Beauty Tips: ਜੇਕਰ ਤੁਹਾਡਾ ਚਿਹਰਾ ਮੁਹਾਸੇ ਅਤੇ ਦਾਗ-ਧੱਬੇ ਕਾਰਨ ਹੋ ਰਿਹੈ ਖ਼ਰਾਬ ਤਾਂ ਅਪਣਾਉ ਇਹ ਆਯੁਰਵੈਦਿਕ ਚੀਜ਼ਾਂ

By : GAGANDEEP

Published : Dec 24, 2023, 7:06 am IST
Updated : Dec 24, 2023, 8:29 am IST
SHARE ARTICLE
Beauty Tips
Beauty Tips

Beauty Tips: ਨਿੰਮ ਦੀ ਵਰਤੋਂ ਚਮੜੀ ਦੀ ਦੇਖਭਾਲ ਦੇ ਕਈ ਉਤਪਾਦਾਂ ਵਿਚ ਵੀ ਕੀਤੀ ਜਾਂਦੀ ਹੈ। ਇਸ 'ਚ ਮੌਜੂਦ ਐਂਟੀਬੈਕਟੀਰੀਅਲ ਗੁਣ ਮੁਹਾਸੇ ਨੂੰ ਦੂਰ ਕਰਦੇ

Beauty Tips If your face is suffering from pimples and blemishes then follow these Ayurvedic remedies: ਜੇਕਰ ਤੁਹਾਡੇ ਚਿਹਰੇ ’ਤੇ ਬਹੁਤ ਜ਼ਿਆਦਾ ਮੁਹਾਸੇ ਹਨ ਤਾਂ ਤੁਸੀਂ ਆਯੁਰਵੈਦਿਕ ਘਰੇਲੂ ਨੁਸਖ਼ਿਆਂ ’ਚ ਹਲਦੀ ਦੀ ਵਰਤੋਂ ਕਰ ਸਕਦੇ ਹੋ। ਸਾਲਾਂ ਤੋਂ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਹਲਦੀ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਹਲਦੀ ਵਿਚ ਐਂਟੀ-ਇੰਫ਼ਲੇਮੇਟਰੀ, ਐਂਟੀਆਕਸੀਡੈਂਟ, ਐਂਟੀਫ਼ੰਗਲ, ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਸ ’ਚ ਮੌਜੂਦ ਕਰਕਿਊਮਿਨ ਮੁਹਾਸੇ ਸਮੇਤ ਕਈ ਤਰ੍ਹਾਂ ਚਮੜੀ ਦੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ। ਪਾਣੀ ’ਚ ਹਲਦੀ ਮਿਲਾ ਕੇ ਪੇਸਟ ਬਣਾ ਲਵੋ ਅਤੇ ਇਸ ਨੂੰ ਮੁਹਾਸੇ ’ਤੇ ਲਗਾਉ ਅਤੇ 5-10 ਮਿੰਟ ਲਈ ਰੱਖੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਨਿੰਮ ਦੀਆਂ ਪੱਤੀਆਂ ’ਚ ਮੌਜੂਦ ਕੱੁਝ ਔਸ਼ਧੀ ਗੁਣ ਨਾ ਸਿਰਫ਼ ਸਰੀਰ ਨੂੰ ਕਈ ਗੰਭੀਰ ਬੀਮਾਰੀਆਂ ਤੋਂ ਬਚਾਉਂਦੇ ਹਨ, ਸਗੋਂ ਚਮੜੀ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਨਿੰਮ ਦੀ ਵਰਤੋਂ ਚਮੜੀ ਦੀ ਦੇਖਭਾਲ ਦੇ ਕਈ ਉਤਪਾਦਾਂ ਵਿਚ ਵੀ ਕੀਤੀ ਜਾਂਦੀ ਹੈ। ਇਸ ਵਿਚ ਮੌਜੂਦ ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਗੁਣ ਮੁਹਾਸੇ ਨੂੰ ਦੂਰ ਕਰਦੇ ਹਨ। ਨਿੰਮ ਦੀ ਪੇਸਟ ਨੂੰ ਚਿਹਰੇ ਦੀ ਚਮੜੀ ’ਤੇ ਲਗਾਉਣ ਨਾਲ ਮੁਹਾਸੇ ਅਤੇ ਦਾਗ-ਧੱਬੇ ਘੱਟ ਹੋ ਸਕਦੇ ਹਨ। ਤੁਲਸੀ ਦੀਆਂ ਪੱਤੀਆਂ ਮੁਹਾਸੇ ਦੀ ਸਮੱਸਿਆ ਨੂੰ ਵੀ ਘੱਟ ਕਰਦੀਆਂ ਹਨ। ਇਸ ਵਿਚ ਐਂਟੀ-ਐਕਨੇ ਗੁਣ ਹੁੰਦੇ ਹਨ, ਜੋ ਚਮੜੀ ਦੀ ਬਣਤਰ ਨੂੰ ਵੀ ਸੁਧਾਰਦੇ ਹਨ। ਇੰਨਾ ਹੀ ਨਹੀਂ ਇਸ ਦੀ ਵਰਤੋਂ ਨਾਲ ਚਮੜੀ ਦੀ ਖ਼ੁਸ਼ਕੀ ਵੀ ਦੂਰ ਹੁੰਦੀ ਹੈ। ਚਮੜੀ ਮੁਲਾਇਮ ਅਤੇ ਨਰਮ ਹੁੰਦੀ ਹੈ। ਤੁਲਸੀ ਦੇ ਪੱਤਿਆਂ ਤੋਂ ਤਿਆਰ ਪੇਸਟ ਨੂੰ ਪ੍ਰਭਾਵਤ ਥਾਂ ’ਤੇ ਲਗਾਉਣ ਨਾਲ ਮੁਹਾਸੇ ਘੱਟ ਹੁੰਦੇ ਹਨ। ਜੇਕਰ ਤੁਸੀਂ ਇਸ ਨੂੰ ਖ਼ਾਲੀ ਪੇਟ ਚਬਾਉਗੇ ਤਾਂ ਇਸ ਨਾਲ ਮੁਹਾਸੇ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ। ਮੁਲਤਾਨੀ ਮਿੱਟੀ ’ਚ ਤੁਲਸੀ ਦੇ ਪੱਤਿਆਂ ਦਾ ਪੇਸਟ ਮਿਲਾ ਕੇ ਚਿਹਰੇ ’ਤੇ ਲਗਾਉਣ ਨਾਲ ਵੀ ਫ਼ਾਇਦਾ ਹੋਵੇਗਾ।

ਜੇਕਰ ਤੁਹਾਡੇ ਘਰ ਵਿਚ ਐਲੋਵੇਰਾ ਜੈੱਲ ਦਾ ਪੌਦਾ ਹੈ ਤਾਂ ਇਸ ਨੂੰ ਚਿਹਰੇ ’ਤੇ ਜ਼ਰੂਰ ਲਗਾਉ। ਇਸ ’ਚ ਮੌਜੂਦ ਐਂਟੀ-ਇੰਫ਼ਲੇਮੇਟਰੀ, ਐਂਟੀਮਾਈਕ੍ਰੋਬਾਇਲ, ਐਂਟੀਬੈਕਟੀਰੀਅਲ ਗੁਣ ਮੁਹਾਸੇ ’ਤੇ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਇਸ ਦੀ ਜੈੱਲ ਨੂੰ ਚਿਹਰੇ ’ਤੇ ਲਗਾਉ ਅਤੇ ਕੱੁਝ ਦੇਰ ਲਈ ਰੱਖੋ। ਫਿਰ ਪਾਣੀ ਨਾਲ ਚਿਹਰਾ ਸਾਫ਼ ਕਰ ਲਵੋ। ਐਲੋਵੇਰਾ ਜੈਲ ਨੂੰ ਪਾਣੀ ਅਤੇ ਨਿੰਬੂ ਦੇ ਰਸ ਵਿਚ ਮਿਲਾ ਕੇ ਸਵੇਰੇ ਖ਼ਾਲੀ ਪੇਟ ਇਸ ਜੂਸ ਨੂੰ ਪੀਉ। ਇਸ ਨਾਲ ਮੁਹਾਸੇ ਵੀ ਨਹੀਂ ਹੋਣਗੇ।

ਕੀ ਤੁਸੀਂ ਜਾਣਦੇ ਹੋ ਕਿ ਮੇਥੀ ਦੇ ਬੀਜਾਂ ’ਚ ਵੀ ਮੁਹਾਸੇ ਘੱਟ ਕਰਨ ਦੇ ਗੁਣ ਹੁੰਦੇ ਹਨ। ਮੇਥੀ ਵਿਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀ-ਇੰਫ਼ਲੇਮੇਟਰੀ ਗੁਣ ਚਮੜੀ ਨੂੰ ਸੁਰੱਖਿਅਤ ਰਖਦੇ ਹਨ। ਇਸ ਵਿਚ ਮੌਜੂਦ ਕੁਦਰਤੀ ਸੈਲੀਸਿਲਿਕ ਐਸਿਡ ਬੰਦ ਪੋਰਸ ਨੂੰ ਖੋਲ੍ਹਦਾ ਹੈ। ਅਜਿਹੀ ਸਥਿਤੀ ’ਚ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਜਾਂ ਇਸ ਦਾ ਪੇਸਟ ਬਣਾ ਕੇ ਚਿਹਰੇ ’ਤੇ ਲਗਾ ਸਕਦੇ ਹੋ। ਮੇਥੀ ਦਾ ਪਾਣੀ ਪੀਣ ਨਾਲ ਚਮੜੀ ਨੂੰ ਵੀ ਫ਼ਾਇਦਾ ਹੋਵੇਗਾ ਤੇ ਸਿਹਤ ਵੀ ਠੀਕ ਰਹੇਗੀ।

 

(For more news apart from If your face is suffering from pimples and blemishes then follow these Ayurvedic remedies, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement