Health News: ਔਰਤਾਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ ‘ਸਫ਼ੇਦ ਮੂਸਲੀ’
Published : Oct 22, 2024, 8:05 am IST
Updated : Oct 22, 2024, 8:05 am IST
SHARE ARTICLE
White muesli is very beneficial for women.
White muesli is very beneficial for women.

Health News: ਅਸੀ ਤੁਹਾਨੂੰ ਦਸਦੇ ਹਾਂ ਕਿ ਸਫ਼ੇਦ ਮੂਸਲੀ ਦੇ ਔਰਤਾਂ ਨੂੰ ਕੀ-ਕੀ ਫ਼ਾਇਦੇ ਹਨ:

 

Health News: ਸਫ਼ੇਦ ਮੂਸਲੀ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਇਹ ਸਿਰਫ਼ ਇਕ ਆਯੁਰਵੈਦਿਕ ਜੜ੍ਹੀ ਬੂਟੀ ਦੇ ਤੌਰ ’ਤੇ ਹੀ ਨਹੀਂ ਵਰਤੀ ਜਾਂਦੀ ਇਹ ਬਹੁਤ ਸਾਰੀਆਂ ਦਵਾਈਆਂ ਵਿਚ ਵੀ ਵਰਤੀ ਜਾਂਦੀ ਹੈ। ਸਫ਼ੇਦ ਮੂਸਲੀ ਦੇ ਜਿੰਨੇ ਫ਼ਾਇਦੇ ਹਨ ਉਹ ਸਾਰੇ ਘੱਟ ਹਨ ਜਿਥੇ ਇਸ ਦੀ ਵਰਤੋਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਉੱਥੇ ਹੀ ਇਹ ਔਰਤਾਂ ਲਈ ਕਿਸੀ ਚਮਤਕਾਰੀ ਦਵਾਈ ਤੋਂ ਘੱਟ ਨਹੀਂ ਹੈ। ਇਸ ਨਾਲ ਤੁਹਾਡੇ ਸਰੀਰ ਨੂੰ ਹਜ਼ਾਰਾਂ ਲਾਭ ਹੁੰਦੇ ਹਨ। ਸਫ਼ੇਦ ਮੂਸਲੀ ਨਾਲ ਔਰਤਾਂ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦਾ ਹੱਲ ਹੁੰਦਾ ਹੈ।

ਅਸੀ ਤੁਹਾਨੂੰ ਦਸਦੇ ਹਾਂ ਕਿ ਸਫ਼ੇਦ ਮੂਸਲੀ ਦੇ ਔਰਤਾਂ ਨੂੰ ਕੀ-ਕੀ ਫ਼ਾਇਦੇ ਹਨ:

ਵਧਦੀ ਉਮਰ ਕਾਰਨ ਔਰਤਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਸੁੰਦਰਤਾ ਖ਼ਤਮ ਹੁੰਦੀ ਜਾ ਰਹੀ ਹੈ ਅਜਿਹੇ ਵਿਚ ਸਫ਼ੇਦ ਮੂਸਲੀ ਔਰਤਾਂ ਦੀ ਸੁੰਦਰਤਾ ਵਿਚ ਨਿਖ਼ਾਰ ਲਿਆਉਂਦੀ ਹੈ ਅਤੇ ਉਨ੍ਹਾਂ ਨੂੰ ਜ਼ਿਆਦਾ ਜਵਾਨ ਦਿਖਾਉਂਦੀ ਹੈ।

ਅੱਜ ਦੀ ਰੁਝੇਵੇਂ ਭਰੀ ਜ਼ਿੰਦਗੀ ਵਿਚ ਔਰਤਾਂ ਅਕਸਰ ਅਪਣਾ ਧਿਆਨ ਰਖਣਾ ਭੁੱਲ ਜਾਂਦੀਆਂ ਹਨ ਅਤੇ ਪਾਣੀ ਵੀ ਬਹੁਤ ਘੱਟ ਪੀਂਦੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਯੂਰੀਨ ਦੀਆਂ ਸਮੱਸਿਆਵਾਂ ਹੋਣ ਲਗਦੀਆਂ ਹਨ। ਜਲਣ ਹੋਣੀ, ਦਰਦ ਹੋਣਾ, ਪਿਸ਼ਾਬ ਰੁਕ-ਰੁਕ ਕੇ ਆਉਣ ਕਾਰਨ ਔਰਤਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਫ਼ੇਦ ਮੂਸਲੀ ਇਸ ਸਮੱਸਿਆ ਦਾ ਸੱਭ ਤੋਂ ਵਧੀਆ ਹੱਲ ਹੈ। ਤੁਸੀਂ ਸਫ਼ੇਦ ਮੂਸਲੀ ਨੂੰ ਪੀਸ ਕੇ ਪੀ ਸਕਦੇ ਹੋ ਜਿਸ ਨਾਲ ਤੁਹਾਨੂੰ ਬਹੁਤ ਸਾਰੇ ਫ਼ਾਇਦੇ ਹੋਣਗੇ।

ਅਕਸਰ ਔਰਤਾਂ ਸਮੇਂ ਸਿਰ ਖਾਣਾ ਨਹੀਂ ਖਾਂਦੀਆਂ ਜਿਸ ਕਾਰਨ ਬਾਅਦ ਵਿਚ ਉਨ੍ਹਾਂ ਨੂੰ ਭੁੱਖ ਨਹੀਂ ਲਗਦੀ ਜਿਸ ਕਾਰਨ ਉਨ੍ਹਾਂ ਦੇ ਪੇਟ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ। ਦਸਤ ਦੀ ਸਥਿਤੀ ਵਿਚ ਤੁਸੀਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਸਫ਼ੇਦ ਮੂਸਲੀ ਦੀ ਵਰਤੋਂ ਕਰ ਸਕਦੇ ਹੋ।

ਉਮਰ ਵਧਣ ਕਾਰਨ ਔਰਤਾਂ ਦੇ ਜੋੜਾਂ ਵਿਚ ਦਰਦ ਆਮ ਹੋ ਗਿਆ ਹੈ ਅਤੇ ਔਰਤਾਂ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੀਆਂ ਦਵਾਈਆਂ ਦੀ ਵਰਤੋਂ ਵੀ ਕਰਦੀਆਂ ਹਨ, ਪਰ ਜੇ ਤੁਸੀਂ ਸਫ਼ੇਦ ਮੂਸਲੀ ਦਾ ਸੇਵਨ ਕਰੋਗੇ ਤਾਂ ਇਸ ਨਾਲ ਤੁਹਾਨੂੰ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲੇਗੀ। ਅੱਜਕਲ ਦੀਆਂ ਔਰਤਾਂ ਅਪਣੇ ਮੋਟਾਪੇ ਬਾਰੇ ਅਕਸਰ ਚਿੰਤਤ ਰਹਿੰਦੀਆਂ ਹਨ। ਅਜਿਹੇ ਵਿਚ ਤੁਸੀਂ ਸਫ਼ੇਦ ਮੂਸਲੀ ਦਾ ਸੇਵਨ ਕਰ ਕੇ ਮੋਟਾਪੇ ਦੀ ਛੁੱਟੀ ਕਰ ਸਕਦੇ ਹੋ।

 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement