Health Insurance : ਹੁਣ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੀ ਸਿਹਤ ਬੀਮਾ ਕਰਵਾ ਸਕਣਗੇ

By : BALJINDERK

Published : Apr 21, 2024, 11:45 am IST
Updated : Apr 21, 2024, 11:45 am IST
SHARE ARTICLE
Health Insurance
Health Insurance

Health Insurance :ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਇਰਡਾ) ਵੱਲੋਂ ਨਵੇਂ ਨਿਰਦੇਸ਼ ਜਾਰੀ

Health Insurance : ਨਵੀਂ ਦਿੱਲੀ : ਹੁਣ 65 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀ ਵੀ ਆਪਣਾ ਸਿਹਤ ਬੀਮਾ ਕਰਵਾ ਸਕਣਗੇ। ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਇਰਡਾ) ਨੇ ਇਸ ਸਬੰਧ ’ਚ ਨਵੇਂ ਨਿਰਦੇਸ਼ ਜਾਰੀ ਕੀਤੇ ਹਨ, ਜੋ ਚਾਲੂ ਵਿੱਤ ਸਾਲ ਤੋਂ ਲਾਗੂ ਮੰਨੇ ਜਾਣਗੇ।

ਇਹ ਵੀ ਪੜੋ:Chikkaballapura News : ਮੈਨੂੰ ਸੱਤਾ ਤੋਂ ਹਟਾਉਣ ਲਈ ਦੇਸ਼ ਅਤੇ ਦੁਨੀਆਂ ਦੇ ਸ਼ਕਤੀਸ਼ਾਲੀ ਲੋਕ ਇਕਜੁੱਟ ਹੋ ਗਏ ਹਨ: ਮੋਦੀ 

ਹੁਣ ਨਿੱਜੀ ਕੰਪਨੀਆਂ ਸਿਹਤ ਬੀਮਾ ਦੇਣ ਤੋਂ ਮਨ੍ਹਾ ਨਹੀਂ ਕਰ ਸਕਣਗੀਆਂ। ਇਨਾਂ ਹੀ ਨਹੀਂ,  60 ਮਹੀਨੇ ਜਾਂ ਪੰਜ ਸਾਲ ਤੱਕ ਹੈਲਥ ਇੰਸ਼ੋਰੈਂਸ ਕਵਰੇਜ ਜਾਰੀ ਰਹਿਣ ਤੋਂ ਬਾਅਦ ਕੰਪਨੀ ਕਿਸੇ ਵੀ ਬਹਾਨੇ ਨਾਲ ਤੁਹਾਡੇ ਬੀਮਾ ਕਲੇਮ ਨੂੰ ਖ਼ਾਰਜ ਨਹੀਂ ਕਰ ਸਕੇਗੀ। ਪਹਿਲਾਂ 8 ਸਾਲ ਤੱਕ ਲਗਾਤਾਰ ਕਵਰੇਜ ਤੋਂ ਬਾਅਦ ਇਹ ਸਹੂਲਤ ਹਾਸਲ ਹੁੰਦੀ ਸੀ। 

ਇਹ ਵੀ ਪੜੋ:Amit Shah News: ਕਾਂਗਰਸ OBC ਦੀ ਸੱਭ ਤੋਂ ਵੱਡੀ ਵਿਰੋਧੀ ਹੈ, ਰਾਖਵਾਂਕਰਨ ’ਤੇ ਝੂਠ ਫੈਲਾ ਰਹੀ ਹੈ : ਅਮਿਤ ਸ਼ਾਹ 

ਕਈ ਵਾਰ ਸਿਹਤ ਬੀਮਾ ਦੇਣ ਵਾਲੀਆਂ ਕੰਪਨੀਆਂ ਕਿਸੇ ਬਹਾਨੇ ਨਾਲ ਜਾਂ ਇਹ ਕਹਿ ਕੇ ਇੰਸ਼ੋਰੈਂਸ ਕਲੇਮ ਨੂੰ ਖ਼ਾਰਜ ਕਰ ਦਿੰਦੀਆਂ ਹਨ ਕਿ ਇਸ ਬਿਮਾਰੀ ਬਾਰੇ ਇੰਸ਼ੋਰੈਂਸ ਕਵਰੇਜ ਲੈਣ ਦੌਰਾਨ ਨਹੀਂ ਦੱਸਿਆ ਗਿਆ ਸੀ। ਪਰ 5 ਸਾਲ ਤੱਕ ਕਵਰੇਜ ਜਾਰੀ ਰਹਿਣ ਤੋਂ ਬਾਅਦ ਕੰਪਨੀ ਇਹ ਵੀ ਨਹੀਂ ਕਹਿ ਸਕੇਗੀ। ਉਨ੍ਹਾਂ ਨੂੰ ਹਰ ਬਿਮਾਰੀ ਦੇ ਇਲਾਜ ਦੇ ਕਲੇਮ ਦੀ ਅਦਾਇਗੀ ਕਰਨੀ ਪਵੇਗੀ। ਖ਼ਪਤਕਾਰ ਦੇ ਹੱਕ ਵਿਚ ਇਰਡਾ ਨੇ ਇਕ ਹੋਰ ਫ਼ੈਸਲਾ ਲਿਆ ਹੈ ਜਿਸ ਮੁਤਾਬਕ ਪਹਿਲਾਂ ਤੋਂ ਐਲਾਨੀ ਬਿਮਾਰੀ ਦਾ ਕਵਰੇਜ ਹੁਣ ਤਿੰਨ ਸਾਲ ਤੋਂ ਬਾਅਦ ਮਿਲਣ ਲੱਗੇਗਾ। ਪਹਿਲਾਂ ਇਸ ਦੀ ਹੱਦ ਚਾਰ ਸਾਲ ਦੀ ਸੀ। ਮੰਨ ਲਓ ਕੋਈ ਖਪਤਕਾਰ ਸ਼ੂਗਰ ਨਾਲ ਪਹਿਲਾਂ ਤੋਂ ਪੀੜਤ ਹੈ ਤਾਂ ਕਵਰੇਜ ਲੈਣ ਤੋਂ 4 ਸਾਲ ਬਾਅਦ ਇਸ ਬਿਮਾਰੀ ਦੇ ਨਾਂ ’ਤੇ ਉਸ ਨੂੰ ਹਸਪਤਾਲ ਵਿਚ ਭਰਤੀ ਦਾ ਕਲੇਮ ਮਿਲਦਾ ਸੀ ਜੋ ਹੁਣ 3 ਸਾਲ ਕਰ ਦਿੱਤਾ ਗਿਆ ਹੈ। ਬੀਮਾ ਕੰਪਨੀਆਂ ਨੂੰ ਵੱਖ-ਵੱਖ ਉਮਰ ਦੇ ਲੋਕਾਂ ਮੁਤਾਬਕ ਹੈਲਥ ਉਤਪਾਦ ਲਿਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹੁਣ ਸੀਨੀਅਰ ਨਾਗਰਿਕ, ਔਰਤਾਂ ਜਾਂ ਵਿਦਿਆਰਥੀਆਂ ਲਈ ਵੱਖ-ਵੱਖ ਕਿਸਮ ਦੇ ਹੈਲਥ ਇੰਸ਼ੋਰੈਂਸ ਉਤਪਾਦ ਲਾਂਚ ਕੀਤੇ ਜਾ ਸਕਣਗੇ।

ਇਹ ਵੀ ਪੜੋ:Pakistan News : ਪਾਕਿਸਤਾਨ ’ਚ ਔਰਤ ਨੇ ਦਿੱਤਾ ਇੱਕੋ ਸਮੇਂ 4 ਪੁੱਤਰਾਂ ਤੇ 2 ਧੀਆਂ ਨੂੰ ਜਨਮ

(For more news apart from Now seniors above 65 years age able to get health insurance News in Punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement