
ਇਕ ਨਵੇਂ ਅਧਿਐਨ ਅਨੁਸਾਰ ਜੇਕਰ ਤੁਸੀ ਸਵੇਰੇ ਨਾਸ਼ਤਾ ਨਹੀਂ ਕਰਦੇ ਅਤੇ ਸਾਰਾ ਦਿਨ ਸੰਜਮ 'ਚ ਰਹਿ ਕੇ ਭੋਜਨ ਕਰਦੇ ਹੋ ਤਾਂ ਵੀ ਤੁਹਾਡਾ ਭਾਰ ਵੱਧ ਸਕਦਾ ਹੈ। ਅਧਿਐਨ 'ਚ ਇਹ...
ਇਕ ਨਵੇਂ ਅਧਿਐਨ ਅਨੁਸਾਰ ਜੇਕਰ ਤੁਸੀ ਸਵੇਰੇ ਨਾਸ਼ਤਾ ਨਹੀਂ ਕਰਦੇ ਅਤੇ ਸਾਰਾ ਦਿਨ ਸੰਜਮ 'ਚ ਰਹਿ ਕੇ ਭੋਜਨ ਕਰਦੇ ਹੋ ਤਾਂ ਵੀ ਤੁਹਾਡਾ ਭਾਰ ਵੱਧ ਸਕਦਾ ਹੈ। ਅਧਿਐਨ 'ਚ ਇਹ ਗੱਲ ਕਹੀ ਗਈ ਹੈ ਕਿ ਨਾਸ਼ਤਾ ਨਾ ਕਰਨ ਨਾਲ ਸਰੀਰ 'ਚ ਗੜਬੜ ਹੋ ਜਾਂਦੀ ਹੈ ਜਿਸ ਨਾਲ ਭਾਰ ਵਧਣ ਲਗਦਾ ਹੈ। ਖਾਣ-ਪੀਣ ਦੇ ਸਮੇਂ 'ਚ ਗੜਬੜੀ, ਜਿਵੇਂ ਨਾਸ਼ਤਾ ਨਾ ਕਰਨਾ ਆਦਿ ਨੂੰ ਅਕਸਰ ਭਾਰ ਵਧਣ, ਟਾਈਪ-ਦੋ ਸ਼ੂਗਰ, ਜ਼ਿਆਦਾ ਬਲੱਡ ਪ੍ਰੈਸ਼ਰ ਅਤੇ ਦਿਲ ਨਾਲ ਸਬੰਧਤ ਸਮੱਸਿਆਵਾਂ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਪਰ ਭੋਜਨ ਦੇ ਸਮੇਂ 'ਚ ਗੜਬੜੀ ਦਾ ਸਰੀਰ ਤੇ ਕੀ ਅਸਰ ਹੁੰਦਾ ਹੈ ਇਹ ਅਜੇ ਤਕ ਜ਼ਿਆਦਾ ਸਪੱਸ਼ਟ ਨਹੀਂ ਸੀ। ਤਲਅਵੀਵ ਯੂਨੀਵਰਸਟੀ ਅਤੇ ਇਜ਼ਰਾਈਲ ਦੀ ਹੀਬਰੂ ਯੂਨੀਵਰਸਟੀ ਦੇ ਖੋਜਾਰਥੀਆਂ ਨੇ ਅਪਣੇ ਅਧਿਐਨ 'ਚ ਵੇਖਿਆ ਹੈ ਕਿ ਭੋਜਨ ਤੋਂ ਬਾਅਦ ਸਿਹਤ ਅਤੇ ਸ਼ੂਗਰ ਦੇ ਸ਼ਿਕਾਰ ਦੋਹਾਂ ਵਿਅਕਤੀਆਂ ਤੇ ਗਲੂਕੋਜ਼ ਅਤੇ ਇੰਸੁਲਿਨ ਨੂੰ ਨਿਯਮਤ ਕਰਨ ਵਾਲੇ ਘੜੀ ਜੀਨ ਤੇ ਨਾਸ਼ਤੇ ਦਾ ਅਸਰ ਪੈਂਦਾ ਹੈ।
Breakfast
ਕਸਰਤ ਦੇ ਲਾਭ ਨੂੰ ਬੇਅਸਰ ਕਰ ਸਕਦਾ ਹੈ ਹਵਾ ਪ੍ਰਦੂਸ਼ਣ : ਵਾਸ਼ਿੰਗਟਨ : ਕਸਰਤ ਦੇ ਸਿਹਤ ਤੇ ਪੈਣ ਵਾਲੇ ਅਸਰ ਹਵਾ ਪ੍ਰਦੂਸ਼ਣ ਦੇ ਸੰਪਰਕ 'ਚ ਆਉਣ ਨਾਲ ਬੇਅਸਰ ਹੋ ਸਕਦੇ ਹਨ। ਇਕ ਨਵੇਂ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਅਧਿਐਨ ਦੇ ਨਤੀਜੇ ਵਿਖਾਉਂਦੇ ਹਨ ਕਿ ਕਿਸੇ ਸੜਕ ਤੇ ਗੱਡੀਆਂ 'ਚੋਂ ਨਿਕਲਣ ਵਾਲੇ ਧੂੰਏਂ ਦੇ ਸੰਪਰਕ 'ਚ ਕੁੱਝ ਦੇਰ ਲਈ ਵੀ ਅਪਣੇ ਤੇ ਦੋ ਘੰਟੇ ਦੀ ਕਸਰਤ ਨਾਲ ਹੋਏ ਫ਼ਾਇਦੇਮੰਦ ਅਸਰ ਖ਼ਤਮ ਹੋ ਜਾਂਦੇ ਹਨ। ਕਸਰਤ ਨਾਲ ਹੋਣ ਵਾਲੇ ਅਜਿਹੇ ਅਸਰ ਕਿਸੇ ਬਜ਼ੁਰਗ ਵਿਅਕਤੀ ਦੇ ਦਿਲ ਅਤੇ ਦਿਮਾਗ਼ ਦੀ ਸਿਹਤ ਲਈ ਬਿਹਤਰ ਹੁੰਦੇ ਹਨ। ਇਹ ਪਹਿਲਾ ਅਧਿਐਨ ਹੈ ਜੋ ਸਿਹਤਮੰਦ ਲੋਕਾਂ ਦੇ ਨਾਲ ਨਾਲ ਪਹਿਲਾਂ ਤੋਂ ਹੀ ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ ਲੋਕਾਂ 'ਚ ਇਸ ਤਰ੍ਹਾਂ ਦੇ ਨਾਕਾਰਾਤਮਕ ਅਸਰਾਂ ਨੂੰ ਸਾਹਮਣੇ ਰਖਦਾ ਹੈ।
ਸਮਾਰਟਫ਼ੋਨ ਦੀ ਆਦਤ ਨਾਲ ਤਣਾਅ, ਬੇਚੈਨੀ ਹੋਣ ਦਾ ਖ਼ਤਰਾ ਸ਼ੱਕ ਜ਼ਿਆਦਾ : ਸਿਓਲ: ਸਮਾਰਟਫ਼ੋਨ ਦੇ ਲਗਾਤਾਰ ਪ੍ਰਯੋਗ ਨਾਲ ਨੌਜੁਆਨਾਂ 'ਚ ਤਣਾਅ, ਬੇਚੈਨੀ ਅਤੇ ਉਨੀਂਦਰੇ ਵਰਗੀਆਂ ਬਿਮਾਰੀਆਂ ਦੀ ਮਾਰ ਹੇਠ ਆਉਣ ਦਾ ਸ਼ੱਕ ਵੱਧ ਜਾਂਦਾ ਹੈ। ਦਖਣੀ ਕੋਰੀਆ ਦੀ ਕੋਰੀਆ ਯੂਨੀਵਰਸਟੀ ਦੇ ਖੋਜਾਰਥੀਆਂ ਨੇ ਵੇਖਿਆ ਹੈ ਕਿ ਸਮਾਰਟਫ਼ੋਨ ਅਤੇ ਇੰਟਰਨੈੱਟ ਦਾ ਬਹੁਤ ਜ਼ਿਆਦਾ ਪ੍ਰਯੋਗ ਕਰਨ ਵਾਲੇ ਨੌਜੁਆਨਾਂ ਦੇ ਦਿਮਾਗ਼ ਦਾ ਰਸਾਇਣਕ ਸਮੀਕਰਨ ਅਸੰਤੁਲਿਤ ਹੋ ਜਾਂਦਾ ਹੈ। ਉਨ੍ਹਾਂ ਸਮਾਰਟਫ਼ੋਨ ਅਤੇ ਇੰਟਰਨੈੱਟ ਦੀ ਆਦਤ ਵਾਲੇ ਨੌਜੁਆਨਾਂ ਦੇ ਦਿਮਾਗ਼ 'ਚ ਝਾਕਣ ਲਈ ਮੈਗਨੈਟਿਕ ਰੇਜ਼ੋਨੈਂਸ ਸਪੈਕਟ੍ਰੋਸਕੋਪੀ (ਐਮ.ਆਰ.ਐਸ.) ਦਾ ਪ੍ਰਯੋਗ ਕੀਤਾ ਜੋ ਰਸਾਇਣਕ ਘਟਕਾਂ ਨੂੰ ਮਾਪਦਾ ਹੈ।