
Health News:ਆਯੁਰਵੈਦ ਮਾਹਰਾਂ ਦਾ ਕਹਿਣਾ ਹੈ ਕਿ ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਾਰਨ 20 ਤੋਂ 30 ਸਾਲ ਦੀ ਉਮਰ ਵਿਚ ਹੀ ਵਾਲ ਚਿੱਟੇ ਹੋ ਰਹੇ ਹਨ।
If your hair is starting to turn gray at a young age, then follow these home remedies Health News: ਆਮ ਤੌਰ ’ਤੇ ਲੋਕਾਂ ਦੇ ਵਾਲ 50 ਸਾਲ ਦੀ ਉਮਰ ਤੋਂ ਬਾਅਦ ਚਿੱਟੇ ਹੋ ਜਾਂਦੇ ਹਨ ਪਰ ਅੱਜਕਲ ਵਾਲ 30 ਸਾਲ ਦੀ ਉਮਰ ਵਿਚ ਹੀ ਚਿੱਟੇ ਹੋਣ ਲਗਦੇ ਹਨ। ਇਹ ਸਮੱਸਿਆਵਾਂ ਜੈਨੇਟਿਕ ਕਾਰਨਾਂ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ, ਮਾਨਸਕ ਤਣਾਅ ਤੇ ਖ਼ੁਰਾਕ ਵਿਚ ਪੋਸ਼ਣ ਦੀ ਕਮੀ ਕਾਰਨ ਹੋ ਰਹੀਆਂ ਹਨ। ਛੋਟੀ ਉਮਰੇ ਵਾਲਾਂ ਦਾ ਚਿੱਟਾ ਹੋਣਾ ਇਕ ਵੱਡੀ ਸਮੱਸਿਆ ਬਣ ਰਹੀ ਹੈ। ਕਈ ਲੋਕ ਅਪਣੇ ਵਾਲਾਂ ਨੂੰ ਕਾਲੇ ਕਰਨ ਲਈ ਡਾਈ ਵੀ ਲਾਉਂਦੇ ਹਨ ਪਰ ਡਾਈ ਵਾਲਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਆਯੁਰਵੈਦ ਦੀ ਮਦਦ ਲਵੋ। ਆਯੁਰਵੈਦ ਦੇ ਕੁੱਝ ਨੁਸਖ਼ੇ ਅਪਣਾ ਕੇ ਵਾਲਾਂ ਦੇ ਚਿੱਟੇ ਹੋਣ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ; London News: ਲੰਦਨ ’ਚ ਭਿੰਡੀ 650 ਤੇ ਖੀਰਾ 1000 ਰੁਪਏ ਕਿਲੋ
ਆਯੁਰਵੈਦ ਮਾਹਰਾਂ ਦਾ ਕਹਿਣਾ ਹੈ ਕਿ ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਾਰਨ 20 ਤੋਂ 30 ਸਾਲ ਦੀ ਉਮਰ ਵਿਚ ਹੀ ਵਾਲ ਚਿੱਟੇ ਹੋ ਰਹੇ ਹਨ। ਇਹ ਮੇਲਾਨਿਨ ਦੇ ਘੱਟ ਉਤਪਾਦਨ ਕਾਰਨ ਵੀ ਹੁੰਦਾ ਹੈ। ਕੁੱਝ ਲੋਕਾਂ ਵਿਚ ਜੈਨੇਟਿਕ ਕਾਰਨਾਂ ਕਰ ਕੇ ਵਾਲ ਜਲਦੀ ਚਿੱਟੇ ਹੋਣ ਲਗਦੇ ਹਨ। ਵਾਲਾਂ ਨੂੰ ਚਿੱਟੇ ਹੋਣ ਤੋਂ ਰੋਕਣ ਲਈ ਆਯੁਰਵੈਦ ਦੇ ਕੁੱਝ ਤਰੀਕੇ ਅਪਣਾਏ ਜਾ ਸਕਦੇ ਹਨ। ਤੁਸੀਂ ਇਨ੍ਹਾਂ ਸੁਝਾਵਾਂ ਦੀ ਪਾਲਣਾ ਕਰ ਸਕਦੇ ਹੋ।
ਭ੍ਰੰਗਰਾਜ ਵਾਲਾਂ ਲਈ ਵਧੀਆ ਦਵਾਈ ਹੈ। ਇਸ ਆਯੁਰਵੈਦਿਕ ਜੜੀ-ਬੂਟੀ ਦੀ ਮਦਦ ਨਾਲ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਨੂੰ ਕਾਫ਼ੀ ਹਦ ਤਕ ਕੰਟਰੋਲ ਕੀਤਾ ਜਾ ਸਕਦਾ ਹੈ। ਭ੍ਰੰਗਰਾਜ ਪਾਊਡਰ ਨੂੰ ਪਾਣੀ ਜਾਂ ਦਹੀਂ ਵਿਚ ਮਿਲਾ ਕੇ ਇਕ ਮਾਸਕ ਤਿਆਰ ਕਰੋ ਤੇ ਇਸ ਨੂੰ ਅਪਣੇ ਵਾਲਾਂ ’ਤੇ ਲਗਾਉ। ਇਸ ਹੇਅਰ ਮਾਸਕ ਨੂੰ ਵਾਲਾਂ ’ਤੇ ਘੱਟ ਤੋਂ ਘੱਟ 15 ਮਿੰਟ ਤਕ ਲਗਾ ਕੇ ਰੱਖੋ ਤੇ ਬਾਅਦ ਵਿਚ ਕਿਸੇ ਚੰਗੇ ਸ਼ੈਂਪੂ ਨਾਲ ਵਾਲਾਂ ਨੂੰ ਸਾਫ਼ ਕਰ ਲਵੋ। ਨਾਰੀਅਲ ਤੇਲ ਵਾਲਾਂ ਲਈ ਵੀ ਚੰਗੀ ਦਵਾਈ ਹੈ। ਇਸ ਨਾਲ ਵਾਲਾਂ ਦਾ ਚਿੱਟਾ ਹੋਣਾ ਮੱਠਾ ਹੋ ਸਕਦਾ ਹੈ। ਨਾਰੀਅਲ ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰ ਕੇ ਵਾਲਾਂ ’ਤੇ ਲਾਉਣ ਨਾਲ ਬਹੁਤ ਫ਼ਾਇਦਾ ਹੁੰਦਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਦੇਸੀ ਮਹਿੰਦੀ ਤੇ ਮੇਥੀ ਪਾਊਡਰ ਦਾ ਘੋਲ ਬਣਾ ਲਵੋ। ਇਸ ਘੋਲ ਨਾਲ ਅਪਣੇ ਸਿਰ ਦੀ ਮਾਲਿਸ਼ ਕਰੋ ਤੇ ਇਸ ਵਿਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਵੀ ਮਿਲਾਉ। ਮਾਲਸ਼ ਕਰਨ ਤੋਂ ਬਾਅਦ ਅਪਣੇ ਸਿਰ ਨੂੰ ਧੋ ਲਵੋ। ਆਮਲਾ ਤੇ ਤਿਲ ਵੀ ਵਾਲਾਂ ਨੂੰ ਚਿੱਟੇ ਹੋਣ ਤੋਂ ਰੋਕ ਸਕਦੇ ਹਨ। ਆਮਲੇ ਨੂੰ ਪੀਸ ਕੇ ਇਸ ਵਿਚ ਤਿਲ ਮਿਲਾ ਕੇ ਪੇਸਟ ਬਣਾ ਲਵੋ। ਇਨ੍ਹਾਂ ਨੂੰ ਮਿਲਾ ਕੇ ਵਾਲਾਂ ’ਤੇ ਲਾਉ। ਇਸ ਨੂੰ ਅੱਧੇ ਘੰਟੇ ਲਈ ਛੱਡ ਦਿਉ ਤੇ ਫਿਰ ਸਿਰ ਨੂੰ ਧੋ ਲਵੋ। ਇਸ ਨਾਲ ਕਾਫ਼ੀ ਫ਼ਾਇਦਾ ਮਿਲੇਗਾ।
ਡਾਕਟਰਾਂ ਦਾ ਕਹਿਣਾ ਹੈ ਕਿ ਆਯੁਰਵੈਦ ਦੇ ਇਨ੍ਹਾਂ ਨੁਸਖਿਆਂ ਨਾਲ ਕਾਲੇ ਵਾਲਾਂ ਦੇ ਚਿੱਟੇ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕੀਤਾ ਜਾ ਸਕਦਾ ਹੈ, ਪਰ ਇਸ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਅਪਣੀ ਖ਼ੁਰਾਕ ਦਾ ਧਿਆਨ ਰੱਖੋ। ਜ਼ਿੰਦਗੀ ਵਿਚ ਮਾਨਸਿਕ ਤਣਾਅ ਨਾ ਲਵੋ ਤੇ ਅਪਣੀ ਖ਼ੁਰਾਕ ਵਿਚ ਪ੍ਰੋਟੀਨ ਤੇ ਵਿਟਾਮਿਨ ਸ਼ਾਮਲ ਕਰੋ।
(For more Punjabi news apart from If your hair is starting to turn gray at a young age, then follow these home remedies Health News, stay tuned to Rozana Spokesman)