ਲਕਵੇ ਦੇ ਰੋਗੀਆਂ ਲਈ ਛੁਹਾਰਾ ਹੈ ਬਹੁਤ ਫ਼ਾਇਦੇਮੰਦ 

By : KOMALJEET

Published : Jan 22, 2023, 12:57 pm IST
Updated : Jan 22, 2023, 12:57 pm IST
SHARE ARTICLE
Dried Dates Palm  (representational Image)
Dried Dates Palm (representational Image)

ਸੁੱਕੇ ਫਲਾਂ ਦੇ ਫ਼ਾਇਦਿਆਂ ਬਾਰੇ ਅਸੀ ਸਾਰੇ ਜਾਣਦੇ ਹੀ ਹਾਂ। ਇਨ੍ਹਾਂ ਵਿਚੋਂ ਇਕ ਫੱਲ ਹੈ ਛੁਹਾਰਾ। ਖਜੂਰ ਦੀ ਸੁੱਕੀ ਅਵਸਥਾ ਨੂੰ ਛੁਹਾਰਾ ਕਿਹਾ ਜਾਂਦਾ ਹੈ।

ਸੁੱਕੇ ਫਲਾਂ ਦੇ ਫ਼ਾਇਦਿਆਂ ਬਾਰੇ ਅਸੀ ਸਾਰੇ ਜਾਣਦੇ ਹੀ ਹਾਂ। ਇਨ੍ਹਾਂ ਵਿਚੋਂ ਇਕ ਫੱਲ ਹੈ ਛੁਹਾਰਾ। ਖਜੂਰ ਦੀ ਸੁੱਕੀ ਅਵਸਥਾ ਨੂੰ ਛੁਹਾਰਾ ਕਿਹਾ ਜਾਂਦਾ ਹੈ। ਛੁਹਾਰੇ ਵਿਚ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫ਼ਾਸਫ਼ੋਰਸ, ਤਾਂਬਾ ਆਦਿ ਪੋਸ਼ਕ ਤੱਤ ਹੁੰਦੇ ਹਨ। ਸਵੇਰ-ਸ਼ਾਮ ਤਿੰਨ ਛੁਹਾਰੇ ਖਾਣ ਮਗਰੋਂ ਗਰਮ ਪਾਣੀ ਪੀਣ ਨਾਲ ਕਬਜ਼ ਦੂਰ ਹੂੰਦੀ ਹੈ। ਅੱਜ ਅਸੀਂ ਤੁਹਾਨੂੰ ਛੁਹਾਰੇ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ:

- ਭੁੱਖ ਵਧਾਉਣ ਲਈ ਛੁਹਾਰੇ ਦਾ ਗੂਦਾ ਕੱਢ ਕੇ ਉਸ ਨੂੰ ਦੁੱਧ ਵਿਚ ਪਾ ਕੇ ਉਬਾਲ ਲਉ। ਥੋੜ੍ਹੀ ਦੇਰ ਉਬਾਲਣ ਤੋਂ ਬਾਅਦ ਇਸ ਨੂੰ ਠੰਢਾ ਕਰ ਕੇ ਪੀਸ ਕੇ ਪੀ ਲਉ।

-ਹੱਡੀਆਂ ਨੂੰ ਮਜ਼ਬੂਤ ਕਰਨ ਲਈ ਛੁਹਾਰਾ ਖਾਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਨੂੰ ਦੁੱਧ ਵਿਚ ਛੁਹਾਰਾ ਉਬਾਲ ਕੇ ਖਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕੀ ਗਿੱਲੇ ਵਾਲਾਂ ’ਚ ਕੰਘੀ ਕਰਨੀ ਚਾਹੀਦੀ ਹੈ ਜਾਂ ਨਹੀਂ? ਆਉ ਜਾਣਦੇ ਹਾਂ

-ਛੁਹਾਰੇ ਵਿਚ ਭਰਪੂਰ ਮਾਤਰਾ ’ਚ ਵਿਟਾਮਿਨ-ਏ ਹੁੰਦਾ ਹੈ, ਜੋ ਕਿ ਸਰੀਰ ਵਿਚ ਨਵੇਂ ਸੈੱਲਾਂ ਦਾ ਨਿਰਮਾਣ ਕਰਨ ਵਿਚ ਮਦਦ ਕਰਦਾ ਹੈ।

-ਛੁਹਾਰੇ ਵਿਚ ਡਾਇਟਰੀ ਫ਼ਾਈਬਰ ਹੁੰਦਾ ਹੈ, ਜੋ ਕਿ ਪਾਚਨ ਤੰਤਰ ਲਈ ਲਾਭਕਾਰੀ ਹੁੰਦੇ ਹਨ। ਇਸ ਨਾਲ ਪਾਚਨ ਠੀਕ ਰਹਿੰਦਾ ਹੈ।

- ਛੁਹਾਰੇ ਵਾਲੇ ਦੁੱਧ ਵਿਚ ਪੋਟਾਸ਼ੀਅਮ ਹੁੰਦਾ ਹੈ, ਜੋ ਕਿ ਢਿੱਡ ਦਰਦ ਅਤੇ ਡਾਇਰੀਆ ਜਿਹੀ ਸਮੱਸਿਆ ਤੋਂ ਬਚਾ ਕੇ ਰਖਦਾ ਹੈ।

-ਜੇਕਰ ਤੁਹਾਡੀ ਆਵਾਜ਼ ਵਿਚ ਭਾਰੀਪਨ ਹੈ ਅਤੇ ਆਵਾਜ਼ ਸਾਫ਼ ਨਹੀਂ ਨਿਕਲਦੀ ਤਾਂ ਤੁਹਾਨੂੰ ਦੁੱਧ ਵਿਚ ਉਬਾਲ ਕੇ ਛੁਹਾਰਾ ਖਾਣਾ ਚਾਹੀਦਾ ਹੈ। ਧਿਆਨ ਰੱਖੋ ਕਿ ਦੁੱਧ ਪੀਣ ਤੋਂ ਬਾਅਦ ਪਾਣੀ ਨਾ ਪੀਉ, ਇਸ ਨਾਲ ਆਵਾਜ਼ ਸਾਫ਼ ਹੋ ਜਾਵੇਗੀ।

ਇਹ ਵੀ ਪੜ੍ਹੋ: ਸਿਰਕੇ ਵਾਲੇ ਪਿਆਜ਼ ਨਾਲ ਦੂਰ ਹੋ ਸਕਦੀਆਂ ਕਈ ਗੰਭੀਰ ਬੀਮਾਰੀਆਂ

-ਲਕਵੇ ਦੇ ਰੋਗੀਆਂ ਲਈ ਛੁਹਾਰਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਦੁੱਧ ਵਿਚ ਉਬਾਲ ਕੇ ਸਵੇਰੇ ਸ਼ਾਮ ਉਸ ਦਾ ਸੇਵਨ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ।

-ਜੇਕਰ ਤੁਸੀਂ ਬਹੁਤ ਜ਼ਿਆਦਾ ਦੁਬਲੇ, ਪਤਲੇ ਹੋ ਅਤੇ ਤੁਹਾਡਾ ਸਰੀਰ ਕਮਜ਼ੋਰ ਹੈ ਤਾਂ ਤੁਸੀਂ ਰੋਜ਼ਾਨਾ ਦੁੱਧ ਵਿਚ ਛੁਹਾਰੇ ਉਬਾਲ ਕੇ ਪੀਉ। ਇਸ ਨਾਲ ਸਾਰੀ ਕਮਜ਼ੋਰੀ ਦੂਰ ਹੋ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement