
ਤੁਸੀਂ ਜਦ ਵੀ ਭਾਰ ਘੱਟ ਕਰਨ ਬਾਰੇ ਸੋਚਦੇ ਹੋ ਤਾਂ ਅਕਸਰ ਇਕ ਹੀ ਗ਼ਲਤੀ ਕਰਦੇ ਹੋ ਕਿ ਕਈ ਤਰ੍ਹਾਂ ਦੇ ਭੋਜਨ ਨੂੰ ਅਪਣੀ ਡਾਈਟ ਲਿਸਟ ਤੋਂ ਦੂਰ ਕਰ ਦਿੰਦੇ ਹੋ, ਉਥੇ ਹੀ...
ਤੁਸੀਂ ਜਦ ਵੀ ਭਾਰ ਘੱਟ ਕਰਨ ਬਾਰੇ ਸੋਚਦੇ ਹੋ ਤਾਂ ਅਕਸਰ ਇਕ ਹੀ ਗ਼ਲਤੀ ਕਰਦੇ ਹੋ ਕਿ ਕਈ ਤਰ੍ਹਾਂ ਦੇ ਭੋਜਨ ਨੂੰ ਅਪਣੀ ਡਾਈਟ ਲਿਸਟ ਤੋਂ ਦੂਰ ਕਰ ਦਿੰਦੇ ਹੋ, ਉਥੇ ਹੀ ਦੂਜੇ ਪਾਸੇ ਖਾਣਾ ਵੀ ਘੱਟ ਦਿੰਦੇ ਹੋ ਪਰ ਇਕ ਨਵੇਂ ਅਧਿਐਨ ਤੋਂ ਇਸ ਗੱਲ ਦਾ ਪਤਾ ਲਗਿਆ ਹੈ ਕਿ ਭਾਰ ਘੱਟ ਕਰਨ ਦਾ ਸੱਭ ਤੋਂ ਲਾਭਦਾਇਕ ਤਰੀਕਾ ਹੈ ਅਪਣੇ ਪਸੰਦੀਦਾ ਅਤੇ ਸਿਹਤਮੰਦ ਭੋਜਨ ਨੂੰ ਜ਼ਿਆਦਾ ਤੋਂ ਜ਼ਿਆਦਾ ਖਾਣਾ।
eat and lose weight
ਘੱਟ ਖਾਣਾ ਖਾਣ ਨਾਲੋਂ ਵਧਿਆ ਵਿਕਲਪ ਸਿਹਤਮੰਦ ਭੋਜਨ ਖਾਣਾ ਹੈ। ਇਸ ਤੋਂ ਪਹਿਲਾਂ ਕੀਤੇ ਇਕ ਅਧਿਐਨ ਤੋਂ ਵੀ ਇਹੀ ਪਤਾ ਲਗਿਆ ਸੀ ਕਿ ਲੋਕ ਅਕਸਰ ਪ੍ਰੋਸੈਸਡ ਅਤੇ ਜੰਕ ਫੂਡ ਖਾਂਦੇ ਹਨ ਜਿਵੇਂ ਕਿ ਬਿਸਕੁਟ, ਸਨੈਕਸ ਆਦਿ ਜਿਸ ਨਾਲ ਉਹ ਕੁਪੋਸ਼ਣ ਅਤੇ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ।
food
ਇਹ ਅਧਿਐਨ ਲਗਭਗ 100 ਔਰਤਾਂ 'ਤੇ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਸੱਤ ਵੱਖ-ਵੱਖ ਤਰ੍ਹਾਂ ਦੇ ਕੈਲੋਰੀ ਫੂਡ ਖਾਣ ਨੂੰ ਦਿਤੇ ਗਏ ਅਤੇ ਹਰ ਹਫ਼ਤੇ ਉਨ੍ਹਾਂ ਦੇ ਖਾਣ ਦੀ ਮਾਤਰਾ ਨੂੰ ਘੱਟ - ਜ਼ਿਆਦਾ ਕੀਤਾ ਗਿਆ। ਅਧਿਐਨ ਕਾਰਾਂ ਨੇ ਪਾਇਆ ਕਿ ਲੋਕ ਅਕਸਰ ਤਾਂ ਜ਼ਿਆਦਾ ਖਾਂਦੇ ਹਨ ਜਦੋਂ ਉਨ੍ਹਾਂ ਦੀ ਪਲੇਟ 'ਚ ਜ਼ਿਆਦਾ ਖਾਣਾ ਹੁੰਦਾ ਹੈ ਅਤੇ ਉਹ ਵੀ ਖਾਣ 'ਤੇ ਜ਼ਿਆਦਾ ਧਿਆਨ ਦਿੱਤੇ ਬਿਨਾਂ। ਖੋਜ 'ਚ ਇਹ ਵੀ ਪਤਾ ਲਗਿਆ ਹੈ ਕਿ ਅਪਣੇ ਕੈਲੋਰੀ ਇਨਟੇਕ ਨੂੰ ਮੈਨੇਜ ਕਰਨ ਦੀ ਬਾਜਏ ਅਕਸਰ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਜ਼ਿਆਦਾ ਮਾਤਰਾ 'ਚ ਖਾਣਾ ਖਾਂਦੇ ਹੈ। ਅਜਿਹੇ 'ਚ ਖਾਣ ਦੇ ਅਕਾਰ, ਗੁਣ, ਦੋਸ਼ ਪਛਾਣਨਾ ਕਾਫ਼ੀ ਮੁਸ਼ਕਲ ਹੁੰਦਾ ਹੈ।
junk food
ਕੁੱਝ ਮਾਹਰ ਸਿਹਤਮੰਦ ਡਾਈਟ ਚੀਟ ਦਸਦੇ ਹਨ, ਜੇਕਰ ਤੁਸੀਂ ਵੀ ਅਪਣੇ ਭਾਰ ਨੂੰ ਲੈ ਕੇ ਕਾਫ਼ੀ ਸੁਚੇਤ ਹੋ ਤਾਂ ਇਹ ਤਰਕੀਬ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਲੱਸੀ ਦੀ ਜਗ੍ਹਾ ਦਹੀ ਸ਼ਾਮਲ ਕਰੋ। ਤਲੇ ਹੋਏ ਅਤੇ ਮੀਯੋਨਿਸ ਵਾਲੀ ਸਬਜ਼ੀਆਂ ਦੀ ਜਗ੍ਹਾ ਖਾਣ 'ਚ ਉਬਲੀ ਅਤੇ ਭਾਫ਼ ਦਿਤੀ ਹੋਈ ਸਬਜ਼ੀਆਂ ਸ਼ਾਮਲ ਕਰੋ। ਰਵਾਇਤੀ ਮਠਿਆਈ ਖਾਣ ਤੋਂ ਵਧਿਆ ਹੈ ਖਜੂਰ ਖਾਣਾ।
eat and lose weight
ਮੁਰਮੁਰੇ ਤੋਂ ਬਣੀ ਹੋਈ ਭੇਲ ਖਾਣ ਤੋਂ ਵਧਿਆ ਹੈ, ਇਕ ਕੌਲੀ ਸਪ੍ਰਾਊਟਸ ਭੇਲ ਖਾਓ, ਜੋ ਕਿ ਰੇਸ਼ੇ ਤੋਂ ਭਰਪੂਰ ਹੁੰਦੀ ਹੈ। ਫੁਲ ਕ੍ਰੀਮ ਦੁੱਧ ਜਾਂ ਪਨੀਰ ਤੋਂ ਵਧਿਆ ਵਿਕਲਪ ਹੈ ਟੋਨਡ ਦੱਧ ਅਤੇ ਪਨੀਰ। ਉਥੇ ਹੀ ਗਰਿਲਡ ਚਿਕਨ ਅਤੇ ਮੱਛੀ ਦੀ ਜਗ੍ਹਾ ਫਰਾਇਡ ਚਿਕਨ ਅਤੇ ਮੱਛੀ ਟਰਾਈ ਕਰ ਸਕਦੇ ਹਨ।