਧਦੀ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement