ਜੇਕਰ ਬੱਚਿਆਂ ਨੂੰ ਹੈ ਪਿੱਠਦਰਦ ਦੀ ਸਮੱਸਿਆ ਤਾਂ ਇਹ ਘਰੇਲੂ ਨੁਸਖ਼ੇ ਅਪਣਾਉ
Published : May 22, 2023, 7:21 am IST
Updated : May 22, 2023, 7:21 am IST
SHARE ARTICLE
photo
photo

ਇਹ ਘਰੇਲੂ ਨੁਸਖ਼ੇ ਅਪਣਾਉ

 

ਬਾਹਰੀ ਦੁਨੀਆਂ ਤੋਂ ਲਾਂਭੇ ਹੋ ਕੇ ਅਸੀਂ ਫ਼ੋਨ ਵਿਚ ਸਿਮਟਦੇ ਜਾ ਰਹੇ ਹਾਂ। ਇਸ ਨਾਲ ਹੀ ਕੋਰੋਨਾ ਦੌਰ ਨੇ ਬੱਚਿਆਂ ਦੀਆਂ ਸਰੀਰਕ ਗਤੀਵਿਧੀਆਂ ਨੂੰ ਹੋਰ ਵੀ ਘਟਾ ਦਿਤਾ ਹੈ ਜਿਸ ਕਾਰਨ ਜ਼ਿਆਦਾਤਰ ਬੱਚਿਆਂ ਵਿਚ ਪਿੱਠ ਦਰਦ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਜੇਕਰ ਤੁਹਾਡੇ ਬੱਚੇ ਨੂੰ ਵੀ ਇਸ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਪਿੱਠ ਦਰਦ ਦੇ ਕਾਰਨਾਂ ਅਤੇ ਲੱਛਣਾਂ ਨੂੰ ਸਮਝ ਕੇ ਬੱਚਿਆਂ ਨੂੰ ਇਸ ਦਰਦ ਤੋਂ ਛੁਟਕਾਰਾ ਦਵਾ ਸਕਦੇ ਹੋ।

ਦਸਣਯੋਗ ਹੈੈ ਕਿ ਬੱਚਿਆਂ ਦੀ ਰੀੜ੍ਹ ਦੀ ਹੱਡੀ ਬਹੁਤ ਨਾਜ਼ੁਕ ਹੁੰਦੀ ਹੈ। ਅਜਿਹੀ ਸਥਿਤੀ ਵਿਚ, ਪਿੱਠ ਦਰਦ ਦੇ ਕਈ ਕਾਰਨ ਹੋ ਸਕਦੇ ਹਨ। ਕਈ ਘੰਟੇ ਫ਼ੋਨ, ਲੈਪਟਾਪ ਜਾਂ ਟੀਵੀ ਦੇ ਸਾਹਮਣੇ ਗ਼ਲਤ ਆਸਣ ਵਿਚ ਬੈਠਣ ਨਾਲ ਨਾ ਸਿਰਫ਼ ਪਿੱਠ ਵਿਚ, ਬਲਕਿ ਗਰਦਨ, ਮੋਢਿਆਂ ਅਤੇ ਲੱਤਾਂ ਵਿਚ ਵੀ ਦਰਦ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਸਕੂਲ ਬੈਗ ਚੁਕਣ ਕਾਰਨ ਕਈ ਵਾਰ ਪਿੱਠ ਅਤੇ ਮੋਢੇ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ।

ਕਈ ਵਾਰ ਮਾਪੇ ਬੱਚਿਆ ਦੇ ਪਿੱਠ ਦਰਦ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਹਾਲਾਂਕਿ ਇਹ ਸਮੱਸਿਆ ਕਈ ਹੋਰ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੀ ਹੈ। ਕੁੱਝ ਲੱਛਣਾਂ ਦੀ ਮਦਦ ਨਾਲ, ਤੁਸੀਂ ਬੱਚਿਆਂ ਵਿਚ ਪਿੱਠ ਦੇ ਦਰਦ ਦਾ ਆਸਾਨੀ ਨਾਲ ਪਤਾ ਲਗਾ ਸਕਦੇ ਹੋ। ਅਕਸਰ ਪਿੱਠ ਦਰਦ ਦੇ ਕਾਰਨ, ਸੋਜ, ਗਰਦਨ ਅਤੇ ਲੱਤਾਂ ਵਿਚ ਦਰਦ ਦੇ ਨਾਲ-ਨਾਲ ਬੁਖ਼ਾਰ ਅਤੇ ਇਨਫ਼ੈਕਸ਼ਨ ਵੀ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਕਈ ਵਾਰ ਗ਼ਲਤ ਪੁਜ਼ੀਸ਼ਨ ਵਿਚ ਸੌਣ ਕਾਰਨ ਵੀ ਪਿੱਠ ਦਰਦ ਸ਼ੁਰੂ ਹੋ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement