ਬਰੱਸ਼ ਕਰਦੇ ਸਮੇਂ ਮਸੂੜਿਆਂ 'ਚੋਂ ਨਿਕਲਦਾ ਹੈ ਖੂਨ, ਤਾਂ ਅਪਣਾਓ ਇਹ ਘਰੇਲੂ ਉਪਾਅ
Published : Mar 23, 2023, 3:55 pm IST
Updated : Mar 23, 2023, 3:55 pm IST
SHARE ARTICLE
photo
photo

ਅਕਸਰ ਕਈ ਵਾਰ ਬਰੱਸ਼ ਕਰਦੇ ਜਾਂ ਕੁੱਝ ਖਾਂਦੇ ਸਮੇਂ ਮਸੂੜਿਆਂ ਵਿਚੋਂ ਖੂਨ ਨਿਕਲਣ ਲੱਗਦਾ ਹੈ ਅਤੇ ਇਨ੍ਹਾਂ ਨਾਲ ਸੋਜ ਵੀ ਹੋ ਜਾਂਦੀ ਹੈ, ਜਿਸ ਨੂੰ ਪਾਅਰਿਆ ਵੀ ਕਹਿੰਦੇ ਹਨ।

 

ਅਕਸਰ ਕਈ ਵਾਰ ਬਰੱਸ਼ ਕਰਦੇ ਜਾਂ ਕੁੱਝ ਖਾਂਦੇ ਸਮੇਂ ਮਸੂੜਿਆਂ ਵਿਚੋਂ ਖੂਨ ਨਿਕਲਣ ਲੱਗਦਾ ਹੈ ਅਤੇ ਇਨ੍ਹਾਂ ਨਾਲ ਸੋਜ ਵੀ ਹੋ ਜਾਂਦੀ ਹੈ, ਜਿਸ ਨੂੰ ਪਾਅਰਿਆ ਵੀ ਕਹਿੰਦੇ ਹਨ। ਇਸ ਸਮੱਸਿਆ ਨੂੰ ਲੋਕ ਮਾਮੂਲੀ ਮੰਨ ਕੇ ਅਣਦੇਖਿਆ ਕਰ ਦਿੰਦੇ ਹਨ ਪਰ ਕੋਈ ਸਖਤ ਚੀਜ਼ ਖਾਣ 'ਤੇ ਮਸੂੜਿਆਂ ਵਿਚੋਂ ਖੂਨ ਨਿਕਲੇ ਤਾਂ ਅੱਗੇ ਚਲ ਕੇ ਦੰਦਾਂ ਦੀ ਕੋਈ ਗੰਭੀਰ ਸਮੱਸਿਆ ਵੀ ਹੋ ਸਕਦੀ ਹੈ। 

ਅਜਿਹੇ ਵਿਚ ਇਸ ਦਾ ਤੁਰੰਤ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕੁੱਝ ਘਰੇਲੂ ਉਪਾਅ ਕਰਕੇ ਵੀ ਮਸੂੜਿਆਂ ਵਿਚੋਂ ਨਿਕਲਣ ਵਾਲੇ ਖੂਨ ਨੂੰ ਰੋਕਿਆ ਜਾ ਸਕਦਾ ਹੈ। ਤੁਹਾਨੂੰ ਦੱਸਦੇ ਹਾਂ ਇਸ ਲਈ ਕੀ ਕੀਤਾ ਜਾਵੇ:

