
ਬਰਸਾਤ ਦੇ ਮੌਸਮ ਵਿਚ ਸਿਹਤ ਦਾ ਖ਼ਿਆਲ ਰੱਖਣ ਦੇ ਨਾਲ-ਨਾਲ ਅਪਣੇ ਖਾਣ-ਪੀਣ ’ਤੇ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਸੇਵਨ ਬਰਸਾਤ ਦੇ ਮੌਸਮ ਵਿਚ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਸਾਡੀ ਸਿਹਤ ਖ਼ਰਾਬ ਹੋ ਸਕਦੀ ਹੈ। ਅੱਜ ਤੁਹਾਨੂੰ ਅਸੀ ਉਨ੍ਹਾਂ ਚੀਜ਼ਾਂ ਬਾਰੇ ਦਸਾਂਗੇ ਜਿਨ੍ਹਾਂ ਨੂੰ ਬਰਸਾਤ ਵਿਚ ਨਹੀਂ ਖਾਣਾ ਚਾਹੀਦਾ।
Green vegetables
-ਬਰਸਾਤ ਦੇ ਮੌਸਮ ਵਿਚ ਕੀੜੇ ਜ਼ਿਆਦਾ ਹੁੰਦੇ ਹਨ, ਜੋ ਹਰੀਆਂ ਪੱਤੇਦਾਰ ਸਬਜ਼ੀਆਂ ਨਾਲ ਚਿਪਕ ਜਾਂਦੇ ਹਨ। ਬਰਸਾਤ ’ਚ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨ ਨਾਲ ਢਿੱਡ ਅਤੇ ਚਮੜੀ ਨਾਲ ਜੁੜੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਇਨ੍ਹਾਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਜਾਂ ਫਿਰ ਬਿਲਕੁਲ ਨਾ ਕਰੋ ।
Milk
-ਬਰਸਾਤ ਦੇ ਮੌਸਮ ਵਿਚ ਦੁੱਧ ਅਤੇ ਡੇਅਰੀ ਪ੍ਰੋਡਕਟਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਮੌਸਮ ਵਿਚ ਦੁੱਧ ਨੂੰ ਕੱਚਾ ਬਿਲਕੁਲ ਨਹੀਂ ਪੀਣਾ ਚਾਹੀਦਾ। ਜੇਕਰ ਤੁਸੀਂ ਦੁੱਧ ਪੀਣਾ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਉਬਾਲ ਕੇ ਪੀਉ।
-ਮਸਾਲੇਦਾਰ ਖਾਣਾ ਖਾਣ ਵਿਚ ਚੰਗਾ ਲਗਦਾ ਹੈ ਪਰ ਜ਼ਿਆਦਾ ਮਸਾਲੇ ਦਾ ਇਸਤੇਮਾਲ ਕਰਨ ਨਾਲ ਇਸ ਨੂੰ ਪਚਾਉਣ ਵਿਚ ਦਿੱਕਤ ਆਉਂਦੀ ਹੈ। ਇਸ ਨੂੰ ਪਚਾਉਣ ਵਿਚ ਅੰਤੜੀਆਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਅਤੇ ਸਰੀਰ ਦੀ ਅਨਰਜੀ ਘੱਟ ਹੋ ਜਾਂਦੀ ਹੈ। ਇਸ ਲਈ ਮੀਂਹ ਦੇ ਮੌਸਮ ਵਿਚ ਮਸਾਲੇਦਾਰ ਖਾਣਾ ਘੱਟ ਤੋਂ ਘੱਟ ਸੇਵਨ ਕਰੋ ।
Brinjal
- ਬੈਂਗਣ ਨੂੰ ਵੀ ਮੀਂਹ ਦੇ ਮੌਸਮ ਵਿਚ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿਚ ਬਹੁਤ ਜ਼ਿਆਦਾ ਕੀੜੇ ਹੁੰਦੇ ਹਨ। ਬਰਸਾਤ ’ਚ ਇਸ ਦਾ ਸੇਵਨ ਕਰਨ ਨਾਲ ਬੀਮਾਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
- ਮੀਂਹ ਦੇ ਮੌਸਮ ਵਿਚ ਕੜ੍ਹੀ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦੇ ਸੇਵਨ ਨਾਲ ਵਾਤ ਦੋਸ਼ ਵਧਦਾ ਹੈ। ਇਸ ਨਾਲ ਕਮਜ਼ੋਰੀ, ਨੀਂਦ ਦੀ ਘਾਟ, ਆਵਾਜ਼ ਦਾ ਭਾਰੀ ਹੋਣਾ ਜਿਹੀਆਂ ਸਿਹਤ ਸਬੰਧੀ ਸਮੱਸਿਆਵਾਂ ਹੋਣ ਲਗਦੀਆਂ ਹਨ।