
London News: ਲੰਦਨ ਦੇ ਗ੍ਰੌਸਰੀ ਸਟੋਰ ’ਚ ਮੈਗੀ ਦਾ ਵੱਡਾ ਪੈਕ 300 ਰੁਪਏ ਦਾ ਮਿਲਦਾ ਹੈ ਤੇ ਪਨੀਰ 700 ਰੁਪਏ ’ਚ ਮਿਲਦਾ ਹੈ
okra 650 and cucumber 1000 rupees per kg In London : ਇੰਗਲੈਂਡ ਦੀ ਰਾਜਧਾਨੀ ਲੰਦਨ ’ਚ ਭਿੰਡੀ 650 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਹੀ ਹੈ। ਇਸੇ ਤਰ੍ਹਾਂ ਲੇਅ’ਜ਼ ਮੈਜਿਕ ਮਸਾਲਾ ਜਿਹੜਾ ਭਾਰਤ ’ਚ 20 ਰੁਪਏ ਪ੍ਰਤੀ ਪੈਕੇਟ ਦੇ ਹਿਸਾਬ ਨਾਲ ਵਿਕਦਾ ਹੈ, ਉਹੀ ਇਥੇ 95 ਰੁਪਏ ਦਾ ਮਿਲ ਰਿਹਾ ਹੈ।
ਇਸੇ ਤਰ੍ਹਾਂ ਲੰਦਨ ਦੇ ਗ੍ਰੌਸਰੀ ਸਟੋਰ ’ਚ ਮੈਗੀ ਦਾ ਵੱਡਾ ਪੈਕ 300 ਰੁਪਏ ਦਾ ਮਿਲਦਾ ਹੈ ਤੇ ਪਨੀਰ 700 ਰੁਪਏ ’ਚ ਮਿਲਦਾ ਹੈ। ਇਸੇ ਤਰ੍ਹਾਂ ਅਲਫ਼ਾਂਸੋ ਦੇ ਛੇ ਅੰਬਾਂ ਦੀ ਕੀਮਤ ਇਥੇ 2,400 ਰੁਪਏ ਹੈ ਅਤੇ ਖੀਰਾ 1,000 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਿਹਾ ਹੈ। ਦਰਅਸਲ, ਕਿਸੇ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਉ ਸ਼ੇਅਰ ਕਰ ਕੇ ਲੰਦਨ ਦੀਆਂ ਇਨ੍ਹਾਂ ਕੀਮਤਾਂ ਬਾਰੇ ਜਾਣਕਾਰੀ ਦਿਤੀ ਹੈ। ਸੋਸ਼ਲ ਮੀਡੀਆ ’ਤੇ ਕਿਸੇ ਨੇ ਇਸ ਵੀਡੀਉ ’ਤੇ ਟਿਪਣੀ ਕੀਤੀ ਹੈ - ‘ਗੋਰੇ ਸਾਨੂੰ ਅੱਜ ਵੀ ਲੁੱਟ ਰਹੇ ਹਨ।’ (ਏਜੰਸੀ)