Auto Refresh

ਜੀਵਨ ਜਾਚ, ਸਿਹਤ

ਨਰੋਈ ਸਿਹਤ ਤੇ ਲੰਮੀ ਉਮਰ ਦਾ ਰਾਜ਼ ਦਹੀਂ

Published Mar 23, 2021, 9:08 am IST | Updated Mar 23, 2021, 9:08 am IST

ਸ਼ੱਕਰ ਵਾਲਾ ਦਹੀਂ ਪੇਟ ਗੈਸ ਆਦਿ ਕਰਦਾ ਦੂਰ

 Yogurt
Yogurt

ਮੁਹਾਲੀ: ਦਹੀਂ ਵਿਚ ਦੂਸਰੇ ਖ਼ੁਰਾਕੀ ਪਦਾਰਥਾਂ ਦੇ ਮੁਕਾਬਲੇ ਜ਼ਿਆਦਾ ਪੌਸ਼ਟਿਕ ਤੱਤ ਹੁੰਦੇ ਹਨ। ਦਹੀਂ ਵਿਚ ਕੈਲਸ਼ੀਅਮ, ਆਇਰਨ, ਫ਼ਾਸਫ਼ੋਰਸ, ਪ੍ਰੋਟੀਨ ਤੇ ਵਿਟਾਮਿਨ-ਬੀ ਆਦਿ ਤੱਤ ਉਚਿਤ ਮਾਤਰਾ ਵਿਚ ਮਿਲਦੇ ਹਨ। ਆਯੁਰਵੇਦ ਵਿਚ ਦਹੀਂ ਨੂੰ ਭੁੱਖ ਵਧਾਉਣ, ਨੀਂਦ ਲਿਆਉਣ, ਦਿਲ ਨੂੰ ਮਜ਼ਬੂਤ ਕਰਨ, ਖ਼ੂਨ ਸਾਫ਼ ਕਰਨ ਤੇ ਯਾਦਦਾਸ਼ਤ ਵਧਾਉਣ ਵਾਲਾ ਦਸਿਆ ਗਿਆ ਹੈ। ਭੋਜਨ ਨਾਲ ਦਹੀਂ ਦਾ ਸੇਵਨ ਕਰਨ ਨਾਲ-ਨਾਲ ਭੋਜਨ ਛੇਤੀ ਪਚਦਾ ਹੈ ਤੇ ਅੰਤੜੀਆਂ ਦੀ ਸਫ਼ਾਈ ਹੁੰਦੀ ਹੈ।

Arabic with yogurtyogurt

ਦੁੱਧ ਨੂੰ ਕਾੜ੍ਹ ਕੇ ਜਿਹੜਾ ਦਹੀਂ ਤਿਆਰ ਕੀਤਾ ਜਾਂਦਾ ਹੈ, ਉਹ ਖਾਣ ਵਿਚ ਸਵਾਦੀ ਹੁੰਦਾ ਹੈ। ਇਹ ਤਾਸੀਰ ਵਿਚ ਠੰਢਾ, ਹਲਕਾ ਤੇ ਭੁੱਖ ਵਧਾਉਣ ਵਾਲਾ ਹੁੰਦਾ ਹੈ। ਬੂਰਾ ਚੀਨੀ ਮਿਲਾ ਕੇ ਦਹੀਂ ਖਾਧਾ ਜਾਵੇ ਤਾਂ ਇਹ ਪਿਆਸ, ਗਰਮੀ ਤੇ ਖ਼ੂਨ ਦੇ ਦੋਸ਼ਾਂ ਦਾ ਨਾਸ਼ ਕਰਦਾ ਹੈ। ਸ਼ੱਕਰ ਵਾਲਾ ਦਹੀਂ ਪੇਟ ਗੈਸ ਆਦਿ ਦੂਰ ਕਰਦਾ ਹੈ।
 ਦਹੀਂ ਵਿਚ ਜਿਹੜਾ ਪਾਣੀ ਹੁੰਦਾ ਹੈ, ਉਹ ਸਵਾਦ ਵਿਚ ਕਸੈਲਾ, ਖੱਟਾ, ਗਰਮ, ਤਾਕਤਵਰ ਤੇ ਹਲਕਾ ਹੁੰਦਾ ਹੈ। ਇਹ ਦਸਤ, ਕਬਜ਼, ਪੀਲੀਆ, ਦਮਾ, ਗੈਸ ਤੇ ਬਵਾਸੀਰ ਆਦਿ ਰੋਗਾਂ ਵਿਚ ਆਰਾਮ ਦਿੰਦਾ ਹੈ।

yogurt lassiyogurt 

ਬਗ਼ੈਰ ਮਲਾਈ ਦਾ ਦਹੀਂ ਹਲਕਾ ਤੇ ਭੁੱਖ ਵਧਾਉਣ ਵਾਲਾ ਹੁੰਦਾ ਹੈ। ਇਹ ਪੇਟ ਨੂੰ ਸਾਫ਼ ਕਰਨ ਤੇ ਪੇਟ ਦੀ ਜਲਣ ਰੋਕਣ ਵਿਚ ਵੀ ਸਹਾਈ ਹੁੰਦਾ ਹੈ। ਦਹੀਂ ਨਾਲ ਪੇਟ ਦੀ ਖ਼ੁਸ਼ਕੀ ਦੂਰ ਹੁੰਦੀ ਹੈ ਤੇ ਦਿਮਾਗ਼ ਨੂੰ ਠੰਢਕ ਮਿਲਦੀ ਹੈ। ਜੇ ਭੋਜਨ ਕਰਨ ਤੋਂ ਬਾਅਦ ਦਹੀਂ ਵਿਚ ਥੋੜ੍ਹੀ ਜਿਹੀ ਅਜਵਾਇਣ ਤੇ ਸੇਂਧਾ ਨਮਕ ਮਿਲਾ ਕੇ ਸੇਵਨ ਕੀਤਾ ਜਾਵੇ ਤਾਂ ਪੇਟ ਦੀਆਂ ਸਾਰੀਆਂ ਤਕਲੀਫ਼ਾਂ ਦੂਰ ਹੋ ਜਾਂਦੀਆਂ ਹਨ।

Arabic with yogurt yogurt

ਸਪੋਕਸਮੈਨ ਸਮਾਚਾਰ ਸੇਵਾ

Advertisement

 

Advertisement

ਵੱਡੇ ਇਕੱਠ ‘ਚ ਬੱਬਰ ਸ਼ੇਰ ਵਾਂਗੂੰ ਗਰਜਿਆ Lakha Sidhana

16 Sep 2021 7:33 PM
ਕਰਨ ਔਜਲਾ ਨੂੰ ਮਨੀਸ਼ਾ ਗੁਲਾਟੀ ਨੇ ਜਾਰੀ ਕੀਤਾ ਨੋਟਿਸ

ਕਰਨ ਔਜਲਾ ਨੂੰ ਮਨੀਸ਼ਾ ਗੁਲਾਟੀ ਨੇ ਜਾਰੀ ਕੀਤਾ ਨੋਟਿਸ

ਨਵਜੋਤ ਸਿੱਧੂ ਦੀ ਚੰਡੀਗੜ੍ਹ ਦੀ ਧਰਤੀ ਤੋਂ ਵੱਡਾ ਧਮਾਕਾ,

ਨਵਜੋਤ ਸਿੱਧੂ ਦੀ ਚੰਡੀਗੜ੍ਹ ਦੀ ਧਰਤੀ ਤੋਂ ਵੱਡਾ ਧਮਾਕਾ,

ਜੈਪੁਰ ‘ਚ Kisan Sansad ਲਈ ਇਕੱਠੇ ਹੋਏ ਵੱਡੀ ਗਿਣਤੀ ‘ਚ ਕਿਸਾਨ

ਜੈਪੁਰ ‘ਚ Kisan Sansad ਲਈ ਇਕੱਠੇ ਹੋਏ ਵੱਡੀ ਗਿਣਤੀ ‘ਚ ਕਿਸਾਨ

Advertisement