ਮੂਲੀ ਦੇ ਹਨ ਬੇਹੱਦ ਖ਼ਾਸ ਫਾਇਦੇ, ਲਓ ਲਾਭ
Published : Jan 21, 2020, 5:21 pm IST
Updated : Jan 21, 2020, 5:21 pm IST
SHARE ARTICLE
File Photo
File Photo

ਮੂਲੀ ਦੇ ਇਕ ਕੱਪ ਰਸ ਵਿਚ 15-20 ਬੂੰਦਾਂ ਅਦਰਕ ਦੇ ਰਸ ਦੀਆਂ ਪਾ ਕੇ ਇਕ ਹਫਤਾ ਸਵੇਰੇ-ਸ਼ਾਮ ਦਿਨ ਵਿਚ 2 ਵਾਰ ਪੀਣ ਨਾਲ ਅਤੇ ਇਕ ਹਫਤਾ ਰੋਜ਼ਾਨਾ ਮੂਲੀ ਦੇ ਬੀਜ ਪੀਸ ਕੇ

ਪੱਥਰੀ : 35-40 ਗ੍ਰਾਮ ਮੂਲੀ ਦੇ ਬੀਜਾਂ ਨੂੰ ਅੱਧਾ ਕਿਲੋ ਪਾਣੀ ਵਿਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਛਾਣ ਕੇ ਪੀਓ। ਇਸ ਨਾਲ 10-12 ਦਿਨਾਂ ਵਿਚ ਪਿਸ਼ਾਬ ਮਾਰਗ ਦੀ ਪੱਥਰੀ ਟੁੱਟ ਕੇ ਨਿਕਲ ਜਾਂਦੀ ਹੈ। ਮੂਲੀ ਦਾ ਰਸ ਪੀਣ ਨਾਲ ਪਿੱਤੇ ‘ਚ ਪੱਥਰੀ ਵੀ ਨਹੀਂ ਬਣਦੀ।

RadishRadish

ਪਿਸ਼ਾਬ ਨਾਲ ਵੀਰਜ ਨਿਕਲਣਾ: ਅੱਧਾ ਕੱਪ ਮੂਲੀ ਦੇ ਰਸ ਵਿਚ 15-20 ਬੂੰਦਾਂ ਨਿੰਬੂ ਦੀਆਂ ਨਿਚੋੜ ਕੇ ਦਿਨ ਵਿਚ 3-4 ਵਾਰ ਪੀਣ ਨਾਲ ਕੁਝ ਹੀ ਦਿਨਾਂ ਵਿਚ ਪਿਸ਼ਾਬ ਦੇ ਨਾਲ ਵੀਰਜ ਨਿਕਲਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਮਾਸਪੇਸ਼ੀਆਂ ‘ਚ ਦਰਦ: ਮੂਲੀ ਖਾਂਦੇ ਰਹਿਣ ਨਾਲ ਮਾਸਪੇਸ਼ੀਆਂ ਵਿਚ ਦਰਦ ਤੋਂ ਆਰਾਮ ਮਿਲਦਾ ਹੈ।

File PhotoFile Photo

ਗਠੀਆ: ਮੂਲੀ ਦੇ ਇਕ ਕੱਪ ਰਸ ਵਿਚ 15-20 ਬੂੰਦਾਂ ਅਦਰਕ ਦੇ ਰਸ ਦੀਆਂ ਪਾ ਕੇ ਇਕ ਹਫਤਾ ਸਵੇਰੇ-ਸ਼ਾਮ ਦਿਨ ਵਿਚ 2 ਵਾਰ ਪੀਣ ਨਾਲ ਅਤੇ ਇਕ ਹਫਤਾ ਰੋਜ਼ਾਨਾ ਮੂਲੀ ਦੇ ਬੀਜ ਪੀਸ ਕੇ ਤਿਲਾਂ ਦੇ ਤੇਲ ਵਿਚ ਭੁੰਨ ਕੇ ਇਸ ਦਾ ਗਠੀਆ ਤੋਂ ਪ੍ਰਭਾਵਿਤ ਅੰਗਾਂ ‘ਤੇ ਲੇਪ ਕਰ ਕੇ ਪੱਟੀ ਬੰਨ੍ਹਣ ਨਾਲ ਗਠੀਏ ਵੇਲੇ ਬਹੁਤ ਫਾਇਦਾ ਮਿਲਦਾ ਹੈ।

File PhotoFile Photo

ਹੱਡੀਆਂ ਦੀ ਕੜਕੜਾਹਟ: ਉੱਠਣ-ਬੈਠਣ ਵੇਲੇ ਗੋਡੇ ਦੀਆਂ ਜਾਂ ਹੱਥ ਉੱਪਰ-ਹੇਠਾਂ ਕਰਨ ਵੇਲੇ ਮੋਢੇ ਦੀਆਂ ਹੱਡੀਆਂ ਦੇ ਕੜਕਣ ਦੀ ਆਵਾਜ਼ ਆਉਂਦੀ ਹੋਵੇ ਤਾਂ ਰੋਜ਼ਾਨਾ ਅੱਧਾ ਕੱਪ ਮੂਲੀ ਦਾ ਰਸ ਪੀਓ।

 

ਚਿਹਰੇ ਦੇ ਦਾਗ, ਛਾਈਆਂ: ਭੋਜਨ ਵਿਚ ਪੋਟਾਸ਼ੀਅਮ ਦੀ ਕਮੀ ਹੋਣ ਨਾਲ ਚਿਹਰੇ ‘ਤੇ ਦਾਗ ਪੈ ਜਾਂਦੇ ਹਨ ਅਤੇ ਛਾਈਆਂ ਬਣ ਜਾਂਦੀਆਂ ਹਨ। ਇਕ ਹਫਤਾ ਰੋਜ਼ਾਨਾ ਇਕ ਕੱਪ ਮੂਲੀ ਤੇ ਉਸ ਦੇ ਪੱਤਿਆਂ ਦਾ ਰਸ ਪੀਣ ਨਾਲ ਚਿਹਰੇ ਦੇ ਦਾਗ ਤੇ ਛਾਈਆਂ ਮਿਟ ਜਾਂਦੀਆਂ ਹਨ ਅਤੇ ਚਿਹਰਾ ਨਿਖਰ ਜਾਂਦਾ ਹੈ। ਵਾਲ ਝੜਨਾ: ਫਾਸਫੋਰਸ ਦੀ ਕਮੀ ਹੋਣ ਨਾਲ ਵਾਲ ਝੜਨ ਲਗਦੇ ਹਨ। ਬਿਨਾਂ ਛਿੱਲੇ ਮੂਲੀ ਤੇ ਉਸ ਦੇ ਨਰਮ ਪੱਤਿਆਂ ਨੂੰ ਖਾਂਦੇ ਰਹਿਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ।

File PhotoFile Photo

ਜੂੰਆਂ ਤੇ ਲੀਖਾਂ : ਵਾਲ ਧੋ ਕੇ ਤੌਲੀਏ ਨਾਲ ਪੂੰਝ ਕੇ ਸੁਕਾ ਲਵੋ ਅਤੇ ਮੂਲੀ ਦਾ ਤਾਜ਼ਾ ਰਸ ਕੱਢ ਕੇ ਉਸ ਨੂੰ ਸਿਰ ਵਿਚ ਪਾ ਕੇ ਚੰਗੀ ਤਰ੍ਹਾਂ ਰਚਾ ਕੇ ਇਕ-ਦੋ ਘੰਟਿਆਂ ਲਈ ਧੁੱਪ ਵਿਚ ਬੈਠ ਜਾਵੋ। ਇੰਝ ਕਰਨ ਨਾਲ ਜੂੰਆਂ ਤੇ ਲੀਖਾਂ ਮਰ ਜਾਂਦੀਆਂ ਹਨ। ਹੁਣ ਸਿਰ ਚੰਗੀ ਤਰ੍ਹਾਂ ਧੋ ਕੇ ਉਸ ਵਿਚ ਸੁਗੰਧਿਤ ਤੇਲ ਲਗਾ ਦਿਓ। ਖੁਜਲੀ : ਮੂਲੀ ਕੱਦੂ ਕਸ ਕਰ ਕੇ ਉਸ ਦੀ ਲੁਗਦੀ ਖੁਜਲੀ ਵਾਲੀ ਥਾਂ ‘ਤੇ ਮਲ ਦੇਣ ਨਾਲ ਖੁਜਲੀ ਵੇਲੇ ਫਾਇਦਾ ਪਹੁੰਚਦਾ ਹੈ।

ਦੰਦ : ਰੋਜ਼ਾਨਾ ਮੂਲੀ ਦੇ ਪੱਤਿਆਂ ਤੇ ਸੁੱਕੇ ਪੱਤਿਆਂ ਨੂੰ ਨਿੰਬੂ ਦੇ ਰਸ ਵਿਚ ਪੀਹ ਕੇ ਗਰਮ ਕਰ ਕੇ ਲਗਾਉਂਦੇ ਰਹਿਣ ਨਾਲ ਕੁਝ ਹੀ ਦਿਨਾਂ ਵਿਚ ਫਾਇਦਾ ਮਿਲੇਗਾ।ਮਾਹਵਾਰੀ ਰੁਕਣੀ : ਦੋ-ਢਾਈ ਗ੍ਰਾਮ ਮੂਲੀ ਦੇ ਬੀਜਾਂ ਦਾ ਪਾਊਡਰ ਸਵੇਰੇ-ਸ਼ਾਮ ਪਾਣੀ ਨਾਲ ਖਾਣ ਨਾਲ ਕੁਝ ਹੀ ਦਿਨਾਂ ਵਿਚ ਮਾਹਵਾਰੀ ਖੁੱਲ੍ਹ ਕੇ ਆਉਣ ਲਗਦੀ ਹੈ।

File Photo File Photo

ਬਵਾਸੀਰ : ਰੋਜ਼ ਸਵੇਰੇ ਇਕ ਕੱਪ ਮੂਲੀ ਦਾ ਰਸ ਪੀਂਦੇ ਰਹਿਣ ਨਾਲ ਅਤੇ ਪਖਾਨਾ ਜਾਣ ਤੋਂ ਬਾਅਦ ਹੱਥ ਧੋਣ ਤੋਂ ਬਾਅਦ ਮੂਲੀ ਦੇ ਪਾਣੀ ਨਾਲ ਮੁੜ ਗੁਦਾ ਧੋਣ ਨਾਲ ਕੁਝ ਹੀ ਦਿਨਾਂ ਵਿਚ ਬਵਾਸੀਰ ਦੀ ਬੀਮਾਰੀ ਦੂਰ ਹੋ ਜਾਂਦੀ ਹੈ।

File PhotoFile Photo

ਬਿੱਛੂ ਦਾ ਕੱਟਣਾ: ਮੂਲੀ ਦੇ ਬੀਜ ‘ਚੋਂ ਇਕ ਗੋਲ ਚਪਟਾ ਟੁਕੜਾ ਕੱਟ ਕੇ ਉਸ ਨੂੰ ਲੂਣ ਲਗਾ ਕੇ ਬਿੱਛੂ ਦੇ ਕੱਟੇ ਵਾਲੀ ਥਾਂ ‘ਤੇ ਚਿਪਕਾ ਦਿਓ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸ ਨੂੰ ਬਦਲਦੇ ਰਹੋ। ਇਸ ਨਾਲ ਜ਼ਹਿਰ ਦਾ ਅਸਰ ਖਤਮ ਹੋ ਜਾਂਦਾ ਹੈ ਅਤੇ ਦਰਦ ਤੇ ਜਲਣ ਤੋਂ ਛੁਟਕਾਰਾ ਮਿਲਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement