
ਸ਼ੂਗਰ ਦਾ ਰੋਗ ਇੱਕ ਅਜਿਹੀ ਬੀਮਾਰੀ ਹੈ ਜਿਸਦਾ ਇੱਕ ਹੀ ਇਲਾਜ ਹੈ ਨਿਯਮਿਤ ਖਾਣ- ਪੀਣ, ਆਮ ਅਤੇ ਸੰਤੁਲਿਤ ਜੀਵਨ ਸ਼ੈਲੀ।
ਨਵੀਂ ਦਿੱਲੀ : ਸ਼ੂਗਰ ਦਾ ਰੋਗ ਇੱਕ ਅਜਿਹੀ ਬੀਮਾਰੀ ਹੈ ਜਿਸਦਾ ਇੱਕ ਹੀ ਇਲਾਜ ਹੈ ਨਿਯਮਿਤ ਖਾਣ- ਪੀਣ, ਆਮ ਅਤੇ ਸੰਤੁਲਿਤ ਜੀਵਨ ਸ਼ੈਲੀ। ਹਾਲਾਂਕਿ ਕਈ ਵਾਰ ਸ਼ੂਗਰ ਦੇ ਰੋਗੀ ਕੁੱਝ ਘਰੇਲੂ ਇਲਾਜ ਅਪਣਾ ਕੇ ਵੀ ਇਸ ਰੋਗ ਤੋਂ ਨਿਜਾਤ ਪਾ ਲੈਂਦੇ ਹਨ । ਜੇਕਰ ਤੁਹਾਡੀ ਜੀਵਨ ਸ਼ੈਲੀ ਚੰਗੀ ਹੈ ਤੇ ਕੁੱਝ ਘਰੇਲੂ ਨੁਸਖਿਆਂ ਨਾਲ ਤੁਸੀ ਸਹੀ ਤਰੀਕੇ ਨਾਲ ਅਮਲ ਕਰਦੇ ਹੋ ਤਾਂ ਇਹ ਰੋਗ ਦੂਰ ਹੋ ਸਕਦਾ ਹੈ। ਇੱਕ ਰਿਸਰਚ ਦੇ ਮੁਤਾਬਕ ਸ਼ੂਗਰ ਰੋਗ ਦਾ ਇਲਾਜ ਇਸ ਫਲ ਦੇ ਫੁੱਲ ਵਿੱਚ ਵੀ ਲੁੱਕਿਆ ਹੈ।
banana flowers
ਆਓ ਤੁਹਾਨੂੰ ਦੱਸਦੇ ਹਾਂ ਕਿਵੇਂ ਤੁਹਾਡੀ ਸ਼ੂਗਰ ਨੂੰ ਦੂਰ ਕਰ ਸਕਦਾ ਹੈ ਇਹ ਫੁੱਲ
ਦਰਅਸਲ ਅਜਿਹੀ ਕਈ ਕੁਦਰਤੀ ਚੀਜਾਂ ਹਨ ਜਿਨਾਂ ਵਿੱਚ ਕਈ ਤਰ੍ਹਾਂ ਦੀ ਬੇਇਲਾਜ਼ ਬੀਮਾਰੀਆਂ ਦਾ ਇਲਾਜ ਲੁਕਿਆ ਹੈ। ਇਨ੍ਹਾਂ ਕੁਦਰਤੀ ਚੀਜਾਂ ਵਿੱਚ ਕਈ ਰੁੱਖ ਤੇ ਬੂਟੇ ਹਨ ਜਿਨ੍ਹਾਂ ਵਿੱਚ ਅਜਿਹੇ ਮੈਡੀਕਲ ਗੁਣ ਹਨ ਜੋ ਸ਼ੂਗਰ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੇ ਹਨ। ਦਰਅਸਲ ਕੇਲੇ ਦੇ ਰੁੱਖ 'ਤੇ ਲੱਗੇ ਦੇ ਫੁੱਲ ਵਿੱਚ ਇਸ ਬੀਮਾਰੀ ਦਾ ਇਲਾਜ ਹੈ ਕੇਲੇ ਦੇ ਪੂਰੇ ਰੁੱਖ 'ਚ ਔਸ਼ਧੀ ਗੁਣ ਭਰੇ ਹੁੰਦੇ ਹਨ। ਸਾਲ 2011 ਵਿੱਚ ਆਈ ਇੱਕ ਰਿਸਰਚ ਦੇ ਮੁਤਾਬਕ ਕੇਲੇ ਦੇ ਫੁੱਲ ਵਿੱਚ ਅਜਿਹੀਆਂ ਕਈ ਚੀਜਾਂ ਹਨ ਜੋ ਸ਼ੂਗਰ ਵਿੱਚ ਦਵਾਈ ਦਾ ਕੰਮ ਕਰਦੀਆਂ ਹਨ।
banana flowers
ਕੇਲੇ ਦੇ ਫੁੱਲ ਨੂੰ ਤੁਸੀ ਚਾਹੋ ਤਾਂ ਕੱਚਾ ਖਾ ਸਕਦੇ ਹੋ ਜਾਂ ਫਿਰ ਉਸ ਦੇ ਕਈ ਤਰ੍ਹਾਂ ਦੇ ਪਕਵਾਨ ਵੀ ਬਣਾ ਸਕਦੇ ਹੋ। ਨੈਸ਼ਨਲ ਸੈਂਟਰ ਫਾਰ ਬਾਇਓਟੈਕਨੋਲਾਜੀ ਇਨਫਾਰਮੇਸ਼ਨ ਨਾਲ ਸਾਲ 2013 ਵਿੱਚ ਇਹ ਗੱਲ ਸਾਹਮਣੇ ਆਈ ਕਿ ਕੇਲੇ ਦਾ ਫੁੱਲ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੈ। ਇਸ ਰਿਸਰਚ ਵਿੱਚ ਪਾਇਆ ਗਿਆ ਕਿ ਕੇਲੇ ਦਾ ਫੁੱਲ ਸ਼ੱਕਰ ਰੋਗ ਦੇ ਮਰੀਜਾਂ ਵਿੱਚ ਬਲੱਡ ਸ਼ੂਗਰ ਕੰਟਰੋਲ ਕਰਨ ਵਿੱਚ ਫਾਇਦੇਮੰਦ ਹੈ। ਰਿਸਰਚ ਕਹਿੰਦੀ ਹੈ ਕਿ ਫੁੱਲ ਦੇ ਸੇਵਨ ਨਾਲ ਸਰੀਰ ਵਿੱਚ ਇੱਕ ਖਾਸ ਪ੍ਰੋਟੀਨ ਬਣਨਾ ਘੱਟ ਹੁੰਦਾ ਹੈ ਜੋ ਸ਼ੂਗਰ ਨੂੰ ਵਧਾਉਣ ਲਈ ਜ਼ਿੰਮੇਦਾਰ ਹੈ।
banana flowers
ਕੇਲੇ ਦੇ ਫੁੱਲ ਦਾ ਸੇਵਨ ਤੁਸੀਂ ਕੱਚਾ ਵੀ ਕਰ ਸਕਦੇ ਹੋ ਜਾਂ ਇਸ ਦੀ ਚਟਨੀ ਜਾਂ ਫਿਰ ਸਬਜੀ ਬਣਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਇਸ ਦਾ ਸੇਵਨ ਤੁਸੀ ਸਲਾਦ ਦੇ ਰੂਪ ਵਿੱਚ ਵੀ ਕਰ ਸਕਦੇ ਹੋ। ਦੱਸ ਦੇਈਏ ਕਿ ਸ਼ੱਕਰ ਰੋਗ ਨਾ ਵੀ ਹੋ ਤਾਂ ਵੀ ਕੇਲੇ ਦੇ ਫੁੱਲ ਦਾ ਸੇਵਨ ਸਿਹਤ ਅਤੇ ਸਰੀਰ ਲਈ ਬਹੁਤ ਫਾਇਦੇਮੰਦ ਹੈ। ਕੇਲੇ ਦੇ ਫੁੱਲ ਵਿੱਚ ਆਇਰਨ ਚੰਗੀ ਮਾਤਰਾ ਵਿੱਚ ਹੁੰਦਾ ਹੈ ਜਿਸਦੇ ਨਾਲ ਖੂਨ ਵਧਦਾ ਹੈ ਤੇ ਇਸ ਤੋਂ ਇਲਾਵਾ ਇਹ ਪੇਟ ਲਈ ਵੀ ਫਾਇਦੇਮੰਦ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।