
ਤੁਸੀ ਅਪਣੇ ਭੋਜਨ ਵਿਚ ਵੱਖ ਵੱਖ ਤਰ੍ਹਾਂ ਦੇ ਸਲਾਦ ਸ਼ਾਮਲ ਕਰ ਕੇ ਵੀ ਅਪਣੇ ਭਾਰ ਨੂੰ ਘੱਟ ਕਰ ਸਕਦੇ ਹੋ।
ਅੱਜ ਦੇ ਸਮੇਂ ਵਿਚ, ਵੱਧ ਰਿਹਾ ਭਾਰ ਬਹੁਤੇ ਲੋਕਾਂ ਲਈ ਸਮੱਸਿਆ ਬਣਿਆ ਹੋਇਆ ਹੈ। ਭਾਰ ਘਟਾਉਣ ਲਈ, ਕਸਰਤ ਕਰਨ ਅਤੇ ਭੋਜਨ ਸਬੰਧੀ ਰਾਏ ਦਿਤੀ ਜਾਂਦੀ ਹੈ। ਡਾਈਟ ਵਿਚ ਤੁਸੀਂ ਬਹੁਤ ਸਾਰੀਆਂ ਗ਼ੈਰ-ਸਿਹਤਮੰਦ, ਚਰਬੀ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਬੰਦ ਕਰ ਦਿਉ ਅਤੇ ਉਨ੍ਹਾਂ ਦੀ ਥਾਂ ਕੁੱਝ ਸਿਹਤਮੰਦ ਅਤੇ ਘੱਟ ਕੈਲੋਰੀ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰੋ, ਤਾਂ ਜੋ ਜਲਦੀ ਤੋਂ ਜਲਦੀ ਭਾਰ ਘੱਟ ਹੋ ਸਕੇ। ਤੁਸੀ ਅਪਣੇ ਭੋਜਨ ਵਿਚ ਵੱਖ ਵੱਖ ਤਰ੍ਹਾਂ ਦੇ ਸਲਾਦ ਸ਼ਾਮਲ ਕਰ ਕੇ ਵੀ ਅਪਣੇ ਭਾਰ ਨੂੰ ਘੱਟ ਕਰ ਸਕਦੇ ਹੋ।
Salad
ਸਲਾਦ ਖਾਣ ਨਾਲ ਨਾ ਸਿਰਫ਼ ਭਾਰ ਘੱਟ ਹੁੰਦਾ ਹੈ, ਸਗੋਂ ਇਸ ਦੇ ਸਿਹਤ ਲਈ ਵੀ ਕਈ ਫ਼ਾਇਦੇ ਹੁੰਦੇ ਹਨ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਲਾਦ ਜ਼ਰੂਰ ਖਾਉ ਕਿਉਂਕਿ ਸਲਾਦ ਵਿਚ ਟਮਾਟਰ, ਪਿਆਜ਼, ਗੋਭੀ, ਬਰੋਕਲੀ, ਪਾਰਸਲੇ, ਫਲ ਆਦਿ ਕਈ ਚੀਜ਼ਾਂ ਸ਼ਾਮਲ ਹੁੰਦੀਆਂ ਹਨ, ਜਿਸ ਨਾਲ ਸਰੀਰ ਨੂੰ ਜ਼ਿਆਦਾ ਫ਼ਾਈਬਰ ਅਤੇ ਘੱਟ ਕੈਲੋਰੀ ਮਿਲਦੀ ਹੈ। ਫ਼ਾਈਬਰ ਭਾਰ ਘਟਾਉਣ ਵਿਚ ਮਦਦ ਕਰਦਾ ਹੈ। ਭਾਰ ਘਟਾਉਣ ਲਈ ਕਿਹੜਾ ਸਲਾਦ ਹੈ ਚੰਗਾ, ਆਉ ਜਾਣਦੇ ਹੈ ਇਸ ਬਾਰੇ:
Salad
ਭਾਰ ਘਟਾਉਣ ਲਈ ਤੁਹਾਨੂੰ ਸਲਾਦ ਵਿਚ ਬਹੁਤ ਸਾਰੀਆਂ ਸਬਜ਼ੀਆਂ, ਫਲ ਸ਼ਾਮਲ ਕਰਨੇ ਚਾਹੀਦੇ ਹਨ ਜਿਨ੍ਹਾਂ ਵਿਚ ਕੈਲੋਰੀ ਘੱਟ ਅਤੇ ਫ਼ਾਈਬਰ, ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਤੁਸੀਂ ਮੂਲੀ ਦਾ ਸਲਾਦ ਖਾ ਕੇ ਵੀ ਭਾਰ ਘਟਾ ਸਕਦੇ ਹੋ। ਟਮਾਟਰ, ਪਿਆਜ਼, ਖੀਰੇ ਦੇ ਨਾਲ-ਨਾਲ ਬਹੁਤ ਸਾਰੀਆਂ ਜੜ੍ਹਾਂ ਨੂੰ ਕੱਟ ਕੇ ਸਲਾਦ ਵਿਚ ਪਾਉ। ਮੂਲੀ ਵਿਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਭਾਰ ਘੱਟ ਕਰ ਸਕਦੀ ਹੈ।
Salad
ਮੱਕੀ ਦਾ ਸਲਾਦ ਖਾਣ ਨਾਲ ਵੀ ਭਾਰ ਘੱਟ ਹੋ ਸਕਦਾ ਹੈ। ਮੱਕੀ, ਪਿਆਜ਼, ਟਮਾਟਰ, ਸ਼ਿਮਲਾ ਮਿਰਚ, ਬਰੋਕਲੀ ਨੂੰ ਮਿਲਾ ਕੇ ਸਲਾਦ ਤਿਆਰ ਕਰੋ। ਇਸ ਨਾਲ ਹੀ ਤੁਸੀਂ ਫਲਾਂ ਦਾ ਸਲਾਦ ਖਾ ਸਕਦੇ ਹੋ ਕਿਉਂਕਿ ਇਸ ਵਿਚ ਪ੍ਰੋਟੀਨ, ਵਿਟਾਮਿਨ ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਤੁਸੀਂ ਕੀਵੀ, ਸੇਬ, ਅਨਾਰ, ਅਨਾਨਾਸ, ਸਟ੍ਰਾਬੇਰੀ ਵਰਗੇ ਫਲਾਂ ਨੂੰ ਕੱਟ ਕੇ ਸਲਾਦ ਤਿਆਰ ਕਰ ਸਕਦੇ ਹੋ। ਕੀਵੀ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਭਾਰ ਵਧਣ ਨਹੀਂ ਦਿੰਦੀ।
ਹਰੇ ਸਲਾਦ ਵਿਚ ਮਿਨਰਲਜ਼, ਵਿਟਾਮਿਨ, ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਸਲਾਦ ਖਾਣ ਨਾਲ ਸਮੁੱਚੀ ਸਿਹਤ ਚੰਗੀ ਰਹਿੰਦੀ ਹੈ। ਪਾਚਨ ਕਿਰਿਆ ਠੀਕ ਰਹਿੰਦੀ ਹੈ।
Grilled Chicken Salad
ਸਲਾਦ ਖਾਣ ਨਾਲ ਚਮੜੀ ਸਿਹਤਮੰਦ ਰਹਿੰਦੀ ਹੈ। ਚਮੜੀ ਵਿਚ ਚਮਕ ਆਉਂਦੀ ਹੈ, ਚਮੜੀ ਲੰਬੇ ਸਮੇਂ ਤਕ ਜਵਾਨ ਦਿਖਾਈ ਦਿੰਦੀ ਹੈ। ਕਿਉਂਕਿ ਸਲਾਦ ਫਲਾਂ, ਕੱਚੀਆਂ ਸਬਜ਼ੀਆਂ ਤੋਂ ਤਿਆਰ ਕੀਤਾ ਜਾਂਦਾ ਹੈ, ਇਸ ਲਈ ਇਨ੍ਹਾਂ ਵਿਚ ਮੌਜੂਦ ਐਂਟੀਆਕਸੀਡੈਂਟ ਤੱਤ ਸਰੀਰ ਨੂੰ ਫ਼ਰੀ ਰੈਡੀਕਲਜ਼ ਦੇ ਕਾਰਨ ਹੋਣ ਵਾਲੇ ਨੁਕਸਾਨਾਂ ਤੋਂ ਬਚਾਉਂਦੇ ਹਨ।
paneer and spinach salad
ਸਲਾਦ ਵਿਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਕਬਜ਼ ਨਹੀਂ ਹੁੰਦੀ। ਪੇਟ ਸਾਫ਼ ਰਹਿੰਦਾ ਹੈ। ਕੈਲੇਸਟਰੋਲ ਦਾ ਪੱਧਰ ਕੰਟਰੋਲ ਵਿਚ ਰਹਿੰਦਾ ਹੈ। ਸਲਾਦ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਮਿਲਦੇ ਹਨ, ਸਰੀਰ ਵਿਚ ਆਇਰਨ ਦੀ ਕਮੀ ਨਹੀਂ ਹੁੰਦੀ। ਇਮਿਊਨਿਟੀ ਵਧਾਉਣ ਲਈ ਸਲਾਦ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ।