Editorial: ਪੁਤਿਨ ਤੇ ਨੇਤਨਯਾਹੂ ਵਰਗੇ ਬੇਤਰਸ ਆਗੂ ਦੁਨੀਆਂ ਦੇ ਅਮਨ ਸ਼ਾਂਤੀ ਦੇ ਵੱਡੇ ਦੁਸ਼ਮਣ!

By : NIMRAT

Published : Dec 20, 2023, 7:07 am IST
Updated : Dec 20, 2023, 7:38 am IST
SHARE ARTICLE
Fearless leaders like Putin and Netanyahu are big enemies of world peace!
Fearless leaders like Putin and Netanyahu are big enemies of world peace!

Editorial: ਰੂਸ ਦੀ ਜੰਗ ਦੇਰ ਤੋਂ ਚਲਦੀ ਆ ਰਹੀ ਹੈ ਤੇ ਦੂਜੇ ਸਾਲ ਵਿਚ ਪਹੁੰਚਣ ਤੋਂ ਕੁੱਝ ਮਹੀਨੇ ਹੀ ਦੂਰ ਹੈ। ਜੰਗ 'ਚ ਪੁਤਿਨ ਨੇ ਯੁਕਰੇਨ ਨੂੰ ਤਾਂ ਤਬਾਹ ਕੀਤਾ ਹੀ ਹੈ

Fearless leaders like Putin and Netanyahu are big enemies of world peace news in punjabi : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂੂ ਤੇ ਰੂਸ ਦੇ ਮੁਖੀ ਪੁਤਿਨ ਵਲੋਂ ਛੋਟੇ ਗੁਆਂਢੀ ਮੁਲਕਾਂ ਨਾਲ ਛੇੜੀਆਂ ਜੰਗਾਂ ਦਰਸਾਉਂਦੀਆਂ ਹਨ ਕਿ ਜਦ ਇਕ ਕਮਜ਼ੋਰ ਨੈਤਿਕ ਕਿਰਦਾਰ ਵਾਲੇ ਇਨਸਾਨ ਦੇ ਹੱਕ ਵਿਚ ਤਾਕਤ ਆ ਜਾਵੇ ਤਾਂ ਉਹ ਇਨਸਾਨ ਹੈਵਾਨ ਬਣ ਨਿਕਲਦਾ ਹੈ। ਰੂਸ ਦੀ ਜੰਗ ਦੇਰ ਤੋਂ ਚਲਦੀ ਆ ਰਹੀ ਹੈ ਤੇ ਦੂਜੇ ਸਾਲ ਵਿਚ ਪਹੁੰਚਣ ਤੋਂ ਕੁੱਝ ਮਹੀਨੇ ਹੀ ਦੂਰ ਹੈ। ਇਸ ਜੰਗ ਵਿਚ ਪੁਤਿਨ ਨੇ ਯੁਕਰੇਨ ਨੂੰ ਤਾਂ ਤਬਾਹ ਕੀਤਾ ਹੀ ਹੈ ਪਰ ਉਸ ਨੇ ਅਪਣੇ ਦੇਸ਼ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਪਰ ਜੋ ਨੇਤਨਯਾਹੂ ਕਰ ਰਿਹਾ ਹੈ, ਉਸ ਦੇ ਸਾਹਮਣੇ ਤਾਂ ਪੁਤਿਨ ਵੀ ਛੋਟਾ ਪੈ ਰਿਹਾ ਹੈ। ਇਹ ਨਹੀਂ ਕਿ ਰੂਸ ਵਲੋਂ ਯੁਕਰੇਨ ਤੇ ਹਮਲਾ ਘੱਟ ਚੁੱਕਾ ਹੈ ਜਾਂ ਯੁਕਰੇਨ ਵਿਚ ਖ਼ਤਰਾ ਟਲ ਗਿਆ ਹੈ ਪਰ ਉਸ ਜੰਗ ਤੇ ਇਜ਼ਰਾਈਲ ਵਲੋਂ ਗਾਜ਼ਾ ਵਿਚ ਵਿਖਾਈ ਜਾ ਰਹੀ ਹੈਵਾਨੀਅਤ ਵਿਚ ਵੀ ਬਹੁਤ ਫ਼ਰਕ ਹੈ।

ਦੋ ਦਿਨ ਪਹਿਲਾਂ ਇਜ਼ਰਾਈਲ ਵਲੋਂ ਫ਼ਲਸਤੀਨੀ ਕੈਦੀਆਂ ਨੂੰ ਗੋਲੀਆਂ ਮਾਰ ਦਿਤੀਆਂ ਗਈਆਂ ਜਦ ਉਹ ਸ਼ਾਂਤੀ ਤੇ ਸੁਲਾਹ ਦਾ ਪ੍ਰਤੀਕ ਚਿੱਟਾ ਝੰਡਾ ਲਹਿਰਾ ਰਹੇ ਸਨ। ਇਕ ਨਿਸ਼ਾਨਚੀ ਵਲੋਂ ਚਰਚ ਵਿਚ ਜਾ ਰਹੀ ਮਾਂ ਤੇ ਬੇਟੀ ਨੂੰ ਗੋਲੀ ਮਾਰ ਦਿਤੀ ਗਈ। ਸੰਯੁਕਤ ਰਾਸ਼ਟਰ ਵਲੋਂ ਦਸਿਆ ਗਿਆ ਹੈ ਕਿ ਇਜ਼ਰਾਈਲ ਵਲੋਂ ਇਕ ਹਸਪਤਾਲ ਨੂੰ ਹਮਾਸ ਦਾ ਕੇਂਦਰ ਕਹਿ ਕੇ ਜੋ ਹਮਲਾ ਕੀਤਾ ਗਿਆ, ਉਸ ਹਮਲੇ ਦੌਰਾਨ 10 ਮਾਰੇ ਗਏ ਲੋਕਾਂ ਵਿਚ ਇਕ ਨੌਂ ਸਾਲ ਦੀ ਬੱਚੀ ਵੀ ਸੀ। ਹੁਣ ਤਕ ਮਾਰੇ ਗਏ 20 ਹਜ਼ਾਰ ਲੋਕਾਂ ’ਚੋਂ 70 ਫ਼ੀ ਸਦੀ ਔਰਤਾਂ ਤੇ ਬੱਚੇ ਹਨ। ਇਜ਼ਰਾਈਲ ਨਾ ਸਿਰਫ਼ ਹਮਾਸ ’ਤੇ ਹਮਲਾ ਕਰ ਰਿਹਾ ਹੈ ਬਲਕਿ ਗਾਜ਼ਾ ਵਿਚ ਰਹਿੰਦੇ ਫ਼ਲਸਤੀਨ ਦੇ ਆਮ ਨਾਗਰਿਕਾਂ ਨੂੰ ਪਾਣੀ, ਖਾਣੇ ਤੇ ਦਵਾਈਆਂ ਤੋਂ ਵਾਂਝਾ ਵੀ ਕਰ ਰਿਹਾ ਹੈ। ਉਨ੍ਹਾਂ ਦੀ ਜੋ ਹਾਲਤ ਇਸ ਵਕਤ ਹੋ ਰਹੀ ਹੈ, ਉਹ ਡਬਲਿਊ.ਐਚ.ਓ. ਮੁਤਾਬਕ ਨੀਮ ਭੁਖਮਰੀ ਦੀ ਸਥਿਤੀ ਬਣਾ ਰਿਹਾ ਹੈ। ਇਹ ਕਿਸੇ ਤਰ੍ਹਾਂ ਵੀ ਯਹੂਦੀਆਂ ਦੀ ਨਸਲਕੁਸ਼ੀ ਦੇ ਬਰਾਬਰ ਨਹੀਂ ਪਰ ਜੋ ਜੋ ਨੇਤਨਯਾਹੂ ਕਰ ਰਿਹਾ ਹੈ, ਉਸ ਵਿਚ ਝਲਕ ਹਿਟਲਰ ਦੀ ਕਾਲੀ ਰੂਹ ਦੀ ਹੀ ਪੈਂਦੀ ਹੈ।

ਸੰਯੁਕਤ ਰਾਸ਼ਟਰ ਦੇ ਏਡ ਮੁਖੀ ਮਾਰਟਿਨ ਗ੍ਰਿਫ਼ਿਥ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਹਮਲੇ ਵਿਚਕਾਰ ਆਮ ਨਾਗਰਿਕਾਂ ਦੀ ਮਦਦ ਵਾਸਤੇ ਯੋਜਨਾ ਬਣਾਈ ਜੋ ਕਿ ਇਜ਼ਰਾਈਲ ਵਲੋਂ ਜੰਗਬੰਦੀ ਕਰਨ ’ਤੇ ਨਿਰਭਰ ਸੀ ਪਰ ਇਜ਼ਰਾਈਲ ਦਾ ਹੰਕਾਰ ਵੇਖ ਕੇ ਉਨ੍ਹਾਂ ਦੀ ਨਿਰਾਸ਼ਾ ਦੀ ਹੱਦ ਨਾ ਰਹੀ ਤੇ ਉਨ੍ਹਾਂ ਨੇ ਅਪਣੀ ਬਣਾਈ ਯੋਜਨਾ ਨੂੰ ਕੂੜੇ ਦੇ ਡੱਬੇ ਵਿਚ ਸੁੱਟ ਦਿਤਾ। ਉਨ੍ਹਾਂ ਮੁਤਾਬਕ ਅਜੇ ਇਜ਼ਰਾਈਲ ਵਲੋਂ ਜੰਗ ਖ਼ਤਮ ਨਹੀਂ ਹੋਈ ਤੇ ਅਜੇ ਹਫ਼ਤੇ ਦਰ ਹਫ਼ਤੇ ਹੋਰ ਹੈਵਾਨੀਅਤ ਵੇਖਣੀ ਪਵੇਗੀ।

ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਜ਼ਰਾਈਲ ਨੂੰ ਹੁਣ ਕਿਸੇ ਵੀ ਤਰ੍ਹਾਂ ਦੀ ਸ਼ਰਮ ਨਹੀਂ ਰਹਿ ਗਈ। ਹਰ ਉਹ ਦੇਸ਼ ਜੋ ਪਹਿਲਾਂ ਇਜ਼ਰਾਈਲ ਨਾਲ ਖੜਾ ਸੀ, ਅੱਜ ਉਸ ਨੂੰ ਰੋਕਣ ਵਾਸਤੇ ਯਤਨ ਕਰ ਰਿਹਾ ਹੈ। ਅਮਰੀਕਾ ਤੇ ਜਰਮਨੀ ਵੀ ਸ਼ਾਂਤੀ ਦੀ ਅਪੀਲ ਕਰ ਰਹੇ ਹਨ। ਪਰ ਨੇਤਨਯਾਹੂ ਪਿੱਛੇ ਹਟਣ ਦਾ ਨਾਮ ਹੀ ਨਹੀਂ ਲੈ ਰਿਹਾ। ਜਦ ਸਾਰੀ ਦੁਨੀਆਂ ਹੈਰਾਨ ਹੈ ਕਿ ਇਜ਼ਰਾਈਲ ਨੇ ਕਿਸ ਤਰ੍ਹਾਂ ਤਿੰਨ ਚਿੱਟੇ ਝੰਡੇ ਲਹਿਰਾਉਂਦੇ ਕੈਦੀਆਂ ਦਾ ਕਤਲ ਕਰ ਦਿਤਾ। ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਜ਼ਰਾ ਵੀ ਸ਼ਰਮ ਨਹੀਂ।

ਮੰਨਿਆ ਹਮਾਸ ਨੇ ਇਜ਼ਰਾਈਲ ਤੇ ਹਮਲਾ ਕਰ ਕੇ ਉਸ ਨੂੰ ਲਲਕਾਰਿਆ ਪਰ ਇਸ ਕਦਰ ਬੇਦਰਦ ਇਨਸਾਨ ਕੀ ਆਗੂ ਅਖਵਾਉਣ ਦਾ ਹੱਕਦਾਰ ਵੀ ਹੈ? ਜੇ ਅੱਜ ਅਸੀ ਹਮਾਸ ਦੇ ਅਤਿਵਾਦੀਆਂ ਤੇ ਇਜ਼ਰਾਈਲ ਦੇ ਪ੍ਰਧਾਨ ’ਚੋਂ ਕਿਸੇ ਇਕ ਨੂੰ ਚੁਣਨਾ ਹੋਵੇ ਤਾਂ ਫ਼ੈਸਲਾ ਲੈਣਾ ਸੌਖਾ ਨਹੀਂ ਹੋਵੇਗਾ। ਇਸ ਤਰ੍ਹਾਂ ਦੇ ਆਗੂ ਅੱਜ ਦੁਨੀਆਂ ਵਿਚ ਅੱਗੇ ਵੱਧ ਰਹੇ ਹਨ ਤੇ ਇਸ ਤੋਂ ਇਹੀ ਸਬਕ ਲਿਆ ਜਾ ਸਕਦਾ ਹੈ ਕਿ ਅਪਣੇ ਆਗੂ ਦੇ ਨੀਵੇਂ ਕਿਰਦਾਰ ਨਾਲ ਕਦੇ ਸਮਝੌਤਾ ਨਾ ਕਰੋ ਤੇ ਨਾ ਉਸ ਨੂੰ ਬਰਦਾਸ਼ਤ ਹੀ ਕਰੋ। ਆਗੂ ਦੇ ਕਿਰਦਾਰ ਵਿਚ ਕਮਜ਼ੋਰੀਆਂ ਦੁਨੀਆਂ ਵਿਚ ਤਬਾਹੀ ਮਚਾ ਸਕਦੀਆਂ ਹਨ।
- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement