ਸਰਦੀਆਂ ਦੌਰਾਨ ਗਲੇ ਵਿਚ ਬਲਗਮ ਦੀ ਹੈ ਪ੍ਰੇਸ਼ਾਨੀ ਤੇ ਪ੍ਰੋਟੀਨ 'ਚ ਜਿਆਦਾ ਨਾ ਕਰੋ ਇਹ ਚੀਜ਼ਾਂ ਸ਼ਾਮਿਲ
Published : Dec 22, 2020, 7:59 am IST
Updated : Dec 22, 2020, 8:04 am IST
SHARE ARTICLE
winter
winter

ਸਰਦੀ ਵਿਚ ਸਰੀਰ ’ਚ ਗਰਮਾਹਟ ਪੈਦਾ ਕਰਨ ਲਈ ਕੌਫ਼ੀ, ਚਾਹ ਅਤੇ ਗਰਮ ਚਾਕਲੇਟ ਦੀ ਜ਼ਿਆਦਾ ਵਰਤੋਂ ਕਰਦੇ ਹਨ ਪਰ ਇਸ ਨਾਲ ਭਾਰ ਵਧਣ ਅਤੇ ਡੀ-ਹਾਈਡ੍ਰੇਟ ਦੀ ਸਮੱਸਿਆ ਹੋ ਸਕਦੀ ਹੈ

ਸਰਦੀਆਂ ਵਿਚ ਖਾਣ-ਪੀਣ ਦੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ ਹਨ। ਲੋਕ ਉਸ ਸਮੇਂ ਜ਼ਿਆਦਾ ਤੋਂ ਜ਼ਿਆਦਾ ਉਨ੍ਹਾਂ ਚੀਜ਼ਾਂ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ ਜਿਸ ਨਾਲ ਉਨ੍ਹਾਂ ਦੇ ਸਰੀਰ ਵਿਚ ਗਰਮੀ ਪੈਦਾ ਹੋ ਸਕੇ ਪਰ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਗਰਮੀ ਤਾਂ ਮਿਲਦੀ ਹੈ ਪਰ ਇਨ੍ਹਾਂ ਦੀ ਵਰਤੋਂ ਨਾਲ ਸਰੀਰ ਨੂੰ ਫ਼ਾਇਦੇ ਦੀ ਥਾਂ ਨੁਕਸਾਨ ਝੱਲਣਾ ਪੈ ਸਕਦਾ ਹੈ। ਆਉ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ ਵਿਚ:

Dry Cough

ਦੁੱਧ ਕੈਲਸ਼ੀਅਮ ਦਾ ਉਚਿਤ ਸਰੋਤ ਹੈ। ਇਸ ਦੀ ਵਰਤੋਂ ਨਾਲ ਸਰੀਰ ਨੂੰ ਗਰਮੀ ਆਉਣ ਨਾਲ ਪੱਠਿਆਂ ਅਤੇ ਹੱਡੀਆਂ ਵਿਚ ਮਜ਼ਬੂਤੀ ਆਉਂਦੀ ਹੈ ਪਰ ਸਰਦੀ ਦੇ ਮੌਸਮ ਵਿਚ ਜ਼ਿਆਦਾ ਮਾਤਰਾ ’ਚ ਇਸ ਨੂੰ ਪੀਣ ਨਾਲ ਗਲੇ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਅਸਲ ਵਿਚ ਇਸ ਦੀ ਤਾਸੀਰ ਠੰਢੀ ਹੋਣ ਨਾਲ ਕਫ਼ ਦੀ ਪ੍ਰੇਸ਼ਾਨੀ ਅਤੇ ਸਾਹ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ।

Palm milk
 

ਰੈੱਡ ਮੀਟ ਅਤੇ ਆਂਡਿਆਂ ਵਿਚ ਪ੍ਰੋਟੀਨ ਜ਼ਿਆਦਾ ਮਾਤਰਾ ਵਿਚ ਹੋਣ ਨਾਲ ਸਰੀਰ ਨੂੰ ਐਨਰਜੀ ਅਤੇ ਗਰਮਾਹਟ ਮਿਲਣ ਵਿਚ ਮਦਦ ਮਿਲਦੀ ਹੈ ਪਰ ਸਰਦੀਆਂ ਵਿਚ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਨਾਲ ਗਲੇ ਵਿਚ ਬਲਗਮ ਹੋਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਲਈ ਤੁਸੀਂ ਸਰਦੀ ਦੇ ਮੌਸਮ ਵਿਚ ਪ੍ਰੋਟੀਨ ਦੀ ਮਾਤਰਾ ਪੂਰੀ ਕਰਨ ਲਈ ਮੱਛੀ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਕਰ ਸਕਦੇ ਹੋ।

Red Meat
 

ਹਮੇਸ਼ਾ ਲੋਕ ਸਰਦੀ ਵਿਚ ਸਰੀਰ ’ਚ ਗਰਮਾਹਟ ਪੈਦਾ ਕਰਨ ਲਈ ਕੌਫ਼ੀ, ਚਾਹ ਅਤੇ ਗਰਮ ਚਾਕਲੇਟ ਦੀ ਜ਼ਿਆਦਾ ਵਰਤੋਂ ਕਰਦੇ ਹਨ ਪਰ ਇਸ ਵਿਚ ਫੈਟ ਅਤੇ ਕੈਫ਼ੀਨ ਜ਼ਿਆਦਾ ਹੋਣ ਕਰ ਕੇ ਭਾਰ ਵਧਣ ਅਤੇ ਡੀ-ਹਾਈਡ੍ਰੇਟ ਦੀ ਸਮੱਸਿਆ ਹੋ ਸਕਦੀ ਹੈ। ਨਾਲ ਹੀ ਸਰੀਰ ਨੂੰ ਬੀਮਾਰੀਆਂ ਦੀ ਲਪੇਟ ਵਿਚ ਆਉਣ ਦਾ ਖ਼ਤਰਾ ਰਹਿੰਦਾ ਹੈ।

Coffee

ਕੋਈ ਵੀ ਚੀਜ਼ ਉਦੋਂ ਫ਼ਾਇਦਾ ਦਿੰਦੀ ਹੈ ਜਦੋਂ ਉਸ ਨੂੰ ਸਹੀ ਸਮੇਂ ’ਤੇ ਖਾਧਾ ਜਾਵੇ। ਅਜਿਹੇ ਵਿਚ ਗ਼ਲਤ ਸਮੇਂ ’ਤੇ ਖਾਧੀਆਂ ਗਈਆਂ ਪੌਸਟਿਕ ਚੀਜ਼ਾਂ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਿਚ ਸਮਾਂ ਨਹੀਂ ਲਗਾਉਂਦੀਆਂ। ਇਸ ਲਈ ਹਮੇਸ਼ਾ ਸੀਜ਼ਨਲ ਫਲਾਂ ਦੀ ਵਰਤੋਂ ਕਰੋ।

Food safety violators nationally

ਮਾਹਰਾਂ ਮੁਤਾਬਕ ਜ਼ਿਆਦਾ ਮਾਤਰਾ ਵਿਚ ਮਿੱਠਾ ਖਾਣ ਨਾਲ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਨਾਲ ਹੀ ਸਰੀਰ ਵਿਚ ਬੈਕਟੀਰੀਆ ਵਧਣ ਨਾਲ ਬੀਮਾਰੀਆਂ ਦੀ ਲਪੇਟ ਵਿਚ ਆਉਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਲਈ ਸਰਦੀਆਂ ਵਿਚ ਬੀਮਾਰੀਆਂ ਤੋਂ ਸੁਰੱਖਿਅਤ ਰਹਿਣ ਲਈ ਅਪਣੀ ਇਸ ਆਦਤ ’ਤੇ ਕਾਬੂ ਰੱਖੋ।

Water

ਇਸ ਮੌਸਮ ਵਿਚ ਜ਼ਿਆਦਾ ਸਰਦੀ ਲੱਗਣ ਨਾਲ ਪਿਆਸ ਘੱਟ ਲੱਗਣ ਕਾਰਨ ਲੋਕ ਪਾਣੀ ਘੱਟ ਪੀਂਦੇ ਹਨ। ਇਸ ਦੇ ਉਲਟ ਸਰਦੀ ਤੋਂ ਬਚਣ ਲਈ ਅਲਕੋਹਲ ਜ਼ਿਆਦਾ ਪੀਂਦੇ ਹਨ ਪਰ ਇਸ ਨਾਲ ਡੀ-ਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਅਸਲ ਵਿਚ ਸਰੀਰ ਨੂੰ ਸਹੀ ਮਾਤਰਾ ’ਚ ਪਾਣੀ ਮਿਲਣ ਨਾਲ ਪਾਚਨਤੰਤਰ ਮਜ਼ਬੂਤ ਹੁੰਦਾ ਹੈ। ਨਾਲ ਹੀ ਸਰੀਰ ਵਿਚਮਜ਼ਬੂਤ ਗੰਦਗੀ ਬਾਹਰ ਕੱਢਣ ਵਿਚ ਮਦਦ ਮਿਲਦੀ ਹੈ। ਅਜਿਹੇ ਵਿਚ ਜ਼ਿਆਦਾ ਮਾਤਰਾ ਵਿਚ ਅਲਕੋਹਲ ਦੀ ਵਰਤੋਂ ਕਰਨ ਤੋਂ ਬਚੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement