ਪੇਟ ਲਈ ਵਰਦਾਨ ਹੈ ਤੁੰਬੇ ਦੀ ਜਵੈਣ
Published : May 22, 2018, 4:46 am IST
Updated : May 22, 2018, 4:46 am IST
SHARE ARTICLE
Ajwain
Ajwain

ਅੱਜ ਦੇ ਸਮੇਂ ਵਿਚ ਇਨਸਾਨ ਨੱਠ-ਭੱਜ ਵਿਚ ਏਨਾ ਰੁੱਝ ਚੁੱਕਾ ਹੈ ਕਿ ਉਸ ਨੂੰ ਅਪਣੇ ਸਰੀਰ ਦਾ ਬਿਲਕੁਲ ਵੀ ਫ਼ਿਕਰ ਨਹੀਂ। ਨਿੱਤ ਨਵੀਂ-ਨਵੀਂ ਬਿਮਾਰੀ ਝੋਲੀ ਵਿਚ ਪਾਈ ...

ਅੱਜ ਦੇ ਸਮੇਂ ਵਿਚ ਇਨਸਾਨ ਨੱਠ-ਭੱਜ ਵਿਚ ਏਨਾ ਰੁੱਝ ਚੁੱਕਾ ਹੈ ਕਿ ਉਸ ਨੂੰ ਅਪਣੇ ਸਰੀਰ ਦਾ ਬਿਲਕੁਲ ਵੀ ਫ਼ਿਕਰ ਨਹੀਂ। ਨਿੱਤ ਨਵੀਂ-ਨਵੀਂ ਬਿਮਾਰੀ ਝੋਲੀ ਵਿਚ ਪਾਈ ਜਾ ਰਿਹਾ ਹੈ। ਸਿਨੇਮਾ ਵੇਖਣ, ਕੁੱਲੂ ਮਨਾਲੀ ਦੇ ਚੰਗੇ-ਚੰਗੇ ਹੋਟਲਾਂ ਅਤੇ ਰੇਸਤਰਾਂ ਵਿਚ ਘੁੰਮਣ ਲਈ ਸਮਾਂ ਕੱਢ ਲੈਂਦਾ ਹੈ ਪਰ ਸੈਰ, ਕਸਰਤ ਕਰਨ ਲਈ ਸਮਾਂ ਨਹੀਂ। ਚੰਗੀ ਦੇਸੀ ਦਵਾਈ ਰਗੜ ਕੇ ਘਰ ਬਣਾਉਣ ਲਈ ਹਾੜੇ ਕਢਦਾ, ਢਿੱਡ ਦਾ ਟੋਆ ਬਣਾਉਣ ਤੇ ਉਤਾਰੂ ਹੋ ਰਿਹਾ ਹੈ। ਅਪਣੀ ਚੰਗੀ ਸਿਹਤ ਅਤੇ

ਨਿਰੋਗ ਜੀਵਨ ਲਈ ਪੇਟ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਪੇਟ ਹਰ ਰੋਜ਼ ਚੰਗੀ ਤਰ੍ਹਾਂ ਸਾਫ਼ ਹੋਣਾ ਚਾਹੀਦਾ ਹੈ, ਖਾਣਾ ਚੰਗੀ ਤਰ੍ਹਾਂ ਹਜ਼ਮ ਹੋਣਾ ਜ਼ਰੂਰੀ ਹੈ, ਕਬਜ਼, ਗੈਸ, ਤੇਜ਼ਾਬ ਬਿਲਕੁਲ ਵੀ ਰਹਿਣਾ ਨਹੀਂ ਚਾਹੀਦਾ। ਜੇਕਰ ਤੁਹਾਡਾ ਪੇਟ ਖ਼ਰਾਬ ਰਹੇਗਾ ਤਾਂ ਕਮਜ਼ੋਰੀ, ਸੁਸਤੀ, ਤੁਹਾਡੇ ਸਰੀਰ ਉਤੇ ਡੇਰੇ ਲਾ ਕੇ ਰੱਖੇਗੀ। 
ਪੇਟ ਸਾਫ਼ ਰਹੇਗਾ ਤਾਂ ਤੁਸੀ ਅਪਣੇ ਆਪ ਨੂੰ ਹਲਕਾ ਅਤੇ ਤੰਦਰੁਸਤ ਮਹਿਸੂਸ ਕਰੋਗੇ। ਮੇਰੇ ਬਹੁਤ ਦਿਲ ਅਜੀਜ਼ ਦੋਸਤ ਵੈਦ ਸ਼ਿਵ ਸਿੰਘ ਜੀ ਹਮੇਸ਼ਾ ਪੇਟ ਦੇ ਰੋਗਾਂ

ਬਾਰੇ ਲਗਾਤਾਰ ਲਿਖਦੇ ਹਨ। ਉਸ ਦਾ ਇਕੋ ਕਾਰਨ ਹੈ, ਪੇਟ ਦੀ ਸਫ਼ਾਈ ਅਤੇ ਗੰਦਗੀ ਰਹਿਤ ਪੇਟ ਅਤੇ ਨਵੀਂ ਬਿਮਾਰੀ ਦੀ ਰੋਕਥਾਮ। ਕਈ ਵਾਰੀ ਵੇਖ ਕੇ ਅਜੀਬ ਜਿਹਾ ਲਗਦਾ ਹੈ ਕਿ ਇਨਸਾਨ 12-14 ਘੰਟੇ ਕੰਮ ਕਰਦਾ ਹੈ, ਸਰੀਰ ਦਾ ਮਸ਼ੀਨ ਵਾਂਗ ਨਾਸ ਮਾਰ ਦਿੰਦਾ ਹੈ, ਕਿੰਨਾ ਸਮਾਂ ਡਾਕਟਰਾਂ ਦੇ ਚੱਕਰ ਮਾਰ-ਮਾਰ ਕੇ ਸਮਾਂ ਖ਼ਰਾਬ ਕਰਦਾ ਹੈ ਪਰ ਰੋਟੀ ਨੂੰ 15 ਮਿੰਟ ਵੀ ਦੇਣੇ ਪਹਾੜ ਵਾਂਗ ਸਮਝਦਾ ਹੈ। ਕਈ ਵਾਰ ਤਾਂ ਦਫ਼ਤਰ ਜਾਣ ਦੇ ਚੱਕਰ ਵਿਚ ਜਲਦੀ-ਜਲਦੀ ਰੋਟੀ ਤੁਰਦੇ-ਤੁਰਦੇ ਹੀ ਖਾਈ ਜਾਂਦੇ ਹਨ। ਇਸ ਤੋਂ ਵੱਡਾ ਡਰਾਮਾ ਹੋਰ ਹੋ ਸਕਦਾ ਹੈ?

ਚੰਗੇ ਅਫ਼ਸਰ, ਚੰਗੇ ਪੜ੍ਹੇ-ਲਿਖੇ ਲੋਕ ਵੀ ਸਿਹਤ ਵਲ ਆ ਕੇ ਅਨਪੜ੍ਹ ਬਣ ਜਾਂਦੇ ਹਨ। ਪੁਰਾਣੇ ਬਜ਼ੁਰਗ ਅੱਜ ਵੀ ਟਮਾਟਰ ਵਰਗੇ ਲਾਲ ਪਏ ਨੇ, ਹਾਜ਼ਮੇ ਏਨੇ ਦਰੁਸਤ ਕਿ ਗੱਲ ਹੀ ਛੱਡੋ, ਪੱਥਰ ਵੀ ਹਜ਼ਮ ਕਰ ਜਾਣ। ਕਿੱਲੋ-ਕਿੱਲੋ ਦੇਸੀ ਘਿਉ ਹਜ਼ਮ ਕਰ ਜਾਂਦੇ ਸੀ। ਅੱਜ ਦੇ ਗੱਭਰੂ ਨੂੰ ਇਕ ਚਮਚ ਵੀ ਟੱਟੀਆਂ ਲਗਾ ਦਿੰਦਾ ਹੈ। ਕਾਰਨ ਬਜ਼ੁਰਗ ਹੱਡ ਤੋੜਵੀਂ ਮਿਹਨਤ ਕਰਦੇ ਸੀ। ਅਜਕਲ ਰੋਟੀ ਖਾ ਕੇ ਸੈਰ ਕਰਨੀ ਵੀ ਮੁਸ਼ਕਲ ਲਗਦੀ ਹੈ।

ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਤੁੰਬੇ ਦੀ ਜਵੈਣ ਘਰ ਖ਼ੁਦ ਤਿਆਰ ਕਰੋ ਫਿਰ ਵੇਖਣਾ ਤੁੰਬਾ ਜਦੋਂ ਵਜੇਗਾ ਤਾਂ ਜਵੈਣ ਭੰਗੜਾ ਪਾ ਕੇ ਤੁਹਾਡੇ ਪੇਟ ਦੀ ਗੰਦਗੀ ਸਾਫ਼ ਕਰੇਗੀ ਅਤੇ ਪੇਟ ਹੌਲਾ ਫੁੱਲ ਵਰਗਾ ਹੋ ਜਾਵੇਗਾ। ਕਾਸ਼ ਪੁਰਾਣੇ ਜ਼ਮਾਨੇ ਦੀਆਂ ਕੁੱਝ ਗੱਲਾਂ ਸਾਰੇ ਲੜ ਬੰਨ੍ਹ ਲੈਣ ਅਤੇ ਤੁੰਬੇ ਦੀ ਜਵੈਣ ਦਾ ਕਮਾਲ ਅਪਣੇ ਅੱਖੀਂ ਵੇਖਣ। ਮੈਂ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਕਰਦਾ ਹਾਂ। ਚਮਤਕਾਰੀ ਤੁੰਬੇ ਦੀ ਜਵੈਣ: 1) ਚਾਰੇ ਜਵੈਣਾਂ 250-250 ਗਰਾਮ, ਚਾਰੇ ਨਮਕ 250-250 ਗਰਾਮ, ਅੱਕ ਦੇ ਫੁੱਲ, ਨਿੰਮ ਦੇ ਪੱਤੇ, ਘੀਘੁਮਾਰ, ਸੰਥਨ ਮੋਲੀ, ਤ੍ਰਿਫ਼ਲਾ 125-125 ਗਰਾਮ, ਪੀਲਾ ਕੌੜ ਤੁੰਬਾ 10 ਕਿਲੋ।

ਸੱਭ ਤੋਂ ਪਹਿਲਾਂ ਚਾਰੇ ਜਵੈਣਾ ਮਿਲਾ ਕੇ ਮਲਮਲ ਦੇ ਕਪੜੇ ਵਿਚ ਲਪੇਟ ਕੇ ਗਠੜੀ ਜਹੀ ਬਣਾ ਲਉ। ਹੁਣ ਇਸ ਗਠੜੀ ਨੂੰ ਘੜੇ ਵਿਚ ਰੱਖ ਦਿਉ। ਗਠੜੀ ਦੀ ਗੰਢ ਜ਼ੋਰ ਦੀ ਬੰਨ੍ਹੀ ਹੋਵੇ। ਫਿਰ ਕੌੜਤੁੰਬੇ ਕੱਟ ਕੇ ਸਾਰੀਆਂ ਚੀਜ਼ਾਂ ਮਿਲਾ ਕੇ ਘੜੇ ਵਿਚ ਪਾ ਦਿਉ। ਘੜਾ ਪੂਰਾ ਨਹੀਂ ਭਰਨਾ ਕੁੱਝ ਹਿੱਸਾ ਖ਼ਾਲੀ ਰਹੇ। ਸੁਰੱਖਿਅਤ ਥਾਂ ਉਤੇ ਘੜਾ ਬੰਦ ਕਰ ਕੇ ਰੱਖ ਦਿਉ। 6-9 ਮਹੀਨੇ ਲੱਗ ਸਕਦੇ ਹਨ। ਜਦੋਂ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਪਾਊਡਰ ਬਣਾ ਲਉ, ਫਿਰ ਇਸ ਵਿਚ ਤਿਕੁਟਾ, ਨੌਸ਼ਾਦਰ,

ਛੋਟੀ ਇਲਾਇਚੀ ਬੀਜ 50-50 ਗਰਾਮ ਕਰ ਕੇ ਮਿਲਾ ਲਉ। ਮਾਤਰਾ 1-2 ਗਰਾਮ ਗਰਮ ਪਾਣੀ ਨਾਲ ਲਉ। ਪੇਟ ਦਰਦ, ਅਫ਼ਾਰਾ, ਕਬਜ਼, ਗੈਸ, ਜਿਸ ਨੂੰ ਵੱਡੇ-ਵੱਡੇ ਡਾਕਟਰ ਵੀ ਠੀਕ ਨਹੀਂ ਕਰ ਸਕਦੇ 6-9 ਮਹੀਨੇ ਦੀ ਕੀਤੀ ਮਿਹਨਤ ਦਾ ਜਾਦੂ ਸਿਰ ਚੜ੍ਹ ਕੇ ਬੋਲੇਗਾ। ਘੋੜੇ ਦਾ ਪੇਟ ਦਰਦ, ਅਫ਼ਾਰਾ ਵੀ ਮਿੰਟਾਂ ਵਿਚ ਦੂਰ ਕਰ ਦਿੰਦਾ ਹੈ। ਇਸ ਦੀ ਜਿੰਨੀ ਤਾਰੀਫ਼ ਕਰੋ ਘੱਟ ਹੈ। ਬਸ ਸ਼ਰਤ ਇਕ ਹੈ ਮਿਹਨਤ ਕਰ ਲਉ ਬਣਾਉਣ ਲਈ। 

2) ਦੇਸੀ ਜਵੈਣ 250 ਗ੍ਰਾਮ, ਨਮਕ 50 ਗਰਾਮ, ਕੌੜਤੁੰਬਾ 1 ਕਿਲੋ ਮਿਲਾ ਕੇ ਘੜੇ ਵਿਚ ਪਾ ਕੇ ਰੱਖ ਲਉ। ਜਦੋਂ ਪਈ-ਪਈ ਸੁੱਕ ਜਾਵੇ ਪੀਹ ਲਉ 2-3 ਗ੍ਰਾਮ, ਪੇਟ ਦਰਦ, ਅਫ਼ਾਰਾ, ਗੈਸ ਠੀਕ ਰਹਿਣਗੇ।

3) ਇਕ ਕਿਲੋ ਜਵੈਣ ਵਿਚ ਨਿੰਬੂ ਦਾ ਰਸ ਪਾ ਦਿਉ। ਰਸ ਏਨਾ ਪਾਉ ਕਿ ਜਵੈਣ ਨਿੰਬੂ ਦੇ ਰਸ ਵਿਚ ਤਰ ਹੋ ਜਾਵੇ। ਇਸ ਵਿਚ ਹੀ ਪੰਜ ਤਰ੍ਹਾਂ ਦੇ ਨਮਕ ਪਨਸਾਰੀ ਤੋਂ ਮਿਲ ਜਾਣਗੇ। ਸਾਰੇ ਨਮਕ 50-50 ਗਰਾਮ ਕੱਚ ਦੇ ਭਾਂਡੇ ਵਿਚ ਪਾ ਕੇ ਧੁੱਪ ਵਿਚ ਰੱਖ ਦਿਉ। ਰੋਜ਼ ਧੁੱਪ ਵਿਚ ਰੱਖ ਕੇ ਹਿਲਾਉਂਦੇ ਰਹੋ। ਜਦੋਂ ਸੁੱਕ ਜਾਵੇ ਤਾਂ ਕੋੜਤੁੰਬਾ 50 ਗਰਾਮ ਬਰੀਕ ਕਰ ਕੇ ਪਾ ਦਿਉ। 1-3 ਗਰਾਮ ਸਵੇਰੇ ਸ਼ਾਮ ਪੇਟ ਦੇ ਹਰ ਰੋਗ ਵਿਚ ਕਮਾਲ ਦਾ ਅਸਰ ਵਿਖਾਉਂਦੀ ਹੈ। 

ਪਾਠਕੋ ਤੁਸੀ ਮੇਰੇ 'ਪੈਰਾਂ ਵਿਚ ਰੁਲਦਾ ਸੋਨਾ' ਲੇਖ ਨੂੰ ਬਹੁਤ ਪਿਆਰ ਦਿਤਾ ਸੀ। ਸਮਾਂ ਕੱਢ ਕੇ ਮੈਂ ਇਸ ਦੇ ਲੜੀਵਾਰ ਲੇਖਾਂ ਵਿਚ ਜੜੀ ਬੂਟੀਆਂ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗਾ। ਤੁਹਾਡਾ ਪਿਆਰ, ਸਤਿਕਾਰ, ਅਸ਼ੀਰਵਾਦ ਮਿਲਦਾ ਰਹੇ। ਆਪ ਜੀ ਦੀ ਜਿੰਨੀ ਹੋ ਸਕੇ ਸੇਵਾ ਕਰਦਾ ਰਹਾਂਗਾ ਜੀ। ਅਪਣੀ ਬਹੁਮੁੱਲੀ ਸਿਹਤ ਦਾ ਖ਼ਿਆਲ ਰਖੋ ਜੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement