ਦਿਲ ਲਈ ਵਰਦਾਨ ਹੈ ਅਰਜੁਨ ਦਾ ਰੁੱਖ
Published : Jun 24, 2019, 9:13 am IST
Updated : Jun 24, 2019, 9:13 am IST
SHARE ARTICLE
Arjuna Tree
Arjuna Tree

ਇਸ ਰੁੱਖ ਨੂੰ ਫੱਲ ਵੀ ਲਗਦੇ ਹਨ, ਇਸ ਦੇ ਫਲ ਵਿਚ ਬੀਜ ਨਹੀਂ ਹੁੰਦੇ

ਅਰਜੁਨ ਦਾ ਰੁੱਖ ਆਮ ਹੀ ਸੜਕਾਂ ਕਿਨਾਰੇ ਖੜਾ ਮਿਲ ਜਾਂਦਾ ਹੈ। ਬੰਗਾਲ, ਮੱਧ ਪ੍ਰਦੇਸ਼ ਦੱਖਣੀ ਬਿਹਾਰ, ਉਤਰ ਪ੍ਰਦੇਸ਼ ਪੰਜਾਬ ਵਿਚ ਇਹ ਰੁੱਖ ਆਮ ਪਾਇਆ ਜਾਂਦਾ ਹੈ। ਅਰਜੁਨ ਦਾ ਰੁੱਖ 15-20 ਮੀਟਰ ਉੱਚਾ ਹੁੰਦਾ ਹੈ। ਛਿੱਲੜ ਚਿੱਟਾ, ਤਣਾ 4-7 ਮੀਟਰ ਦਾ ਹੁੰਦਾ ਹੈ। ਸਾਲ ਵਿਚ ਇਕ ਵਾਰ ਇਸ ਦਾ ਛਿੱਲੜ ਉਤਰ ਜਾਂਦਾ ਹੈ। ਪੱਤੇ ਲਗਭਗ ਅਮਰੂਦ ਦੇ ਪੱਤੇ ਵਰਗੇ, ਫੁੱਲ ਚਿੱਟੇ, ਪੀਲੇ ਰੰਗ ਦੇ ਹੁੰਦੇ ਹਨ।

ਇਸ ਰੁੱਖ ਨੂੰ ਫੱਲ ਵੀ ਲਗਦੇ ਹਨ, ਇਸ ਦੇ ਫਲ ਵਿਚ ਬੀਜ ਨਹੀਂ ਹੁੰਦੇ। ਦਿਲ ਦੇ ਰੋਗੀ ਜੇਕਰ ਇਸ ਦੀ ਵਰਤੋਂ ਕਰਨ ਤਾਂ ਪੇਸ਼ ਮੇਕਰ ਲੱਗਣ ਤੋਂ ਵੀ ਬਚਾਅ ਰਹਿੰਦਾ ਹੈ। ਕਈ ਫ਼ਾਰਮੇਸੀਆਂ ਇਸ ਰੁੱਖ ਦੇ ਛਿਲਕੇ ਰਾਹੀਂ 'ਅਰਜੁਨਾਰਿਸ਼ਟ' ਨਾਂ ਦੀ ਦਵਾਈ ਤਿਆਰ ਕਰਦੀਆਂ ਹਨ। ਅਰਜੁਨਾਰਿਸ਼ਟ ਦੀ ਜ਼ਰੂਰੀ ਮੁੱਖ ਔਸ਼ਧੀ ਅਰਜੁਨ ਦੀ ਛਿੱਲੜ ਹੈ। 

Arjuna TreeArjuna Tree

ਅਰਜੁਨ ਦੇ ਆਯੁਰਵੈਦਿਕ ਨੁਸਖ਼ੇ : 1. ਅਰਜੁਨ ਦੀ ਛਿੱਲੜ ਦਾ ਕਪੜਛਾਣ ਚੂਰਨ 3 ਗਰਾਮ, ਗਾਂ ਦਾ ਘੀ 5 ਗਰਾਮ ਤੇ 5 ਗਰਾਮ ਮਿਸ਼ਰੀ ਮਿਲਾ ਕੇ ਸਵੇਰੇ-ਸ਼ਾਮ ਲਉ। ਇਸ ਨਾਲ ਦਿੱਲ ਦੀ ਧੜਕਣ ਵਧਣਾ, ਕਮਜ਼ੋਰੀ, ਘਬਰਾਹਟ ਹੋਣਾ ਦੂਰ ਹੋ ਜਾਵੇਗੀ। 
2. ਅਰਜੁਨ ਦੀ ਛਿੱਲੜ ਦਾ ਚੂਰਨ 30 ਗਰਾਮ, ਜ਼ਹਿਰ ਮੋਹਰਾ ਖਤਾਈ ਪਿਸਟੀ 3 ਗਰਾਮ (ਇਹ ਆਯੁਰਵੈਦਿਕ ਦਵਾਈ ਮੈਡੀਕਲ ਸਟੋਰ ਤੋਂ ਮਿਲੇਗੀ), ਇਨ੍ਹਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਖਰਲ ਕਰ ਲਉ। ਸਵੇਰੇ ਸ਼ਾਮ 1-1 ਗਰਾਮ ਗਾਂ ਦੇ ਦੁਧ ਨਾਲ ਲਉ। ਦਿਲ ਦੇ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਹੈ। 

3. ਅਰਜੁਨ ਦੀ ਛਿੱਲੜ ਦਾ ਚੂਰਨ 5 ਗਰਾਮ ਦਿਲ ਦੇ ਰੋਗ, ਬੀ.ਪੀ. ਵਧਣਾ, ਖ਼ੂਨ ਗਾੜ੍ਹਾ ਹੋਣਾ ਆਦਿ ਲਈ ਬਹੁਤ ਕਾਰਗਰ ਹੈ। ਇਸ ਨੂੰ ਕਈ ਤਰ੍ਹਾਂ ਨਾਲ ਵਰਤਿਆ ਜਾਂਦਾ ਹੈ। 2-3 ਗਰਾਮ ਚੂਰਨ ਜੀਭ ਤੇ ਰੱਖ ਕੇ ਚੂਸਦੇ ਰਹੋ, ਛਿੱਲੜ ਦਾ ਚੂਰਨ 10 ਗਰਾਮ, ਦੁਧ 150 ਗਰਾਮ, ਪਾਣੀ 150 ਗਰਾਮ ਮਿਲਾ ਕੇ ਬਰਤਨ ਵਿਚ ਉਬਾਲੋ। ਜਦ ਉਬਲਦੇ-ਉਬਲਦੇ, ਪਿਛੇ ਸਿਰਫ਼ ਦੁਧ ਹੀ ਰਹਿ ਜਾਵੇ ਤੇ ਬਿਲਕੁਲ ਪਾਣੀ ਸੁੱਕ ਜਾਵੇ ਤਾਂ ਉਸ ਨੂੰ ਛਾਣ ਕੇ ਉਸ ਵਿਚ 10 ਗਰਾਮ ਮਿਸ਼ਰੀ, 5 ਗਰਾਮ ਛੋਟੀ ਇਲਾਇਚੀ ਦਾ ਚੂਰਨ ਮਿਲਾ ਲਉ। ਇਹ ਦਿਲ ਦੇ ਰੋਗੀਆਂ ਲਈ ਰਾਮਬਾਣ ਹੈ।

 Arjuna Tree Benefits Arjuna Tree 

10 ਗਰਾਮ ਅਰਜੁਨ ਪਾਊਡਰ, ਇਕ ਗਲਾਸ ਮਿੱਟੀ ਦੇ ਬਰਤਨ ਵਿਚ ਰਾਤ ਨੂੰ ਭਿਉਂ ਕੇ ਰੱਖ ਦਿਉ। ਸਵੇਰੇ ਚੰਗੀ ਤਰ੍ਹਾਂ ਮਲ ਕੇ ਪੁਣ ਕੇ ਪਾਣੀ ਪੀ ਲਉ। ਇਹ ਤਿੰਨ ਤਰੀਕੇ ਹਨ ਜੋ ਤੁਸੀ ਵਰਤ ਸਕਦੇ ਹੋ। 
4. ਟਮਾਟਰ ਰਸ 200 ਗਰਾਮ, 3 ਗਰਾਮ ਅਰਜੁਨ ਚੂਰਨ ਮਿਲਾ ਕੇ ਪੀਣ ਨਾਲ ਦਿਲ ਦੀ ਧੜਕਣ ਠੀਕ ਰਹਿੰਦੀ ਹੈ। 
5. ਹੱਡੀ ਟੁੱਟ ਜਾਵੇ ਤਾਂ 5 ਗਰਾਮ ਅਰਜੁਨ ਪਾਊਡਰ, ਦੇਸੀ ਘੀ 10 ਗਰਾਮ ਤੇ 10 ਗਰਾਮ ਸ਼ੱਕਰ ਮਿਲਾ ਕੇ ਖਾਉ, ਹੱਡੀ ਜੁੜ ਜਾਵੇਗੀ ਸੋਜ ਦਰਦ ਵਿਚ ਅਰਾਮ ਮਿਲੇਗਾ। 

6. ਪੁਰਾਣੇ ਬੁਖ਼ਾਰ ਵਿਚ ਅਰਜੁਨ ਚੂਰਨ 5 ਗਰਾਮ ਗਲੋ ਵੇਲ੍ਹ ਦੇ ਰੱਸ ਨਾਲ ਲਉ। 
7. ਅਰਜੁਨ ਛਿੱਲੜ ਦਾ ਚੂਰਨ 3 ਗਰਾਮ ਅਸਲੀ, ਗੁਲਾਬ ਅਰਕ 15 ਐਮ.ਐਲ., ਦਰਾਕਸਾਸਵ 15 ਐਮ.ਐਲ, ਖਾਣਾ ਖਾਣ ਤੋਂ ਬਾਅਦ ਰੋਜ਼ ਲਉ। ਜਿਨ੍ਹਾਂ ਔਰਤਾਂ ਨੂੰ ਵਾਰ-ਵਾਰ ਗਰਭਪਾਤ ਹੁੰਦਾ ਹੈ, ਉਨ੍ਹਾਂ ਔਰਤਾਂ ਦੀ ਇਹ ਸਮੱਸਿਆ ਦੂਰ ਹੋਵੇਗੀ। 
8. ਅਰਜੁਨਾਰਿਸ਼ਟ ਬਜ਼ਾਰ ਵਿਚੋਂ ਲੈ ਆਉ, 30 ਐਮ.ਐਲ ਅੱਧਾ ਗਲਾਸ ਪਾਣੀ ਵਿਚ ਮਿਲਾ ਕੇ ਸਵੇਰੇ-ਸ਼ਾਮ ਲਉ, ਦਿੱਲ ਨੂੰ ਤਾਕਤ ਦੇਵੇਗਾ, ਧੜਕਣ ਠੀਕ ਰਖੇਗਾ, ਬੀ.ਪੀ. ਵਧਣਾ ਕਾਬੂ ਵਿਚ ਰਹੇਗਾ। 

Terminalia ArjunaTerminalia Arjuna

9. ਅਰਜੁਨ ਦੇ ਪੱਤੇ, ਜਾਮਣ ਦੇ ਪੱਤੇ, ਹਲਦੀ ਕੱਚੀ ਕੁੱਟ ਕੇ ਵਟਣਾ ਲਗਾਉਣ ਨਾਲ ਸ੍ਰੀਰ ਦੀ ਦਰੁਗੰਧ ਦੂਰ ਹੋ ਜਾਂਦੀ ਹੈ। 
10. ਕੰਨ ਦਰਦ ਵਿਚ ਇਸ ਦੇ ਪੱਤੇ ਪੀਹ ਕੇ ਰੱਸ ਕੱਢ ਲਉ, 2-2 ਬੂੰਦਾਂ ਪਾਉਂਦੇ ਰਹੋ, ਆਰਾਮ ਮਿਲੇਗਾ। 
11. ਮੂੰਹ ਉਤੇ ਛਾਈਆਂ ਹੋਣ ਤਾਂ ਇਸ ਦੀ ਛਿਲਕਾ ਪੀਹ ਕੇ ਸ਼ਹਿਦ ਵਿਚ ਮਿਲਾ ਕੇ ਲਗਾ ਲਉ, ਆਰਾਮ ਮਿਲੇਗਾ।

 12. ਅੱਗ ਨਾਲ ਚਮੜੀ ਸੜ ਜਾਵੇ ਤਾਂ ਇਸ ਦਾ ਪਾਊਡਰ ਬੁਰਕ ਦਿਉ ਜ਼ਖ਼ਮ ਠੀਕ ਹੋਣਗੇ। 
ਮੇਰੇ ਦੇਸ਼ ਦੇ ਪਿਆਰੇ ਪਾਠਕੋ, ਕੁਦਰਤ ਦੀਆਂ ਅਨਮੋਲ ਚੀਜ਼ਾਂ ਵਲ ਧਿਆਨ ਦਿਉ। ਤੁਸੀ ਅਪਣੀ ਤੰਦਰੁਸਤ ਜ਼ਿੰਦਗੀ ਦਾ ਆਨੰਦਮਈ ਸਮਾਂ ਆਪ ਅਪਣੀਆਂ ਅੱਖਾਂ ਨਾਲ ਵੇਖੋਗੇ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement