
ਸਰੀਰ ਨੂੰ ਸਿਹਤਮੰਦ ਰੱਖਣ 'ਚ ਖੂਨ ਦਾ ਦੌਰਾ ਅਹਿਮ ਭੂਮਿਕਾ ਨਿਭਾਉਂਦਾ ਹੈ।
ਸਰੀਰ ਨੂੰ ਸਿਹਤਮੰਦ ਰੱਖਣ 'ਚ ਖੂਨ ਦਾ ਦੌਰਾ ਅਹਿਮ ਭੂਮਿਕਾ ਨਿਭਾਉਂਦਾ ਹੈ। ਖੂਨ ਦੀ ਕਮੀ, ਗਾੜ੍ਹਾਪਨ, ਬਲੱਡ ਕਲਾਟ ਜਾਂ ਫਿਰ ਸਰੀਰ 'ਚ ਜ਼ਰੂਰਤ ਤੋਂ ਜ਼ਿਆਦਾ ਬਲੱਡ ਹੋਣਾ ਆਦਿ ਸਿਹਤ ਸਬੰਧੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਕਾਰਨ ਬਣ ਜਾਂਦਾ ਹੈ। ਅਜ ਕਲ ਬਹੁਤ ਸਾਰੇ ਲੋਕਾਂ 'ਚ ਖੂਨ ਦੇ ਗਾੜ੍ਹੇਪਨ ਦੀ ਸਮੱਸਿਆ ਆਮ ਸੁਣਨ ਨੂੰ ਮਿਲ ਰਹੀ ਹੈ। ਇਸ ਲਈ ਕਿਤੇ ਨਾ ਕਿਤੇ ਸਾਡਾ ਗ਼ਲਤ ਖਾਣ-ਪੀਣ ਅਤੇ ਵਿਗੜਦਾ ਲਾਈਫ ਸਟਾਈਲ ਵੀ ਜ਼ਿੰਮੇਦਾਰ ਹੈ। ਇਸ ਬਲੱਡ ਕਲਾਟ ਦੀ ਵਜ੍ਹਾ ਦਿਲ ਸਬੰਧੀ ਰੋਗ, ਕੋਲੈਸਟਰੋਲ ਦਾ ਵਧਣਾ ਆਦਿ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ।Bloodਖੂਨ ਨੂੰ ਗਾੜ੍ਹਾ ਹੋਣ ਤੋਂ ਬਚਾਉਣ ਲਈ ਕੁੱਝ ਲੋਕ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ। ਜਿਸ 'ਚ ਖੂਨ ਨੂੰ ਪਤਲਾ ਕਰਨ ਵਾਲੇ ਏਜੈਂਟ ਦੀ ਵਰਤੋਂ ਕੀਤੀ ਜਾਂਦੀ ਹੈ। ਕਲਾਟਿੰਗ ਦੇ ਖ਼ਤਰੇ ਨੂੰ ਘਟ ਕਰਨ ਲਈ ਦਵਾਈਆਂ ਦੇ ਇਲਾਵਾ ਕੁੱਝ ਖਾਦ ਪਦਾਰਥ ਅਤੇ ਘਰੇਲੂ ਉਪਾਅ ਵੀ ਕਾਰਗਾਰ ਹਨ। ਜਿਸ ਨਾਲ ਖੂਨ ਦੇ ਗਾੜ੍ਹੇਪਨ ਦੀ ਪ੍ਰੇਸ਼ਾਨੀ ਤੋਂ ਰਾਹਤ ਪਾਈ ਜਾ ਸਕਦੀ ਹੈ।
ਬਦਲੋਂ ਅਪਣਾ ਲਾਈਫ਼ ਸਟਾਈਲ
ਲਾਈਫ਼ ਸਟਾਈਲ 'ਚ ਗੜਬੜ ਬੀਮਾਰੀਆਂ ਦੀ ਸੱਭ ਤੋਂ ਵੱਡੀ ਵਜ੍ਹਾ ਬਣਦੀ ਹੈ। ਅਪਣੀ ਰੋਜ਼ਾਨਾ ਜ਼ਿੰਦਗੀ 'ਚ ਥੋੜ੍ਹਾ ਜਿਹਾ ਬਦਲਾਅ ਕਰਨ ਨਾਲ ਤੁਸੀਂ ਸਿਹਤਮੰਦ ਜੀਵਨ ਜੀ ਸਕਦੇ ਹੋ।Blood1. ਫਾਈਬਰ ਵਾਲਾ ਭੋਜਨ ਕਰੋ
ਖੂਨ ਨੂੰ ਸ਼ੁੱਧ ਕਰਨ ਲਈ ਫਾਈਬਰ ਵਾਲੇ ਭੋਜਨ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਪਾਚਨ ਸ਼ਕਤੀ ਚੰਗੀ ਰਹਿੰਦੀ ਹੈ ਅਤੇ ਖੂਨ ਵੀ ਸਹੀ ਰਹਿੰਦਾ ਹੈ। ਬ੍ਰਾਊਨ ਰਾਈਸ, ਗਾਜਰ, ਬ੍ਰੋਕਲੀ, ਮੂਲੀ, ਸ਼ਲਗਮ, ਸੇਬ ਅਤੇ ਇਸ ਦਾ ਜੂਸ ਅਪਣੀ ਡਾਈਟ 'ਚ ਸ਼ਾਮਲ ਕਰੋ।
2. ਪਸੀਨਾ ਆਉਣਾ ਜ਼ਰੂਰੀ
ਖੂਨ ਨੂੰ ਸਾਫ਼ ਅਤੇ ਗਾੜ੍ਹਾ ਹੋਣ ਤੋਂ ਬਚਾਉਣ ਲਈ ਸਰੀਰ 'ਤੋਂ ਪਸੀਨਾ ਵਹਿਣਾ ਬਹੁਤ ਜ਼ਰੂਰੀ ਹੈ। ਕਸਰਤ ਜਾਂ ਫਿਰ ਯੋਗ ਲਈ ਵੀ ਸਮਾਂ ਜ਼ਰੂਰ ਕੱਢੋ।
3. ਗਹਿਰਾ ਸਾਹ ਲਉBlood
ਸਵੇਰੇ ਸ਼ਾਮ ਸ਼ੁੱਧ ਆਕਸੀਜਨ ਸਿਹਤ ਲਈ ਬਹੁਤ ਚੰਗੀ ਹੈ। ਗਹਿਰਾ ਸਾਹ ਲੈਣ ਨਾਲ ਫੇਫੜਿਆਂ ਨੂੰ ਆਕਸੀਜਨ ਮਿਲਦੀ ਹੈ। ਜਿਸ ਨਾਲ ਖੂਨ ਦਾ ਸੰਚਾਰ ਸਹੀ ਰਹਿੰਦਾ ਹੈ।
4. ਡੈੱਡ ਸਕਿਨ ਕੱਢੇ
ਚਮੜੀ 'ਤੇ ਜਮ੍ਹਾ ਡੈੱਡ ਸਕਿਨ ਰੋਮ ਛਿੱਦਰਾਂ ਨੂੰ ਬੰਦ ਕਰ ਦਿੰਦੀ ਹੈ। ਜਿਸ ਨਾਲ ਖੂਨ ਦਾ ਸੰਚਾਰ ਵੀ ਪ੍ਰਭਾਵਿਤ ਹੁੰਦਾ ਹੈ। ਮਹੀਨੇ 'ਚ 1-2 ਵਾਰ ਮੈਨੀ ਕਿਊਰ ਅਤੇ ਪੈਡੀ ਕਿਊਰ ਜ਼ਰੂਰ ਕਰਵਾਉ। ਇਸ ਨਾਲ ਡੈੱਡ ਸਕਿਨ ਸੈੱਲ ਨਿਕਲ ਜਾਂਦੇ ਹਨ ਅਤੇ ਖੂਨ ਦਾ ਦੌਰਾ ਵੀ ਬਿਹਤਰ ਹੋ ਸਕਦਾ ਹੈ।
5. ਮੱਛੀ ਦਾ ਤੇਲ
ਮੱਛੀ ਦੇ ਤੇਲ 'ਚ ਉਮੇਗਾ-3 ਫੈਟੀ ਐਸਿਡ,ਈ ਪੀ ਏ ਅਤੇ ਡੀ ਐੱਚ ਏ ਦੇ ਗੁਣ ਹੁੰਦੇ ਹਨ ਜੋ ਖੂਨ ਨੂੰ ਪਤਲਾ ਕਰਨ 'ਚ ਮਦਦਗਾਰ ਹਨ। ਮੱਛੀ ਦੇ ਤੇਲ ਨੂੰ ਖਾਣੇ 'ਚ ਸ਼ਾਮਲ ਕਰੋ। ਡਾਕਟਰੀ ਸਲਾਹ ਨਾਲ ਮੱਛੀ ਦੇ ਤੇਲ ਦੇ ਕੈਪਸੂਲ ਵੀ ਖਾ ਸਕਦੇ ਹੋ।Blood6. ਹਲਦੀ
ਹਲਦੀ 'ਚ ਬਹੁਤ ਜ਼ਿਆਦਾ ਔਸ਼ਧੀ ਗੁਣ ਹੁੰਦੇ ਹਨ ਜੋ ਸਿਹਤ ਲਈ ਬਹੁਤ ਹੀ ਗੁਣਕਾਰੀ ਹੁੰਦੇ ਹਨ। ਇਹ ਬਲੱਡ ਕਲਾਟ ਨੂੰ ਰੋਕਣ ਦਾ ਵੀ ਕੰਮ ਕਰਦੀ ਹੈ।
7. ਲਸਣ
ਲਸਣ ਦੇ ਐਂਟੀਆਕਸੀਡੈਂਟ ਗੁਣ ਸਰੀਰ 'ਚ ਜਮ੍ਹਾ ਫ੍ਰੀ ਰੈਡਿਕਲ ਨੂੰ ਖਤਮ ਕਰਨ ਦਾ ਕੰਮ ਕਰਦੇ ਹਨ। ਜਿਸ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ ਅਤੇ ਇਹ ਖੂਨ ਦੇ ਪ੍ਰਵਾਹ ਨੂੰ ਸੰਤੁਲਿਤ ਕਰਨ ਦੇ ਨਾਲ ਖੂਨ ਨੂੰ ਪਤਲਾ ਕਰਨ 'ਚ ਵੀ ਮਦਦਗਾਰ ਹੈ।