Amit Shah News: ਕਾਂਗਰਸ OBC ਦੀ ਸੱਭ ਤੋਂ ਵੱਡੀ ਵਿਰੋਧੀ ਹੈ, ਰਾਖਵਾਂਕਰਨ ’ਤੇ ਝੂਠ ਫੈਲਾ ਰਹੀ ਹੈ : ਅਮਿਤ ਸ਼ਾਹ

By : BALJINDERK

Published : Apr 20, 2024, 8:25 pm IST
Updated : Apr 20, 2024, 9:08 pm IST
SHARE ARTICLE
Amit Shah
Amit Shah

Amit Shah News : ਕਿਹਾ, ਪ੍ਰਧਾਨ ਮੰਤਰੀ ਖੁਦ ਓ.ਬੀ.ਸੀ. ਤੋਂ ਆਉਂਦੇ ਹਨ, ਭਾਜਪਾ ਰਾਖਵਾਂਕਰਨ ਹਟਾਉਣ ਦੀ ਕਦੇ ਇਜਾਜ਼ਤ ਨਹੀਂ ਦੇਵੇਗੀ

Amit Shah News: ਜੈਪੁਰ/ਕੋਟਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਕਾਂਗਰਸ ਨੂੰ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਦੀ ਸੱਭ ਤੋਂ ਵੱਡੀ ਵਿਰੋਧੀ ਪਾਰਟੀ ਦਸਿਆ ਅਤੇ ਕਿਹਾ ਕਿ ਉਹ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ ਬਾਰੇ ਝੂਠ ਫੈਲਾ ਰਹੀ ਹੈ। ਸ਼ਾਹ ਨੇ ਕਿਹਾ ਕਿ ਜੇਕਰ ਕਾਂਗਰਸ ਰਾਖਵਾਂਕਰਨ ਹਟਾਉਣਾ ਚਾਹੁੰਦੀ ਹੈ ਤਾਂ ਵੀ ਭਾਰਤੀ ਜਨਤਾ ਪਾਰਟੀ (ਭਾਜਪਾ) ਇਸ ਦੀ ਇਜਾਜ਼ਤ ਨਹੀਂ ਦੇਵੇਗੀ।  ਸ਼ਾਹ ਨੇ ਕਿਹਾ ਕਿ ਪੂਰੀ ਦੁਨੀਆਂ ’ਚ ਦੇਸ਼ ਦਾ ਸਨਮਾਨ ਵਧਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਓ.ਬੀ.ਸੀ. ਤੋਂ ਆਉਂਦੇ ਹਨ ਅਤੇ ਕਾਂਗਰਸ ਰਾਖਵਾਂਕਰਨ ਨੂੰ ਲੈ ਕੇ ਝੂਠ ਫੈਲਾ ਰਹੀ ਹੈ। 

ਇਹ ਵੀ ਪੜੋ:Delhi News : ਨਵੇਂ ਅਪਰਾਧਕ ਨਿਆਂ ਕਾਨੂੰਨ ਸਾਡੇ ਸਮਾਜ ਲਈ ਇਤਿਹਾਸਕ ਪਲ : ਚੀਫ਼ ਜਸਟਿਸ 

ਸ਼ਾਹ ਕੋਟਾ ’ਚ ਪਾਰਟੀ ਉਮੀਦਵਾਰ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਸਮਰਥਨ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸ਼ਾਹ ਨੇ ਕਿਹਾ, ‘‘ਜੇਕਰ ਅਸੀਂ 400 ਨੂੰ ਪਾਰ ਕਰਨ ਦੀ ਗੱਲ ਕਰੀਏ ਤਾਂ ਕਾਂਗਰਸ ਦਾ ਪੇਟ ਦਰਦ ਕਰਦਾ ਹੈ। ਉਹ ਝੂਠ ਫੈਲਾ ਰਹੇ ਹਨ ਕਿ ਜੇ ਭਾਜਪਾ ਨੂੰ 400 ਸੀਟਾਂ ਮਿਲਦੀਆਂ ਹਨ ਤਾਂ ਰਾਖਵਾਂਕਰਨ ਖਤਮ ਹੋ ਜਾਵੇਗਾ। ਇਹ ਝੂਠ ਦੇ ਮੁਖੀ ਹਨ। ਸਾਡੇ ਕੋਲ ਦਸ ਸਾਲਾਂ ਤੋਂ ਪੂਰਨ ਬਹੁਮਤ ਹੈ। ਤੁਸੀਂ 2014 ’ਚ ਵੀ ਪੂਰਨ ਬਹੁਮਤ ਦਿਤਾ ਸੀ, 2019 ’ਚ ਵੀ ਪੂਰਨ ਬਹੁਮਤ ਦਿਤਾ ਸੀ। ਅਸੀਂ ਰਾਖਵਾਂਕਰਨ ਹਟਾਉਣ ਲਈ ਬਹੁਮਤ ਦੀ ਵਰਤੋਂ ਨਹੀਂ ਕੀਤੀ। ਕਾਂਗਰਸ ਵਾਲਿਉ, ਤੁਹਾਨੂੰ ਬਹੁਮਤ ਮਿਲਿਆ, ਤੁਸੀਂ ਐਮਰਜੈਂਸੀ ਲਗਾ ਦਿਤੀ। ਸਾਨੂੰ ਬਹੁਮਤ ਮਿਲਿਆ, ਅਸੀਂ 370 ਨੂੰ ਖਤਮ ਕਰ ਦਿਤਾ। ਸਾਨੂੰ ਬਹੁਮਤ ਮਿਲਿਆ, ਅਸੀਂ ਰਾਮ ਜਨਮ ਭੂਮੀ ’ਤੇ ਮੰਦਰ ਬਣਾਇਆ। ਅਸੀਂ ਹਿੰਦੂ, ਸਿੱਖ, ਬੋਧੀ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਲਈ ਸੀ.ਏ.ਏ. (ਨਾਗਰਿਕਤਾ ਸੋਧ ਕਾਨੂੰਨ) ਲਿਆਏ।’’

ਇਹ ਵੀ ਪੜੋ:Amravati News :ਨਵਨੀਤ ਰਾਣਾ ਨੇ ‘‘ਨਚਨੀਆਂ’’ ਟਿੱਪਣੀ ਲਈ ਸੰਜੇ ਰਾਉਤ 'ਤੇ ਕੀਤਾ ਪਲਟਵਾਰ

ਇਸ ਤੋਂ ਪਹਿਲਾਂ ਸ਼ਕਰਗੜ੍ਹ (ਭੀਲਵਾੜਾ) ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇਕ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਦਾਅਵਾ ਕੀਤਾ ਕਿ ਰਾਜਸਥਾਨ ਅਪਣੀਆਂ ਸਾਰੀਆਂ 25 ਲੋਕ ਸਭਾ ਸੀਟਾਂ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਕੇ ‘ਹੈਟ੍ਰਿਕ’ ਬਣਾਉਣ ਜਾ ਰਿਹਾ ਹੈ। 
ਦੂਜੇ ਪੜਾਅ ’ਚ 13 ਸੀਟਾਂ ਟੋਂਕ, ਅਜਮੇਰ, ਪਾਲੀ, ਜੋਧਪੁਰ, ਬਾੜਮੇਰ, ਜਾਲੋਰ, ਉਦੈਪੁਰ, ਬਾਂਸਵਾੜਾ, ਚਿਤੌੜਗੜ੍ਹ, ਰਾਜਸਮੰਦ, ਭੀਲਵਾੜਾ, ਕੋਟਾ ਅਤੇ ਝਾਲਾਵਾੜ ’ਚ ਵੋਟਿੰਗ ਹੋਵੇਗੀ।

ਇਹ ਵੀ ਪੜੋ:Delhi Building Collapse : ਦਿੱਲੀ ’ਚ ਵਾਪਿਰਆ ਵੱਡਾ ਹਾਦਸਾ ! ਉਸਾਰੀ ਦੌਰਾਨ ਤਿੰਨ ਮੰਜ਼ਿਲਾਂ ਇਮਾਰਤ ਹੋਈ ਢਹਿ ਢੇਰੀ 

(For more news apart from Congress is biggest opponent OBC, spreading lies on reservation: Amit Shah News in Punjabi, stay tuned to Rozana Spokesman)

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement