Health News: ਸਰਦੀਆਂ ਵਿਚ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਵਰਤੋ ਇਹ ਤਰੀਕੇ

By : GAGANDEEP

Published : Dec 24, 2023, 7:16 am IST
Updated : Dec 24, 2023, 8:27 am IST
SHARE ARTICLE
Use these methods to protect children from cold in winter
Use these methods to protect children from cold in winter

Health News: ਛੋਟੇ ਬੱਚਿਆਂ ਨੂੰ ਮਾਂ ਦਾ ਦੁੱਧ ਵੱਧ ਤੋਂ ਵੱਧ ਪਿਆਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬੱਚੇ ਵਿਚ ਵਧੇਰੇ ਊਰਜਾ ਦਾ ਸੰਚਾਰ ਹੁੰਦਾ ਹੈ।

Use these methods to protect children from cold in winter News in punjabi : ਪਹਾੜੀ ਖੇਤਰਾਂ ਵਿਚ ਬਰਫ਼ਬਾਰੀ ਹੋ ਰਹੀ ਹੈ ਜਿਸ ਦੇ ਚਲਦਿਆਂ ਸਿਹਤ ਸਬੰਧ ਕਈ ਪ੍ਰੇਸ਼ਾਨੀਆਂ ਪੈਦਾ ਹੋ ਰਹੀਆਂ ਹਨ। ਠੰਢ ਕਾਰਨ ਛੋਟੇ ਬੱਚਿਆਂ ਦੀ ਸਿਹਤ ਸੱਭ ਤੋਂ ਵਧੇਰੇ ਖ਼ਰਾਬ ਹੁੰਦੀ ਹੈ। ਇਸ ਦਾ ਕਾਰਨ ਹੈ ਕਿ ਬੱਚੇ ਦਾ ਸਰੀਰ ਨਾਜ਼ੁਕ ਹੁੰਦਾ ਹੈ। ਮੌਸਮ ਦੇ ਬਦਲਣ ਕਾਰਨ ਖਾਂਸੀ, ਜ਼ੁਕਾਮ, ਬੁਖ਼ਾਰ ਨਾਲ ਪੀੜਤ ਬੱਚਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅਜਿਹੇ ਵਿਚ ਛੋਟੇ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਲਈ ਹੇਠ ਲਿਖੀਆਂ ਗੱਲਾਂ ਦਾ ਖ਼ਾਸ ਖ਼ਿਆਲ ਰਖਿਆ ਜਾਣਾ ਚਾਹੀਦਾ ਹੈ:  ਛੋਟੇ ਬੱਚਿਆਂ ਨੂੰ ਮਾਂ ਦਾ ਦੁੱਧ ਵੱਧ ਤੋਂ ਵੱਧ ਪਿਆਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬੱਚੇ ਵਿਚ ਵਧੇਰੇ ਊਰਜਾ ਦਾ ਸੰਚਾਰ ਹੁੰਦਾ ਹੈ।

ਇਹ ਵੀ ਪੜ੍ਹੋ: Beauty Tips: ਜੇਕਰ ਤੁਹਾਡਾ ਚਿਹਰਾ ਮੁਹਾਸੇ ਅਤੇ ਦਾਗ-ਧੱਬੇ ਕਾਰਨ ਹੋ ਰਿਹੈ ਖ਼ਰਾਬ ਤਾਂ ਅਪਣਾਉ ਇਹ ਆਯੁਰਵੈਦਿਕ ਚੀਜ਼ਾਂ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਬੱਚੇ ਨੂੰ ਪਾਣੀ ਖ਼ੂਬ ਪਿਆਉ ਕਿਉਂਕਿ ਗਲਾ ਸੁਕਣ ਨਾਲ ਖਾਂਸੀ ਤੇ ਬੁਖ਼ਾਰ ਹੋ ਜਾਂਦਾ ਹੈ। ਬੱਚਿਆਂ ਨੂੰ ਕੋਲਡ ਡਿ੍ਰੰਕ, ਠੰਢਾ ਪਾਣੀ ਤੇ ਬਾਜ਼ਾਰ ਦੇ ਖਾਣ ਪੀਣ ਤੋਂ ਦੂਰ ਰੱਖੋ। ਛੋਟੇ ਬੱਚਿਆਂ ਨੂੰ ਭੀੜਭਾੜ ਵਾਲੀਆਂ ਥਾਵਾਂ, ਵਿਆਹ ਸ਼ਾਦੀ ਵਿਚ ਘੱਟ ਤੋਂ ਘੱਟ ਲਿਜਾਉ, ਬੱਚਿਆਂ ਨੂੰ ਹਰੀਆਂ ਸਬਜ਼ੀਆਂ ਤੇ ਫਲ ਖੁਆਉ।  ਜੇਕਰ ਬੱਚੇ ਦੇ ਸਰੀਰ ਦਾ ਤਾਪਮਾਨ ਵਧਦਾ ਮਹਿਸੂਸ ਹੋਵੇ ਤਾਂ ਤੁਰਤ ਇਸ ਦੀ ਜਾਂਚ ਕਰਵਾਉ।

ਇਹ ਵੀ ਪੜ੍ਹੋ: Nijji Diary De Panne: ਨਹਿਰੂ - ਮਾ: ਤਾਰਾ ਸਿੰਘ ਝੜਪ ਦੇ ਅਰਥ ਸਮਝੇ ਬਿਨਾਂ ਮੌਜੂਦਾ ਅਕਾਲੀ ਸੰਕਟ ਦਾ ਅਸਲ ਮਤਲਬ ਸਮਝਣਾ ਮੁਸ਼ਕਲ

ਜੇਕਰ ਇਹ 100 ਤੋਂ ਵੱਧ ਹੋਵੇ ਤਾਂ ਬਿਨਾਂ ਕਿਸੇ ਦੇਰੀ ਦੇ ਡਾਕਟਰੀ ਸਹਾਇਤਾ ਲਵੋ। ਬੁਖ਼ਾਰ ਦੀ ਦਵਾ ਸਮੇਂ ਸਿਰ ਬੱਚੇ ਨੂੰ ਦਿਉ ਤੇ ਕੋਈ ਵੀ ਦਵਾਈ ਦਾ ਕੋਰਸ ਵਿਚਾਲੇ ਨਾ ਛੱਡੋ।  ਬੱਚਿਆਂ ਨੂੰ ਗਰਮਾ ਗਰਮ ਖਾਣਾ ਖੁਆਉ, ਫ਼ਰਿਜ ਵਿਚ ਪਿਆ ਖਾਣਾ ਬੱਚਿਆਂ ਨੂੰ ਕਦੇ ਨਾ ਖੁਆਉ।   ਬੱਚਿਆਂ ਨੂੰ ਪੰਜੀਰੀ, ਖੋਆ, ਗਜਰੇਲਾ ਜਿਹੀਆਂ ਪ੍ਰੰਪਰਕ ਤੇ ਸਿਹਤ-ਵਰਧਕ ਚੀਜ਼ਾਂ ਖਾਣ ਲਈ ਦਿਉ।

(For more news apart from Use these methods to protect children from cold in winter, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement