
ਜੇਕਰ ਤੁਸੀਂ ਤਾਂਬੇ ਦੇ ਭਾਂਡੇ ਵਿਚ ਰੱਖੇ ਪਾਣੀ ਵਿਚ ਗ਼ਲਤੀ ਨਾਲ ਕੋਈ ਚੀਜ਼ ਮਿਲਾਉਂਦੇ ਹੋ ਤਾਂ ਇਹ ਤੁਹਾਡੇ ਲਈ ਜ਼ਹਿਰ ਤੋਂ ਘੱਟ ਨਹੀਂ ਹੋਏਗਾ
ਪੀਣ ਵਾਲੇ ਪਾਣੀ ਤੋਂ ਲੈ ਕੇ ਖਾਣਾ ਬਣਾਉਣ ਤੇ ਸਟੋਰ ਕਰਨ ਤਕ ਤਾਂਬੇ ਦੇ ਬਰਤਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ ’ਤੇ ਡਾਕਟਰ ਵੀ ਪਾਣੀ ਲਈ ਤਾਂਬੇ ਦਾ ਜੱਗ, ਗਲਾਸ ਤੇ ਬੋਤਲ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਮੰਨਿਆ ਜਾਂਦਾ ਹੈ ਕਿ ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣ ਨਾਲ ਇਮਿਊਨਿਟੀ ਵਧਦੀ ਹੈ ਪਰ ਦਸਣਯੋਗ ਹੈ ਕਿ ਜੇਕਰ ਤੁਸੀਂ ਤਾਂਬੇ ਦੇ ਭਾਂਡੇ ਵਿਚ ਰੱਖੇ ਪਾਣੀ ਵਿਚ ਗ਼ਲਤੀ ਨਾਲ ਕੋਈ ਚੀਜ਼ ਮਿਲਾਉਂਦੇ ਹੋ ਤਾਂ ਇਹ ਤੁਹਾਡੇ ਲਈ ਜ਼ਹਿਰ ਤੋਂ ਘੱਟ ਨਹੀਂ ਹੋਏਗਾ।
ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਕੁੱਝ ਸਾਲਾਂ ਵਿਚ ਤਾਂਬੇ ਦੀਆਂ ਬੋਤਲਾਂ ਲੋਕਾਂ ਵਿਚ ਕਾਫੀ ਮਸ਼ਹੂਰ ਹੋ ਗਈਆਂ ਹਨ। ਤਾਂਬਾ ਸਰੀਰ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਹੀ ਇਹ ਬਲੱਡ ਸਰਕੁਲੇਸ਼ਨ ਨੂੰ ਬਿਹਤਰ ਬਣਾਉਣ ਲਈ ਵੀ ਵਧੀਆ ਹੈ। ਇਹ ਹੱਡੀਆਂ ਤੇ ਟਿਸ਼ੂਆਂ ਨੂੰ ਸਿਹਤਮੰਦ ਬਣਾਉਣ ਲਈ ਬਹੁਤ ਵਧੀਆ ਹੈ। ਇਸ ਦੇ ਬਾਵਜੂਦ ਤਾਂਬੇ ਦਾ ਪਾਣੀ ਜ਼ਿਆਦਾ ਪੀਣ ਨਾਲ ਲੀਵਰ-ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ। ਤਾਂਬੇ ਦੀ ਬੋਤਲ ਵਿਚ ਪਾਣੀ ਜ਼ਿਆਦਾ ਪੀਣਾ ਸਿਹਤ ਲਈ ਠੀਕ ਨਹੀਂ। ਇਹ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਲੰਮੇ ਸਮੇਂ ਤਕ ਇਕੋ ਤਾਂਬੇ ਦੇ ਭਾਂਡੇ ਦੀ ਵਰਤੋਂ ਕਰਦੇ ਰਹਿੰਦੇ ਹੋ। ਲੰਮੇੇ ਸਮੇਂ ਤਕ ਇਸ ਦੀ ਵਰਤੋਂ ਕਰਨ ਨਾਲ ਇਸ ਵਿਚ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਵੇਗਾ, ਜੋ ਸਿਹਤ ਲਈ ਬਹੁਤ ਨੁਕਸਾਨਦੇਹ ਹੈ। ਜੇਕਰ ਕੋਈ ਵਿਅਕਤੀ ਤਾਂਬੇ ਵਿਚ ਰਖਿਆ ਜ਼ਿਆਦਾ ਪਾਣੀ ਪੀਂਦਾ ਹੈ ਤਾਂ ਇਸ ਨਾਲ ਚੱਕਰ ਆਉਣਾ, ਪੇਟ ਦਰਦ, ਕਿਡਨੀ ਫੇਲ੍ਹ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਤਾਂਬੇ ਦੇ ਭਾਂਡੇ ਵਿਚ ਰਖਿਆ ਪਾਣੀ ਚੰਗਾ ਹੁੰਦਾ ਹੈ ਪਰ ਜੇਕਰ ਤੁਸੀਂ ਪ੍ਰਯੋਗ ਲਈ ਇਸ ਵਿਚ ਨਿੰਬੂ ਤੇ ਸ਼ਹਿਦ ਮਿਲਾ ਕੇ ਪੀਉ ਤਾਂ ਪੇਟ ਵਿਚ ਜ਼ਹਿਰ ਬਣ ਜਾਵੇਗਾ। ਕਿਡਨੀ ਜਾਂ ਦਿਲ ਦੇ ਰੋਗੀਆਂ ਨੂੰ ਤਾਂਬੇ ਦੇ ਭਾਂਡੇ ਵਿਚ ਰਖਿਆ ਪਾਣੀ ਬਿਲਕੁਲ ਨਹੀਂ ਪੀਣਾ ਚਾਹੀਦਾ। ਜੇਕਰ ਪੀਣ ਦੀ ਇੱਛਾ ਹੋਵੇ ਵੀ ਤਾਂ ਇਸ ਲਈ ਪਹਿਲਾਂ ਡਾਕਟਰ ਦੀ ਸਲਾਹ ਲਵੋ।