- ਸੇਂਧਾ ਨਮਕ

ਪਾਅਰਿਆ ਦੀ ਸਮੱਸਿਆ ਹੋਣ 'ਤੇ ਸੇਂਧਾ ਨਮਕ ਵਿਚ ਸਰੋਂ ਦਾ ਤੇਲ ਮਿਲਾ ਕੇ ਪਤਲਾ ਲੇਪ ਬਣਾ ਲਓ। ਫਿਰ ਉਂਗਲੀ ਦੀ ਮਦਦ ਨਾਲ ਮਸੂੜਿਆਂ 'ਤੇ ਲਗਾਓ ਅਤੇ ਹਲਕੀ ਮਸਾਜ ਕਰੋ। ਰੋਜ਼ਾਨਾ ਦਿਨ ਵਿਚ 2 ਵਾਰ ਇਸ ਲੇਪ ਨਾਲ ਮਾਲਿਸ਼ ਕਰਨ ਨਾਲ ਕੁੱਝ ਹੀ ਦਿਨਾਂ ਵਿਚ ਮਸੂੜਿਆਂ ਦੀ ਸੋਜ ਅਤੇ ਖੂਨ ਨਿਕਲਣਾ ਬੰਦ ਹੋ ਜਾਵੇਗਾ।

- ਹਲਦੀ

ਇਸ ਲਈ ਹਲਦੀ ਵਿਚ ਸਰੋਂ ਦਾ ਤੇਲ ਮਿਲਾ ਕੇ ਪੇਸਟ ਬਣਾਓ। ਰਾਤ ਨੂੰ ਸੋਂਣ ਤੋਂ ਪਹਿਲਾਂ ਮਸੂੜਿਆਂ ਦੀ ਮਾਲਿਸ਼ ਕਰੋ। ਕੁੱਝ ਦਿਨਾਂ ਤੱਕ ਲਗਾਤਾਰ ਇਸ ਦੀ ਵਰਤੋਂ ਨਾਲ ਖੂਨ ਆਉਣਾ ਬੰਦ ਹੋ ਜਾਵੇਗਾ ਅਤੇ ਮਸੂੜਿਆਂ ਵਿਚ ਹੋਣ ਵਾਲਾ ਦਰਦ ਵੀ ਦੂਰ ਹੋਵੇਗਾ।

- ਕਪੂਰ

ਕਪੂਰ ਨੂੰ ਪੀਸ ਕੇ ਉਸ ਵਿਚ ਅਰੰਡੀ ਦਾ ਤੇਲ ਮਿਲਾ ਕੇ ਪੇਸਟ ਬਣਾ ਲਓ। ਫਿਰ ਇਸ ਨੂੰ ਮਸੂੜਿਆਂ 'ਤੇ ਕੁੱਝ ਦੇਰ ਲਈ ਲਗਾ ਕੇ ਰੱਖੋ। ਜਿਸ ਨਾਲ ਖੂਨ ਆਉਣਾ ਬੰਦ ਹੋ ਜਾਵੇਗਾ।

- ਸੰਤਰੇ ਦੇ ਛਿਲਕੇ

ਇਸ ਲਈ ਸੰਤਰੇ ਦੇ ਛਿਲਕਿਆਂ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਲਓ। ਇਸ ਪਾਊਡਰ ਦੀ ਮੰਜ਼ਨ ਦੀ ਤਰ੍ਹਾਂ ਵਰਤੋਂ ਕਰੋ। ਸਵੇਰੇ ਸ਼ਾਮ ਇਸ ਦੀ ਵਰਤੋਂ ਨਾਲ ਪਾਅਰਿਆ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

- ਸ਼ਹਿਦ

ਮਸੂੜਿਆਂ ਵਿਚੋਂ ਖੂਨ ਨਿਕਲਣ 'ਤੇ ਤੁਸੀਂ ਸ਼ਹਿਦ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਲਈ ਅੱਧਾ ਚੱਮਚ ਸ਼ਹਿਦ ਵਿਚ 2 ਬੂੰਦਾ ਨਿੰਬੂ ਦਾ ਰਸ ਮਿਲਾਓ ਅਤੇ ਇਸ ਨੂੰ ਮਸੂੜਿਆਂ 'ਤੇ ਲਗਾ ਕੇ ਰੱਖਣ ਨਾਲ ਫਾਇਦਾ ਹੋਵੇਗਾ।

SHARE ARTICLE

ਏਜੰਸੀ

Advertisement

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM
Advertisement