
ਜਦ ਭਾਰ ਘਟਾਉਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਆਪਣੀ ਖੁਰਾਕ ‘ਚ ਕੁੱਝ ਨਾ ਕੁੱਝ ਬਦਲਾਅ ਜ਼ਰੂਰ ਕਰਦੇ ਹਾਂ।
ਜਦ ਭਾਰ ਘਟਾਉਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਆਪਣੀ ਖੁਰਾਕ ‘ਚ ਕੁੱਝ ਨਾ ਕੁੱਝ ਬਦਲਾਅ ਜ਼ਰੂਰ ਕਰਦੇ ਹਾਂ। ਅਸੀਂ ਇਸ ਦੌਰਾਨ ਸਿਹਤਮੰਦ ਖੁਰਾਕ ਖਾਣ ਦੀ ਕੋਸ਼ਿਸ਼ ਕਰਦੇ ਹਾਂ ਪਰ ਇਹ ਚੀਜ਼ਾਂ ਖਾਣ ‘ਚ ਜ਼ਿਆਦਾ ਸਵਾਦ ਨਹੀਂ ਹੁੰਦੀਆਂ।
dosa
ਡੋਸਾ ਇੱਕ ਅਜਿਹੀ ਚੀਜ਼ ਹੈ ਜੋ ਸਵਾਦ ਹੋਣ ਦੇ ਨਾਲ-ਨਾਲ ਸਿਹਤਮੰਦ ਵੀ ਹੈ। ਪਲੇਨ ਡੋਸਾ ਬਹੁਤ ਹੈਲਦੀ ਮੰਨ੍ਹਿਆ ਜਾਂਦਾ ਹੈ ਕਿਉਂਕਿ ਇਸ ‘ਚ ਸਟੱਫਿੰਗ ਨਹੀਂ ਹੁੰਦੀ ਤੇ ਇਹ ਤੰਦਰੁਸਤ ਚੀਜ਼ਾਂ ਨਾਲ ਬਣਦਾ ਹੈ।
Best ways to Lose Weight
ਡੋਸਾ ਇੱਕ ਪਰਫੈਕਟ ਬ੍ਰੇਕਫਾਸਟ ਡਿਸ਼ ਹੈ ਕਿਉਂਕਿ ਇਹ ਉੜਦ ਦੀ ਦਾਲ ਤੇ ਚੌਲਾਂ ਨਾਲ ਬਣਦਾ ਹੈ। ਇਹ ਚੀਜ਼ਾਂ ਸਿਹਤ ਲਈ ਵੀ ਫਾਇਦੇਮੰਦ ਹਨ। ਡੋਸੇ ‘ਚ ਕਾਰਬਨ ਤੇ ਪ੍ਰੋਟੀਨ ਹੁੰਦਾ ਹੈ।
dosa
ਇਸ ਨੂੰ ਰਾਵਾ ਤੇ ਓਟਸ ਨਾਲ ਵੀ ਬਣਾਇਆ ਜਾ ਸਕਦਾ ਹੈ। ਡੋਸੇ ‘ਚ ਕੈਲੇਰੀਸ ਵੀ ਘੱਟ ਹੁੰਦੀਆਂ ਹਨ। ਇਸ ਨੂੰ ਨਾਨ ਸਟਿੱਕ ਪੈਨ ‘ਤੇ ਘੱਟ ਤੇਲ ਜਾਂ ਘਿਓ ਨਾਲ ਤਿਆਰ ਕੀਤਾ ਜਾਂਦਾ ਹੈ।
Dosa
ਇੱਕ ਰਿਸਰਚ ਮੁਤਾਬਕ ਜੇਕਰ ਤੁਸੀਂ ਵਜ਼ਨ ਘਟਾਉਣਾ ਤਾਂ ਇਹ ਚੀਜ਼ ਕਾਫੀ ਲਾਹੇਵੰਦ ਹੋ ਸਕਦੀ ਹੈ, ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ।